ਵਾਹਿਗੁਰੂ॥ ਪਰਮਪੂਜਨੀਕ ਬ੍ਰਹਮਗਿਆਨੀ ਨਿਸ਼ਕਾਮੀ ਪ੍ਰੇਮੀ ਗੁਰਮੁਖਿ ਬ੍ਰਹਮ ਅੰਮ੍ਰਿਤ ਕੀਰਤਨੀਏ ਭਾਈ ਸਾਹਿਬ ਭਾਈ ਮਰਦਾਨਾ ਸਾਹਿਬ ਖ਼ਾਲਸਾ ਜੀ:- ਪਰਮਪੂਜਨੀਕ ਗੁਰਮੁਖਿ ਮਾਤਾ ਲੱਖੋ ਜੀ ਖ਼ਾਲਸਾ ਜੀ, ਗੁਰਮੁਖਿ ਪਿਤਾ ਬਾਦਰੇ ਮਰਾਸੀ ਜੀ ਖ਼ਾਲਸਾ ਜੀ ਦੇ ਲਾਇਕ ਗੁਰਮੁਖਿ ਸਪੁੱਤ੍ਰ ੧੫੧੬ ਬਿ: ਨੂੰ ਸ੍ਰੀ ਨਨਕਾਣੇ ਸਾਹਿਬ ਜੀ ਵਿਖੇ ਪ੍ਰਗਟੇ। ਪਰਮਪੂਜਨੀਕ ਧੰਨ ਧੰਨ ਧੰਨ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਖ਼ੁਸ਼ ਪ੍ਰਸੰਨ ਹੋ ਕੇ ਗੁਰਮੁਖਿ ਅੰਮ੍ਰਿਤ ਰਬਾਬੀ ਭਾਈ ਸਾਹਿਬ ਭਾਈ ਮਰਦਾਨਾ ਸਾਹਿਬ ਖ਼ਾਲਸਾ ਜੀ ਨੂੰ ਅੰਮ੍ਰਿਤ ਕੀਰਤਨ ਕਰਨ ਦਾ ਅਮੋਲਕ ਅੰਮ੍ਰਿਤ ਸੱਚਾ ਵਰ ਬਖ਼ਸ਼ਿਆ:- ਬੋਲੇ ਕਮਲਨੈਨ ‘ਤੁਝ ਦੀਨੋ। ਬਾਦਿਤ ਤੰਤ ਬਜਾਵਨ ਚੀਨੋ। ਯਾ ਗੁਨ ਤੇ ਮਨ ਹਰਿ ਕਰਿ ਸ਼ੋਕੂ। ਬੰਧਨ ਤਜਿ ਹ੍ਵੈ ਸੁਖ ਦ੍ਵੈ ਲੋਕੂ॥੭੫॥ ਹਰਿ ਗੁਨ ਗਾਵਨ ਕੇ ਰਸ ਮਾਂਹੀ। ਪਰਚੈ ਮਨ ਅਵਗੁਨ ਮਿਟ ਜਾਹੀਂ। ਅਸ ਗੁਣ ਸੋ ਅਭਿਲਾਖਾ ਮੇਰੀ। ਰਹੈਂ ਸੰਗਿ ਜੇ, ਹ੍ਵੈ ਗਤਿ ਤੇਰੀ’॥੭੬॥
Vaaheguroo. Utmost praiseworthy Brahmgeaanee, desireless, beloved Gurmukh Brahm, Amret keertanee Bhaaee Mardaanaa Saaheb Khaalsaa Jee:- The Gurmukh competent son of utmost praiseworthy Gurmukh Maataa Lakho Jee Khaalsaa Jee and Gurmukh Pitaa Baadray Maraasee Jee Khaalsaa Jee was born in 1516 Bikrami at Sree Nankaannaa Saaheb Jee. Utmost praiseworthy dhann dhann dhann true husband, true God, true infinite Lord, true Vaaheguroo gur naanakdayv; govend roop॥8॥1॥ become happy and pleased and blessed Gurmukh Amret Rabaabee Bhaaee Saaheb Bhaaee Mardaaanaa Saaheb Khaalsaa Jee with the priceless Amret true boon of doing Amret keertan:- bolay kamalnain ‘tujh deeno । baadet tant bajaavan cheeno । Yaa gun tay man hare kare shokoo । bandhan taje hvai sukh dvai lokoo॥75॥ hare gun gaavan kay ras maanhee । parchai man Avgun mett jaaheen । As gunn so Abhelaakhaa mayree । rahain sange jay, hvai gate tayree’॥76॥
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੇ ਖ਼ਾਸ ਪ੍ਰੇਮੀ ਬਣ ਕੇ, ਆਪਣੀ ਸਾਰੀ ਜ਼ਿੰਦਗੀ ਸਤਿਗੁਰੂ ਸਾਹਿਬ ਜੀ ਦੇ ਪਰਮਪਵਿੱਤ੍ਰ ਸ਼ੁਭ ਸੱਚੇ ਮਿੱਠੇ ਪਰਉਪਕਾਰੀ ਅੰਮ੍ਰਿਤ ਸੁੰਦਰ ਚਰਨਕਮਲਾਂ ’ਚ ਰਹਿ ਕੇ, ਇਕ ਬਾਬਾ ਅਕਾਲ ਰੂਪੁ; ਦੂਜਾ ਰਬਾਬੀ ਮਰਦਾਨਾ॥ ਅਨੁਸਾਰ ਰਬਾਬ ਵਜਾ ਕੇ, ਪਰਮ ਮਨੋਹਰ ਰਸ ਭਿੰਨਾ ਅੰਮ੍ਰਿਤ ਰੂਪ ਨਿਸ਼ਕਾਮ ਕੀਰਤਨ ਕੀਤਾ।
By becoming Vaaheguroo Vaaheguroo Vaaheguroo Vaaheguroo Vaaheguroo Vaaheguroo gur naanakdayv; govend roop॥8॥1॥ Jee’s special devotee, and staying in Satguroo Saaheb Jee’s supremely pure, blessed, true, sweet, benevolent, Amret, beautiful lotus feet their whole life, according to ek baabaa Akaal roopu; doojaa rabaabee mardaanaa॥ they played the rabaab, and sang supremely beautiful, sweet, nectar-filled, neshkaam keertan.
ਦੇਸ਼ਾਂ ਪ੍ਰਦੇਸ਼ਾਂ ’ਚ ਭੁੱਖ ਦੁੱਖ ਸਫ਼ਰ ਜਾਨ ਲੇਵਾ ਖਤਰੇ ’ਚ ਜੰਗਲ਼, ਪਹਾੜ, ਪੈਦਲ, ਯਾਤ੍ਰਾ ਕਰਦਿਆਂ, ਸੱਚੇ ਸੱਚੇ ਸੱਚੇ ਕੰਤ ਭਗਵੰਤ ਪਾਰਬ੍ਰਹਮ ਬਿਅੰਤ ਸਤਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੇ ਨਾਲ ਰਹਿ ਕੇ, ਮਰਦਾਂ ਵਾਲੀ ਸਖ਼ਤ ਘਾਲ ਘਾਲੀ ਜੀ ਰਾਮਜੀ। ਯਥਾ:- ਪਏ ਕਬੂਲੁ. ਖਸੰਮ ਨਾਲਿ; ਜਾਂ ਘਾਲ ਮਰਦੀ ਘਾਲੀ॥ ਕੁਰਮ ਦਰਿਆ ਕੰਢੇ ਅਫ਼ਗ਼ਾਨਿਸਤਾਨ ’ਚ ੧੫੯੧ ਬਿ: ਨੂੰ ਸਤਿਗੁਰੂ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਨੇ ਆਪ ਹੱਥੀਂ ਗੁਰਮੁਖਿ ਸਨਮੁਖ ਬ੍ਰਹਮ ਭਾਈ ਮਰਦਾਨਾ ਸਾਹਿਬ ਖ਼ਾਲਸਾ ਜੀ ਦਾ ਸਸਕਾਰ ਕੀਤਾ ਜੀ ਰਾਮਜੀ।
Staying with true husband, true God, true infinite Lord, Satguroo gur naanakdayv; govend roop॥8॥1 Jee, in their own and foreign countries, in hunger, pain, journeys, and life-threatening dangers, while walking through jungles and mountains, they endured the difficult hardships of men Jee Raam Jee. Accordingly:- pa-ay kaboolu. khasanm naale; jaan ghaal mardee ghaalee॥. At the shore of the Kurram River in Afghanistan, in 1591 Bikrami, Satguroo Vaaheguroo gur naanakdayv; govend roop॥8॥1॥ Jee did Gurmukh Sanmukh Brahm Bhaaee Mardaanaa Saaheb Khaalsaa Jee’s last rites with their own hands Jee Raam Jee.
ਵਾਰ ਬਿਹਾਗੜੇ ’ਚ ਪਰਮਪੂਜਨੀਕ ਸੱਚੇ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਨੇ ਇਨੑਾਂ ਪਰਥਾਇ ਕਹਿ ਕੇ ਸਲੋਕ ਉਚਾਰੇ:- ਸਲੋਕੁ ਮਰਦਾਨਾ ੧॥ ਕਲਿ ਕਲਵਾਲੀ ਕਾਮੁ ਮਦੁ; ਮਨੂਆ ਪੀਵਣਹਾਰੁ॥ ਕ੍ਰੋਧ ਕਟੋਰੀ ਮੋਹਿ ਭਰੀ; ਪੀਲਾਵਾ ਅਹੰਕਾਰੁ॥ ਮਜਲਸ ਕੂੜੇ ਲਬ ਕੀ; ਪੀ ਪੀ ਹੋਇ ਖੁਆਰੁ॥ ਕਰਣੀ ਲਾਹਣਿ. ਸਤੁ ਗੁੜੁ; ਸਚੁ ਸਰਾ ਕਰਿ ਸਾਰੁ॥ ਗੁਣ ਮੰਡੇ ਕਰਿ ਸੀਲੁ ਘਿਉ; ਸਰਮੁ ਮਾਸੁ ਆਹਾਰੁ॥ ਗੁਰਮੁਖਿ ਪਾਈਐ ਨਾਨਕਾ; ਖਾਧੈ ਜਾਹਿ ਬਿਕਾਰ॥੧॥ ਮਰਦਾਨਾ ੧॥ ਕਾਇਆ ਲਾਹਣਿ ਆਪੁ ਮਦੁ; ਮਜਲਸ ਤ੍ਰਿਸਨਾ ਧਾਤੁ॥ ਮਨਸਾ ਕਟੋਰੀ ਕੂੜਿ ਭਰੀ; ਪੀਲਾਏ ਜਮਕਾਲੁ॥ ਇਤੁ ਮਦਿ ਪੀਤੈ ਨਾਨਕਾ; ਬਹੁਤੇ ਖਟੀਅਹਿ ਬਿਕਾਰ॥ ਗਿਆਨੁ ਗੁੜੁ. ਸਾਲਾਹ ਮੰਡੇ; ਭਉ ਮਾਸੁ ਆਹਾਰੁ॥ ਨਾਨਕ ਇਹੁ ਭੋਜਨੁ ਸਚੁ ਹੈ; ਸਚੁ ਨਾਮੁ ਆਧਾਰੁ॥੨॥ ਕਾਂਯਾਂ ਲਾਹਣਿ ਆਪੁ ਮਦੁ; ਅੰਮ੍ਰਿਤ ਤਿਸ ਕੀ ਧਾਰ॥ ਸਤਸੰਗਤਿ ਸਿਉ ਮੇਲਾਪੁ ਹੋਇ; ਲਿਵ ਕਟੋਰੀ ਅੰਮ੍ਰਿਤ ਭਰੀ; ਪੀ ਪੀ ਕਟਹਿ ਬਿਕਾਰ॥੩॥
In Vaar Behaagrraa, utmost praiseworthy true Vaaheguroo, gur naanakdayv; govend roop॥8॥1॥ Jee recited these Saloks dedicated to them:- saloku mardaanaa 1॥ kale kalvaalee kaamu madu; manooaa peevannhaaru॥ kᵣodh kattoree mohe bharee; peelaavaa Ahaⁿkaaru॥ majlas koorray lab kee; pee pee hoe khuaaru॥ karnnee laahanne. satu gurru; sachu saraa kare saaru॥ gunn maⁿdday kare seelu gheou; saramu maasu aahaaru॥ gurmukhe paaeeai naanakaa; khaadhai jaahe bekaar॥ 1॥ mardaanaa 1॥ kaaeaa laahanne aapu madu; majlas tᵣesnaa dhaatu॥ mansaa kattoree koorre bharee; peelaa-ay jamkaalu॥ etu made peetai naanakaa; bahutay khatteeAhe bekaar॥ geaanu gurru. saalaah maⁿdday; bhou maasu aahaaru॥ naanak ehu bhojanu sachu hai; sachu naamu aadhaaru॥2॥ kaaⁿYaaⁿ laahanne aapu madu; Aⁿmᵣet tes kee dhaar॥ satsaⁿgate seou maylaapu hoe; lev kattoree Aⁿmᵣet bharee; pee pee kattahe bekaar॥3॥