ਵਾਹਿਗੁਰੂ॥ ਮੱਝਾਂ:- ਧਰਮ ਕ੍ਰਿਤ ਕਰਦਿਆਂ, ਸਿਮਰਨ ਨਮਸਕਾਰਾਂ ਕਰਨ ਦੀ ਸਿੱਖਿਆ ਦੇਣ ਲਈ, ਤੇਰ੍ਹਵੇਂ ਸਾਲ ’ਚ ਮੱਝਾਂ ਚਾਰੀਆਂ ਤੇ ਮੱਝਾਂ ਦੀ ਖਾਧੀ ਖੇਤੀ ਹਰੀ ਕੀਤੀ। ਇੱਥੇ ਹੁਣ ਗੁਰਦੁਆਰਾ ਕਿਆਰਾ ਸਾਹਿਬ ਜੀ ਸਜ ਰਹੇ, ਦਰਸ਼ਨ ਬਖ਼ਸ਼ ਰਹੇ ਹਨ ਜੀ। ਵਾਹਿਗੁਰੂ॥ ਮੱਝਾਂ ਚਾਰਦਿਆਂ, ਵਾਹਿਗੁਰੂ ਸਤਿਗੁਰੂ ਸਾਹਿਬ ਜੀ ਜਿਸ ਵੱਡਭਾਗੇ ਬ੍ਰਿਛ ਹੇਠਾਂ ਬਿਰਾਜੇ, ਉਸ ਦੀ ਛਾਂ ਅਚੱਲ ਰਹੀ, ਇੱਥੇ ਹੁਣ ਗੁਰਦੁਆਰਾ ਮਾਲ ਸਾਹਿਬ ਜੀ ਹਨ।
Vaaheguroo. Buffalos:- To give the teachings of doing meditation and salutations while earning a righteous living, at the age of 13 years, Guroo Saaheb Jee grazed buffaloes and made the buffaloes’ eaten crops green again. Now, Gurduaaraa Kiaaraa Saaheb Jee are beautifully constructed at this location and are blessing us with their sight. Vaaheguroo. While grazing buffaloes, the shade of the blessed tree under which Vaaheguroo Satguroo Saaheb Jee were seated remained permanent. Guruduaaraa Maal Saaheb Jee is at this place now.
ਵਾਹਿਗੁਰੂ॥ ਇੱਕ ਵਾਰ ਆਪ ਜੀ ਖੇਤਾਂ ’ਚ ਇਕਾਂਤ ਬਿਰਾਜੇ, ਰੋਮ ਰੋਮ ਕਰਕੇ ਸਿਮਰਨ ’ਚ ਲੀਨ ਸਨ। ਸ਼ੇਸ਼ਨਾਗ ਨੇ ਸੱਚੇ ਪ੍ਰਕਾਸ਼ ਸਹਿਤ ਨੂਰੋ ਨੂਰ ਸੁੰਦਰ ਮਨੋਹਰ ਚੇਹਰੇ ’ਤੇ ਆਪਣੇ ਫਣ ਨਾਲ ਛਾਂ ਕੀਤੀ। ਮਹਾਨ ਪਰਉਪਕਾਰੀ ਧੀਰਜਧਾਰੀ ਨਿਰਵਿਕਾਰੀ ਨਿਰੰਕਾਰੀ ਨੇਕ ਸਾਊ ਗੁਰੂ ਭਗਤ ਪ੍ਰੇਮੀ ਗੁਰਮੁਖਿ ਸਨਮੁਖ ਰਾਏਬੁਲਾਰ ਜੀ ਨੇ ਇਹ ਵਿਸਮਾਦ ਕੌਤਕ ਅੱਖੀਂ ਵੇਖਿਆ ਤਾਂ ਲੱਖਾਂ ਮਣਾਂ ਸ਼ਰਧਾ ਵਧ ਗਈ। ਪਰਮਪੂਜਨੀਕ ਸੱਚੇ ਸਤਿਗੁਰੂ ਸਾਹਿਬ ਜੀ ਦੇ ਸੱਚੇ ਖਰੇ ਪਿਆਰੇ ਖਰੇ ਸੱਚਿਆਰੇ ਗੁਰਸਿੱਖ ਬਣ ਕੇ ਨਿਹਾਲ ਹੋਏ।
Vaaheguroo. One time, Guroo Saaheb Jee were seated alone in the fields, immersed in meditation with every hair. With its hood, a respected snake gave shade over Guroo Saaheb Jee’s charming, beautiful, radiant face illuminated with the true Light of God. Supreme, benevolent, patient, virtuous, divine, pious, good-natured Guroo’s disciple and devotee, Gurmukh Sanmukh Raibulaar Jee saw this wonderful miracle with their own eyes, which made their devotion increase by several millions. They became utmost praiseworthy, true Satguroo Saaheb Jee’s true, pure, beloved, sincere, virtuous Gursekh and were exalted.
ਸਤਿਗੁਰ ਆਗੈ ਸੀਸੁ ਭੇਟ ਦੇਉ; ਅਤੇ ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ; ਹੁਕਮਿ ਮੰਨਿਐ ਪਾਈਐ॥) ਸਤਿਗੁਰ ਆਗੈ ਸੀਸੁ ਧਰੇਇ॥ ਅਨੁਸਾਰ ਅਪਣੀ ੭੫੦੦ ਏਕੜ ਜ਼ਮੀਨ ਘਰ ਸਭ ਕੁੱਝ ਪਰਮਪੂਜਨੀਕ ਸੱਚੇ ਸਤਿਗੁਰੂ ਸਾਹਿਬ ਜੀ ਦੇ ਨਾਮ ਲੁਆ ਦਿਤਾ, ਜੋ ਹੁਣ ਭੀ ਸਤਿਗੁਰੂ ਸਾਹਿਬ ਜੀ ਦੇ ਨਾਮ ਹੈ। ਵਾਹਿਗੁਰੂ ਮਹੱਲੇ ਪਹਿਲੇ ਜੀ ਦੇ ਇਸ਼ਨਾਨ ਲਈ, ਸੱਚੇ ਸਤਿਗੁਰੂ ਸਾਹਿਬ ਜੀ ਦੇ ਨਾਮ ’ਤੇ ਇੱਕ ਸ੍ਰੋਵਰ ਸਾਹਿਬ ਜੀ ਲੁਆਏ। ਗੁਰੂ ਸਾਹਿਬ ਜੀ ਤੋਂ ਸਭ ਕੁਝ ਕੁਰਬਾਨ ਕਰਨੇ ਕਰਕੇ ਗੁਰੂ ਪ੍ਰੇਮੀ ਭਗਤ ਗੁਰਮੁਖਿ ਸਨਮੁਖ ਰਾਏਬੁਲਾਰ ਜੀ ਨੂੰ ਦੁਨੀਆਂ ਜੁੱਗੋ ਜੁੱਗ ਚੇਤੇ ਕਰਕੇ, ਸਿਜਦੇ ਨਮਸਕਾਰਾਂ ਹੀ ਨਮਸਕਾਰਾਂ ਕਰਦੀ ਰਹੇਗੀ। ਧੰਨ ਵਾਹਿਗੁਰੂ ਸਤਿਗੁਰੂ ਸੱਚੇ ਪਾਤਿਸਾਹ ਜੀ, ਧੰਨ ਪ੍ਰੇਮੀ ਰਾਏਬੁਲਾਰ ਜੀ, ਧੰਨ ਪ੍ਰੇਮ, ਐਸੇ ਪ੍ਰੇਮ ਨੂੰ ਰੋਮਿ ਰੋਮਿ ਕਰਕੇ ਸਰਬ ਵਿਆਪੀ ਮਹਾਂ ਵਿਸਮਾਦ ਅਨਤਕਲਾਵਾਨ ਅਨੇਕ ਨਮਸਕਾਰ ਹੀ ਨਮਸਕਰ ਹੈ ਜੀ।
According to sategur aagai. seesu bhaytt dayou; and tanu manu dhanu sabhu. soupe gur kou; hukame manneai paaeeai॥) sategur aagai; seesu dharaye॥ they placed 7500 acres of land, house and everything under the name of utmost praiseworthy true Satguroo Saaheb Jee, which is still under Satguroo Saaheb Jee’s name now. They also constructed a Sarovar Saaheb Jee where Vaaheguroo Guroo Naanakdayv Saaheb Jee could take a bath and named it after them. Because they sacrificed everything for Guroo Saaheb Jee, the world remembers Guroo Jee’s disciple and devotee, Gurmukh Sanmukh Raibulaar Jee throughout ages and ages, and will keep doing salutations upon salutations to them. Great are Vaaheguroo Satguroo true sovereign king Guroo Naanakdayv Saaheb Jee, blessed is devotee Raibulaar Jee, blessed is their love, countless all-pervading, utmost blissful, and all-powerful salutations upon salutations to such a love with each and every hair.