Cookie Consent

By clicking “Accept”, you agree to the storing of cookies on your device to enhance site navigation and analyze site usage. View our Privacy Policy for more information.

Celebrating Gurpurab (P11)
January 18, 2025

ਵਾਹਿਗੁਰੂ॥ ਗੁਰਮੁਖਿ ਵਿਆਹ ਤੋਂ ਇੱਕ ਸਾਲ ਮਗਰੋਂ, ਕੱਤਕ ਦੇ ਮਹੀਨੇ ਰਾਮ ਸਰੂਪ ਗੁਰਮੁਖਿ ਬ੍ਰਹਮ ਮਾਤਾ ਤ੍ਰਿਪਤਾ ਜੀ ਖ਼ਾਲਸਾ ਨੇ ਅਪਣੇ ਪਤੀ ਰਾਮ ਸਰੂਪ ਗੁਰਮੁਖਿ ਬ੍ਰਹਮ ਕਲਿਆਣਚੰਦ ਜੀ ਖ਼ਾਲਸਾ ਨਾਲ ਸ਼ੁਭ ਸੱਚੀ ਸਰਬੱਤ ਦੇ ਭਲੇ ਦੀ ਸ਼ੁਭ ਸੱਚੀ ਸੁੱਚੀ ਉੱਚੀ ਪਰਉਪਕਾਰੀ ਵੀਚਾਰ ਕੀਤੀ ਜੀ, “ਹੇ ਪਤੀ ਦੇਵ! ਸਾਹਿਬਜ਼ਾਦੇ ਸਤਿਗੁਰੂ ਨਾਨਕਦੇਵ ਸਾਹਿਬ ਜੀ ਦਾ ਅਵਤਾਰ ਦਾ ਦਿਨ ਨੇੜੇ ਆ ਰਿਹਾ ਹੈ ਤੇ ਸ਼ੁਭ ਸੱਚਾ ਅਨੰਦ ਕਾਰਜ ਨੂੰ ਭੀ ਇੱਕ ਸਾਲ ਹੋ ਚੁੱਕਾ ਹੈ। ਦੋਹਾਂ ਸ਼ੁਭ ਸੱਚੇ ਖ਼ੁਸ਼ੀਆਂ ਦੇ ਦਿਹਾੜਿਆਂ ਨੂੰ ਮੁਖ ਰੱਖਦਿਆਂ ਕਿਉਂ ਨਾ ਆਪਾਂ ਅਕਾਲਪੁਰਖੁ ਵਾਹਿਗੁਰੂ ਜੀ ਦੇ ਨਾਮ ’ਤੇ ਸਤਸੰਗਤ ਜੀ ਨੂੰ ਲੰਗਰ ਛਕਾਈਏ, ਗ੍ਰੀਬਾਂ ਨੂੰ ਧਨ ਆਦਿ ਵੰਡੀਏ ਜੀ।” ਪਰਮਪੂਜਨੀਕ ਗੁਰਮੁਖਿ ਬ੍ਰਹਮ ਗੁਰਮੁਖਿ ਮਾਤਾ ਜੀ ਪਰਮਪੂਜਨੀਕ ਗੁਰਮੁਖਿ ਬ੍ਰਹਮ ਗੁਰਮੁਖਿ ਪਿਤਾ ਜੀ ਨੇ ਬਹੁਤ ਚਾਅ ਉਤਸ਼ਾਹ ਨਾਲ ਗੁਰਪੁਰਬ ਮਨੌਣ ਦੀਆਂ ਤਿਆਰੀਆਂ ਕੀਤੀਆਂ। ਗੁਰਮੁਖਿ ਬ੍ਰਹਮ ਪਰਮ ਸੇਵਕ ਭਾਈ ਸਾਹਿਬ ਭਾਈ ਰਾਇਬੁਲਾਰ ਜੀ ਖ਼ਾਲਸਾ ਨੇ ਭੀ ਗੁਰਪਰਬ ਦੀ ਖ਼ੁਸ਼ੀ ਵਿੱਚ ਵਾਹਿਗੁਰੂ ਸਤਿਗੁਰੂ ਨਾਨਕਦੇਵ ਸਾਹਿਬ ਜੀ ਦੇ ਅਵਤਾਰ ਅਸਥਾਨ ’ਤੇ ਸੁੰਦਰ ਦਰਬਾਰ ਸਾਹਿਬ ਜੀ ਬਣਵਾਏ। ਯਥਾ:- ਜਨਮ ਸਥਲ ਗੁਰੂ ਨਾਨਕ ਕੇਰਾ। ਰਾਇ ਬਨਾਯੋ ਮਹਿਲ ਚੰਗੇਰਾ। ਹਰਮੰਦਰ ਸੋ ਨਾਮ ਕਹਾਯੋ। ਤ੍ਯਾਰ ਭਯੋ ਨ੍ਰਿਪ ਭਲਾ ਮਨਾਯੋ॥੫॥ (ਗੁ:ਪੁ:ਪ੍ਰ ੬੭)

Vaaheguroo. One year after the Gurmukh marriage, in the month of Katak, the form of God, Gurmukh Brahm Maataa Treptaa Jee Khaalsaa had the blessed, true, pure, altruistic discussion for the welfare of all with her husband, the form of God Gurmukh Brahm Kaleaannchand Jee Khaalsaa, “Oh Lord husband! The Avtaar Purab of our son Satguroo Naanakdayv Saaheb Jee is coming soon, and it has also been one year since their blessed, true Anand Kaaraj. In the blessed true happiness of both days, why don’t we, in the name of Akaalpurakhu Vaaheguroo Jee, feed the Satsangat langar, and distribute money and other provisions to the poor.” Utmost praiseworthy Gurmukh Brahm Gurmukh Maataa Jee  and utmost praiseworthy Gurmukh Brahm Gurmukh Petaa Jee began preparations for celebrating Gurpurab with a lot of enthusiasm and eagerness. In the happiness of Gurpurab, Gurmukh Brahm supreme servant Bhaaee Saaheb Bhaaee Raaebulaar Jee Khaalsaa also had a beautiful Darbaar Saaheb made at Vaaheguroo Satguroo Naanakdayv Saaheb Jee’s Avtaar Asthaan. Yathaa:- janam sathal guroo naanak kayraa । raae banaaYo mahel changayraa । harmandar so naam kahaaYo । tYaar bhaYo nrep bhalaa manaaYo॥5॥ (Gur Pur Prakash 67)

ਸੱਚੇ ਵਾਹਿਗੁਰੂ ਸਤਿਗੁਰੂ ਨਾਨਕਦੇਵ ਸਾਹਿਬ ਜੀ ਦੇ ਗੁਰਮੁਖਿ ਨਾਨਕੇ, ਗੁਰਮੁਖਿ ਦਾਦਕੇ, ਗੁਰਮੁਖਿ ਸਹੁਰੇ ਆਦਿ ਗੁਰਮੁਖਿ ਪਰਵਾਰ, ਸ੍ਰੀ ਸੁਲਤਾਨਪੁਰ ਸਾਹਿਬ ਜੀ ਆਦਿ ਦੂਰੋਂ ਨੇੜਿਓਂ ਬਿਅੰਤ ਗੁਰਮੁਖਿ ਪ੍ਰੇਮੀ ਸ੍ਰੀ ਤਲਵੰਡੀ ਸਾਹਿਬ ਜੀ ਆ ਕੇ, ਇਸ ਸੱਚੇ ਜੋੜ ਮੇਲੇ ’ਤੇ ਪਾਹੁਚੇ, ਪਰਮਪੂਜਨੀਕ ਸੱਚੇ ਕੰਤ ਸੱਚੇ ਭਗਵੰਤ ਸੱਚੇ ਵਾਹਿਗੁਰੂ ਸਤਿਗੁਰੂ ਨਾਨਕਦੇਵ ਸਾਹਿਬ ਜੀ ਦੇ ਸੁੰਦਰ ਦਰਸਨ ਤੇ ਸੁੰਦਰ ਗੁਰਮੁਖਿ ਗੁਰਮਤਿ ਉਪਦੇਸ, ਅੰਮ੍ਰਿਤ ਕਥਾ ਕੀਰਤਨ ਸੁਣ ਕੇ ਮਹਾਂ ਵਿਸਮਾਦ ਹੀ ਵਿਸਮਾਦ ਨਿਹਾਲ ਨਿਹਾਲ ਨਿਹਾਲ ਹੋਏ ਜੀ।

True Vaaheguroo Satguroo Naanakdayv Saaheb Jee’s Gurmukh maternal family, Gurmukh paternal family, Gurmukh in-laws and the rest of their Gurmukh family, along with countless beloved Gurmukhs came from Sree Sultaanpur Saaheb Jee and from far and near, reached Sree Talvandee Saaheb Jee to take part in this Jorr Maylaa. They obtained the beautiful darshan of utmost praiseworthy true husband true Lord, true Vaaehguroo Satguroo Naanakdayv Saaheb Jee, listened to their beautiful Gurmukh Gurmat teachings along with Amret kathaa and keertan and came into a supreme wondrous, utmost blissful state of nirvana and became extremely pleased.

ਗੁਰਮੁਖਿ ਬ੍ਰਹਮ ਸਮਾਗਮ ਤੋਂ ਬਾਅਦ ਗੁਰਮੁਖਿ ਬ੍ਰਹਮ ਪੰਡਿਤ ਹਰਿਦਇਆਲ ਜੀ ਖ਼ਾਲਸਾ, ਗੁਰਮੁਖਿ ਬ੍ਰਹਮ ਭਾਈ ਗੋਪਾਲ ਪਾਂਧਾ ਜੀ ਖ਼ਾਲਸਾ, ਗੁਰਮੁਖਿ ਬ੍ਰਹਮ ਵੈਦ ਜੀ ਖ਼ਾਲਸਾ ਆਦਿ ਸਾਰੇ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੇ ਸੱਚੇ ਮਿੱਠੇ ਰਿਦੇ ’ਚੋਂ ਮੂੰਹ ’ਚ ਅੰਮ੍ਰਿਤ, ਅਜਪਾ ਜਾਪ ਅਨਹਦ ਨਾਦ ਬਖ਼ਸ਼ਣ ਵਾਲੇ, ਵਿਕਾਰ ਔਗੁਣ ਮੇਟਣ ਵਾਲੇ ਚਰਨਕਮਲਾਂ ’ਚ ਆਏ,

After the Gurmukh Brahm celebration, Gurmukh Brahm Pandit Hardeaal Jee Khaalsaa, Gurmukh Brahm Bhaaee Gopaal Paandhaa Jee Khaalsaa, Gurmukh Brahm Vaid Jee Khaalsaa along with others all came to the lotus feet of Vaaheguroo gur naanakdayv; govend roop॥8॥1॥ Jee which bless us with true, sweet ambrosial nectar from the heart to the mouth, Ajapaa jaap, Anhad naad and destroys all our vices and sins.

 

ਗੁਰਮੁਖਿ ਬ੍ਰਹਮ ਪੰਡਿਤ ਹਰਿਦਇਆਲ ਜੀ ਖ਼ਾਲਸਾ ਨੇ ਹੱਥ ਜੋੜ ਕੇ, ਸਿਰ ਝੁਕਾ ਕੇ, ਗਲ਼ ’ਚ ਪੱਲਾ ਪਾ ਕੇ, ਮਹਾਂ ਵਿਸਮਾਦ ਸੱਚੀ ਸੱਚੀ ਸੱਚੀ ਪ੍ਰੇਮ ਬੇਨਤੀ ਕੀਤੀ, “ਹੇ ਪ੍ਰਣਵੋਂ ਸ੍ਰੀ ਪਰਮਾਨੰਦ ਸ੍ਵਾਮੀ॥ ਆਦਿ ਪੁਰਖ ਸਭਿ ਅੰਤਰਿਜਾਮੀ॥ ਸੱਚੇ ਜਜਮਾਨ ਵਾਹਿਗੁਰੂ ਬ੍ਰਹਮ ਸੱਚੇ ਨਾਮ ਗੁਰਬਾਣੀ ਜੀ ਦੇ ਸੱਚੇ ਦਾਤੇ, ਸੱਚੇ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਸਤਿਗੁਰੂ ਨਾਨਕਦੇਵ ਸਾਹਿਬ ਜੀ! ਦਾਸਨਦਾਸ ਬ੍ਰਿਧ ਕਮਜ਼ੋਰ ਹੈ ਜੀ, ਦਾਸਨਦਾਸ ਨੂੰ ਅਪਣੇ ਸੱਚੇ ਅੰਮ੍ਰਿਤ ਨਾਮ, ਸੱਚੇ ਭਗਵਾਨ ਅਕਾਲਪੁਰਖੁ ਜੀ ਦੀ ਸੱਚੀ ਪ੍ਰੇਮਾ ਭਗਤੀ ਦੀ ਅਮੋਲਕ ਸੱਚੀ ਦਾਤ ਬਖ਼ਸ਼ੋ ਜੀ! ਦਾਸਨਦਾਸ ਆਪ ਜੀ ਦੀ ਸੱਚੀ ਧੁਰਿ ਕੇ ਅੰਮ੍ਰਿਤ ਗੁਰਬਾਣੀ ਜੀ ਗਾਵੇ ਧਿਆਵੇ ਕਮਾਵੇ ਜੀ! ਆਪ ਜੀ ਦੀ ਸੱਚੀ ਨਿਰਮਲ ਪ੍ਰੇਮਾ ਭਗਤੀ ਕਰੇ ਜੀ।”

With both of their hands folded, bowing their head, and adorning a garland of humility, Gurmukh Brahm Pandit Haredaeaal Jee Khaalsaa made an utmost blissful, true true true loving request, “Oh prannvon sree parmaanand svaamee॥ aade purakh sabhe Antarejaamee॥ true benefactor, Vaaheguroo Brahm, true giver of the true Naam and Gurbaannee Jee, true gur naanakdayv; govend roop॥8॥1॥ Satguroo Naanakdayv Saaheb Jee! This slave of slaves is old and weak, please bless this slave of slaves with the priceless true gift of your true Amret Naam and the true loving devotion of the true Lord Akaalpurakhu Jee. May this slave of slaves sing and contemplate on the true Amret Gurbaannee Jee which came from the primal Lord! May I practise your true immaculate loving devotion.”

ਮਹਾਂ ਵਿਸਮਾਦ ਪ੍ਰਸੰਨ ਹੋ ਕੇ ਪ੍ਰਣਵੋਂ ਸ੍ਰੀ ਪਰਮਾਨੰਦ ਸ੍ਵਾਮੀ॥ ਆਦਿ ਪੁਰਖ ਸਭਿ ਅੰਤਰਿਜਾਮੀ॥ ਸਤਿਗੁਰੂ ਸਾਹਿਬ ਜੀ ਬੋਲੇ, “ਆਪ ਜੀ ਧੰਨ ਹੋਂ ਜੀ! ਆਪ ਜੀ ਨੂੰ ਸੱਚੇ ਗੁਰ ਬਰ ਅਕਾਲ ਵਾਹਿਗੁਰੂ ਜੀ ਹੰਗਤਾ ਮਮਤਾ ਦੇ ਬੰਧਨਾਂ ਤੋਂ ਮੁਕਤ ਕਰਨਗੇ ਜੀ!” ਪਰਮਪੂਜਨੀਕ ਸੱਚੇ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਨੇ ਚਰਨਾਮ੍ਰਿਤ ਬਖ਼ਸ਼ ਕੇ, ਸ੍ਰੀ ਵਾਹਿਗੁਰੂ ਗੁਰਮੰਤ੍ਰ ਜੀ, ਸ੍ਰੀ ਮੂਲਮੰਤ੍ਰ ਸਾਹਿਬ ਜੀ ਦ੍ਰਿੜ ਕਰਾਏ, ਅੰਮ੍ਰਿਤ ਕਥਾ ਅੰਮ੍ਰਿਤ ਕੀਰਤਨ ਦੀ ਦਾਤ ਤੇ ਗੁਰਮੁਖਿ ਗੁਰਮਤਿ ਬਖ਼ਸ਼ੀ, ਸੋ ਸਤਿਗੁਰੁ ਧਨੁ ਧੰਨੁ; ਜਿਨਿ ਭਰਮ ਗੜੁ ਤੋੜਿਆ॥ ਸੋ ਸਤਿਗੁਰੁ ਵਾਹੁ ਵਾਹੁ; ਜਿਨਿ ਹਰਿ ਸਿਉ ਜੋੜਿਆ॥ ਅਨੁਸਾਰ ਧੰਨ ਧੰਨ ਧੰਨ ਸੱਚੇ ਸਤਿਗੁਰੂ ਸਾਹਿਬ ਜੀ ਨੇ ਭਰਮ, ਹੰਗਤਾ ਮਮਤਾ ਚੌਰਾਸੀ ਦੇ ਬੰਧਨ ਤੋੜ ਦਿਤੇ, ਸਰਬ ਵਿਆਪੀ ਸੱਚੇ ਨਾਰਾਇਣ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਸਤਿਕਰਤਾਰ ਜੀ ਨਾਲ ਜੋੜ ਦਿਤੇ, ਨਾਨਕ ਨਦਰੀ; ਨਦਰਿ ਨਿਹਾਲ॥੩੮॥ ਅਨੁਸਾਰ ਸ੍ਰਬ ਵਿਆਪੀ ਮਹਾਂ ਵਿਸਮਾਦ ਅੰਮ੍ਰਿਤ ਮਿਹਰ ਕਰਕੇ ਮਹਾਂ  ਵਿਸਮਾਦ ਹੀ ਵਿਸਮਾਦ ਨਿਹਾਲ ਨਿਹਾਲ ਨਿਹਾਲ ਕਰ ਦਿਤੇ ਜੀ ਰਾਮਜੀ। ਯਥਾ:- ਬਹੁਰੋ ਬੈਦ ਪਾਂਧਾ ਅਰ ਪੰਡਤ। ਲੇ ਚਰਨਾਮ੍ਰਤ ਕਲਮਲ ਖੰਡਤ। ਕਈ ਸਿੱਖ ਬਡਭਾਗੀ ਜੋਇ। ਲੇ ਉਪਦੇਸ਼ ਮੁਕਤ ਸੋ ਹੋਇ॥੧੪॥ (ਗੁ: ਪੁ: ਪ੍ਰ: ੬੮)

Becoming utmost blissfully pleased, prannvon sree parmaanand svaamee॥ aade purakh sabhe Antarejaamee॥ Satguroo Saaheb Jee said,  “You are blessed! The true praiseworthy great supreme timeless Vaaheguroo Jee will liberate you from the bonds of egotism and possessiveness!” Utmost praiseworthy true Vaaheguroo gur naanakdayv; govend roop॥8॥1॥ Jee  blessed them with  charnaamret, instilled Sree Vaaheguroo Gurmantr Jee and Sree Mool Mantr Saaheb Jee within them. They also blessed them with the gift of performing Amret kathaa and Amret keertan, along with Gurmukh Gurmat. According to so sateguru dhanu dhannu; jene bharam garru torreaa॥ so sateguru vaahu vaahu; jene hare seou jorreaa॥, dhann dhann dhann true Satguroo Saaheb Jee broke the bonds of doubt, egotism, possessiveness, and the 8.4 million incarnations, they joined them to the all-pervading true Lord, true husband, true God, true Lord, true Satkartaar Jee. In accordance with naanak nadaree; nadare nehaal॥38॥ they bestowed all-pervading utmost blissful compassion and exalted them Jee Raam Jee. Yathaa:- bahuro baid paandhaa Ar panddat । lay charanaamrat kalmal khanddat । kaee sekh baddbhaagee joe । lay oupdaysh mukat so hoe॥14॥ (G. P. P. 68)

ਇਹ ਸੱਚਾ ਕੌਤਕ ਦੇਖ ਕੇ, ਗੁਰਮੁਖਿ ਸਾਊ ਬ੍ਰਹਮ ਭਾਈ ਰਾਇਬੁਲਾਰ ਜੀ ਖ਼ਾਲਸਾ ਨੇ ਮਹਾਂ ਵਿਸਮਾਦ ਸਰਬ ਵਿਆਪੀ ਗ੍ਰੀਬੀ ਹੀ ਗ੍ਰੀਬੀ ਨਾਲ, ਹੱਥ ਜੋੜ ਕੇ, ਸਿਰ ਝੁਕਾ ਕੇ, ਗਲ਼ ’ਚ ਪੱਲਾ ਪਾ ਕੇ, ਸੱਚੀ ਸੱਚੀ ਸੱਚੀ ਪ੍ਰੇਮ ਬੇਨਤੀ ਕੀਤੀ “ਹੇ ਕਾਲ ਰਹਿਤ. ਅਨਕਾਲ ਕਲਾਨਿਧਿ; ਕਮਲ ਨੈਨ. ਕਸਮਲ ਹਰਨੰ॥੬॥ ਸੱਚੇ ਸੁੰਦਰ ਸੱਚੇ ਮਨਮੋਹਨ ਸੱਚੇ ਸੋਹਨ ਸੱਚੇ ਸੁੰਦਰ ਕਮਲ ਨੈਨ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ! ਦਾਸਨਦਾਸ ਗ੍ਰੀਬ ’ਤੇ ਭੀ ਤਰਸ ਕਰੋ ਜੀ, ਦਾਸਨਦਾਸ ਨੂੰ ਅਪਣੇ ਸੱਚੇ ਚਰਨਕਮਲਾਂ ਦਾ ਸੱਚਾ ਪ੍ਰੇਮ ਬਖ਼ਸ਼ ਕੇ, ਅਪਣੇ ਗੋਲਿਆਂ ਦਾ ਗੋਲਾ ਸਿੱਖ ਬਣਾ ਲਵੋ ਜੀ ਰਾਮਜੀ।”

Seeing this true miracle, with utmost blissful, all-pervading, humility and meekness, folding their hands, bowing their head, adorning a garland of humility, Gurmukh wise Brahm Bhaaee Raaebulaar Jee Khaalsaa made a true true true loving request, “Oh kaal rahet. Ankaal kalaanedhe; kamal nain. kasmal harnan॥6॥  true beautiful, true handsome, true exquisite, true beautiful lotus eyed Vaaheguroo gur naanakdayv; govend roop॥8॥1॥ Jee! Please have mercy on this poor slave of slaves too, bless this slave of slaves with the true love of your true lotus feet, make me the servant of your servants, your Sekh, Jee Raam Jee!”

“ਹੇ ਗੁਰਮੁਖਿ ਪਿਆਰੇ ਜੀ! ਸਦਾ ਰੋਮਿ ਰੋਮਿ ਸੁਆਸ ਸੁਆਸ ਸੁਖਦਾਇਕ ਅਬਿਨਾਸੀ ਸਤਿਨਾਮੁ ਵਾਹਿਗੁਰੂ ਸਿਮਰਨ ਕਰੋ ਜੀ। ਪੂਰਨ ਪ੍ਰੇਮ ਸਾਵਧਾਨਤਾ ਸਹਿਤ ਇੱਕ ਚਿੱਤ ਸਤਿਨਾਮੁ ਵਾਹਿਗੁਰੂ ਗੁਰਮੰਤ੍ਰ ਸਾਹਿਬ ਜੀ, ਸ੍ਰੀ ਮੂਲਮੰਤ੍ਰ ਸਾਹਿਬ ਜੀ ਜਪਣ ਨਾਲ, ਜਪਣ ਵਾਲਾ ਗੁਰਮੁਖਿ ਸਨਮੁਖ ਪ੍ਰੇਮੀਂ ਭਗਤ ਪਰਮਪੂਜਨੀਕ ਸੱਚੇ ਸਤਿਗੁਰੂ ਸਾਹਿਬ ਜੀ ਦੇ ਸੱਚੇ ਸੱਚੇ ਸੱਚੇ ਚਰਨਕਮਲਾਂ ਨਾਲ ਲੱਗ ਜਾਂਦਾ ਹੈ, ਜਮਾਂ ਜੂਨਾਂ ਔਗੁਣਾਂ ਵਿਕਾਰਾਂ ਤੋਂ ਮੁਕਤੀ ਪਾ ਲੈਂਦਾ ਹੈ, ਰਿਦੇ ’ਚੋਂ ਮੂੰਹ ’ਚ ਅੰਮ੍ਰਿਤ, ਦਿਲ ਦਿਮਾਗ਼ ’ਚ ਗੁਰਬਾਣੀ ਜੀ, ਸੱਚੇ ਨਿਰਗੁਨ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਬਿਅੰਤ ਨਿਰੰਕਾਰ ਜੀ ਦੇ ਸੱਚੇ ਦੇਸ ਭਾਵ ਸੱਚਖੰਡ ’ਚ ਪਾਹੁੰਚ ਜਾਂਦਾ ਹੈ ਜੀ, ਨਿਰਗੁਨ ਸਰਗੁਨ ਜੀ ਦੀ ਏਕਤਾ ਅਭੇਦਤਾ ਪ੍ਰਾਪਤ ਹੋ ਜਾਂਦੀ ਹੈ ਜੀ।”

“O beloved Gurmukh Jee! Always do the peace-giving, eternal Satenaamu Vaaheguroo semran with each hair on your body and each breath. The Gurmukh Sanmukh beloved Bhagat who repeats Satenaamu Vaaheguroo Gurmantr Saaheb Jee and Sree Mool Mantr Saaheb Jee with complete love, attention and one-pointed focus, becomes attached to utmost praiseworthy true Satguroo Saaheb Jee’s true true true lotus feet.  They obtain liberation from the messengers of death, reincarnations, demerits and vices. They receive Amret from the heart to the mouth along with Gurbaannee Jee in the heart and mind.
They reach true nergun, true husband, true Lord, true God infinite Nerankaar Jee’s true country (meaning Sachkhand) and attain complete oneness with Nergun Sargun Jee.”

ਯਥਾ:- ਜਪਿ ਮਨ ਸਤਿਨਾਮੁ; ਸਦਾ ਸਤਿਨਾਮੁ॥ ਹਲਤਿ ਪਲਤਿ ਮੁਖ ਊਜਲ ਹੋਈ ਹੈ; ਨਿਤ ਧਿਆਈਐ. ਹਰਿ ਪੁਰਖੁ ਨਿਰੰਜਨਾ॥ਰਹਾਉ॥) ਸਤਿਨਾਮੁ ਅਬਿਨਾਸੀ ਅਬਿਚਲ; ਅਚਲ ਬ੍ਯਾਪਕ ਪਰਿਪੂਰਨ ਭਰ॥ ਸਭਿ ਉਚਰਤਿ ਅਹਿਨਿਸ ਸਤਿਨਾਮੁ; ਹੋ ਸਤਿਨਾਮੁ ਹੋ ਸਤਿਨਾਮੁ ਹੋ ਸਤਿਨਾਮ ਹੋ ਸਤਿਨਾਮੁ ਕਰੁਨਾਕਰ॥੮॥੭੪॥੬੦੬॥੨੯੨੫॥) ਅੰਮ੍ਰਿਤ ਬਚਨ; ਸਾਧ ਕੀ ਬਾਣੀ॥ ਜੋ ਜੋ ਜਪੈ. ਤਿਸ ਕੀ ਗਤਿ ਹੋਵੈ; ਹਰਿ ਹਰਿ ਨਾਮੁ ਨਿਤ ਰਸਨ ਬਖਾਨੀ॥੧॥ਰਹਾਉ॥) ਹਰਿ ਵਾਹਿਗੁਰੂ ਮੰਤਰ ਅਗੰਮ ਜਗ ਤਾਰਨਹਾਰਾ॥ ਜੋ ਸਿਮਰਹਿ ਨਰ ਪ੍ਰੇਮ ਸੋ ਪਹੁੰਚੈ ਦਰਬਾਰਾ॥

Yathaa:- jape man satenaamu; sadaa satenaamu॥ halate palate mukh oojal hoee hai; net dheaaeeai. hare purakhu neranjanaa॥rahaaou॥) satenaamu Abenaasee Abechal; Achal bYaapak parepooran bhar॥ sabhe oucharate Ahenes satenaamu; ho satenaamu ho satenaamu ho satenaam ho satenaamu karunaakar॥8॥74॥606॥2925॥) Anmret bachan; saadh kee baannee॥ jo jo japai. tes kee gate hovai; hare hare naamu net rasan bakhaanee॥1॥rahaaou॥) hare vaaheguroo mantar aganm jag taaranhaaraa॥ jo semarahe nar praym so pahunchai darbaaraa॥ 

ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੀਆਂ ਸੱਚੀਆਂ ਖ਼ੁਸ਼ੀਆਂ ਪਾ ਕੇ, ਮਿੱਠਾ ਸੀਤਲ ਸੁਖਦਾਇਕ ਚਰਨਾਮ੍ਰਿਤ ਪੀ ਕੇ, ਸੱਚੇ ਸ੍ਰੀ ਵਾਹਿਗੁਰੂ ਗੁਰਮੰਤ੍ਰ ਜੀ, ਸੱਚੇ ਸ੍ਰੀ ਮੂਲਮੰਤ੍ਰ ਸਾਹਿਬ ਜੀ ਪ੍ਰਾਪਤ ਕਰਕੇ ਗੁਰਮੁਖਿ ਰਾਇਬੁਲਾਰ ਜੀ ਖ਼ਾਲਸਾ ਨੇ ਪਿੰਡ ਦਾ ਨਾਮ ਰਾਇਭੋਇ ਦੀ ਤਲਵੰਡੀ ਤੋਂ ਹੀਏ ਕੋ ਪ੍ਰੀਤਮੁ; ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੇ ਪਰਮਪਵਿੱਤ੍ਰ ਪਰਮਪੂਜਨੀਕ ਸ਼ੁਭ ਸੱਚੇ ਬ੍ਰਹਮ ਨਾਮ ’ਤੇ ਸ੍ਰੀ ਨਨਕਾਣਾ ਸਾਹਿਬ ਜੀ ਰੱਖਿਆ ਜੀ ਰਾਮਜੀ।ਯਥਾ:- ਲੇ ਗੁਰਸਬਦ ਰਾਇ ਮੁਦ ਪਾਈ। ਤਿਲਵੰਡੀ ਤਬ ਨਾਮ ਹਟਾਈ। ਤਹਿ ਕੋ ਸ੍ਰੀ ਨਨਕਾਣਾ ਸਾਹਿਬ। ਰਾਖਿਓ ਬੁੱਧੀ ਰਾਇ ਅਜਾਇਬ॥੨੧॥ ਤਿਸ ਦਿਨ ਤੇ ਨਨਕਾਣੇ ਸਾਹਿਬ। ਹੋਨ ਲਗਿਓ ਮੇਲਾ ਸੁ ਅਜਾਇਬ। ਗੁਰੂ ਨਾਮ ਪੁਨ ਲੰਗਰ ਲਾਯੋ। ਕਰ ਕੋ ਦਸਵੋਂ ਬਾਂਰਾ ਪਾਯੋ॥੨੨॥ (ਗੁ:ਪੁ:ਪ੍ਰ ੬੯)

By obtaining the true blessings of Vaaheguroo gur naanakdayv; govend roop॥8॥1॥  Jee, drinking the sweet cooling peace-giving charnaamret, and obtaining true Sree Vaaheguroo Gurmantr Jee and true Sree Mool Mantr Saaheb Jee, Gurmukh Raaebulaar Jee Khaalsaaa changed the name of the village Raae Bhoe Dee Talvanddee to Sree Nankaannaa Saaheb Jee from the utmost pure utmost praiseworthy blessed true Brahm name of heeay ko preetamu; Vaaheguroo gur naanakdayv; govend roop॥8॥1॥  Jee, Jee Raam Jee. Yathaa:- lay gursabad raae mud paaee । telvanddee tab naam hattaaee । tahe ko sree nankaannaa saaheb । raakheo budhee raae Ajaaeb॥21॥ tes den tay nankaannay saaheb । hon lageo maylaa su Ajaaeb । guroo naam pun langar laaYo । kar ko dasvon baanraa paaYo॥22॥ (G.P.P. 69)