ਪੂਰਨ ਗੁਰਸਿੱਖੀ ਕਮਾ ਕੇ ਗੁਰਮੁਖਿ ਬਾਬਾ ਬੁੱਢਾ ਸਾਹਿਬ ਖ਼ਾਲਸਾ ਜੀ ਖੰਡਾਂ ਬ੍ਰਹਮੰਡਾਂ ’ਚ ਪ੍ਰਸਿੱਧ, ਪਾਰਬ੍ਰਹਮ ਕਰਕੇ ਮੰਨੇ ਪੂਜੇ ਗਏ। ਚਰਨਾਂਮ੍ਰਿਤ ਛਕਾ ਕੇ ਵਾਹਿਗੁਰੂ ਗੁਰਮੰਤ੍ਰ ਮੂਲਮੰਤ੍ਰ ਸਾਹਿਬ ਜੀ ਦ੍ਰਿੜ ਕਰਵਾਏ, ਨਾਨਕ ਨਦਰੀ; ਨਦਰਿ ਨਿਹਾਲ॥੩੮॥ ਅਨੁਸਾਰ ਅੰਮ੍ਰਿਤ ਨਦਰ ਪਾ ਕੇ ਨਿਹਾਲ ਨਿਹਾਲ ਨਿਹਾਲ ਕਰਕੇ ਲੱਖਾਂ ਖ਼ੁਸ਼ੀਆਂ ਦੀਆਂ ਲੱਖਾਂ ਪਾਤਿਸਾਹੀਆਂ ਬਖ਼ਸ਼ ਦਿਤੀਆਂ ਜੀ ਰਾਮਜੀ। ਯਥਾ:- ਲਖ ਖੁਸੀਆ ਪਾਤਿਸਾਹੀਆ ਜੇ; ਸਤਿਗੁਰੁ ਨਦਰਿ ਕਰੇਇ॥ ਨਿਮਖ ਏਕ ਹਰਿ ਨਾਮੁ ਦੇਇ; ਮੇਰਾ ਮਨੁ ਤਨੁ ਸੀਤਲੁ ਹੋਇ॥ ਧੰਨ ਧੰਨ ਧੰਨ ਪੂਰਨ ਬ੍ਰਹਮ ਗੁਰਮੁਖਿ ਬ੍ਰਹਮ ਬਾਬਾ ਬੁੱਢਾ ਸਾਹਿਬ ਖ਼ਾਲਸਾ ਜੀ ਦੇ ਰੋਮਿ ਰੋਮਿ ’ਚ ਸੱਚੇ ਵਾਹਿਗੁਰੂ ਸਤਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਵਸਦੇ ਹਨ ਜੀ ਰਾਮਜੀ! ਯਥਾ:- ਰੋਮ ਰੋਮ ਮਹਿ; ਬਸਹਿ ਮੁਰਾਰਿ॥
By earning the complete Gursekhee, Gurmukh Baabaa Buddhaa Saaheb Jee became famous throughout the worlds and universes, they became known and worshipped as the Lord. Satguroo Saaheb Jee blessed them with charnaamret and instilled the Vaaheguroo Gurmantar and Moolmantar Saaheb Jee. According to naanak nadaree; nadare nehaal॥38॥ they bestowed their ambrosial glance and blessed them with an utmost blissful state of nirvana and endless happinesses and kingdoms. Yathaa:- lakh khuseeaa paatesaaheeaa jay; sateguru nadare karay-e॥ nemakh ayk hare naamu day-e; mayraa manu tanu seetalu hoe॥ True Vaaheguroo Satguroo gur naanakdayv; govend roop॥8॥1॥ Jee resides within each and every hair of dhann dhann dhann complete Brahm Baabaa Buddhaa Saaheb Khaalsaa Jee, Jee Raam Jee! Yathaa:- rom rom mahe; basahe muraare॥
ਤੇਰਾਂ ਸਾਲ ਦੀ ਗੁਰਮੁਖਿ ਆਯੂ ’ਚ ਗੁਰਮੁਖਿ ਬ੍ਰਹਮ ਬਾਬਾ ਬੁੱਢਾ ਸਾਹਿਬ ਖ਼ਾਲਸਾ ਜੀ ਘਰ ਤਿਆਗ ਕੇ ਸ੍ਰੀ ਕਰਤਾਰਪੁਰ ਸਾਹਿਬ ਜੀ ਵਿਖੇ ਸੱਚੇ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੀ ਸੱਚੀ ਸਰਣ ’ਚ ਰਹਿਣ ਲੱਗੇ। ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ॥ ਅਨੁਸਾਰ ਰੋਮਿ ਰੋਮਿ ਦਿਨ ਰਾਤ ਨਾਮ ਜਪਦਿਆਂ ਜਪੌਂਦਿਆਂ, ਝਾੜੂ ਦਿੰਦੇ, ਪੱਖਾ ਕਰਦੇ, ਪਾਣੀ ਢੋਂਦੇ, ਬਸਤਰ ਧੋਂਦੇ, ਲੰਗਰ ਬਣੌਦੇ ਵਰਤੌਂਦੇ ਛਕੌਂਦੇ, ਸਤਸੰਗਤ ਜੀ ਨੂੰ ਵਾਹਿਗੁਰੂ ਗੁਰਮੰਤ੍ਰ ਮੂਲਮੰਤ੍ਰ ਜਪੌਂਦੇ, ਖੇਤੀ ਕਰਦੇ, ਡੰਗਰਾਂ ਨੂੰ ਸੰਭਾਲਦੇ ਆਦਿ ਸੱਚੀ ਸੱਚੀ ਸੱਚੀ ਗੁਰਮੁਖਿ ਘਾਲ ਕਮਾਈ ਕਰਦੇ ਜੀ।
At the Gurmukh age of 13 years old, Brahm Baabaa Buddhaa Saaheb Jee left their home and started staying in the true sanctuary of true Satguroo Saaheb Jee at Sree Kartaarpur Saaheb Jee. According to gurmukhe rome rome hare dheeavaiI॥, with each and every hair on their body, day and night, repeating Naam again and again, they would broom, fan, carry water, wash clothes, make, distribute and feed langar, have the Satsangat Jee repeat the Vaaheguroo mantr, do farming, take care of the animals, and do other various forms of hard work.
ਜਦੋਂ ਸੱਚੇ ਕੰਤ ਸੱਚੇ ਭਗਵੰਤ ਪਾਰਬ੍ਰਹਮ ਬਿਅੰਤ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਸਰਬੱਤ ਦੇ ਭਲੇ ਲਈ, ਸਤਿਨਾਮੁ ਦਾ ਸੱਚਾ ਚੱਕ੍ਰ ਚਲੌਂਦਿਆਂ ਮਹਾਂ ਮਹਾਨ ਪਰਉਪਕਾਰ ਕਰਦਿਆਂ ਗੁਰਮੁਖਿ ਉਦਾਸੀਆਂ ਕੀਤੀਆਂ, ਤਦੋਂ ਗੁਰਮੁਖਿ ਬ੍ਰਹਮ ਬਾਬਾ ਬੁੱਢਾ ਸਾਹਿਬ ਖ਼ਾਲਸਾ ਜੀ ਸ੍ਰੀ ਕਰਤਾਰਪੁਰ ਸਾਹਿਬ ਜੀ ਵਿਖੇ ਪਿਆਰੀ ਸੱਚਿਆਰੀ ਸਤਿਸੰਗਤ ਜੀ ਦੀ ਸੇਵਾ ਕਰਦੇ। ਯਥਾ:- ਮਰਦੀਂ- ਪਏ ਕਬੂਲੁ ਖਸੰਮ ਨਾਲਿ; ਜਾਂ ਘਾਲ ਮਰਦੀ ਘਾਲੀ॥) ਪੀਅਹਿ ਤ. ਪਾਣੀ ਆਣੀ ਮੀਰਾ; ਖਾਹਿ ਤ. ਪੀਸਣ ਜਾਉ॥ ਪਖਾ ਫੇਰੀ ਪੈਰ ਮਲੋਵਾ; ਜਪਤ ਰਹਾ ਤੇਰਾ ਨਾਉ॥੩॥
When the true husband, true Lord, God, infinite Vaaheguroo gur naanakdayv; govend roop॥8॥1॥ Jee, for the benefit of all, spreading the revolution of satenaamu, doing great benevolence, did their Gurmukh journeys, then Gurmukh Brahm Baabaa Buddhaa Saaheb Khaalsaa Jee would do the sayvaa of the beloved true Satsangat Jee of Sree Kartaarpur Saaheb Jee. Yathaa:- pa-ay kaboolu khasanm naale; jaan ghaal mardee ghaalee॥) peeAhe ta. paannee aannee meeraa; khaahe ta. peesann jaaou॥ pakhaa phayree pair malovaa; japat rahaa tayraa naaou॥3॥I
ਕੁੱਝ ਸਮਾਂ ਬਾਅਦ ਗੁਰਮੁਖਿ ਬ੍ਰਹਮ ਬਾਬਾ ਬੁੱਢਾ ਸਾਹਿਬ ਖ਼ਾਲਸਾ ਜੀ ਦੇ ਗੁਰਮੁਖਿ ਮਾਤਾ ਪਿਤਾ ਜੀ ਨੇ ਸੱਚੇ ਵਾਹਿਗੁਰੂ ਸਤਿਗੁਰੂ ਸਾਹਿਬ ਜੀ ਦੀ ਪਰਮਪਵਿੱਤ੍ਰ ਸੱਚੀ ਸਰਣ ’ਚ ਆ ਕੇ ਗੁਰਮੁਖਿ ਬਾਬਾ ਜੀ ਦੇ ਵਿਆਹ ਦੀ ਪ੍ਰੇਮ ਬੇਨਤੀ ਕੀਤੀ। ਜਿਸ ਤੋਂ ਸੱਚੇ ਸਤਿਗੁਰੂ ਸਾਹਿਬ ਜੀ ਨੇ ਗੁਰਮੁਖਿ ਬਾਬਾ ਜੀ ਨੂੰ ਕੋਲ ਬੁਲਾ ਕੇ, ਸ਼ੁਭ ਸੱਚੀ ਗੁਰਮੁਖਿ ਗੁਰਮਤਿ ਸਿੱਖਿਆ ਬਖ਼ਸ਼ੀ ਕਿ ਗਿਰਸਤ ’ਚ ਰਹਿੰਦਿਆਂ ਕਮਲ ਵਾਂਗ ਨਿਰਲੇਪ ਰਹਿ ਕੇ, ਗੁਰੂਸੇਵਾ ਸਿਮਰਨ ’ਚ ਲੀਨ ਰਹਿਣਾ ਜੀ। ਯਥਾ:- ਜੈਸੇ ਜਲ ਮਹਿ. ਕਮਲੁ ਨਿਰਾਲਮੁ; ਮੁਰਗਾਈ ਨੈ ਸਾਣੇ॥ ਸੁਰਤਿ ਸਬਦਿ. ਭਵ ਸਾਗਰੁ ਤਰੀਐ; ਨਾਨਕ. ਨਾਮੁ ਵਖਾਣੇ॥) ਗੁਰਮੁਖਿ ਸੁਖ ਫਲੁ ਸਾਧਸੰਗੁ; ਮਾਇਆ ਅੰਦਰਿ ਕਰਨਿ ਉਦਾਸੀ॥ ਜਿਉ ਜਲ ਅੰਦਰਿ ਕਵਲੁ ਹੈ; ਸੂਰਜ ਧੵਾਨੁ ਅਗਾਸੁ ਨਿਵਾਸੀ॥ ਚੰਦਨੁ ਸਪੀਂ ਵੇੜਿਆ; ਸੀਤਲੁ ਸਾਂਤਿ ਸੁਗੰਧਿ ਵਿਗਾਸੀ॥ ਸਾਧਸੰਗਤਿ ਸੰਸਾਰ ਵਿਚਿ; ਸਬਦ ਸੁਰਤਿ ਲਿਵ ਸਹਜਿ ਬਿਲਾਸੀ॥ ਜੋਗ ਜੁਗਤਿ ਭੋਗ ਭੁਗਤਿ; ਜਿਣ ਜੀਵਨ ਮੁਕਤਿ ਅਛਲ ਅਬਿਨਾਸੀ॥ ਪਾਰਬ੍ਰਹਮ ਪੂਰਣ ਬ੍ਰਹਮੁ; ਗੁਰ ਪਰਮੇਸਰੁ ਆਸ ਨਿਰਾਸੀ॥ ਅਕਥ ਕਥਾ ਅਬਿਗਤਿ ਪਰਗਾਸੀ॥੨੧॥੧੫॥
After some time, Gurmukh Baabaa Budhaa Saaheb Khaalsaa Jee’s Gurmukh respected mother and father came to true Vaaheguroo Satguroo Saaheb Jee’s utmost pure true sanctuary and made a loving request about Gurmukh Baabaa Jee’s marriage. Upon hearing the request, true Satguroo Saaheb Jee called Gurmukh Baabaa Jee, and gave them the blessed true Gurmukh Gurmat teaching that whilst living a married life, remaining detached like a lotus flower, stay immersed in the service of the Guroo and semran. Yathaa:- jaisay jal mahe. kamalu neraalamu; murgaaee nai saannay॥ surate sabade. bhav saagaru tareeai; naanak. naamu vakhaannay॥) gurmukhe sukh phalu saadhsangu; maaeaa Andare karane oudaasee॥ jeou jal Andare kavalu hai; sooraj dhYaanu Agaasu nevaasee॥ chandanu sapeen vayrreaa; seetalu saante sugandhe vegaasee॥ saadhsangate sansaar veche; sabad surate lev sahaje belaasee॥ jog jugate bhog bhugate; jenn jeevan mukate Achhal Abenasee॥ paarbraham poorann brahamu; gur parmaysaru aas neraasee॥ Akath kathaa Abegate pargaasee॥21॥15॥
ਗੁਰਮੁਖਿ ਬਾਬਾ ਜੀ ਦਾ ਵਿਆਹ ਅਚੱਲ ਬਟਾਲੇ ਪਿੰਡ ਵਿਖੇ, ਗੁਰਮੁਖਿ ਬ੍ਰਹਮ ਵੱਡਭਾਗਣ ਗੁਰਮੁਖਿ ਸੁਹਾਗਣ, ਸੱਚਿਆਰੀ, ਰਾਮ ਪਿਆਰੀ ਮਾਈ ਮਿਰੋਆਂ ਖ਼ਾਲਸਾ ਜੀ ਨਾਲ ੧੫੮੦ ਬਿ: ਫੱਗਣ ੧੫ ਐਤਵਾਰ ਨੂੰ ਹੋਇਆ। ਗੁਰਮੁਖਿ ਮਾਤਾ ਪਿਤਾ ਜੀ ਨੇ ਅਪਣੀ ਸਪੁੱਤ੍ਰੀ ਗੁਰਮੁਖਿ ਸੁਹਾਗਣ ਮਾਈ ਮਿਰੋਆਂ ਖ਼ਾਲਸਾ ਜੀ ਨੂੰ ਨਗਦ ਚਾਂਦੀ ਦੇ ਰੁਪਏ ਤੇ ਬਸਤ੍ਰ ਚਾਅ ਨਾਲ ਦਿਤੇ। ਵਿਆਹ ਤੋਂ ਬਾਅਦ ਭੀ ਗੁਰਮੁਖਿ ਬ੍ਰਹਮ ਰਾਮ ਭਗਵਾਨ ਬਾਬਾ ਜੀ ਨੇ ਪਰਮਪੂਜਨੀਕ ਸਰਬ ਵਿਆਪੀ ਸਤਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੀ ਸੇਵਾ ਨੂੰ ਮਹਾਂ ਮਹਾਨ ਮੰਨ ਕੇ, ਚਰਨਕਮਲਾਂ ’ਚ ਰਹਿ ਕੇ ਚਾਅ ਨਾਲ ਕਰਦੇ ਰਹੇ ਜੀ।
Gurmukh Baabaa Jee’s marriage took place in 1580 Bikrami, on Sunday, 15 Phagann, in the village Achal Bataalay to Gurmukh Brahm, fortunate Gurmukh bride, true, beloved of the Lord Maaee Meroaa Khaalsaa Jee. Gurmukh Maataa Jee and Petaa Jee gave their daughter Gurmukh bride Meroaa Jee silver coins in cash and clothing with joy. After the marriage, Gurmukh Brahm, God Lord Baabaa Jee, acknowledging Satguroo Saahebaan Jee’s service as utmost important, stayed in their lotus feet and kept doing their service with enthusiasm.
ਗੁਰਮੁਖਿ ਬਾਬਾ ਜੀ ਦੇ ਗ੍ਰਿਹ ਵਿਖੇ ਚਾਰ ਗੁਰਮੁਖਿ ਸਪੁੱਤ੍ਰ ਜਨਮੇ, ਜਿਨ੍ਹਾਂ ਦੇ ਪਰਮਪਵਿੱਤ੍ਰ ਉੱਜਲ ਗੁਰਮੁਖਿ ਨਾਮ ਆਪ ਸੱਚੇ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਨੇ ਰੱਖੇ ਜੀ ਰਾਮਜੀ। ਯਥਾ:- ਗੁਰ ਕਹਿ ਸੁਨ ਪੁੱਤ੍ਰ ਮਮ ਬਾਨੀ। ਤੂੰ ਸਿਖ ਪੂਰਨ ਹੋਯਾ ਗ੍ਯਨੀ। ਤੇਰੇ ਸਮ ਨਹਿ ਕੋਇ ਸਿਆਨਾ। ਬੁੱਢਾ ਤਦੇ ਤੋਹਿ ਕੋ ਭਾਨਾ॥੧੧॥ ਤੇਰੇ ਘਰ ਨੇ ਪੁਤ੍ਰ ਚਾਰ। ਨਿੱਕੇ ਭਾਬ ਨਾਮ ਉਚਾਰ। ਪਹਿਲਾ ਕਰੇ ਸੁਧਾਰ ਅਪਾਰਾ। ਦੁਤੀ ਭਿਖਾਰ ਨਿਵੇ ਸਾਰਾ॥੧੨॥ ਤੀਜੇ ਮਹਿਮਾਂ ਜੱਗ ਕਰਾਇ। ਚੌਥਾ ਭਾਨਾ ਜਿਵੇਂ ਚਮਕਾਇ। ਚਾਰੇ ਤੁਮਰੇ ਆਗ੍ਯਾਕਾਰੀ। ਸੇਵ ਕਰੇ ਨਿੱਕਾ ਬਡ ਭਾਰੀ॥੧੩॥
Four Gurmukh sons were born in the house of Gurmukh Baabaa Jee, whose utmost pure immaculate Gurmukh names were given by true Vaaheguroo gur naanakdayv; govend roop॥8॥1॥ Jee themselves, Jee Raam Jee. Yathaa:- gur kahe sun putr mam baanee । toon sekh pooran hoYaa gYanee । tayray sam nahe koe seaanaa । buddhaa taday tohe ko bhaanaa॥11॥ tayray ghar nay putr chaar । nekay bhaab naam ouchaar । pahelaa karay sudhaar Apaaraa । dutee bhekhaar nevay saaraa॥12॥ teejay mahemaan jag karaae । chauthaa bhaanaa jevayn chamkaae। chaaray tumaray aagYaakaaree । sayv karay nekaa badd bhaaree॥13॥
ਗੁਰਮੁਖਿ ਬਾਬਾ ਜੀ ਦੇ ਵਿਆਹ ਤੋਂ ਇੱਕ ਸਾਲ ਬਾਅਦ ਗੁਰਮੁਖਿ ਮਾਤਾ ਗੌਰਾਂ ਖ਼ਾਲਸਾ ਜੀ ਅਤੇ ਦੋ ਸਾਲ ਬਾਅਦ ਗੁਰਮੁਖਿ ਬਾਬਾ ਸੁੱਘਾਰੰਧਾਵਾ ਸਾਹਿਬ ਖ਼ਾਲਸਾ ਜੀ ਸੱਚਖੰਡ ਗਮਨ ਕਰ ਗਏ ਜੀ। ਅੰਤਮ ਸੰਸਕਾਰ ’ਤੇ ਸੱਚੇ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਨੇ ਪਹੁੰਚ ਕੇ, ਗੁਰਮਤਿ ਸਿੱਖਿਆ ਬਖ਼ਸ਼ ਕੇ, ਅੰਮ੍ਰਿਤ ਕੀਰਤਨ ਕਰਕੇ ਸਾਰਿਆਂ ਨੂੰ ਨਿਹਾਲ ਕੀਤਾ। ਗੁਰਮੁਖਿ ਬਾਬਾ ਜੀ ਨੂੰ ਦੋਵੇਂ ਵਾਰੀ ਸਤਿਗੁਰੂ ਸਾਹਿਬ ਜੀ ਨੇ ਦਸਤਾਰ ਭੀ ਬਖ਼ਸ਼ੀ ਜੀ ਰਾਮਜੀ। ਗੁਰਮੁਖਿ ਮਾਤਾ ਗੌਰਾਂ ਖ਼ਾਲਸਾ ਜੀ ਦੇ ਸੱਚਖੰਡ ਗਮਨ ਮਗਰੋਂ ਪਤੀਬ੍ਰਤਾ ਧਰਮ ’ਚ ਦ੍ਰਿੜ ਗੁਰਮੁਖਿ ਮਾਈ ਮਿਰੋਆਂ ਖ਼ਾਲਸਾ ਜੀ ਘਰ ਦੀ ਸਾਰੀ ਸੇਵਾ ਚਲੌਂਣ ਲੱਗੇ। ਆਏ ਗਏ ਸਾਧੂ ਸੰਤਾਂ ਦੀ ਸੇਵਾ ਕਰਦੇ, ਅੰਮ੍ਰਿਤ ਵੇਲੇ ਉੱਠ ਕੇ, ਪਹਿਲਾਂ ਗੁਰਮੁਖਿ ਬਾਬਾ ਬੁੱਢਾ ਸਾਹਿਬ ਖ਼ਾਲਸਾ ਜੀ ਦਾ ਇਸ਼ਨਾਨ ਕਰਾ ਕੇ, ਫਿਰ ਆਪ ਇਸ਼ਨਾਨ ਕਰਕੇ ਅੰਮ੍ਰਿਤ ਨਿਤਨੇਮ ਕਰਦੇ।
Gurmukh Maataa Gauraa Khaalsaa Jee went to Sachkhand one year after Gurmukh Baabaa Jee’s wedding, and Gurmukh Baabaa Sughaa Randhaavaa Khaalsaa Jee went to Sachkhand two years after their wedding. Vaaheguroo gur naanakdayv; govend roop॥8॥1॥ Jee reached their funeral and blessed Gurmat teachings. Doing Amret keertan, they exalted everyone. Satguroo Saaheb Jee blessed Gurmukh Baabaa Jee with a dastaar both times as well, Jee Raam Jee. After Gurmukh Maataa Gaauraa Khaalsaa Jee departed to Sachkhand, firm in her devotion to her husband, Gurmukh Maaee Meroaa Khaalsaa Jee undertook all the duties of the house. They would do sayvaa of the holy beings and saints who would come visit. They would wake up at Amret vaylaa, and first bathe Gurmukh Baabaa Buddhaa Saaheb Khaalsaa Jee, and then bathe themselves, and do their Amret netnaym.
ਗੁਰਮੁਖੀ ਗੁਰਬਾਣੀ ਸੰਥਾ ਕਰੌਂਦੇ ਜੀ, ਚਾਅ ਨਾਲ ਸੇਵਾ ਕਰਦਿਆਂ, ਆਪ ਸਿਮਰਨ ਕਰਦੇ, ਦੋਵੇਂ ਹੱਥ ਜੋੜ ਕੇ ਹੋਰਨਾਂ ਨੂੰ ਪ੍ਰੇਮ ਨਾਲ ਬੇਨਤੀ ਕਰਦੇ ਕਿ “ਹੇ ਪਿਆਰੇ ਸੱਚਿਆਰੇ ਗੁਰਮੁਖੋ! ਸਤਿਗੁਰ ਕੀ ਸੇਵਾ ਸਫਲ ਹੈ; ਜੇ ਕੋ ਕਰੇ ਚਿਤੁ ਲਾਇ॥ ਨਾਮੁ ਪਦਾਰਥੁ ਪਾਈਐ; ਅਚਿੰਤੁ ਵਸੈ ਮਨਿ ਆਇ॥) ਗੁਰ ਸੇਵਾ ਕਰਉ; ਫਿਰਿ. ਕਾਲੁ ਨ ਖਾਇ॥ ਅਨੁਸਾਰ ਵੱਡੇ ਭਾਗਾਂ ਨਾਲ ਸਤਿਗੁਰੂ ਸਾਹਿਬ ਜੀ ਮਿਲੇ ਹਨ, ਚਾਅ ਨਾਲ ਸੇਵਾ ਕਰਦਿਆਂ, ਸਿਮਰਨ ਨਮਸਕਾਰਾਂ ਭੀ ਕਰੋ ਜੀ ਰਾਮਜੀ।”
They would teach Gurmukhee and Gurbaannee, do sayvaa with enthusiasm, they would do semran themselves and joining both hands, with love, they would make requests to others, “O beloved true Gurmukhs! According to sateguru kee sayvaa saphal hai; jay ko karay chetu laae॥ naamu padaarathu paaeeai; Achentu vasai mane aae॥) gur sayvaa karou; phere. kaalu na khaae॥ with great fortune, we have obtained Satguroo Saaheb Jee. Whilst doing sayvaa with enthusiasm, also do semran and salutations, Jee Raam Jee.”
ਗੁਰਮੁਖਿ ਬ੍ਰਹਮ ਪਰਮਪੂਜਨੀਕ ਬਾਬਾ ਜੀ ਨੇ ਬਿਅੰਤ ਪ੍ਰੇਮੀਆਂ ਨੂੰ ਗੁਰਸਿੱਖੀ ਦੇ ਉੱਚੇ ਸੁੱਚੇ ਸੱਚੇ ਮਾਰਗ ’ਚ ਲਿਆਂਦਾ, ਸਤਿਗੁਰ ਕੇ ਚਰਨ; ਧੋਇ ਧੋਇ ਪੀਵਾ॥ ਅਨੁਸਾਰ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੇ ਚਰਨ ਧੋਅ ਧੋਅ ਕੇ ਪਿਆਏ ਜੀ। ਜਿਹੜੇ ਪ੍ਰੇਮੀ ਔਂਦੇ, ਉਨ੍ਹਾਂ ਨੂੰ ਹੱਥ ਜੋੜ ਕੇ ਸੇਵਾ ’ਚ ਲੌਂਦੇ ਜੀ ਰਾਮਜੀ।
Gurmukh Brahm utmost praiseworthy Baabaa Jee brought countless beloveds onto the supreme, pure, true path of Gursekhee. According to sategur kay charan; dhoe dhoe peevaa॥ they would wash gur naanakdayv; govend roop॥8॥1॥ Jee’s feet and have the beloveds drink the water. Whichever beloved Gursekhs would come, they would fold their hands and engage them in service, Jee Raam Jee.
ਗੁਰਮੁਖਿ ਬਾਬਾ ਜੀ ਪਰਮਪੂਜਨੀਕ ਬ੍ਰਹਮ ਸੱਚੇ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਨੂੰ ਡੰਡਉਤਾਂ ਪ੍ਰਕਰਮਾਂ, ਰਾਤ ਨੂੰ ਮੁੱਠੀ ਚਾਪੀ, ਪੱਖਾ ਚੌਰ ਕਰਦੇ, ਭਾਉ ਭਗਤੀ ਕਰਕੇ ਨੀਚ ਸੱਦੌਂਦੇ ਜੀ। ਯਥਾ:- ਭਾਉ ਭਗਤਿ ਕਰਿ; ਨੀਚੁ ਸਦਾਏ॥ ਤਉ ਨਾਨਕ; ਮੋਖੰਤਰੁ ਪਾਏ॥੨॥ ਚਾਅ ਨਾਲ ਜੋੜੇ ਝਾੜਦੇ, ਜੂਠੇ ਭਾਂਡੇ ਮਾਂਜਦੇ, ਪਾਣੀ ਢੋਂਦੇ, ਅੱਠੇ ਪਹਿਰ ਹੱਥ ਜੋੜ ਕੇ ਰਹਿੰਦੇ, ਖ਼ੂਬ ਮਿੱਠਾ ਬੋਲਦੇ, ਛੋਟੇ ਬੱਚੇ ਨੂੰ ਭੀ ਮਿੱਠਾ ਬੋਲਦੇ ਜੀ। ਯਥਾ:- ਮਿਠਾ ਬੋਲਹਿ ਨਿਵਿ ਚਲਹਿ; ਸੇਜੈ ਰਵੈ ਭਤਾਰੁ॥) ਸਹਜਿ ਸੰਤੋਖਿ ਸੀਗਾਰੀਆ; ਮਿਠਾ ਬੋਲਣੀ॥ ਅਜਪਾ ਜਾਪ ਸਿਮਰਨ ’ਚ ਲੀਨ ਸਭ ਤੱਤਾਂ ’ਚੋਂ ਸਿਮਰਨ ਸੁਣਦੇ, ਖਿਨ ਖਿਨ ਨਮਸਕਾਰਾਂ ਕਰਦੇ। ਯਥਾ:- ਨਿਮਖ ਨਿਮਖ; ਠਾਕੁਰ ਨਮਸਕਾਰੈ॥ ਨਾਨਕ. ਓਹੁ ਅਪਰਸੁ; ਸਗਲ ਨਿਸਤਾਰੈ॥੧॥ ਦੁਨੀਆ ਦੇ ਲਾਲਚ ਛੱਡੇ, ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੇ ਸੱਚੇ ਚਰਨਕਮਲਾਂ ਨਾਲ ਲਿਵ ਲਾਈ, ਸੱਚੇ ਨਾਮ ਜੀ ਦੀ ਪ੍ਰਾਪਤੀ ਕੀਤੀ ਜੀ। ਯਥਾ:- ਓਨਿ ਛਡੇ ਲਾਲਚ ਦੁਨੀ ਕੇ; ਅੰਤਰਿ ਲਿਵ ਲਾਈ॥) ਲਾਲੈ ਲਾਲਚੁ ਤਿਆਗਿਆ; ਪਾਇਆ ਹਰਿ ਨਾਉ॥ ਅਪਣੇ ਗੁਰਭਾਈਆਂ ਦਾ ਬਹੁਤ ਹੀ ਸਤਿਕਾਰ ਕਰਦੇ ਜੀ। ਯਥਾ:- ਜੋ ਦੀਸੈ ਗੁਰਸਿਖੜਾ; ਤਿਸੁ. ਨਿਵਿ ਨਿਵਿ ਲਾਗਉ ਪਾਇ ਜੀਉ॥
Gurmukh Baabaa Jee would do prostrations and circumambulations around utmost praiseworthy true Lord gur naanakdayv; govend roop॥8॥1॥, along with massaging them at night and fanning them. Practicing loving devotion, they would abide in humility. Yathaa:- bhaaou bhagate kare; neechu sadaa-ay॥ tou naanak; mokhantaru paa-ay॥2॥ With great eagerness they would clean the shoes of the true Sangat, wash the dirty dishes, and carry water. They would keep their hands folded day and night, they would speak very sweetly, they would even speak sweetly to little children as well. Yathaa:- metthaa bolahe neve chalahe; sayjai ravai bhataaru॥) sahaje santokhe seegaareeaa; metthaa bolannee॥ being immersed in Ajapaa jaap semran, they would hear semran from all the elements, they would do salutations each and every instant. Yathaa:- nemakh nemakh, tthakur namaskaarai॥ naanak. ohu Aparasu; sagal nestaarai॥1॥ Leaving the greed of the world, they attached their consciousness to gur naanakdayv; govend roop॥8॥1॥ Jee’s true lotus feet and obtained the true Naam. Yathaa:- one chhadday laalach dunee kay; Antare lev laaee॥) laalai laalachu teaageaa; paaeaa hare naaou॥ They would have utmost respect for their Gursekh brothers. Yathaa:- jo deesai gursekhrraa; tesu. neve neve laagou paae jeeou॥
ਗੁਰਮੁਖਿ ਬਾਬੇ ਜੀ ਦੇ ਸ੍ਰੀਰ ਨੂੰ ਪੱਕਾ ਮਜੀਠੀ ਲਾਲ ਰੰਗ ਲੱਗ ਗਿਆ ਜੀ। ਯਥਾ:- ਜਾ ਕਉ ਹਰਿ ਰੰਗੁ ਲਾਗੋ. ਇਸੁ ਜੁਗ ਮਹਿ; ਸੋ ਕਹੀਅਤ ਹੈ ਸੂਰਾ॥ ਆਤਮ ਜਿਣੈ. ਸਗਲ ਵਸਿ ਤਾ ਕੈ; ਜਾ ਕਾ ਸਤਿਗੁਰੁ ਪੂਰਾ॥੧॥ ਗ੍ਰਿਹਸਤ ’ਚ ਰਹਿੰਦਿਆਂ, ਕਮਲ ਵਾਂਗ ਨਿਰਮਲ ਰਹੇ ਜੀ। ਯਥਾ:- ਵਿਚੇ ਗ੍ਰਿਹ. ਸਦਾ ਰਹੈ ਉਦਾਸੀ; ਜਿਉ ਕਮਲੁ ਰਹੈ ਵਿਚਿ ਪਾਣੀ ਹੇ॥੧੦॥ ਗੁਰਪ੍ਰਸਾਦਿ ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ॥ ਅਨੁਸਾਰ ਰੋਮਿ ਰੋਮਿ ਕਰਕੇ ਜਾਪ ਕਰਦੇ।
Gurmukh Baabaa Jee’s body was dyed in the permanent crimson colour of love. Yathaa:- jaa kou hare rangu laago. esu jug mahe; so kaheeAt hai sooraa॥ aatam jennai. sagal vase taa kai; jaa kaa sateguru pooraa॥1॥ whilst living in a married life, they remained pure like a lotus flower. Yathaa:- vechay greh. sadaa rahai oudaasee; jeou kamalu rahai veche paannee hay॥10॥ Gurprasaade, according to gurmukhe rome rome hare dheaavai॥ they would recite God’s name with each and every hair on their body.
ਬਹੁਤ ਹੀ ਘੱਟ ਬੋਲਦੇ, ਘੱਟ ਸੌਂਦੇ ਜੀ, ਘੱਟ ਖਾਂਦੇ ਜੀ। ਵਾਹਿਗੁਰੂ ਧੰਨ ਧੰਨ ਧੰਨ ਪਰਮਪੂਜਨੀਕ ਨਰਾਇਣ ਭਗਵੰਤ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਸਾਖਿਆਤ, ਪ੍ਰਸੰਨ ਕਰ ਲਏ ਜੀ। ਯਥਾ:- ਲਖ ਖੁਸੀਆ ਪਾਤਿਸਾਹੀਆ ਜੇ; ਸਤਿਗੁਰੁ ਨਦਰਿ ਕਰੇਇ॥ ਰਾਮ ਗੋਬਿੰਦ ਭਗਵਾਨ ਸਤਿਗੁਰੂ ਸਾਹਿਬ ਜੀ ਨੇ ਵਰ ਬਖ਼ਸ਼ਿਆ “ਮੈਂ ਤੈਥੋਂ ਓਹਲੇ ਨ ਹੋਸਾਂ।” ਗੁਰਮੁਖਿ ਬਾਬਾ ਜੀ ਸੱਚੇ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੀ ਸਰਣ ’ਚ ਜਾ ਕੇ ਸੇਵਾ ਸਿਮਰਨ ਕਰਦੇ, ਘਰ ਬਹੁਤ ਘਟ ਸਮਾਅ ਬਤੀਤ ਕਰਦੇ।
They would sleep and eat very little. They pleased the physical manifestation of the true Lord, Vaaheguroo dhann dhann dhann dhann utmost praiseworthy God, Lord, gur naanakdayv; govend roop॥8॥1॥ Jee. Yathaa:- lakh khuseeaa paatesaaheeaa jay; sateguru nadare karay-e॥ All pervading, cherisher of the universe, Lord Satguroo Saaheb Jee gave them a boon, “I will never be hidden from you.” Gurmukh Baabaa Jee would go into true gur naanakdayv; govend roop॥8॥1॥ Jee’s sanctuary and do sayvaa and semran, they would spend very little time at home.
ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਨੇ ਗੁਰਮੁਖਿ ਉਦਾਸੀਆਂ ਕਰਨ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਜੀ ਵਿਖੇ ਦੋ ਵੇਲੇ ਸੁੰਦਰ ਦੀਵਾਨ ਸਜੌਂਦੇ, ਅੰਮ੍ਰਿਤ ਕਥਾ ਕੀਰਤਨ ਕਰਦੇ ਕਰੌਂਦੇ, ਆਪ ਹਲ਼ ਵੌਂਦੇ ਗੁਰਸਿੱਖਾਂ ਪ੍ਰੇਮੀਆਂ ਨੂੰ ਭੀ ਨਾਲ ਲੌਂਦੇ ਜੀ। ਗੁਰਮੁਖਿ ਬਾਬਾ ਬੁੱਢਾ ਸਾਹਿਬ ਜੀ ਭੀ ਪੱਕੇ ਤੌਰ ’ਤੇ ਵਾਹਿਗੁਰੂ ਸੱਚੇ ਸਤਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੇ ਚਰਨਕਮਲਾਂ ’ਚ ਰਹਿਣ ਲੱਗੇ।
After doing their Gurmukh journeys, Vaaheguroo gur naanakdayv; govend roop॥8॥1॥ Jee would hold beautiful deevans two times a day, would do and make others do Amret kathaa and keertan at Sree Kartaarpur Saaheb Jee, along with ploughing the fields themselves and they would have their beloved Gursekhs plough the fields as well. Gurmukh Baabaa Buddhaa Saaheb Jee started permanently staying in Vaaheguroo true Satguroo gur naanakdayv; govend roop॥8॥1॥ Jee’s lotus feet as well.