Cookie Consent

By clicking “Accept”, you agree to the storing of cookies on your device to enhance site navigation and analyze site usage. View our Privacy Policy for more information.

Dhan Guru Tegh Bahadur Sahib Ji Shaheedi Jaap (NEW!)
December 7, 2024

ਵਾਹਿਗੁਰੂ॥ ਧਰਮ ਹੇਤ; ਸਾਕਾ ਜਿਨਿ ਕੀਆ॥ ਸੀਸੁ ਦੀਆ; ਪਰੁ. ਸਿਰਰੁ ਨ ਦੀਆ॥ ਧੰਨ ਸੱਚੇ ਵਾਹਿਗੁਰੂ ਜੀ ਸੱਚੇ, ਧੰਨ ਸੱਚੇ ਵਾਹਿਗੁਰੂ ਜੀ ਸੱਚੇ, ਧੰਨ ਸੱਚੇ ਵਾਹਿਗੁਰੂ ਜੀ ਸੱਚੇ ਪਰਮਪੂਜਨੀਕ ਸੱਚੇ ਸਤਿਗੁਰੂ ਵਾਹਿਗੁਰੂ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਧੰਨ ਪਿਆਰੇ ਸੱਚੇ ਵਾਹਿਗੁਰੂ ਜੀ ਸੱਚੇ ਅਬਿਨਾਸੀ ਦਇਆਲ ਕ੍ਰਿਪਾਲ ਮਿਹਰਵਾਨ ਭਗਵਾਨ ਜੀ ਹਨ! ਜ਼ਾਲਮ ਘੋਰ ਭਿਆਨਕ ਜ਼ੁਲਮ ਕਰਕੇ, ਹੁਣ ਆਪ ਜੀ ਨੂੰ ਲੋਹੇ ਦੇ ਤੰਗ ਪਿੰਜਰੇ ’ਚ ਗੋਲ ਦਾਇਰੇ ਤਿੱਖੇ ਤੀਰਾਂ ਵਿਚਕਾਰ ਬੈਠਾ ਰਹੇ ਹਨ। ਆਪ ਜੀ ਗੁਰਮੁਖਿ ਨਿਰਲੇਪ ਅਵਸਥਾ ’ਚ ਹੁਣ ਵਾਹਿਗੁਰੂ ਵਾਹਿਗੁਰੂ ਜਪ ਜਪਾ ਰਹੇ ਹਨ, ਹੁਣ ਵੈਰਾਗਮਈ ਭੋਗ ਦੇ ਸਲੋਕ ਲਿਖ ਰਹੇ ਹਨ। ਹੁਣ ਸੱਚ ਧਰਮ ਦੇ ਸੱਚੇ ਪ੍ਰਕਾਸ਼, ਜ਼ੁਲਮ ਦੇ ਨਾਸ ਲਈ ਆਪਣੇ ਸੁੰਦਰ ਸੀਸ ਸਾਹਿਬ ਜੀ ਕੁਰਬਾਨ ਕਰ ਰਹੇ ਹਨ। ਆਪ ਜੀ ਦੇ ਸ਼ਹੀਦ ਹੋਏ ਪਰਮਪੂਜਨੀਕ ਪਰਮਪਵਿੱਤ੍ਰ ਗੁਰਮੁਖਿ ਸ੍ਰੀ ਸੀਸ ਸਾਹਿਬ ਜੀ ਹੁਣ ਗੁਰਮੁਖਿ ਸਨਮੁਖ ਅਮਰ ਸ਼ਹੀਦ ਬ੍ਰਹਮ ਧੰਨ ਭਾਈ ਜੈਤਾ ਜੀ, ਬਾਬਾ ਜੀਵਨ ਸਿੰਘ ਸਾਹਿਬ ਜੀ, ਰੰਗਰੇਟੇ ਗੁਰੂ ਕੇ ਬੇਟੇ ਜੀ ਦੇ ਗੁਰਮੁਖਿ ਬ੍ਰਹਮ ਸੀਸ ’ਤੇ ਸਜ ਰਹੇ ਹਨ।

Vaaheguroo. dharam hayt; saakaa jene keeaa seesu deeaa; paru. seraru na deeaa॥ Dhann truest of true Vaaheguroo Jee, dhann truest of true Vaaheguroo Jee, dhann truest of true Vaaheguroo Jee, parampoojneek Vaaheguroo true Sateguroo Vaaheguroo Sree Guroo Taygbahaadar Saaheb Jee dhann beloved truest of true Vaaheguroo Jee are the true, immortal, merciful, kind, compassionate Lord! At this moment, after cruel brutal persecution, the tyrants are putting them in a narrow iron cage surrounded by sharp arrows. In a detached, unaffected gurmukh state, they are chanting Vaaheguroo Vaaheguroo Vaaheguroo, They are now reciting vairaagmaee[1] saloks.[2] Now they are sacrificing their beautiful head for the proliferation of true religion and the destruction of oppression. At this moment, their venerable, blessed, sacrificed Head is seated gracefully on the head of this servant of servants.

ਵਾਹਿਗੁਰੂ॥ ਧੰਨ ਹਨ ਧੰਨ ਹਨ ਧੰਨ ਹਨ ਪਰਮਪੂਜਨੀਕ ਵਾਹਿਗੁਰੂ ਪਰਮਵੀਰ ਬਹਾਦਰ ਧੰਨ ਗੁਰਮੁਖਿ ਸਨਮੁਖ ਬਾਬਾ ਸਤੀਰਾਮ ਸਾਹਿਬ ਜੀ! ਚਾਂਦਨੀ ਚੌਂਕ ਦਿੱਲੀ ਵਿਖੇ, ਸੰਤ ਦੋਖੀ ਮਹਾਂ ਪਾਪੀ ਜ਼ਾਲਮ ਸੱਪ ਘੋਰ ਭਿਆਨਕ ਜ਼ੁਲਮ ਕਰਕੇ, ਆਪ ਜੀ ਨੂੰ ਹੁਣ ਰੂੰ ’ਚ ਲਪੇਟ ਕੇ ਸਾੜ ਰਹੇ ਹਨ। ਗੁਰਮੁਖਿ ਨਿਰਲੇਪ ਅਵਸਥਾ ’ਚ ਹੁਣ ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ॥ ਅਨੁਸਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਰੋਮ ਰੋਮ ਕਰਕੇ ਜਪ ਰਹੇ ਹਨ, ਵਾਹਿਗੁਰੂ ਮਹੱਲੇ ਨੌਵੇਂ ਜੀ ਦੇ ਸਨਮੁਖ ਹੁਣ ਸ਼ਹੀਦੀ ਪਾ ਰਹੇ ਹਨ।

Vaaheguroo. Dhann han dhann han dhann han parampoojneek Vaaheguroo, utmost brave, courageous, dhann gurmukh sanmukh Baabaa Sateeraam Saaheb Jee! At this moment, the slanderers of the saints, the great sinners, tyrants and snakes are committing huge crimes and are wrapping them in cotton and setting them on fire in Chaandnee Chaunk, Delhi. In a gurmukh detached state, according to gurmukhe rome rome hare dheaavai॥ they are chanting Vaaheguroo Vaaheguroo Vahiguroo Vaaheguroo Vaaheguroo with each and every hair. Remaining sanmukh towards Sateguroo Taygbahaadar Saaheb Jee, they are now attaining martyrdom.

 

ਵਾਹਿਗੁਰੂ॥ ਧੰਨ ਹਨ ਧੰਨ ਹਨ ਧੰਨ ਹਨ ਪਰਮਪੂਜਨੀਕ ਵਾਹਿਗੁਰੂ ਪਰਮਵੀਰ ਬਹਾਦਰ ਧੰਨ ਗੁਰਮੁਖਿ ਸਨਮੁਖ ਬਾਬਾ ਮਤੀਦਾਸ ਸਾਹਿਬ ਜੀ! ਚਾਂਦਨੀ ਚੌਂਕ ਦਿੱਲੀ ਵਿਖੇ, ਸੰਤ ਦੋਖੀ ਮਹਾਂ ਪਾਪੀ ਜ਼ਾਲਮ ਸੱਪ ਘੋਰ ਭਿਆਨਕ ਜ਼ੁਲਮ ਕਰਕੇ, ਆਪ ਜੀ ਨੂੰ ਹੁਣ ਤਿੱਖੇ ਆਰੇ ਨਾਲ ਚੀਰ ਰਹੇ ਹਨ। ਪਿਆਰੀ ਸਿੱਖੀ ਅਤੇ ਸੱਚੇ ਸਤਿਗੁਰਾਂ ਲਈ, ਆਪਣਾ ਤਨ ਹੁਣ ਚਿਰਵਾ ਰਹੇ ਹਨ। ਗੁਰਮੁਖਿ ਨਿਰਲੇਪ ਅਵਸਥਾ ’ਚ ਹੁਣ ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ॥ ਅਨੁਸਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਰੋਮ ਰੋਮ ਕਰਕੇ ਜਪ ਰਹੇ ਹਨ, ਵਾਹਿਗੁਰੂ ਮਹੱਲੇ ਨੌਵੇਂ ਜੀ ਦੇ ਸਨਮੁਖ ਹੁਣ ਸ਼ਹੀਦੀ ਪਾ ਰਹੇ ਹਨ।

Vaaheguroo. Dhann han, dhann han, dhann han parampoojneek Vaaheguroo utmost brave, courageous dhann gurmukh sanmukh Baabaa Mateedaas Saaheb Jee! At this moment, the slanderers of saints, the great sinners, tyrants and snakes are committing huge crimes and sawing them with a sharp saw at Chaandnee Chaunk in Delhi. For the beloved Sekhee and the true Sateguroos, they are getting their body sawed. In a gurmukh detached state, according to gurmukhe rome rome hare dheaavai॥ they are chanting Vaaheguroo Vaaheguroo Vahiguroo Vaaheguroo Vaaheguroo with each and every hair. Remaining sanmukh towards Sateguroo Taygbahaadar Saaheb Jee, they are now attaining martyrdom.

ਵਾਹਿਗੁਰੂ॥ ਧੰਨ ਹਨ ਧੰਨ ਹਨ ਧੰਨ ਹਨ ਪਰਮਪੂਜਨੀਕ ਵਾਹਿਗੁਰੂ ਪਰਮਵੀਰ ਗੁਰੂ ਕੇ ਸੂਰਬੀਰ ਬਹਾਦਰ ਧੰਨ ਬਾਬਾ ਦਿਆਲਾ ਸਾਹਿਬ ਜੀ! ਚਾਂਦਨੀ ਚੌਂਕ ਦਿੱਲੀ ਵਿਖੇ, ਸੰਤ ਦੋਖੀ ਮਹਾਂ ਪਾਪੀ ਜ਼ਾਲਮ ਸੱਪ ਘੋਰ ਭਿਆਨਕ ਜ਼ੁਲਮ ਕਰਕੇ, ਆਪ ਜੀ ਨੂੰ ਹੁਣ ਦੇਗ਼ ’ਚ ਉਬਾਲ ਰਹੇ ਹਨ। ਗੁਰਮੁਖਿ ਨਿਰਲੇਪ ਅਵਸਥਾ ’ਚ ਹੁਣ ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ॥ ਅਨੁਸਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਰੋਮ ਰੋਮ ਕਰਕੇ ਜਪ ਰਹੇ ਹਨ, ਹੁਣ ਸਤਿਗੁਰੂ ਸ੍ਰੀ ਗੁਰੂ ਅਰਜਨਦੇਵ ਸਾਹਿਬ ਜੀ ਦੀ ਸ਼ਹੀਦੀ ਨੂੰ ਜਪ ਧਿਆ ਰਹੇ ਹਨ, ਵਾਹਿਗੁਰੂ ਮਹੱਲੇ ਨੌਵੇਂ ਸਾਹਿਬ ਜੀ ਦੇ ਸਨਮੁਖ ਹੁਣ ਸ਼ਹੀਦੀ ਪਾ ਰਹੇ ਹਨ।

Vaaheguroo. Dhann han dhann han dhann han parampoojneek Vaaheguroo utmost brave, Guroo Jee's valiant warrior, courageous dhann Baabaa Daeaalaa Saaheb Jee! At this moment, the slanderers of saints, the great sinners, tyrants and snakes are committing huge crimes and boiling them in a hot cauldron at Chaandnee Chaunk in Delhi. In a gurmukh detached state, according to gurmukhe rome rome hare dheaavai॥ they are chanting Vaaheguroo Vaaheguroo Vahiguroo Vaaheguroo Vaaheguroo with each and every hair. Now they are repeating and concentrating on Sateguroo Sree Guroo Arjandayv Saaheb Jee’s martyrdom. Remaining sanmukh towards Sateguroo Taygbahaadar Saaheb Jee, they are now attaining martyrdom.

ਵਾਹਿਗੁਰੂ॥ ਧੰਨ ਹਨ ਧੰਨ ਹਨ ਧੰਨ ਹਨ ਪਰਮਪੂਜਨੀਕ ਵਾਹਿਗੁਰੂ ਪਰਮਵੀਰ ਪਰਮ ਸ਼ਹੀਦ ਧੰਨ ਬਾਬਾ ਜੀਵਨ ਸਿੰਘ ਸਾਹਿਬ ਜੀ ਭਾਈ ਜੈਤਾ ਜੀ! ਪਰਮਪੂਜਨੀਕ ਸੱਚੇ ਸਤਿਗੁਰੂ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਪਰਮਪਵਿੱਤ੍ਰ ਨਿਰੰਕਾਰੀ ਸੱਚੇ ਸੀਸ ਸੱਚੇ ਨੂੰ ਅਪਣੇ ਸੀਸ ’ਤੇ ਸਜਾ ਕੇ, ਦਿੱਲੀਓਂ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਹੁਣ ਲਿਜਾ ਰਹੇ ਹਨ, ਸ੍ਰੀ ਅਨੰਦਪੁਰ ਸਾਹਿਬ ਜੀ ਤਿਆਗਣ ਮਗਰੋਂ, ਸਰਸਾ ਨਦੀ ਨੇੜੇ, ਜ਼ਾਲਮਾਂ ਦਾ ਪੁਰਜਾ ਪੁਰਜਾ ਕੱਟ ਕੇ, ਅਪਣਾ ਅੰਗ ਅੰਗ ਕਟਵਾ ਕੇ, “ਨਾਨਕ, ਸੇਵਕੁ ਸੋਈ ਆਖੀਐ; ਜੋ ਸਿਰੁ ਧਰੇ ਉਤਾਰਿ॥” ਅਨੁਸਾਰ ਹੁਣ ਸ਼ਹੀਦੀ ਪਾ ਰਹੇ ਹਨ।

Vaaheguroo. Dhann han, dhann han, dhann han parampoojneek Vaaheguroo utmost brave, great martyr, dhann Baabaa Jeevan Sengh Saaheb Jee Bhaaee Jaitaa Jee! Respectfully seating parampoojneek true Sateguroo Sree Guroo Taygbahaadar Saaheb Jee’s utmost pure, divine, truest of true Head on their head, they are taking them to Sree Anandpur Saaheb Jee from Delhi. At this moment, upon leaving Sree Anandpur Saaheb Jee, they are cutting tyrants into pieces, getting their limbs cut into pieces near the Sirsaa river. According to naanak. sayvaku soee aakheeai; jo seru dharay outaare॥ they are now attaining martyrdom.

_____________________

[1] State of detachment

[2] Salok Mahala 9 written by Guroo Taygbahaadar Saaheb Jee