Cookie Consent

By clicking “Accept”, you agree to the storing of cookies on your device to enhance site navigation and analyze site usage. View our Privacy Policy for more information.

Chet
March 14, 2025

ਉਥਾਨਕਾ:-
ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ॥

;ਅੰਮ੍ਰਿਤਸਰੁ ਸਿਫਤੀ ਦਾ ਘਰੁ॥੨੮॥ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਅੰਮ੍ਰਿਤ ਸ੍ਰੋਵਰ ਸਾਹਿਬ ਜੀ ਦੀ ਕਾਰ ਸੇਵਾ ਚੱਲ ਰਹੀ ਸੀ। ਦੂਰੋਂ ਦੂਰੋਂ ਪ੍ਰੇਮੀ ਗੁਰਸਿੱਖ ਸਤਿਸੰਗਤਾਂ ਸੱਚੀ ਸੇਵਾ ਕਰਨ ਲਈ, ਅੰਮ੍ਰਿਤ ਕੀਰਤਨ ਕਰਦਿਆਂ ਤੁਰ ਕੇ ਔਦੀਆਂ, ਸੱਚੇ ਪਰਮਪੂਜਨੀਕ ਪਾਰਬ੍ਰਹਮ ਭਗਵਾਨ ਅਰਜੁਨ ਸਬਦਿ ਜਹਾਜ ਗੁਰੂ; ਪਦ ਪੰਕਜ ਸਭਿ ਸ੍ਰਿਸ਼੍ਟਿ ਉਧਾਰੇ॥ ਵਾਹਿਗੁਰੂ ;ਗੁਰੁ ਅਰਜੁਨੁ ਪਰਤਖੵ ਹਰਿ॥੭॥੧੯॥ ਜੀ ਦੇ ਸੱਚੇ ਸੁੰਦਰ ਅੰਮ੍ਰਿਤ ਦਰਸਨ ਕਰਕੇ ਨਿਹਾਲ ਹੁੰਦੀਆਂ ਜੀ ਰਾਮਜੀ। ਨਿਤਾਪ੍ਰਤੀ ਪਰਉਪਕਾਰੀ ਨਿਰਵਿਕਾਰੀ ਨਿਰਹੰਕਾਰੀ ਸੱਚੇ ਵਾਹਿਗੁਰੂ ;ਗੁਰੁ ਅਰਜੁਨੁ ਪਰਤਖੵ ਹਰਿ॥੭॥੧੯॥ ਜੀ ਸੁੰਦਰ ਦੀਵਾਨ ਸਜੌਂਦੇ, ਅੰਮ੍ਰਿਤ ਨਿਰੰਕਾਰੀ ਗੁਰਬਾਣੀ ਜੀ ਦੇ ਅੰਮ੍ਰਿਤ ਕਥਾ ਅੰਮ੍ਰਿਤ ਕੀਰਤਨ ਦੇ ਪ੍ਰਵਾਹ ਨਿਰੰਤਰ ਚੱਲਦੇ ਜੀ ਰਾਮਜੀ।

ਇੱਕ ਦਿਨ ਇੱਕ ਪੰਡਿਤ ਨੇ ਗਲ਼ ’ਚ ਪੱਲਾ ਪਾ ਕੇ ਸਿਰ ਝੁਕਾਅ ਕੇ, ਹੱਥ ਜੋੜ ਕੇ ਦੇਵ ਦੇਵ; ਰਾਜਨ ਕੇ ਰਾਜਾ॥ ਦੀਨ ਦਿਆਲ; ਗਰੀਬ ਨਿਵਾਜਾ॥੧॥ ਵਾਹਿਗੁਰੂ ;ਗੁਰੁ ਅਰਜੁਨੁ ਪਰਤਖੵ ਹਰਿ॥੭॥੧੯॥ ਜੀ ਦੇ ਸੱਚੇ ਪਰਉਪਕਾਰੀ ਚਰਨਕਮਲਾਂ ’ਚ ਪ੍ਰੇਮ ਬੇਨਤੀ ਕੀਤੀ “ਹੇ ਦੀਨ ਦਿਆਲ; ਗਰੀਬ ਨਿਵਾਜਾ॥੧॥ ਜੀ! ਦਾਸਨਦਾਸ ਸੰਸਕ੍ਰਿਤ ਆਦਿ ਕਠਨ ਵਿੱਦਿਆ ਪੜਿੑਆ ਹੈ। ਪਰ ਦਾਸਨਦਾਸ ਅਤਿਅੰਤ ਹੀ ਗ੍ਰੀਬ ਹੈ ਜੀ, ਰੋਜ਼ੀ ਨਹੀਂ ਚੱਲਦੀ, ਤੇ ਨਾ ਹੀ ਕਥਾ ਕਰਨ ਲਈ ਕੋਈ ਥਾਂ ਮਿਲਦੀ ਹੈ ਜੀ। ਜੇ ਆਪ ਜੀ ਨੂੰ ਭਾਵੇ, ਤਾਂ ਹਰ ਸੰਗਰਾਂਦ ਸਿੱਖ ਸੰਗਤਾਂ ਨੂੰ ਮਹੀਨੇ ਦਾ ਫ਼ਲ਼ ਉਪਦੇਸ ਦਾਸਨਦਾਸ ਸੁਣਾਵੇ ਜੀ?” ਤਾਂ ਦੁਸਟਨ ਦਾਹ; ਗਰੀਬ ਨਿਵਾਜਾ॥ ਵਾਹਿਗੁਰੂ ;ਗੁਰੁ ਅਰਜੁਨੁ ਪਰਤਖੵ ਹਰਿ॥੭॥੧੯॥ ਜੀ ਨੇ ਤਰਸ ਕਰਕੇ ਉਸ ਪੰਡਿਤ ਨੂੰ ਕਥਾ ਕਰਨ ਦੀ ਆਗਿਆ ਬਖ਼ਸ਼ੀ। ਕਥਾ ਕਰਦਿਆਂ ਕਰਦਿਆਂ ਉਸ ਪੰਡਿਤ ਨੂੰ ਅਤਿਅੰਤ ਭੈੜਾ ਹੰਕਾਰ ਹੋ ਗਿਆ। 

__________

 

ਚੇਤ ਦੀ ਸੰਗਰਾਂਦ ਦੇ ਦਿਹਾੜੇ, ਤਖਤਿ ਬੈਠਾ ਅਰਜਨ ਗੁਰੂ; ਸਤਿਗੁਰ ਕਾ ਖਿਵੈ ਚੰਦੋਆ॥ ਉਗਵਣਹੁ ਤੈ ਆਥਵਣਹੁ; ਚਹੁ ਚਕੀ ਕੀਅਨੁ ਲੋਆ॥ ਧੰਨ ਵਾਹਿਗੁਰੂ ਸੱਚੇ ਸਤਿਗੁਰੂ ਸ੍ਰੀ ਗੁਰੂ ਅਰਜਨਦੇਵ ਸਾਹਿਬ ਜੀ, ਸ੍ਰੀ ਮੰਜੀ ਸਾਹਿਬ ਜੀ ਵਿਖੇ ਸੁੰਦਰ ਸੋਹਣੇ ਦੂਹਰੇ ਚੰਦੋਏ ਸਾਹਿਬ ਜੀ ਹੇਠਾਂ, ਸ੍ਰੀ ਥੜੇ ਸਾਹਿਬ ਜੀ ’ਤੇ ਸੁਭਾਇਮਾਨ, ਸਜੇ ਸ਼ਾਨਦਾਰ ਦੀਵਾਨ ’ਚ ਖਰੀ ਪਿਆਰੀ ਖਰੀ ਸੱਚਿਆਰੀ ਸਤਿਸੰਗਤਾਂ ਨੂੰ ਸੁੰਦਰ ਦਰਸਨ ਬਖ਼ਸ਼ ਰਹੇ ਸਨ ਜੀ। ਸੱਚੇ ਪਰਉਪਕਾਰੀ ਪਰਮਪੂਜਨੀਕ ਵਾਹਿਗੁਰੂ ਵਾਹਿਗੁਰੂ ;ਗੁਰੁ ਅਰਜੁਨੁ ਪਰਤਖੵ ਹਰਿ॥੭॥੧੯॥ ਜੀ ਅਪਨੀ ਪ੍ਰੇਮਾ ਭਗਤੀ ਰੂਪੀ ਚਾਨਣੀ ਦਾ ਪ੍ਰਕਾਸ਼ ਪਾ ਕੇ ਅਗਿਆਨ ਰੂਪ ਸੂਰਜ ਦੀਆਂ, ਰਾਗ ਦ੍ਵੈਖ ਰੂਪ ਕਿਰਨਾਂ, ਤ੍ਰਿਸਨਾ ਰੂਪ ਧੁਪ ਕਰਕੇ ਅਕਲਾਏ ਹੋਏ ਹਿਰਦਿਆਂ ਨੂੰ ਸਾਂਤੀ ਬਖ਼ਸ਼ ਰਹੇ ਸਨ ਜੀ ਰਾਮਜੀ। ਸੂਰਜ ਦੀ ਤਪਸ਼ ਨੂੰ ਮੇਟਣ ਵਾਸਤੇ ਚੰਦ੍ਰਮਾਂ ਵਾਂਗ ਨਿਰਬਿਕਾਰ ਨਿਰਜੁਰ ਅਬਿਨਾਸੀ॥ ਪਰਮ ਜੋਗ ਕੇ; ਤਤੁ ਪ੍ਰਕਾਸੀ॥ ਵਾਹਿਗੁਰੂ ;ਗੁਰੁ ਅਰਜੁਨੁ ਪਰਤਖੵ ਹਰਿ॥੭॥੧੯॥ ਜੀ ਇੱਕ ਰਸ ਪ੍ਰਕਾਸ਼ ਰਹੇ ਸਨ ਜੀ ਰਾਮਜੀ। ਯਥਾ:- ਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ; ਸਿਵ ਚਰਿਓ ਚੰਦੁ ਚੰਦਾਕੀ॥੩॥) ਜੈਸੇ ਸਕਤਿ ਸੂਰੁ, ਬਹੁ ਜਲਤਾ; ਗੁਰ ਸਸਿ ਦੇਖੇ. ਲਹਿ ਜਾਇ ਸਭ ਤਪਨਾ॥੧॥

ਸਜੇ ਸੁੰਦਰ ਦੀਵਾਨ ’ਚ, ਬ੍ਰਹਮਗਿਆਨੀ ਪਰਉਪਕਾਰ ਉਮਾਹਾ॥ ਪੂਰਨ ਬ੍ਰਹਮ, ਸਿੱਖੀ ਦੇ ਥੰਮੑ ਬਾਬਾ ਬੁੱਢਾ ਸਾਹਿਬ ਖ਼ਾਲਸਾ ਜੀ ਨੇ ਵਾਹਿਗੁਰੂ ;ਗੁਰੁ ਅਰਜੁਨੁ ਪਰਤਖੵ ਹਰਿ॥੭॥੧੯॥ ਜੀ ਦੇ ਚਰਨਕਮਲਾਂ ’ਚ ਸਿਰ ਝੁਕਾ ਕੇ ਗਲ਼ ’ਚ ਪੱਲਾ ਪਾ ਕੇ ਖੜੑੇ ਹੋਏ। ਵਾਹਿਗੁਰੂ ;ਗੁਰੁ ਅਰਜੁਨੁ ਪਰਤਖੵ ਹਰਿ॥੭॥੧੯॥ ਜੀ ਨੇ ਗੁਰਮੁਖਿ ਬ੍ਰਹਮ ਬਾਬਾ ਜੀ ਵੱਲ ਨਾਨਕ ਨਦਰੀ; ਨਦਰਿ ਨਿਹਾਲ॥੩੮॥ ਮਿਹਰ ਦੀ ਨਿਗ੍ਹਾ ਕਰਕੇ ਤੱਕਦਿਆਂ ਕਿਹਾ, “ਜੀ ਗੁਰਮੁਖਿ ਬਾਬਾ ਜੀ! ਕੀ ਹੁਕਮ ਹੈ?” ਤਾਂ, ਸੇਵਕ ਕਾ ਹੋਇ ਸੇਵਕੁ ਵਰਤਾ; ਕਰਿ ਕਰਿ ਬਿਨਉ ਬੁਲਾਈ॥੧੭॥ ਅਨੁਸਾਰ ਅਤਿਅੰਤ ਨਿੰਮ੍ਰਤਾ ਸਹਿਤ ਬੋਲੇ “ਹੇ, ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ; ਸਤਿਗੁਰੂ ਸਾਹਿਬ ਜੀ! ਜੋ ਪੰਡਿਤ ਹਰ ਸੰਗਰਾਂਦ ਕਥਾ ਕਰਦਾ ਸੀ, ਉਸ ਨੇ ਜਵਾਬ ਦੇ ਦਿਤਾ ਕਹਿੰਦਾ ਮੈ ਬ੍ਰਹਮਣ ਹਾਂ, ਸਤਿਜੁੱਗ ਤੋਂ ਲੈ ਕੇ ਸਾਡੀ ਮੰਨਤਾ ਪੂਜਾ ਹੁੰਦੀ ਆਈ ਹੈ। ਪਰ ਹੁਣ ਤੁਸੀਂ ਸਾਰੇ ਗ੍ਰਿਹਸਤੀ ਸਤਿਗੁਰੂ ਸਾਹਿਬ ਜੀ ਨੂੰ ਮੰਨਦੇ ਪੂਜਦੇ ਹੋਂ, ਮਹੀਨੇ ਦਾ ਫ਼ਲ਼ ਉਪਦੇਸ ਮੈਥੋਂ ਸੁਣਦੇ ਹੋਂ। ਜੇ ਕਥਾ ਸੁਨਣੀ ਹੈ ਤਾਂ ਮੈਨੂੰ ਪੂਜੋ। ਹੇ ਗਰਬਨ ਗੰਜ; ਗਰੀਬ ਨਿਵਾਜਾ॥ ਵਾਹਿਗੁਰੂ ;ਗੁਰੁ ਅਰਜੁਨੁ ਪਰਤਖੵ ਹਰਿ॥੭॥੧੯॥ ਜੀ! ਆਪ ਜੀ ਕਲਜੁਗਿ. ਜਹਾਜੁ ਅਰਜੁਨੁ ਗੁਰੂ; ਸਗਲ ਸ੍ਰਿਸ੍ਟਿ ਲਗਿ ਬਿਤਰਹੁ॥੨॥) ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ; ਸਰਬ ਜੀਆ ਕਾ ਦਾਤਾ ਰੇ॥) ਗੁਰ ਗੋਵਿੰਦੁ. ਗੋੁਵਿੰਦੁ ਗੁਰੂ ਹੈ; ਨਾਨਕ. ਭੇਦੁ ਨ ਭਾਈ॥੪॥੧॥੮॥) ਦੋਹਿਤਾ. ਬਾਣੀ ਕਾ ਬੋਹਿਥਾ। ਹੋਂ ਜੀ। ਆਪ ਜੀ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੇ ਪੰਜਵੇਂ ਪੂਰਨ ਗੁਰ ਅਵਤਾਰ ਹੋਂ ਜੀ। ਮਹਾਨ ਹੀ ਮਹਾਨ ਮਹਾਂ ਵਿਸਮਾਦ ਸਰਬ ਵਿਆਪੀ ਕ੍ਰਿਪਾ ਹੀ ਕ੍ਰਿਪਾ ਕਰਕੇ, ਸਾਚ ਨਾਮ ਕੀ ਅੰਮ੍ਰਿਤ ਵਰਖਾ॥੩॥ ਕਰੋ ਜੀ, ਨਿਹਾਲ ਨਿਹਾਲ ਨਿਹਾਲ ਕਰੋ ਜੀ! ਹੇ ਨਿਰੰਕਾਰ ਨ੍ਰਿਬਿਕਾਰ ਨ੍ਰਿਲੰਭ॥ ਆਦਿ ਅਨੀਲ ਅਨਾਦਿ ਅਸੰਭ॥ ਜੀ! ਕਰ ਦੇਵੋ ਨਿਹਾਲ ਜੀ। ਤਰਸ ਮਿਹਰ ਕਰਕੇ ਸੁੰਦਰ ਸੁਖਾਲੀ, ਅਪਾਰ ਗਹਿਰ ਗੰਭੀਰ ਰਸ ਮਈ ਅੰਮ੍ਰਿਤ ਗੁਰਬਾਣੀ ਜੀ ਉਚਾਰਨ ਕਰੋ ਜੀ, ਜਿਸ ’ਚ ਬਾਰਾਂ ਮਹੀਨਿਆਂ ਦੁਆਰਾ ਸ਼ੁਭ ਸੱਚਾ ਅੰਮ੍ਰਿਤ ਉਪਦੇਸ ਹੋਵੇ ਜੀ, ਸਤਿਸੰਗਤਾਂ ਹਰ ਸੰਗਰਾਂਦ ਨੂੰ ਸ੍ਰਵਣ ਕਰਕੇ ਮਹੀਨਾ ਸਫਲਾ ਕਰ ਸਕਣ, ਜੀਵਨ ਮੁਕਤੀ, ਪ੍ਰਭੂ ਪ੍ਰਾਪਤੀ, ਰਿਦੇ ’ਚੋਂ ਮੂੰਹ ’ਚ ਅੰਮ੍ਰਿਤ, ਦਿਲ ਦਿਮਾਗ ’ਚ ਅੰਮ੍ਰਿਤ ਗੁਰਬਾਣੀ  ਜੀ ਦਾ ਮਹਾਂ ਮਹਾਂ ਮਹਾਂ ਵਿਸਮਾਦ ਅਨੰਦ ਮਾਣ ਸਕਣ, ਨਿਹਾਲ ਨਿਹਾਲ ਨਿਹਾਲ ਹੋ ਜਾਣ ਜੀ ਰਾਮਜੀ।”

ਪ੍ਰੇਮ ਸਹਿਤ ਬੇਨਤੀ ਸੁਣ ਕੇ ਦੀਨ ਦਇਆਲ ਗੋਪਾਲ ਗੋਬਿੰਦਾ; ਵਾਹਿਗੁਰੂ ;ਗੁਰੁ ਅਰਜੁਨੁ ਪਰਤਖੵ ਹਰਿ॥੭॥੧੯॥ ਜੀ ਕਹਿੰਦੇ “ਹੇ ਪਰਮਸੇਵਕ ਗੁਰਮੁਖਿ ਸੱਚੇ ਬ੍ਰਹਮ ਬਾਬਾ ਬੁੱਢਾ ਸਾਹਿਬ ਖ਼ਾਲਸਾ ਜੀ! ਸੱਚੇ ਸਿਰਜਣਹਾਰ, ਪਾਰਬ੍ਰਹਮ ਨਿਰਗੁਨ ਨਿਰੰਕਾਰ ਦੇ ਪਾਰਬ੍ਰਹਮ ਗੁਰ ਅਵਤਾਰ, ਸੱਚੇ ਨਾਮ ਦੇ ਸੱਚੇ ਦਾਤੇ, ਦੀਨ ਦਇਆਲ ਸਦਾ ਕਿਰਪਾਲ॥ ਅੰਤਰਜਾਮੀ ਸਮਰੱਥ ਸੁਆਮੀ ਵਾਹਿਗੁਰੂ ਸਤਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਨੇ ਪਹਿਲਾਂ ਹੀ ਅੰਮ੍ਰਿਤ ਤੁਖਾਰੀ ਰਾਗ ’ਚ ਨਿਰੰਕਾਰ ਸਰੂਪ ਬਾਰਹ ਮਾਹਾ ਉਚਾਰਨ ਕੀਤੇ ਹਨ ਜੀ।” ਤਾਂ ਪਰਉਪਕਾਰੀ ਗੁਰੂ ਪਿਆਰੇ॥੧॥ ਬਾਬੇ ਜੀ ਨੇ ਕਿਹਾ “ਹੇ ਦੋਹਿਤਾ. ਬਾਣੀ ਕਾ ਬੋਹਿਥਾ। ਵਾਹਿਗੁਰੂ ;ਗੁਰੁ ਅਰਜੁਨੁ ਪਰਤਖੵ ਹਰਿ॥੭॥੧੯॥ ਜੀ! ਆਪ ਜੀ ਭੀ ਬਾਰਹ ਮਾਹਾ ਉਚਾਰੋ, ਜਿਸ ਨੂੰ ਪੜੑਨ ਨਾਲ ਅਰਥ ਸੌਖੇ ਹੀ ਸਮਝ ਆ ਜਾਣ, ਸਾਡੀਆਂ ਬੁੱਧੀਆਂ ਤੁੱਛ ਹਨ, ਖਿਮਾ ਕਰਨੀ ਜੀ।” ਇਹ ਪ੍ਰੇਮ ਬੇਨਤੀ ਸੁਣ ਕੇ, ਦੋਹਿਤਾ. ਬਾਣੀ ਕਾ ਬੋਹਿਥਾ। ਵਾਹਿਗੁਰੂ ;ਗੁਰੁ ਅਰਜੁਨੁ ਪਰਤਖੵ ਹਰਿ॥੭॥੧੯॥ ਜੀ ਨੇ ਮਾਂਝ ਰਾਗ ’ਚ ਬਾਰਹ ਮਾਹਾ ਦੇ ਪਰਮਪਵਿੱਤ੍ਰ ਅੰਮ੍ਰਿਤ ਗੁਰਬਾਣੀ ਜੀ ਉਚਾਰੇ ਜੀ। ਜੋ ਗੁਰਮੁਖਿ ਸੱਚੇ ਬ੍ਰਹਮ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਖ਼ਾਲਸਾ ਜੀ ਤੋਂ ਆਦਿ ਅੰਗ ਇੱਕ ਸੌ ਤੇਤੀ ’ਤੇ ਲਿਖਵਾਏ ਜੀ। ਹੁਕਮ ਕੀਤਾ ਕਿ ਸੰਗਰਾਂਦ ਵਾਲੇ ਦਿਨ ਕੜਾਹ ਪ੍ਰਸ਼ਾਦ, ਗੁਰੂ ਮਹਾਰਾਜ ਜੀ ਦੀ ਹਜ਼ੂਰੀ ’ਚ ਪਹਿਲਾਂ ਸਜਾ ਕੇ, ਬਾਰਹ ਮਾਹਾ ਜੀ ਦਾ ਸੰਪੂਰਨ ਪਾਠ ਗੁਰਮੁਖਿ ਪਿਆਰੇ ਢਾੱਡੀ ਰਾਗੀ ਸ਼ੁੱਧ ਗੌਣ ਜਾਂ ਦੋ ਗੁਰਮੁਖਿ ਪ੍ਰੇਮੀ ਮਿਲ ਕੇ ਗਾ ਕੇ ਬਾਰਹ ਮਾਹਾ ਜੀ ਦਾ ਸ਼ੁੱਧ ਪਾਠ ਕਰਨ, ਫਿਰ ਮਹੀਨੇ ਦਾ ਪਾਠ ਗਾ ਕੇ ਸਨੌਣ ਜੀ। ਕੋਈ ਗੁਰਮੁਖਿ ਪ੍ਰੇਮੀ ਕਥਾਕਾਰ ਮਹੀਨੇ ਦੀ ਅੰਮ੍ਰਿਤ ਅਮਰ ਕਥਾ ਭੀ ਕਰੇ ਜੀ ਰਾਮਜੀ।

__________

ਆਦਿ ਅੰਗ ੧੩੩ - ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪

ਸਤਿਗੁਰੂ ਨਾਨਕਦੇਵ ਸਾਹਿਬ ਜੀ ਦੇ (੫) ਪੰਜਵੇਂ (ਮਹਲਾ) ਸਰੂਪ, ਗੁਰੁ ਅਰਜੁਨੁ ਪੁਰਖੁ ਪ੍ਰਮਾਣੁ; ਪਾਰਥਉ ਚਾਲੈ ਨਹੀ॥ ਸਤਿਗੁਰੂ ਅਰਜਨਦੇਵ ਸਾਹਿਬ ਜੀ ਹੁਣ ਗੁਰੂ ਗਰੰਥ ਜੀ ਮਾਨਿਓ; ਪਰਗਟ ਗੁਰਾਂ ਕੀ ਦੇਹ। ਪਰਮਪੂਜਨੀਕ ਜੁੱਗੋ ਜੁੱਗ ਅਟਲ ਗੁਰਤਾਗੱਦੀ ਬਿਰਾਜਮਾਨ ਸਦਾ ਮਿਹਰਵਾਨ ਸੁੰਦਰ ਭਗਵਾਨ ਸਤਿਗੁਰੂ ਗਿਰੰਥ ਸਾਹਿਬ ਜੀ ਮਾਂਝ ਰਾਗ ’ਚ (੪) ਚੌਥੇ (ਘਰੁ) ਸੁਰਤਾਲ ’ਚ ਬਾਰਹ ਮਾਹਾ ਗੁਰਬਾਣੀ ਜੀ ਉਚਾਰਦੇ ਹਨ, ਜਿਸ ’ਚ (ਬਾਰਹ) ਬਾਰਾਂ (ਮਾਹਾ) ਮਹੀਨੇ ਦੁਆਰਾ ਪੂਰੇ ਸਤਿਗੁਰੂ ਸਾਹਿਬ ਜੀ, ਸੱਚੀ ਸਾਧਸੰਗਤ ਜੀ ਦੀ ਸੇਵਾ ਕਰਕੇ, ਸੱਚਾ ਨਾਮ ਜਪਣ ਜਪੌਣ, ਅੰਮ੍ਰਿਤ ਗੁਰਬਾਣੀ ਜੀ ਗੌਣ, ਧਿਔਣ, ਸੁਨਣ ਸੁਨੌਣ, ਗੁਰਬਾਣੀ ਅਰਥ ਸੁਨਣ ਸੁਨੌਣ, ਕਥਾ ਕੀਰਤਨ ਸਿੱਖਣ ਸਿੱਖੌਣ, ਕਰਨ ਕਰੌਣ ਦਾ ਸ਼ੁਭ ਸੱਚਾ ਨਿਹਾਲ ਹੋਣ ਦਾ ਸੱਚਾ ਗੁਰਮਤਿ ਗੁਰਮੁਖਿ ਉਪਦੇਸ ਹੈ ਜੀ।

ੴ ਸਤਿਗੁਰ ਪ੍ਰਸਾਦਿ॥

ਪਰਮਪੂਜਨੀਕ (ੴ) ਇੱਕ ਪ੍ਰਕਾਸ਼ ਸਰੂਪ, (ਕਲਾਂ) ਸਰਬ ਕਲਾ ਭਰਪੂਰ ਪ੍ਰਭ; ਬਿਰਥਾ ਜਾਨਨਹਾਰ॥ ਨਿਰਗੁਨ ਵਾਹਿਗੁਰੂ ਨਿਰੰਕਾਰ ਜੀ ਦੇ ਸਰਗੁਨ ਸਰੂਪ, ਸਤਿਗੁਰ ਮਹੱਲਾ ਪੰਜਵਾਂ ਪੂਰਨ ਬ੍ਰਹਮ ਜੀ ਨੂੰ ਜ਼ਾਲਮ ਘੋਰ ਭਿਆਨਕ ਜ਼ੁਲਮ ਕਰਕੇ ਉੱਬਲਦੀ ਦੇਗ਼ ’ਚ ਬੈਠਾ ਰਹੇ ਹਨ। ਆਪ ਜੀ ਨੂੰ (ਪ੍ਰਸਾਦਿ) ਕ੍ਰਿਪਾ ਹੀ ਕ੍ਰਿਪਾ ਭਾਵ ਸ੍ਰਬ ਵਿਆਪੀ ਮਹਾਂ ਵਿਸਮਾਦ ਅਗਮ ਅਪਾਰ ਕ੍ਰਿਪਾ ਸਰੂਪ, ਵਾਹਿਗੁਰੂ ਜੀ, ਅਜਪਾ ਜਾਪ ਕਰਦਿਆਂ ਅੰਦਰ ਬਾਹਰ ਸਾਖਿਆਤ ਹੋ ਰਹੇ ਹਨ। ਯਥਾ: - ਜਲ ਥਲ ਮਾਹੇ; ਆਪਹਿ ਆਪ॥ ਆਪੈ ਜਪਹੁ; ਆਪਨਾ ਜਾਪੁ॥) ਜਹ; ਝਿਲਿਮਿਲਿਕਾਰੁ ਦਿਸੰਤਾ॥ ਤਹ; ਅਨਹਦ ਸਬਦ ਬਜੰਤਾ॥ 

ਗੁਰੂ ਪ੍ਰਮੇਸਰ ਜੀ ਅਪਣੇ ਪਰਮਪੂਜਨੀਕ ਗੁਰਦੇਵ ਜੀ ਦਾ ਆਦਿ ’ਚ, ਵਿਸਮਾਦ ਰੰਗਲਾ ਅਨੰਦੀ ਮੰਗਲ ਜਸ ਕਰਦੇ ਹਨ। ਪਰਮਪੂਜਨੀਕ (ੴ) ਇੱਕ ਅਦ੍ਵੈਤ ਸਰੂਪ ਓਅੰਕਾਰ ਸਰਬ ਪ੍ਰਕਾਸ਼ਕ, ਵਾਹਿਗੁਰੂ ਬ੍ਰਹਮ ਨਿਰਗੁਨ ਨਿਰੰਕਾਰ ਜੀ ਦੇ ਸਰਗੁਨ ਸਰੂਪ ਦਸ ਸਤਿਗੁਰੂ ਸਾਹਿਬਾਨ ਜੀ ਦੀ ਜਾਗਦੀ ਇੱਕ ਜੋਤਿ, ਗੁਰਤਾਗੱਦੀ ਬਿਰਾਜਮਾਨ (ਸਤਿਗੁਰ) ਧੰਨ ਸ੍ਰੀ ਗੁਰੂ ਗਿਰੰਥ ਸਾਹਿਬ ਜੀ, (ਪ੍ਰਸਾਦਿ) (ਪ੍ਰ+ਸਾਦਿ) (ਪ੍ਰ) ਪਰੇ ਹਨ, (ਸਾਦਿ) ਸੁਆਦ ਤੋਂ, ਭਾਵ ਇੰਦ੍ਰਿਆਂ ਦੇ ਸੁਆਦ ਰਹਿਤ, ਨਿਰੇ (ਪ੍ਰਸਾਦਿ) ਅਨੰਦ ਹੀ ਅਨੰਦ ਸਰੂਪ, ਭਾਵ ਗੁਰੂ ਪਰਮੇਸਰ ਜੀ ਅਗਮ ਅਪਾਰ ਨਿਰੇ ਕ੍ਰਿਪਾ ਹੀ ਕ੍ਰਿਪਾ ਪ੍ਰਕਾਸ਼ ਸਰੂਪ ਹਨ। (ਸਤਿਗੁਰ) ਧੰਨ ਵਾਹਿਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ (ਪ੍ਰਸਾਦਿ) ਕ੍ਰਿਪਾ ਦੁਆਰਾ ਪ੍ਰਾਪਤ ਹੁੰਦੇ ਹਨ ਜੀ ਰਾਮਜੀ।

ਕਿਰਤਿ ਕਰਮ ਕੇ ਵੀਛੁੜੇ; ਕਰਿ ਕਿਰਪਾ ਮੇਲਹੁ ਰਾਮ॥

ਪਰਮਪੂਜਨੀਕ ਸੱਚੇ ਸੱਚੇ ਸੱਚੇ ਧੰਨ ਧੰਨ ਧੰਨ ਵਾਹਿਗੁਰੂ ਸਤਿਗੁਰੂ ਗਿਰੰਥ ਸਾਹਿਬ ਜੀ ਆਪ ਸੱਚੇ ਸਿਰਜਣਹਾਰ, ਪਾਰਬ੍ਰਹਮ ਨਿਰਗੁਨ ਨਿਰੰਕਾਰ ਦੇ ਪਾਰਬ੍ਰਹਮ ਗੁਰ ਅਵਤਾਰ, ਸੱਚੇ ਨਾਮ ਦੇ ਸੱਚੇ ਦਾਤੇ, ਦੀਨ ਦਇਆਲ ਸਦਾ ਕਿਰਪਾਲ॥ ਅੰਤਰਜਾਮੀ ਸਮਰੱਥ ਸੁਆਮੀ ਵਾਹਿਗੁਰੂ ਅਵਤਾਰ ਹੁੰਦਿਆਂ, ਅਪਣੇ ਪਿਆਰੇ ਗੁਰਸਿੱਖਾਂ ਨੂੰ ਗ੍ਰੀਬੀ ਬਖ਼ਸ਼ਣ ਵਾਸਤੇ ਅਪਣੇ ਆਪ ਨੂੰ ਅਤਿਅੰਤ ਗ੍ਰੀਬ ਹੀ ਗ੍ਰੀਬ, ਨੀਚ ਕੀਟ ਕਹਿ ਰਹੇ ਹਨ। ਗ੍ਰੀਬੀ ਦੀ ਹੱਦ ਜਣੌਂਦਿਆਂ, ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਸੱਚੇ ਵਾਹਿਗੁਰੂ ਜੀ ਦੇ ਸਨਮੁਖ ਪ੍ਰੇਮ ਬੇਨਤੀ ਅਰਦਾਸ ਕਰਦੇ ਹਨ ਜੀ:- ਬੈਰ ਬਿਰੋਧ; ਕਾਮ ਕ੍ਰੋਧ ਮੋਹ॥ ਝੂਠ ਬਿਕਾਰ; ਮਹਾ ਲੋਭ ਧ੍ਰੋਹ॥ ਇਆਹੂ ਜੁਗਤਿ; ਬਿਹਾਨੇ ਕਈ ਜਨਮ॥ ਨਾਨਕ. ਰਾਖਿ ਲੇਹੁ; ਆਪਨ ਕਰਿ ਕਰਮ॥੭॥ ਅਨੁਸਾਰ ਹੇ (ਰਾਮ) ਸਰਬ ਵਿਆਪੀ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਸੱਚੇ ਵਾਹਿਗੁਰੂ ਜੀ! ਔਗੁਣਿਆਰੇ ਨਿਰਗੁਨੀਆਰੇ ਨੀਚ ਅਜਾਣ ਵਿਛੁੜੇ ਜੀਆਂ ਅਥਵਾ ਦਾਸਨਦਾਸੀ ਦੇ ਹੰਗਤਾ ਸਹਿਤ ਕੀਤੇ ਹੋਏ ਨੀਚ ਮੰਦੇ (ਕਰਮ) ਕਰਮਾਂ ਦੀ ਕਿਰਤਿ ਕਰਕੇ ਆਪ ਜੀ (ਕੇ) ਦੇ ਨਾਲੋਂ (ਵੀਛੁੜੇ) ਵਿਛੁੜਿਆਂ ਨੂੰ ਅਪਣੀ ਸ੍ਰਬ ਵਿਆਪੀ ਮਹਾਂ ਵਿਸਮਾਦ ਬਿਅੰਤ ਬਿਅੰਤ ਬਿਅੰਤ ਸੱਚੀ ਕਿਰਪਾ ਹੀ ਕ੍ਰਿਪਾ (ਕਰਿ) ਕਰਕੇ ਅਪਣੇ ਨਾਲ (ਮੇਲਹੁ) ਮੇਲਣਾ ਕਰੋ ਜੀ ਰਾਮਜੀ। ਯਥਾ:- ਪਉੜੀ॥ ਮੇਲਿ ਲੈਹੁ ਦਇਆਲ; ਢਹਿ ਪਏ ਦੁਆਰਿਆ॥ ਰਖਿ ਲੇਵਹੁ ਦੀਨ ਦਇਆਲ; ਭ੍ਰਮਤ ਬਹੁ ਹਾਰਿਆ॥ ਭਗਤਿ ਵਛਲੁ. ਤੇਰਾ ਬਿਰਦੁ; ਹਰਿ. ਪਤਿਤ ਉਧਾਰਿਆ॥ ਤੁਝ ਬਿਨੁ. ਨਾਹੀ ਕੋਇ; ਬਿਨਉ ਮੋਹਿ ਸਾਰਿਆ॥ ਕਰੁ ਗਹਿ ਲੇਹੁ ਦਇਆਲ; ਸਾਗਰ ਸੰਸਾਰਿਆ॥੧੬॥) ਕਰਹੁ ਕ੍ਰਿਪਾ ਪ੍ਰਭ; ਕਰਨੈਹਾਰੇ॥ ਮੇਲਿ ਲੇਹੁ; ਨਾਨਕ ਬੇਚਾਰੇ॥੩੮॥) ਕਾਮਿ ਕ੍ਰੋਧਿ ਭਰੇ; ਹਮ ਅਪਰਾਧੀ॥ (ਸਾੱਧੀ) ਕਿਆ ਮੁਹੁ ਲੈ ਬੋਲਹ; ਨਾ ਹਮ ਗੁਣ. ਨ ਸੇਵਾ ਸਾਧੀ॥ ਡੁਬਦੇ ਪਾਥਰ. ਮੇਲਿ ਲੈਹੁ, ਤੁਮ ਆਪੇ; ਸਾਚੁ ਨਾਮੁ ਅਬਿਨਾਸੀ ਹੇ॥੯॥

ਚਾਰਿ ਕੁੰਟ ਦਹਦਿਸ ਭ੍ਰਮੇ; ਥਕਿ ਆਏ. ਪ੍ਰਭ ਕੀ ਸਾਮ॥

ਹੇ (ਪ੍ਰਭ) ਬਿਅੰਤ ਬ੍ਰਹਮੰਡਾਂ ਨੂੰ ਰਚਨ ਵਾਲੇ, ਕਰਤਾਪੁਰਖੁ ਅਕਾਲ, ਸਦਾ ਦਇਆਲ, ਸੱਚੇ ਕ੍ਰਿਪਾਲ, ਸਰਬ ਪ੍ਰਤਿਪਾਲਕ, ਬਿਅੰਤ ਸ਼ੁਭ ਗੁਰਮੁਖਿ ਗੁਣਾਂ ਦੇ ਸਮਰੱਥ ਦਾਤੇ ਵਾਹਿਗੁਰੂ ਜੀ! ਚਾਰਿ (ਕੁੰਟ) ਤਰਫ਼, ਉਤਰ ਦੱਖਣ ਪੂਰਬ ਪੱਛਮ, ਉੱਤ੍ਰ ਪੂਰਬ ਵਿਚਾਲੇ ਅਗਨਿ ਕੋਣ, ਪੂਰਬ ਦੱਖਣ ਨੈਰਿਤੀ ਕੋਣ, ਦੱਖਣ ਪੱਛਮ ਵਾਯਵੀ ਕੋਣ, ਪੱਛਮ ਉਤਰ ਈਸਾਨ ਕੋਣ, ਜ਼ਮੀਨ ਤੇ ਅਸਮਾਨ (ਦਹਦਿਸ) ਦਸ ਦਿਸ਼ਾਂ ਦੀਆਂ ਜੂਨਾਂ ’ਚ (ਭ੍ਰਮੇ) ਭਰਮ ਕੇ, ਦਾਸਨਦਾਸੀ ਥਕਿ ਕੇ ਸਤਿਸੰਗਤ ਜੀ ਸਮੇਤ ਆਪ ਜੀ (ਕੀ) ਦੀ ਸੱਚੀ ਸੱਚੀ ਸੱਚੀ ਪਿਆਰੀ (ਸਾਮ) ਸਰਣ ’ਚ ਆਏ ਹਾਂ ਜੀ ਰਾਮਜੀ। ਯਥਾ:- ਕਬਹੂ ਕੀਟ ਹਸਤਿ; ਪਤੰਗ ਹੋਇ ਜੀਆ॥ ਅਨਿਕ ਜੋਨਿ; ਭਰਮੈ ਭਰਮੀਆ॥) ਕਈ ਜਨਮ; ਭਏ ਕੀਟ ਪਤੰਗਾ॥ ਕਈ ਜਨਮ; ਗਜ ਮੀਨ ਕੁਰੰਗਾ॥ ਕਈ ਜਨਮ; ਪੰਖੀ ਸਰਪ ਹੋਇਓ॥ ਕਈ ਜਨਮ; ਹੈਵਰ ਬ੍ਰਿਖ ਜੋਇਓ॥੧॥ ਮਿਲੁ ਜਗਦੀਸ; ਮਿਲਨ ਕੀ ਬਰੀਆ॥ ਚਿਰੰਕਾਲ; ਇਹ ਦੇਹ ਸੰਜਰੀਆ॥੧॥ਰਹਾਉ॥ ਕਈ ਜਨਮ; ਸੈਲ ਗਿਰਿ ਕਰਿਆ॥ ਕਈ ਜਨਮ; ਗਰਭ ਹਿਰਿ ਖਰਿਆ॥ ਕਈ ਜਨਮ; ਸਾਖ ਕਰਿ ਉਪਾਇਆ॥ ਲਖ ਚਉਰਾਸੀਹ; ਜੋਨਿ ਭ੍ਰਮਾਇਆ॥੨॥) ਸੂਕਰ ਕੂਕਰ ਜੋਨਿ ਭ੍ਰਮੇ; ਤਊ ਲਾਜ. ਨ ਆਈ॥

ਧੇਨੁ. ਦੁਧੈ ਤੇ ਬਾਹਰੀ; ਕਿਤੈ. ਨ ਆਵੈ ਕਾਮ॥

ਜਿਵੇਂ (ਧੇਨੁ) ਗਊ (ਦੁਧੈ) ਦੁੱਧ (ਤੇ) ਤੋਂ (ਬਾਹਰੀ) ਬਿਨਾ (ਕਿਤੈ) ਕਿਸੇ (ਕਾਮ) ਕੰਮ (ਨ) ਨਹੀਂ (ਆਵੈ) ਔਂਦੀ। ਇਉਂ ਦਾਸਨਦਾਸੀ ਨਾਮ, ਪ੍ਰੇਮ, ਗੁਰਮੁਖਿ ਗੁਣਾਂ ਤੋਂ ਬਿਨਾ ਕਿਸੇ ਕੰਮ ਔਣ ਵਾਲੀ ਨਹੀਂ ਹੈ ਜੀ।

ਜਲ ਬਿਨੁ ਸਾਖ ਕੁਮਲਾਵਤੀ; ਉਪਜਹਿ ਨਾਹੀ ਦਾਮ॥

ਜਿਵੇਂ ਜਲ (ਬਿਨੁ) ਬਿਨਾ (ਸਾਖ) ਖੇਤੀ (ਕੁਮਲਾਵਤੀ) ਕੁਮਲਾ ਜਾਂਦੀ ਅਤੇ ਕੋਈ (ਦਾਮ) ਧਨ (ਉਪਜਹਿ) ਪੈਦਾ (ਨਾਹੀ) ਨਹੀਂ ਹੁੰਦਾ ਜੀ ਰਾਮਜੀ। ਤਿਵੇਂ ਪਰਮਪੂਜਨੀਕ ਸੱਚੇ ਸੁੰਦਰ ਸੱਚੇ ਪਾਰਬ੍ਰਹਮ ਸੱਚੇ ਮਿਰਹਵਾਨ ਸੱਚੇ ਦਇਆਲ ਸੱਚੇ ਕਿਰਪਾਲ ਵਾਹਿਗੁਰੂ ਜੀ ਦੇ ਸੱਚੇ ਪ੍ਰੇਮ ਰੂਪੀ ਅੰਮ੍ਰਿਤ ਜਲ ਤੋਂ ਬਿਨਾ ਵਾਹਿਗੁਰੂ ਅਜਪਾ ਜਾਪ ਨਾਮ ਧਨ ਪ੍ਰਾਪਤ ਨਹੀਂ ਹੁੰਦਾ ਜੀ। ਹੇ ਸੱਚੇ ਮਿਹਰਵਾਨ ਸੱਚੇ ਭਗਵਾਨ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਸੱਚੇ ਵਾਹਿਗੁਰੂ ਜੀ! ਆਪੇ ਲਾਇਓ; ਅਪਨਾ ਪਿਆਰੁ॥ ਅਨੁਸਾਰ ਆਪ ਜੀ ਕ੍ਰਿਪਾ ਕਰਕੇ ਅਪਣਾ ਸੱਚਾ ਸੁੱਚਾ ਉੱਚਾ ਨਿਰਮਲ ਮਹਾਂ ਵਿਸਮਾਦ ਪ੍ਰੇਮ ਬਖ਼ਸ਼ੋ ਜੀ, ਸਦਾ ਸਾਚ ਨਾਮ ਕੀ ਅੰਮ੍ਰਿਤ ਵਰਖਾ॥੩॥ ਕਰਕੇ ਤ੍ਰਿਪਤ ਕਰੋ ਜੀ!

ਕਤ: ਪੋਲਾ ਬੋਲੋ - ਹਰਿ ਨਾਹ. ਨ ਮਿਲੀਐ ਸਾਜਨੈ; ਕਤ. ਪਾਈਐ ਬਿਸਰਾਮ॥

ਜੇਕਰ ਸੁੰਦਰ ਸਜਣੁ ਸਚਾ ਪਾਤਿਸਾਹੁ; ਸਿਰਿ ਸਾਹਾਂ ਦੈ ਸਾਹੁ॥ (ਸਾਜਨੈ) ਮਿੱਤ੍ਰ, ਸੱਚੇ (ਨਾਹ) ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਸੱਚੇ (ਹਰਿ) ਵਾਹਿਗੁਰੂ ਪਰਮੇਸਰ ਜੀ ਨਾਲ (ਨ) ਨਾ (ਮਿਲੀਐ) ਮਿਲੀਏ ਜੀ। ਤਾਂ (ਕਤ) ਕਿਥੇ (ਕਤ) ਕਿਵੇਂ ਔਗੁਣਾਂ ਵਿਕਾਰਾਂ ਜਮਾਂ ਜੂਨਾਂ ਅਥਵਾ ਸਰਬ ਵਿਆਪੀ ਅਜਪਾ ਜਾਪ ਪ੍ਰਕਾਸ ਸਰੂਪ ਬ੍ਰਹਮ ਜੀ ’ਚ (ਬਿਸਰਾਮ) ਟਿਕਾਅ (ਪਾਈਐ) ਪਾਈਏ? ਭਾਵ ਟਿਕਾਅ ਨਹੀਂ ਪਾਈਦਾ ਜੀ ਰਾਮਜੀ।

ਭੱਠਿ। ਨੱਗਰ - ਜਿਤੁ ਘਰਿ. ਹਰਿ ਕੰਤੁ, ਨ ਪ੍ਰਗਟਈ; ਭਠਿ ਨਗਰ ਸੇ ਗ੍ਰਾਮ॥

(ਜਿਤੁ) ਜਿਸ ਦੇ ਘਰਿ ਅਥਵਾ (ਘਰਿ) ਰਿਦੇ ’ਚ ਸੱਚੇ ਸੁੰਦਰ ਸੱਚੇ ਕੰਤੁ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਸੱਚੇ (ਹਰਿ) ਵਾਹਿਗੁਰੂ ਜੀ (ਪ੍ਰਗਟਈ) ਪ੍ਰਗਟ (ਨ) ਨਹੀਂ ਹੁੰਦੇ, (ਸੇ) ਉਹ ਨਗਰ (ਗ੍ਰਾਮ) ਪਿੰਡ ਅਥਵਾ ਸ੍ਰੀਰ ਰੂਪੀ ਨਗਰ (ਗ੍ਰਾਮ) ਪਿੰਡ, ਤ੍ਰਿਸਨਾ ਵਿਕਾਰਾਂ ਔਗੁਣਾਂ ਦੀ ਅੱਗ ਨਾਲ ਭਠਿ ਦੀ ਤਰੑਾਂ ਤਪਦਾ ਹੈ ਜੀ ਰਾਮਜੀ। ਯਥਾ:- ਕਾਇਆ ਆਰਣੁ. ਮਨੁ ਵਿਚਿ ਲੋਹਾ; ਪੰਚ ਅਗਨਿ ਤਿਤੁ ਲਾਗਿ ਰਹੀ॥ ਕੋਇਲੇ ਪਾਪ ਪੜੇ. ਤਿਸੁ ਊਪਰਿ; ਮਨੁ ਜਲਿਆ, ਸੰਨੑੀ ਚਿੰਤ ਭਈ॥੩॥) ਕਬੀਰ. ਜਹ ਜਹ ਹਉ ਫਿਰਿਓ; ਕਉਤਕ ਠਾਓ ਠਾਇ॥ ਇਕ ਰਾਮ ਸਨੇਹੀ ਬਾਹਰਾ; ਊਜਰੁ ਮੇਰੈ ਭਾਂਇ॥੧੪॥

ਸ੍ਰਬ ਸੀਗਾਰ ਤੰਬੋਲ ਰਸ; ਸਣੁ ਦੇਹੀ ਸਭ ਖਾਮ॥

ਕਰਤਾਪੁਰਖੁ ਭਗਵਾਨ, ਬਿਅੰਤ ਬ੍ਰਹਮੰਡਾਂ ਦੇ ਮਾਲਕ, ਸਰਬ ਜੀਆਂ ਦੇ ਪਾਲਕ ਵਾਹਿਗੁਰੂ ਜੀ ਦੀ ਪ੍ਰਾਪਤੀ ਤੋਂ ਬਿਨਾ, ਉਸ ਜੀਵ ਰੂਪ ਇਸਤ੍ਰੀ ਦੇ (ਸ੍ਰਬ) ਸਾਰੇ (ਸੀਗਾਰ) ਸ਼ਿੰਗਾਰ, (ਤੰਬੋਲ) ਪਾਨ੍ਹਾਂ ਦਾ ਬੀੜਾ ਚੱਬਣਾ, ਛੱਤੀ ਪ੍ਰਕਾਰ ਦੇ ਰਸ, (ਸਣੁ) ਸਣੇ ਦੇਹੀ ਸਭ (ਖਾਮ) ਕੱਚੇ ਹਨ ਜੀ। ਯਥਾ:- ਬਿਨੁ ਪਿਰ. ਧਨ ਸੀਗਾਰੀਐ; ਜੋਬਨੁ ਬਾਦਿ ਖੁਆਰੁ॥

ਪ੍ਰਭ ਸੁਆਮੀ ਕੰਤ ਵਿਹੂਣੀਆ; ਮੀਤ ਸਜਣ ਸਭਿ ਜਾਮ॥

 ੴ ਸੱਚੇ ਸਿਰਜਣਹਾਰ, ਪਾਰਬ੍ਰਹਮ ਨਿਰਗੁਨ ਨਿਰੰਕਾਰ ਦੇ ਪਾਰਬ੍ਰਹਮ ਗੁਰ ਅਵਤਾਰ, ਸੱਚੇ ਨਾਮ ਗੁਰਬਾਣੀ ਜੀ ਦੇ ਸੱਚੇ ਦਾਤੇ, ਦੀਨ ਦਇਆਲ ਸਦਾ ਕਿਰਪਾਲ॥  ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਅੰਤਰਜਾਮੀ (ਪ੍ਰਭ) ਸਮਰੱਥ ਸੁਆਮੀ ਵਾਹਿਗੁਰੂ ਜੀ (ਵਿਹੂਣੀਆ) ਬਿਨਾ, ਉਸ ਦੇ (ਸਭਿ) ਸਾਰੇ (ਮੀਤ) ਮਿੱਤ੍ਰ ਸਜਣ (ਜਾਮ) ਜਮ ਰੂਪ ਹਨ ਜੀ।

ਨਾਨਕ ਕੀ ਬੇਨੰਤੀਆ; ਕਰਿ ਕਿਰਪਾ ਦੀਜੈ ਨਾਮੁ॥

(ਨਾਨਕ) ਪਰਮਪੂਜਨੀਕ ਜੁੱਗੋ ਜੁੱਗ ਅਟੱਲ ਗੁਰਤਾਗੱਦੀ ਬਿਰਾਜਮਾਨ ਸਦਾ ਸੱਚੇ ਮਿਹਰਵਾਨ ਸੱਚੇ ਸੁੰਦਰ ਸੱਚੇ ਭਗਵਾਨ ਸੱਚੇ ਸਤਿਗੁਰੂ ਗਿਰੰਥ ਸਾਹਿਬ ਜੀ ਫ਼ੁਰਮੌਂਦੇ ਹਨ ਜੀ:- ਹੇ ਅਛਲ ਅਛੇਦ ਅਭੇਦ ਪ੍ਰਭ; ਐਸੇ ਭਗਵਾਨ॥੧॥ ਵਾਹਿਗੁਰੂ ਦਸ ਸਤਿਗੁਰੂ ਸਾਹਿਬਾਨ ਜੀ! ਦਾਸਨਦਾਸੀ (ਕੀ) ਦੀ ਆਪ ਜੀ ਦੇ ਪਰਮਪਵਿੱਤ੍ਰ ਸੱਚੇ ਚਰਨਕਮਲਾਂ ’ਚ ਪ੍ਰੇਮ (ਬੇਨੰਤੀਆ) ਬੇਨਤੀ ਹੈ ਜੀ। ਕਿ ਅਪਨੀ ਮਹਾਂ ਵਿਸਮਾਦ ਅਥਾਹ ਕਿਰਪਾ (ਕਰਿ) ਕਰਕੇ, ਅਪਣਾ ਅੰਮ੍ਰਿਤ ਨਾਮੁ (ਦੀਜੈ) ਬਖ਼ਸ਼ੋ ਜੀ ਰਾਮਜੀ। ਯਥਾ:- ਨਾਨਕ ਕੀ; ਅਰਦਾਸਿ ਸੁਣੀਜੈ॥ ਕੇਵਲ ਨਾਮੁ; ਰਿਦੇ ਮਹਿ ਦੀਜੈ॥੪॥੨੬॥੭੭॥) ਕਰਤਾ; ਤੂ ਮੇਰਾ ਜਜਮਾਨੁ॥ ਇਕ ਦਖਿਣਾ ਹਉ. ਤੈ ਪਹਿ ਮਾਗਉ; ਦੇਹਿ ਆਪਣਾ ਨਾਮੁ॥੧॥ਰਹਾਉ॥

ਹਰਿ ਮੇਲਹੁ ਸੁਆਮੀ ਸੰਗਿ ਪ੍ਰਭ; ਜਿਸ ਕਾ ਨਿਹਚਲ ਧਾਮ॥੧॥

ਹੇ (ਹਰਿ) ਸੱਤ ਸੰਤੋਖ ਦਇਆ ਧਰਮ ਖਿਮਾ ਆਦਿ ਬਿਅੰਤ ਸ਼ੁਭ ਸੱਚੇ ਗੁਰਮੁਖਿ ਗੁਣਾਂ ਦੇ ਪ੍ਰਕਾਸ਼ਕ, ਔਗੁਣਾਂ ਵਿਕਾਰਾਂ ਦੇ ਨਾਸਕ, ਵਾਹਿਗੁਰੂ ਦਸ ਸਤਿਗੁਰੂ ਸਾਹਿਬਾਨ ਜੀ! ਸੱਚੇ ਸਿਰਜਣਹਾਰ, ਪਾਰਬ੍ਰਹਮ ਨਿਰਗੁਨ ਨਿਰੰਕਾਰ ਦੇ ਪਾਰਬ੍ਰਹਮ ਗੁਰ ਅਵਤਾਰ, ਸੱਚੇ ਨਾਮ ਗੁਰਬਾਣੀ ਜੀ ਦੇ ਸੱਚੇ ਦਾਤੇ, ਦੀਨ ਦਇਆਲ ਸਦਾ ਕਿਰਪਾਲ॥ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਅੰਤਰਜਾਮੀ (ਪ੍ਰਭ) ਸਮਰੱਥ ਸੁਆਮੀ ਵਾਹਿਗੁਰੂ ਜੀ (ਸੰਗਿ) ਨਾਲ ਮਹਾਂ ਵਿਸਮਾਦ ਸਰਬ ਵਿਆਪੀ ਕ੍ਰਿਪਾ ਕਰਕੇ (ਮੇਲਹੁ) ਮੇਲਣਾ ਕਰੋ ਜੀ। (ਜਿਸ) ਜਿਨੑਾਂ (ਕਾ) ਦਾ ਨਿਰਗੁਨ ਨਿਰੰਕਾਰ ਪ੍ਰਕਾਸ਼ ਸਰੂਪ (ਧਾਮ) ਘਰ, ਅਥਵਾ ਸੱਚਖੰਡ ਅਥਵਾ ਸਾਧਸੰਗਤ ਰੂਪ (ਧਾਮ) ਘਰ (ਨਿਹਚਲ) ਅਚੱਲ ਹੈ॥੧॥ ਯਥਾ:- ਅਚਲ ਮੂਰਤਿ. ਅਨਭਉ ਪ੍ਰਕਾਸ; ਅਮਿਤੋਜਿ ਕਹਿਜੈ॥) ਸੇਵੀ ਸਤਿਗੁਰੁ ਆਪਣਾ; ਹਰਿ ਸਿਮਰੀ. ਦਿਨ ਸਭਿ ਰੈਣ॥ ਆਪੁ ਤਿਆਗਿ ਸਰਣੀ ਪਵਾਂ; ਮੁਖਿ ਬੋਲੀ ਮਿਠੜੇ ਵੈਣ॥ ਜਨਮ ਜਨਮ ਕਾ ਵਿਛੁੜਿਆ; ਹਰਿ ਮੇਲਹੁ ਸਜਣੁ ਸੈਣ॥ ਜੋ ਜੀਅ ਹਰਿ ਤੇ ਵਿਛੁੜੇ; ਸੇ ਸੁਖਿ ਨ ਵਸਨਿ ਭੈਣ॥ ਹਰਿ ਪਿਰ ਬਿਨੁ. ਚੈਨੁ ਨ ਪਾਈਐ; ਖੋਜਿ ਡਿਠੇ ਸਭਿ ਗੈਣ॥ ਆਪ ਕਮਾਣੈ ਵਿਛੁੜੀ; ਦੋਸੁ. ਨ ਕਾਹੂ ਦੇਣ॥ ਕਰਿ ਕਿਰਪਾ ਪ੍ਰਭ ਰਾਖਿ ਲੇਹੁ; ਹੋਰੁ. ਨਾਹੀ ਕਰਣ ਕਰੇਣ॥ ਹਰਿ ਤੁਧੁ ਵਿਣੁ. ਖਾਕੂ ਰੂਲਣਾ; ਕਹੀਐ ਕਿਥੈ. ਵੈਣ॥ ਨਾਨਕ ਕੀ ਬੇਨੰਤੀਆ; ਹਰਿ ਸੁਰਜਨੁ. ਦੇਖਾ ਨੈਣ॥੧॥

ਚੇਤਿ ਗੋਵਿੰਦੁ ਅਰਾਧੀਐ; ਹੋਵੈ ਅਨੰਦੁ ਘਣਾ॥

ਚੇਤਿ ਦੇ ਮਹੀਨੇ ਦੁਆਰਾ ਸ਼ੁਭ ਸੱਚਾ ਸੁੱਚਾ ਉੱਚਾ ਅੰਮ੍ਰਿਤ ਗੁਰਮੁਖਿ ਗੁਰਮਤਿ ਉਪਦੇਸ ਬਖ਼ਸ਼ਦੇ ਹਨ ਜੀ:- ਪਿਆਰੀ ਸਤਿਸੰਗਤ ਜੀ ਨਾਲ ਮਿਲ ਕੇ ਗੁਰਸਿੱਖਾਂ ਦੀ ਚਰਨ ਧੂੜ ਪ੍ਰਾਪਤ ਕਰਕੇ, ਗੁਰਸਿੱਖਾਂ ਤੇ ਦਸ ਸਤਿਗੁਰੂ ਸਾਹਿਬਾਨ ਜੀ ਦੀ ਸੱਚੀ ਸੇਵਾ ਕਰਦਿਆਂ, ਸ਼ੁੱਧ ਗੁਰਬਾਣੀ ਅਰਥ ਵੀਚਾਰਦਿਆਂ, ਗੁਰੂਘਰ ’ਚ ਚੱਕੀ ਪੀਂਦਿਆਂ, ਪਾਣੀ ਢੋਂਦਿਆਂ, ਗੁਰਸਿੱਖਾਂ ਦੇ ਬਸਤ੍ਰ ਧੋਂਦਿਆ, ਸਤਿਗੁਰੂ ਗਿਰੰਥ ਸਾਹਿਬ ਜੀ ਨੂੰ ਡੰਡਉਤਾਂ, ਪ੍ਰਕਰਮਾਂ, ਚੌਰ ਕਰਦਿਆਂ, ਰੋਮਿ ਰੋਮਿ ਕਰਕੇ ਪ੍ਰੇਮ ਚਾਅ ਉਤਸਾਹ ਨਾਲ ਸੀਸ ਝੁਕੌਂਦਿਆਂ, ਮਿੱਠਾ ਬੋਲਦਿਆਂ, ਲਾਲੇ ਗੋਲੇ ਗੁਲਾਮ ਬਣਦਿਆਂ, (ਗੋਵਿੰਦੁ) ਅਕਾਲਪੁਰਖੁ ਵਾਹਿਗੁਰੂ ਸਰਬ ਪ੍ਰਕਾਸਕ, ਸਰਬ ਵਿਆਪਕ ਵਿਸਮਾਦ ਅਜਪਾ ਜਾਪ ਸਰੂਪ ਸੱਚੇ ਬ੍ਰਹਮ ਜੀ ਨੂੰ ਇੱਕ ਮਨ ਹੋ ਕੇ ਸੱਚੇ ਚਾਅ ਉਤਸਾਹ ਪ੍ਰੇਮ ਭਾਵਨਾ ਨਾਲ ਬਾਰ ਬਾਰ (ਅਰਾਧੀਐ) ਜਪੀਏ ਧਿਆਈਏ ਗਾਈਏ, ਨਮਸਕਾਰਾਂ ਕਰੀਏ ਜੀ ਰਾਮਜੀ। ਜਿਸ ਕਰਕੇ (ਘਣਾ) ਬਹੁਤਾ ਸ੍ਰਬ ਵਿਆਪੀ ਮਹਾਂ ਵਿਸਮਾਦ ਅਨੰਦੁ ਹੀ ਅਨੰਦ (ਹੋਵੈ) ਹੋਵੇਗਾ ਜੀ ਰਾਮਜੀ। ਯਥਾ:- ਨਾਮੁ ਧਿਆਇ; ਮਹਾ ਸੁਖੁ ਪਾਇਆ॥ ਹਰਿ ਗੁਣ ਗਾਇ; ਮੇਰਾ ਮਨੁ ਸੀਤਲਾਇਆ॥) ਅਨਦੋ ਅਨਦੁ ਘਣਾ; ਮੈ. ਸੋ ਪ੍ਰਭੁ ਡੀਠਾ ਰਾਮ॥ ਜਿਵੇਂ ਗੁਰਮੁਖਿ ਬ੍ਰਹਮ ਭਾਈ ਲਾਲੋ ਸਾਹਿਬ ਖ਼ਾਲਸਾ ਜੀ ਨੇ ਏਮਨਾਬਾਦ ਵਿਖੇ ਪੂਰਨ ਪ੍ਰੀਤ ਪ੍ਰਤੀਤ ਨਾਲ, ਰੋਮਿ ਰੋਮਿ ਕਰਕੇ ਪਰਮਪੂਜਨੀਕ ਵਾਹਿਗੁਰੂ ਸੱਚੇ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਨੂੰ ਅਰਾਧਿਆ। ਤਾਂ ਮੇਰਾ ਅੰਤਰਜਾਮੀ ਹਰਿ ਰਾਇਆ॥ ਸਤਿਗੁਰੂ ਨਾਨਕਦੇਵ ਸਾਹਿਬ ਜੀ, ਸ੍ਰੀ ਸੁਲਤਾਨਪੁਰ ਸਾਹਿਬ ਜੀ ਤੋਂ, ਸਤਾਰਾਂ ਦਿਨਾਂ ’ਚ ਤੁਰ ਕੇ, ਭੁੱਖੇ ਤਿਹਾਏ ਉਨੀਂਦ੍ਰੇ ਏਮਨਾਬਾਦ ਪਹੁੰਚੇ। ਗੁਰਮੁਖਿ ਬ੍ਰਹਮ ਭਾਈ ਲਾਲੋ ਸਾਹਿਬ ਖ਼ਾਲਸਾ ਜੀ ਨੂੰ ਸ਼ੁਭ ਸੱਚੇ ਨੂਰੋ ਨੂਰ ਸੁੰਦਰ ਦਰਸਨ ਬਖ਼ਸ਼ ਕੇ, ਨਾਨਕ ਨਦਰੀ; ਨਦਰਿ ਨਿਹਾਲ॥੩੮॥ ਅਨੁਸਾਰ ਨਦਰ ਪਾ ਕੇ ਨਿਹਾਲ ਨਿਹਾਲ ਨਿਹਾਲ ਕਰਕੇ, ਗੁਰਮੁਖਿ ਸੰਤ ਬਣਾ ਕੇ, ਨਿਰਗੁਨ ਸਰਗੁਨ ਦੀ ਏਕਤਾ ਅਭੇਦਤਾ, ਰਿਦੇ ’ਚੋਂ ਮੂੰਹ ’ਚ ਅੰਮ੍ਰਿਤ, ਦਿਲ ਦਿਮਾਗ ’ਚ ਅੰਮ੍ਰਿਤ ਗੁਰਬਾਣੀ ਜੀ ਦਾ ਅਨੰਦ ਬਖ਼ਸ਼ ਦਿਤਾ ਜੀ ਰਾਮਜੀ!

ਸੰਤ ਜਨਾ ਮਿਲਿ ਪਾਈਐ; ਰਸਨਾ ਨਾਮੁ ਭਣਾ॥

(ਸੰਤ) ਸੱਚੇ ਨਾਮ ਸੱਚੇ ਗੁਰਸਬਦਾਂ ਦੇ ਸੱਚੇ ਦਾਤੇ, ਪਾਰਬ੍ਰਹਮ ਗ੍ਰੀਬ ਨਿਵਾਜ, ਮਹਾਰਾਜਨ ਕੇ ਮਹਾਰਾਜ, ਅੰਤਰਜਾਮੀ ਪੁਰਖ ਬਿਧਾਤੇ;) ਪ੍ਰੀਤਮ ਪ੍ਰੇਮ ਭਗਤਿ ਕੇ ਦਾਤੇ॥ ਦਸ ਸਤਿਗੁਰੂ ਸਾਹਿਬਾਨ ਜੀ ਅਤੇ (ਜਨਾ) ਪਿਆਰੇ ਸ਼ਾਂਤ ਆਤਮਾ ਨਾਮ ਰਸੀਏ ਗੁਰਮੁਖਿ ਸੰਤਾਂ ਮਹਾਂਪੁਰਸ਼ਾਂ ਸਾਧੂਆਂ ਦੀ ਸੱਚੀ ਖਰੀ ਸੱਚੀ ਪਿਆਰੀ ਸੰਗਤ ਨਾਲ ਮਿਲਿ ਕੇ, ਸੁੰਦਰ ਦਰਸਨ ਕਰਕੇ, ਰੋਮਿ ਰੋਮਿ ਦੀ ਰਸਨਾ ਨਾਲ (ਨਾਮੁ) ਵਾਹਿਗੁਰੂ ਵਾਹਿਗੁਰੂ ਸੁਆਸ ਸੁਆਸ (ਭਣਾ) ਉਚਾਰਨਾ (ਪਾਈਐ) ਪਾਈਦਾ ਹੈ, (ਪਾਈਐ) ਪੌਣਾ ਕਰੀਏ ਜੀ ਰਾਮਜੀ। ਯਥਾ:- ਆਵੈ ਸਾਹਿਬੁ ਚਿਤਿ; ਤੇਰਿਆ ਭਗਤਾ ਡਿਠਿਆ॥) ਕਬੀਰ. ਸੇਵਾ ਕਉ ਦੁਇ ਭਲੇ; ਏਕੁ ਸੰਤੁ. ਇਕੁ ਰਾਮੁ॥ ਰਾਮੁ ਜੁ ਦਾਤਾ ਮੁਕਤਿ ਕੋ; ਸੰਤੁ ਜਪਾਵੈ ਨਾਮੁ॥੧੬੪॥) ਜਿਨਿ ਕਿਨੈ ਪਾਇਆ ਸਾਧਸੰਗਤੀ; ਪੂਰੈ ਭਾਗਿ ਬੈਰਾਗਿ॥

ਜਿਨਿ ਪਾਇਆ ਪ੍ਰਭੁ ਆਪਣਾ; ਆਏ ਤਿਸਹਿ ਗਣਾ॥

ਗੁਰਮੁਖਿ ਬ੍ਰਹਮ ਭਾਈ ਸਾਹਿਬ ਭਾਈ ਮੰਝ ਸਾਹਿਬ ਖ਼ਾਲਸਾ ਜੀ ਵਾਂਗ (ਜਿਨਿ) ਜਿਨੑਾਂ ਨਾਮ ਰਸੀਏ ਗੁਰਮੁਖਾਂ ਨੇ (ਆਪਣਾ) ਅਪਣੇ (ਪ੍ਰਭੁ) ਕ੍ਰਿਪਾ ਨਿਧਾਨ, ਪਤਿਤ ਪਾਵਨ, ਗ੍ਰੀਬ ਨਿਵਾਜ, ਭਗਤ ਵਛਲ, ਦੀਨ ਦਇਆਲ, ਅਨਾਥਾਂ ਨਾਥ, ਪਰਮਪੂਜਨੀਕ ਸੱਚੇ ਵਾਹਿਗੁਰੂ ਜੀ (ਪਾਇਆ) ਪਾਏ ਹਨ ਜੀ। (ਤਿਸਹਿ) ਉਨ੍ਹਾਂ ਦਾ ਸੰਸਾਰ ’ਤੇ (ਆਏ) ਆਇਆ ਸਫਲਾ (ਗਣਾ) ਗਿਣੀਦਾ ਹੈ ਰਾਮਜੀ। ਯਥਾ:- ਆਇਆ ਸਫਲ; ਤਾਹੂ ਕੋ ਗਨੀਐ॥ ਜਾਸੁ ਰਸਨ; ਹਰਿ ਹਰਿ ਜਸੁ ਭਨੀਐ॥ ਤਥਾ:- ਗੁਰਮੁਖਿ ਸਫਲ ਜਨੰਮੁ; ਜਗ ਵਿਚਿ ਆਇਆ।) ਜਨੁ ਨਾਨਕੁ. ਧੂੜਿ ਮੰਗੈ ਤਿਸੁ ਗੁਰਸਿਖ ਕੀ; ਜੋ ਆਪਿ ਜਪੈ. ਅਵਰਹ ਨਾਮੁ ਜਪਾਵੈ॥੨॥) ਧੰਨੁ ਧੰਨੁ; ਧੰਨੁ ਜਨੁ ਆਇਆ॥ ਜਿਸੁ ਪ੍ਰਸਾਦਿ; ਸਭੁ ਜਗਤੁ ਤਰਾਇਆ॥ ਜਨ ਆਵਨ ਕਾ; ਇਹੈ ਸੁਆਉ॥ ਜਨ ਕੈ ਸੰਗਿ; ਚਿਤਿ ਆਵੈ ਨਾਉ॥ ਆਪਿ ਮੁਕਤੁ; ਮੁਕਤੁ ਕਰੈ ਸੰਸਾਰੁ॥ ਨਾਨਕ. ਤਿਸੁ ਜਨ ਕਉ; ਸਦਾ ਨਮਸਕਾਰੁ॥੮॥੨੩॥

ਇਕੁ ਖਿਨੁ ਤਿਸੁ ਬਿਨੁ ਜੀਵਣਾ; ਬਿਰਥਾ ਜਨਮੁ ਜਣਾ॥

ਇਕੁ ਖਿਨੁ ਭੀ ਤਿਸੁ ਸੱਚੇ ਸੁੰਦਰ ਸੱਚੇ ਅਕਾਲਪੁਰਖੁ ਸੱਚੇ ਵਾਹਿਗੁਰੂ ਜੀ ਤੋਂ (ਬਿਨੁ) ਬਿਨਾ ਜੋ (ਜੀਵਣਾ) ਜਿਉਣਾ ਹੈ, ਉਹ ਸਾਰਾ ਜਨਮੁ, ਸੰਸਾਰ ’ਤੇ (ਜਣਾ) ਪੈਦਾ ਹੋਣਾ (ਬਿਰਥਾ) ਬਿਅਰਥ ਹੈ। ਉਸ ਕਰਕੇ ਸਾਰਾ ਜਨਮੁ (ਬਿਰਥਾ) ਬਿਅਰਥ (ਜਣਾ) ਜਾਣੋ ਜੀ ਰਾਮਜੀ। ਯਥਾ:- ਪ੍ਰਭ ਬਿਸਰਤ. ਸੁਖੁ ਕਦੇ ਨਾਹਿ; ਜਾਸਹਿ ਜਨਮੁ ਹਾਰਿ॥੨॥) ਹਰਿ ਬਿਸਰਤ; ਸੋ ਮੂਆ॥੧॥ਰਹਾਉ॥ ਤਥਾ:- ਆਖਾ ਜੀਵਾ; ਵਿਸਰੈ ਮਰਿ ਜਾਉ॥) ਮਰਣੰ. ਬਿਸਰਣੰ ਗੋਬਿੰਦਹ॥ ਜੀਵਣੰ. ਹਰਿ ਨਾਮ ਧੵਾਵਣਹ॥

ਜਲਿ ਥਲਿ ਮਹੀਅਲਿ ਪੂਰਿਆ; ਰਵਿਆ ਵਿਚਿ ਵਣਾ॥

ਜਲਿ (ਥਲਿ) ਮਾਰੂਥਲ (ਮਹੀ+ਅਲਿ) (ਮਹੀ) ਧਰਤੀ (ਅਲਿ) ਅਕਾਸ ’ਚ ਅਕਾਲਪੁਰਖੁ ਵਾਹਿਗੁਰੂ ਜੀ (ਪੂਰਿਆ) ਪੂਰਨ ਵਿਆਪਕ ਹੋ ਰਹੇ ਹਨ ਜੀ। (ਵਣਾ) ਜੰਗਲਾਂ ਵਿਚਿ ਭੀ (ਰਵਿਆ) ਵਿਆਪਕ ਹਨ ਜੀ ਰਾਮਜੀ। ਯਥਾ:- ਜਲ ਥਲ ਮਾਹੇ; ਆਪਹਿ ਆਪ॥ ਆਪੈ ਜਪਹੁ; ਆਪਨਾ ਜਾਪੁ॥੫॥) ਸਲੋਕੁ॥ ੴ ਸਤਿਗੁਰ ਪ੍ਰਸਾਦਿ॥ ਜਲਿ ਥਲਿ ਮਹੀਅਲਿ ਪੂਰਿਆ; ਸੁਆਮੀ ਸਿਰਜਨਹਾਰੁ॥ ਅਨਿਕ ਭਾਂਤਿ ਹੋਇ ਪਸਰਿਆ; ਨਾਨਕ. ਏਕੰਕਾਰੁ॥੧॥) ਸੋਰਠਿ ਮਹਲਾ ੫ ਘਰੁ ੨ ਦੁਪਦੇ ੴ ਸਤਿਗੁਰ ਪ੍ਰਸਾਦਿ॥ ਸਗਲ ਬਨਸਪਤਿ ਮਹਿ ਬੈਸੰਤਰੁ; ਸਗਲ ਦੂਧ ਮਹਿ ਘੀਆ॥ ਊਚ ਨੀਚ ਮਹਿ ਜੋਤਿ ਸਮਾਣੀ; ਘਟਿ ਘਟਿ ਮਾਧਉ ਜੀਆ॥੧॥ ਸੰਤਹੁ; ਘਟਿ ਘਟਿ ਰਹਿਆ ਸਮਾਹਿਓ॥ ਪੂਰਨ ਪੂਰਿ ਰਹਿਓ ਸਰਬ ਮਹਿ; ਜਲਿ ਥਲਿ ਰਮਈਆ ਆਹਿਓ॥੧॥ਰਹਾਉ॥ ਗੁਣ ਨਿਧਾਨ ਨਾਨਕੁ ਜਸੁ ਗਾਵੈ; ਸਤਿਗੁਰਿ ਭਰਮੁ ਚੁਕਾਇਓ॥ ਸਰਬ ਨਿਵਾਸੀ ਸਦਾ ਅਲੇਪਾ; ਸਭ ਮਹਿ ਰਹਿਆ ਸਮਾਇਓ॥੨॥੧॥੨੯॥

ਸੋ ਪ੍ਰਭੁ. ਚਿਤਿ ਨ ਆਵਈ; ਕਿਤੜਾ ਦੁਖੁ ਗਣਾ॥

ਜੇ (ਸੋ) ਉਹ (ਪ੍ਰਭੁ) ਗ੍ਰੀਬ ਨਿਵਾਜ, ਪਤਿਤ ਪਾਵਨ, ਕਲਜੁੱਗ ਜਹਾਜ਼, ਡੁੱਬਦੇ ਪੱਥਰਾਂ ਨੂੰ ਤਾਰਨ ਵਾਲੇ, ਕਰਤਾਪੁਰਖੁ ਸੱਚੇ ਪਾਰਬ੍ਰਹਮ ਵਾਹਿਗੁਰੂ ਜੀ (ਚਿਤਿ) ਚੇਤੇ (ਨ) ਨਹੀਂ (ਆਵਈ) ਔਂਦੇ ਜੀ। ਤਾਂ (ਕਿਤੜਾ) ਕਿੰਨਾ ਮਹਾਂ ਦੁਖੁ (ਗਣਾ) ਗਿਨਣਾ ਕਰਾਂ ਜੀ? ਭਾਵ ਗਿਣਿਆ ਨਹੀਂ ਜਾਂਦਾ ਜੀ ਰਾਮਜੀ। ਯਥਾ:- ਹਰਿ ਬਿਸਰਤ; ਤੇ ਦੁਖਿ ਦੁਖਿ ਮਰਤੇ॥ ਅਨਿਕ ਬਾਰ ਭ੍ਰਮਹਿ ਬਹੁ ਜੋਨੀ; ਟੇਕ. ਨ ਕਾਹੂ ਧਰਤੇ॥੧॥ਰਹਾਉ॥) ਸਭੇ ਦੁਖ ਸੰਤਾਪ; ਜਾਂ ਤੁਧਹੁ ਭੁਲੀਐ॥

ਜਿਨੀ ਰਾਵਿਆ ਸੋ ਪ੍ਰਭੂ; ਤਿੰਨਾ ਭਾਗੁ ਮਣਾ॥

(ਜਿਨੀ) ਜਿਨੑਾਂ ਗੁਰਮੁਖਿ ਸਖੀਆਂ ਨੇ (ਸੋ) ਉਹ ਜਲ ਥਲ ਦਸੋ ਦਿਸਾਂ ’ਚ ਵਿਆਪਕ ਸੁੰਦਰ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ (ਪ੍ਰਭੁ) ਸਮਰੱਥ ਵਾਹਿਗੁਰੂ ਜੀ ਨਾਲ ਏਕਤਾ ਅਭੇਦਤਾ ਦਾ ਰੰਗ (ਰਾਵਿਆ) ਮਾਣਿਆ ਅਥਵਾ (ਪ੍ਰਭੁ) ਸੱਚੇ ਸਮਰੱਥ ਸੁੰਦਰ ਸੁਆਮੀ ਵਾਹਿਗੁਰੂ ਜੀ ਦਾ ਸੱਚਾ ਸੁੱਚਾ ਉੱਚਾ ਜਸ (ਰਾਵਿਆ) ਉਚਾਰਿਆ ਜੀ। ਤਿੰਨਾ‌ ਖਰੇ ਪਿਆਰੇ ਖਰੇ ਸੱਚਿਆਰੇ ਸੱਚੇ ਨਾਮ ਜੀ ਨੂੰ ਜਪਣ ਜਪੌਣ, ਸੁਨਣ ਸੁਨੌਣ ਵਾਲੇ ਗੁਰਮੁਖਿ ਮਹਾਂਪੁਰਖਾਂ ਦੇ (ਮਣਾ) ਬਹੁਤੇ ਸ੍ਰੇਸਟ ਭਾਗੁ ਹਨ ਜੀ ਰਾਮਜੀ।  

ਹਰਿ ਦਰਸਨ ਕੰਉ ਮਨੁ ਲੋਚਦਾ; ਨਾਨਕ ਪਿਆਸ ਮਨਾ॥

(ਨਾਨਕ) ਪਰਮਪੂਜਨੀਕ ਅਰਜੁਨ ਸਬਦਿ ਜਹਾਜ ਗੁਰੂ; ਪਦ ਪੰਕਜ ਸਭਿ ਸ੍ਰਿਸ਼੍ਟਿ ਉਧਾਰੇ॥ ਵਾਹਿਗੁਰੂ ;ਗੁਰੁ ਅਰਜੁਨੁ ਪਰਤਖੵ ਹਰਿ॥੭॥੧੯॥ ਜੀ, ਗੁਰਤਾਗੱਦੀ ਬਿਰਾਜਮਾਨ ਸਦਾ ਅਨੰਦ. ਅਨੰਦੀ ਸਾਹਿਬੁ; ਵਾਹਿਗੁਰੂ ਸਤਿਗੁਰੂ ਗਿਰੰਥ ਸਾਹਿਬ ਜੀ ਫ਼ੁਰਮੌਂਦੇ ਹਨ ਜੀ:- ਦਾਸਨਦਾਸ ਦਾ ਮਨੁ ਸਭ ਨੂੰ (ਹਰਿ) ਹਰਾ ਭਰਾ ਕਰਨ ਵਾਲੇ, ਸ਼ੁਭ ਗੁਰਮੁਖਿ ਗੁਣਾਂ ਦੇ ਪ੍ਰਕਾਸ਼ਕ, ਪਾਰਬ੍ਰਹਮ ਅਬਿਨਾਸ (ਹਰਿ) ਵਾਹਿਗੁਰੂ ਦਸ ਸਤਿਗੁਰੂ ਸਾਹਿਬਾਨ ਜੀ ਦੇ ਸੁੰਦਰ ਮਨਮੋਹਨ (ਦਰਸਨ) ਦਰਸਨਾਂ (ਕੰਉ) ਨੂੰ (ਲੋਚਦਾ) ਚਾਹੁੰਦਾ ਹੈ ਜੀ। (ਮਨਾ) ਮਨ ’ਚ ਅਤਿਅੰਤ ਤੀਬਰ ਦਰਸਨਾਂ ਦੀ ਪਿਆਸ ਲੱਗੀ ਹੈ। ਜਿਵੇਂ ਜਦੋਂ ਵਾਹਿਗੁਰੂ ;ਗੁਰੁ ਅਰਜੁਨੁ ਪਰਤਖੵ ਹਰਿ॥੭॥੧੯॥ ਜੀ ਨੇ ਧੰਨ ਧੰਨ ਧੰਨ ਵਾਹਿਗੁਰੂ ਸਤਿਗੁਰੂ ਰਾਮਦਾਸ ਸਾਹਿਬ ਜੀ ਦਾ ਖਰਾ ਪਿਆਰਾ ਸੱਚਿਆਰਾ ਹੁਕਮ ਮੰਨ ਕੇ ਲਾਹੌਰ ਗਏ, ਸੱਚਾ ਹੁਕਮ ਸੀ “ਹੇ ਗੁਰਮੁਖਿ ਪਿਆਰੇ ਗੁਰਮੁਖਿ ਬੱਚੇ!  ਜਦੋਂ ਦਾਸਨਦਾਸ ਬੁਲਾਵੇ, ਤਦੋਂ ਔਣਾ ਜੀ।” ਇਸ ਲਈ ਵਾਪਿਸ ਨਹੀਂ ਆ ਸਕਦੇ, ਅੰਮ੍ਰਿਤ ਹੁਕਮ ਮੰਨਦਿਆਂ ਪ੍ਰੇਮ ਵੈਰਾਗ ’ਚ ਉਡੀਕ ਰਹਿੰਦੇ ਜੀ। ਯਥਾ:- ਉਡੀਨੀ ਉਡੀਨੀ ਉਡੀਨੀ॥ ਕਬ ਘਰਿ ਆਵੈ ਰੀ॥ ਸੱਚੇ ਨਿਰੰਕਾਰੀ, ਸੱਚੇ ਪਰਉਪਕਾਰੀ, ਵਾਹਿਗੁਰੂ ਸਤਿਗੁਰੂ ਸਾਹਿਬ ਜੀ ਦੇ ਸੁੰਦਰ ਅੰਮ੍ਰਿਤ ਦਰਸਨਾਂ ਬਿਨਾ ਰਹਿ ਨਹੀਂ ਸਕਦੇ ਜੀ। ਯਥਾ:- ਹਉ. ਰਹਿ ਨ ਸਕਾ. ਬਿਨੁ ਦੇਖੇ ਪ੍ਰੀਤਮਾ; ਮੈ. ਨੀਰੁ ਵਹੇ ਵਹਿ. ਚਲੈ ਜੀਉ॥ ਸਮਰੱਥ ਸੁੰਦਰ ਸੁਆਮੀ ਵਾਹਿਗੁਰੂ ;ਗੁਰੁ ਅਰਜੁਨੁ ਪਰਤਖੵ ਹਰਿ॥੭॥੧੯॥ ਜੀ ਹਰ ਵੇਲੇ ਉਡੀਕ ਕਰਦੇ, ਕਦੋਂ ਕੋਈ ਚਿੱਠੀ ਆਵੇ, ਸੱਚੇ ਗੁਰਦੇਵ ਸਤਿਗੁਰੂ ਸਾਹਿਬ ਜੀ ਦੇ ਦਰਸਨ ਕਰਾਂ, ਪਰ ਚੋਜੀ ਪ੍ਰੀਤਮ ਭਗਵਾਨ ਵਾਹਿਗੁਰੂ ਸਤਿਗੁਰੂ ਸਾਹਿਬ ਜੀ ਕਰੜੀ ਪਰਖ ਕਰ ਰਹੇ ਹਨ ਜੀ। ਧੰਨ ਸਮਰੱਥ ਸੁੰਦਰ ਸੁਆਮੀ ਵਾਹਿਗੁਰੂ ;ਗੁਰੁ ਅਰਜੁਨੁ ਪਰਤਖੵ ਹਰਿ॥੭॥੧੯॥ ਜੀ ਨੇ ਪਹਿਲੀ ਚਿੱਠੀ ’ਚ ਲਿਖਿਆ:- ਮਾਝ ਮਹਲਾ ੫ ਚਉਪਦੇ ਘਰੁ ੧॥ ਮੇਰਾ ਮਨੁ ਲੋਚੈ; ਗੁਰ ਦਰਸਨ ਤਾਈ॥ ਬਿਲਪ ਕਰੇ; ਚਾਤ੍ਰਿਕ ਕੀ ਨਿਆਈ॥ ਤ੍ਰਿਖਾ. ਨ ਉਤਰੈ, ਸਾਂਤਿ ਨ ਆਵੈ; ਬਿਨੁ ਦਰਸਨ. ਸੰਤ ਪਿਆਰੇ ਜੀਉ॥੧॥ ਹਉ ਘੋਲੀ. ਜੀਉ ਘੋਲਿ ਘੁਮਾਈ; ਗੁਰ ਦਰਸਨ ਸੰਤ ਪਿਆਰੇ ਜੀਉ॥੧॥ਰਹਾਉ॥ ਯਥਾ:- ਦਰ ਮਾਦੇ; ਠਾਢੇ ਦਰਬਾਰਿ॥ ਤੁਝ ਬਿਨੁ. ਸੁਰਤਿ ਕਰੈ ਕੋ ਮੇਰੀ; ਦਰਸਨੁ ਦੀਜੈ. ਖੋਲਿੑ ਕਿਵਾਰ॥੧॥ ਰਹਾਉ॥) ਹਉ ਖੜੀ ਨਿਹਾਲੀ ਪੰਧੁ; ਮਤੁ. ਮੂੰ ਸਜਣੁ ਆਵਏ॥ ਕੋ ਆਣਿ ਮਿਲਾਵੈ ਅਜੁ; ਮੈ. ਪਿਰੁ  ਮੇਲਿ ਮਿਲਾਵਏ॥) ਕਿਉ ਬਿਸਰੈ. ਇਹੁ ਲਾਲੁ ਪਿਆਰੋ; ਸਰਬ ਗੁਣਾ ਸੁਖਦਾਇਓ॥ ਮੰਦਰਿ ਚਰਿ ਕੈ. ਪੰਥੁ ਨਿਹਾਰਉ; ਨੈਨ. ਨੀਰਿ ਭਰਿ ਆਇਓ॥੨॥

ਪਾਂਇਂ - ਚੇਤਿ ਮਿਲਾਏ ਸੋ ਪ੍ਰਭੂ; ਤਿਸ ਕੈ ਪਾਇ ਲਗਾ॥੨॥

ਜੁੱਗ ਜੁੱਗ ਸੱਚੀ ਸੱਚੀ ਸੱਚੀ ਅਮਰ ਅਬਿਨਾਸੀ ਗੁਰਤਾਗੱਦੀ ਬਿਰਾਜਮਾਨ, ਚਰਵ ਛਤ੍ਰ ਤਖ਼ਤ ਦੇ ਮਾਲਕ, ਪਾਰਬ੍ਰਹਮ ਕੇ ਗੁਰ ਅਵਤਾਰ, ਸੱਚੇ ਸਿਰਜਣਹਾਰ ਸੱਚੇ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਸੱਚੇ ਸਤਿਗੁਰੂ ਸ੍ਰੀ ਗੁਰੂ ਗਿਰੰਥ ਸਾਹਿਬ ਜੀ ਨਿੰਮ੍ਰਤਾ ਗ੍ਰੀਬੀ ਹਲੀਮੀ ਸਹਿਤ ਚੇਤਿ ਦੇ ਮਹੀਨੇ ਦੁਆਰਾ ਫ਼ੁਰਮੌਂਦੇ ਹਨ ਜੀ:- ਹੇ ਭਾਈ! ਜਿਹੜੇ ਗੁਰਮੁਖਿ, ਦਾਸਨਦਾਸ ਨੂੰ (ਸੋ) ਉਹ (ਪ੍ਰਭੂ) ਪਿਆਰੇ ਸੱਚਿਆਰੇ ਨਿਆਰੇ ਅਪਾਰੇ, ਦਇਆਲ ਕ੍ਰਿਪਾਲ ਸਰਬ ਪ੍ਰਤਿਪਾਲ, ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਸੱਚੇ ਵਾਹਿਗੁਰੂ ਜੀ ਨਾਲ (ਮਿਲਾਏ) ਮਿਲੌਂਦੇ ਹਨ, ਦਾਸਨਦਾਸ (ਤਿਸ) ਤਿਨ੍ਹਾਂ (ਕੈ) ਦੇ ਸੱਚੇ (ਪਾਇ) ਚਰਨੀ (ਲਗਾ) ਲੱਗਦਾ ਹੈ ਰਾਮਜੀ॥੨॥