ਅਚੱਲੁ- ਸਿਮਰੰ ਸੋਈ ਪੁਰਖੁ ਅਚਲੁ ਅਬਿਨਾਸੀ॥
ਦਾਸਨਦਾਸ (ਸੋਈ) ਉਹੀ (ਪੁਰਖੁ) ਪੂਰਨ ਅਚਲੁ (ਅਬਿਨਾਸੀ) ਨਾਸ ਰਹਿਤ ਪਰਮਪੂਜਨੀਕ ਸ਼ਹੀਦਾਂ ਦੇ ਸਿਰਤਾਜ ਪਰਮਪੂਜਨੀਕ ;ਗੁਰੁ ਅਰਜੁਨੁ ਪਰਤਖੵ ਹਰਿ॥ ਸਤਿਗੁਰੂ ਅਰਜਨਦੇਵ ਸਾਹਿਬ ਜੀ ਨੂੰ (ਸਿਮਰੰ) ਸਿਮਰ ਰਿਹਾ ਹੈ ਜੀ। ਹੇ ਸੱਚਿਆਰਿਓ! ਆਪ ਜੀ ਭੀ ਰੋਮਿ ਰੋਮਿ ਦੇ ਪਿਆਰ ਨਾਲ ਨਮਸਕਾਰਾਂ ਕਰਦਿਆਂ ਸਿਮਰਨਾ ਕਰੋ ਜੀ ਰਾਮਜੀ। ਯਥਾ:- ਸਿਮਰਉ ਸੋ ਪ੍ਰਭੁ; ਅਪਨਾ ਸੁਆਮੀ॥ ਸਗਲ ਘਟਾ ਕਾ ਅੰਤਰਜਾਮੀ॥੧॥ਰਹਾਉ॥) ਜਪੵਉ ਜਿਨੑ ਅਰਜੁਨਦੇਵ ਗੁਰੂ; ਫਿਰਿ. ਸੰਕਟ ਜੋਨਿ ਗਰਭ. ਨ ਆਯਉ॥੬॥
ਜਿਸੁ ਸਿਮਰਤ; ਦੁਰਮਤਿ ਮਲੁ ਨਾਸੀ॥
(ਜਿਸੁ) ਜਿਨ੍ਹਾਂ ਨੂੰ (ਸਿਮਰਤ) ਸਿਮਰਦਿਆਂ ਹੀ ਦੁਰਮਤਿ ਦੀ (ਮਲੁ) ਮੈਲ਼ (ਨਾਸੀ) ਨੱਸ ਗਈ ਹੈ ਜੀ ਰਾਮਜੀ। ਯਥਾ:- ਦੁਰਮਤਿ ਮੈਲੁ. ਗਈ ਸਭ ਤਿਨ ਕੀ; ਜੋ ਰਾਮ ਨਾਮ ਰੰਗਿ ਰਾਤੇ॥੩॥
ਸਤਿਗੁਰ ਚਰਣਕਵਲ; ਰਿਦਿ ਧਾਰੰ॥
ਸੱਚੇ ਕੰਤ ਸੱਚੇ ਭਗਵੰਤ ਪਾਰਬ੍ਰਹਮ ਬਿਅੰਤ ;ਗੁਰੁ ਅਰਜੁਨੁ ਪਰਤਖੵ ਹਰਿ॥ ਵਾਹਿਗੁਰੂ ਸਤਿਗੁਰ ਅਰਜਨਦੇਵ ਸਾਹਿਬ ਜੀ ਦੇ ਸੱਚੇ ਪਰਉਪਕਾਰੀ ਮਿੱਠੇ ਸੱਚੇ ਮਿੱਠੇ ਰਿਦੇ ’ਚੋਂ ਮੂੰਹ ’ਚ ਅੰਮ੍ਰਿਤ, ਅਜਪਾ ਜਾਪ ਅਨਹਦ ਨਾਦ ਬਖ਼ਸ਼ਣ ਵਾਲੇ, ਵਿਕਾਰ ਔਗੁਣ ਮੇਟਣ ਵਾਲੇ ਚਰਣਕਵਲ ਦਾਸਨਦਾਸ (ਰਿਦਿ) ਰਿਦੇ ’ਚ (ਧਾਰੰ) ਧਾਰ ਰਿਹਾ ਹੈ ਜੀ। ਹੇ ਗੁਰੂ ਪਿਆਰੇ ਸੱਚਿਆਰਿਓ! ਆਪ ਜੀ ਭੀ ਧਾਰਨਾ ਕਰੋ ਜੀ ਰਾਮਜੀ। ਯਥਾ:- ਮਾਈ; ਚਰਨ ਗੁਰ ਮੀਠੇ॥) ਚਰਨਕਮਲ; ਉਰ ਧਾਰੇ ਚੀਤ॥) ਚਰਣਕਮਲ; ਉਰ ਅੰਤਰਿ ਧਾਰਹੁ॥
ਗੁਰ ਅਰਜੁਨ; ਗੁਣ ਸਹਜਿ ਬਿਚਾਰੰ॥
ੴ ਸੱਚੇ ਸਿਰਜਣਹਾਰ, ਪਾਰਬ੍ਰਹਮ ਨਿਰਗੁਨ ਨਿਰੰਕਾਰ ਦੇ ਪਾਰਬ੍ਰਹਮ ਗੁਰ ਅਵਤਾਰ, ਸੱਚੇ ਨਾਮ ਗੁਰਬਾਣੀ ਜੀ ਦੇ ਸੱਚੇ ਦਾਤੇ, ਦੀਨ ਦਇਆਲ ਸਦਾ ਕਿਰਪਾਲ॥ ਅੰਤਰਜਾਮੀ ਸਮਰੱਥ ਸੁਆਮੀ ਵਾਹਿਗੁਰੂ ਸਤਿਗੁਰੂ ਗੁਰ ਅਰਜੁਨ ਦੇਵ ਸਾਹਿਬ ਜੀ ਦੇ (ਸਹਜਿ) ਸ਼ਾਂਤੀ, ਧੀਰਜ, ਸੰਤੋਖ, ਬ੍ਰਹਮਗਿਆਨ, ਅਬਿਨਾਸੀ ਆਦਿ ਬਿਅੰਤ ਸ਼ੁਭ ਗੁਣ ਦਾਸਨਦਾਸ (ਸਹਜਿ) ਸਹਿਜੇ ਹੀ (ਬਿਚਾਰੰ) ਵੀਚਾਰਦਾ ਹੈ, ਬਿਅੰਤ ਬ੍ਰਹਮੰਡ ਦੇ ਬਿਅੰਤ ਸੰਤ ਭਗਤ ਵੀਚਾਰ ਰਹੇ ਹਨ ਜੀ! ਹੇ ਗੁਰੂ ਪਿਆਰੇ ਸੱਚਿਆਰਿਓ! ਆਪ ਜੀ ਭੀ ਵੀਚਾਰਨਾ ਕਰੋ ਜੀ! ਯਥਾ:- ਸਤਿਗੁਰ ਗੁਣੀ ਨਿਧਾਨ ਹੈ ਗੁਣ ਕਰਿ ਬਖਸੈ ਅਵਗੁਣਿਆਰੇ॥ ਸਤਿਗੁਰ ਪੂਰਾ ਵੈਦੁ ਹੈ ਪੰਜੇ ਰੋਗ ਅਸਾਧ ਨਿਵਾਰੇ॥ ਸੁਖ ਸਾਗਰੁ ਗੁਰੁਦੇਉ ਹੈ ਸੁਖ ਦੇ ਮੇਲਿ ਲਏ ਦੁਖਿਆਰੇ॥ ਗੁਰ ਪੂਰਾ ਨਿਰਵੈਰੁ ਹੈ ਨਿੰਦਕ ਦੋਖੀ ਬੇਮੁਖ ਤਾਰੇ॥ ਗੁਰ ਪੂਰਾ ਨਿਰਭਉ ਸਦਾ ਜਨਮ ਮਰਣ ਜਮ ਡਰੈ ਉਤਾਰੇ॥ ਸਤਿਗੁਰ ਪੁਰਖੁ ਸੁਜਾਣੁ ਹੈ ਵਡੇ ਅਜਾਣ ਮੁਗਧ ਨਿਸਤਾਰੇ॥ ਸਤਿਗੁਰ ਆਗੂ ਜਾਣੀਐ ਬਾਹ ਪਕੜਿ ਅੰਧਲੇ ਉਧਾਰੇ॥ ਮਾਣੁ ਨਿਮਾਣੇ ਸਦ ਬਲਿਹਾਰੇ॥੧੯॥
ਅਥਵਾ ਦੋਹਿਤਾ. ਬਾਣੀ ਕਾ ਬੋਹਿਥਾ॥) ਅਰਜੁਨ ਸਬਦਿ ਜਹਾਜ ਗੁਰੂ; ਪਦ ਪੰਕਜ ਸਭਿ ਸ੍ਰਿਸ਼੍ਟਿ ਉਧਾਰੇ॥ ਪਰਮਪੂਜਨੀਕ ਵਾਹਿਗੁਰੂ ਗੁਰੂ ਗੁਰ ਸਤਿਗੁਰੂ ਅਰਜੁਨ ਦੇਵ ਸਾਹਿਬ ਜੀ ਦੇ ਉਚਾਰੇ ਹੋਏ ਬਿਅੰਤ (ਗੁਣ) ਗੁਣਾਂ ਨਾਲ ਭਰੇ, (ਸਹਜਿ) ਸ਼ਾਂਤੀ, ਧੀਰਜ, ਸੰਤੋਖ, ਬ੍ਰਹਮਗਿਆਨ ਅਬਿਨਾਸੀ ਸਹਜ ਅਵਸਥਾ ਬਖ਼ਸ਼ਣ ਵਾਲੇ ਸੱਚੇ ਅੰਮ੍ਰਿਤ ਨਿਰੰਕਾਰ ਗੁਰਬਾਣੀ ਜੀ ਨੂੰ ਦਾਸਨਦਾਸ ਦਿਨ ਰਾਤ (ਸਹਜਿ) ਨਿਰਯਤਨ ਹੀ (ਬਿਚਾਰੰ) ਵੀਚਾਰਦਾ ਹੈ ਜੀ। ਹੇ ਪਿਆਰੇ ਸੱਚਿਆਰਿਓ! ਆਪ ਜੀ ਭੀ ਵੀਚਾਰਨਾ ਕਰੋ ਜੀ ਰਾਮਜੀ। ਯਥਾ:- ਜਨੁ ਨਾਨਕੁ. ਬੋਲੇ ਗੁਣ ਬਾਣੀ; ਗੁਰਬਾਣੀ. ਹਰਿ ਨਾਮਿ ਸਮਾਇਆ॥੪॥੫॥) ਬਾਣੀ ਬਿਰਲਉ ਬੀਚਾਰਸੀ; ਜੇ ਕੋ ਗੁਰਮੁਖਿ ਹੋਇ॥ਇਹ ਬਾਣੀ ਮਹਾਪੁਰਖ ਕੀ; ਨਿਜ ਘਰਿ ਵਾਸਾ ਹੋਇ॥੪੦॥) ਮਿਲੇ ਸੰਤ ਪਿਆਰੇ ਦਇਆ ਧਾਰੇ; ਕਥਹਿ ਅਕਥ ਬੀਚਾਰੋ॥
ਗੁਰ ਰਾਮਦਾਸ ਘਰਿ; ਕੀਅਉ ਪ੍ਰਗਾਸਾ॥
ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਸੱਚੇ ਦੀਨ ਦਇਆਲ ਸੱਚੇ ਕ੍ਰਿਪਾਨਿਧਿ ਵਾਹਿਗੁਰੂ ;ਗੁਰੁ ਅਰਜੁਨੁ ਪਰਤਖੵ ਹਰਿ॥ ਜੀ ਨੇ ਧੰਨੁ ਧੰਨੁ ਰਾਮਦਾਸ ਗੁਰੁ; ਜਿਨਿ ਸਿਰਿਆ. ਤਿਨੈ ਸਵਾਰਿਆ॥ ਪੂਰੀ ਹੋਈ ਕਰਾਮਾਤਿ; ਆਪਿ ਸਿਰਜਣਹਾਰੈ ਧਾਰਿਆ॥ ਵਾਹਿਗੁਰੂ ਗੁਰੂ ਗੁਰ ਸਤਿਗੁਰੂ ਰਾਮਦਾਸ ਸਾਹਿਬ ਜੀ ਅਤੇ ਗੁਰੂ ਸੇਵਾ ਪ੍ਰੇਮਾ-ਭਗਤੀ ਦੇ ਅਵਤਾਰ, ਜਗਤ ਮਾਤਾ, ਪਰਮਪੂਜਨੀਕ ਮਾਤਾ ਭਾਨੀ ਜੀ ਖ਼ਾਲਸਾ ਦੇ ਅਬਿਨਾਸੀ ਨਿਰਮਲ ਘਰਿ ’ਚ ਗੁਰੂ ਨਾਨਕਸ਼ਾਹੀ ਸੰਮਤ ੯੪ ਤੇ ੧੬੨੦ ਬਿ: ਵੈਸਾਖ ਵਦੀ ਸਪਤਮੀ ਨੂੰ, ਸ੍ਰੀ ਗੋਇੰਦਵਾਲ ਸਾਹਿਬ, ਗੁਰਦੁਆਰਾ ਸ੍ਰੀ ਹਵੇਲੀ ਸਾਹਿਬ ਜੀ, ਨਾਨਕੇ ਘਰ ਵਿਖੇ ਸ਼ੁਭ ਸੱਚਾ (ਪ੍ਰਗਾਸਾ) ਅਵਤਾਰ ਧਾਰਨਾ (ਕੀਅਉ) ਕੀਤਾ ਜੀ ਰਾਮਜੀ! ਯਥਾ:- ਗੁਰੁ ਅਰਜੁਨੁ. ਘਰਿ ਗੁਰ ਰਾਮਦਾਸ; ਭਗਤ ਉਤਰਿ ਆਯਉ॥
ਸਗਲ ਮਨੋਰਥ. ਪੂਰੀ ਆਸਾ॥
ਧੰਨ ਗੁਰ ਗੋਬਿੰਦੁ; ਪਾਰਬ੍ਰਹਮੁ ਪੂਰਾ॥ ਵਾਹਿਗੁਰੂ ;ਗੁਰੁ ਅਰਜੁਨੁ ਪਰਤਖੵ ਹਰਿ॥ ਜੀ ਦਾ ਅਮੋਲਕ ਨਿਰਮਲ ਸੱਚਾ ਸੁੱਚਾ ਉੱਚਾ ਅੰਮ੍ਰਿਤ ਨਾਮ ਜਪਣ ਜਪੌਣ ਨਾਲ ਦਾਸਨਦਾਸ ਦੇ ਮਨ ਦੇ (ਸਗਲ) ਸਾਰੇ ਪਰਉਪਕਾਰ ਸੇਵਾ ਸਿਮਰਨ ਅਥਵਾ ਗੁਰਮਤਿ ਅਨੁਸਾਰ ਸੰਸਾਰ ਦੇ ਮਨੋਰਥ ਅਤੇ ਪ੍ਰਾਪਤੀ ਅਥਵਾ ਦਰਸਨ ਦੀ ਆਸਾ ਪੂਰੀ ਹੋ ਗਈ ਭਾਵ ਪ੍ਰਾਪਤੀ ਅਥਵਾ ਦਰਸਨ ਕਰਕੇ ਸੱਚ ਦਾ ਸੱਚਾ ਚਾਨਣ ਹੋਣ ਤੋਂ ਦਾਸਨਦਾਸ ਨਿਹਾਲ ਨਿਹਾਲ ਨਿਹਾਲ ਹੋ ਗਿਆ ਜੀ। ਯਥਾ:- ਪੂਰੀ ਆਸਾ ਜੀ; ਮਨਸਾ ਮੇਰੇ ਰਾਮ॥) ਇਛਾ ਪੂਰਕੁ ਸਰਬ ਸੁਖਦਾਤਾ ਹਰਿ; ਜਾ ਕੈ ਵਸਿ ਹੈ ਕਾਮਧੇਨਾ॥ ਸੋ ਐਸਾ ਹਰਿ ਧਿਆਈਐ, ਮੇਰੇ ਜੀਅੜੇ; ਤਾ ਸਰਬ ਸੁਖ ਪਾਵਹਿ ਮੇਰੇ ਮਨਾ॥੧॥ ਅਥਵਾ ਸੰਸਾਰੀ ਆਸਾ ਪੂਰੀ ਹੋ ਗਈ ਭਾਵ ਆਸਾ ਮਿਟ ਗਈ ਜੀ ਰਾਮਜੀ।
ਤੈ ਜਨ ਮਤ; ਗੁਰਮਤਿ ਬ੍ਰਹਮੁ ਪਛਾਣਿਓ॥
ਹੇ ਧੰਨ ਵਾਹਿਗੁਰੂ ;ਗੁਰੁ ਅਰਜੁਨੁ ਪਰਤਖੵ ਹਰਿ॥ ਜੀ! (ਤੈ) ਆਪ ਜੀ ਨੇ (ਜਨ) ਹਰਿ ਕੇ ਜਨ, ਸਤਿਗੁਰ ਸਤ ਪੁਰਖਾ; ਵਾਹਿਗੁਰੂ ਹਰਿ ਕੇ ਜਨ, ਸਤਿਗੁਰ ਸਤ ਪੁਰਖਾ; ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੇ ਭਗਤ ਪਿਆਰੇ ਗੁਰੂ ਪਿਤਾ ਜੀ ਦੀ ਸੱਚੀ ਪ੍ਰੀਤੀ ਵਾਲੀ ਸ੍ਰੇਸਟ (ਮਤ) ਗੁਰਮਤਿ ਧਾਰੀ ਹੈ। ਜਿਸ ਗੁਰਮਤਿ ਦੁਆਰਾ ਆਪ ਜੀ ਨੇ ਸੱਚੇ ਕੰਤ ਸੱਚੇ ਭਗਵੰਤ ਪੂਰਨ ਬ੍ਰਹਮੁ ਵਾਹਿਗੁਰੂ ਜੀ (ਪਛਾਣਿਓ) ਪਛਾਣ ਲਏ ਜੀ!
ਕੱਲਿਅ। ਸੁ-ਜਸੁ- ਕਲੵ ਜੋੜਿ ਕਰ; ਸੁਜਸੁ ਵਖਾਣਿਓ॥
ਰਾਮ ਸਰੂਪ ਗੁਰਮੁਖਿ ਕਲੵ ਭੱਟ ਸਾਹਿਬ ਜੀ, ਗੁਰੂ ਗਰੰਥ ਜੀ ਮਾਨਿਓ; ਪਰਗਟ ਗੁਰਾਂ ਕੀ ਦੇਹ। ਇੱਕ ਜੋਤਿ ਪਰਮਪੂਜਨੀਕ ਜੁੱਗੋ ਜੁੱਗ ਅਟੱਲ ਗੁਰਤਾਗੱਦੀ ਬਿਰਾਜਮਾਨ ਸਦਾ ਸੱਚੇ ਮਿਹਰਵਾਨ ਸੱਚੇ ਸੁੰਦਰ ਸੱਚੇ ਭਗਵਾਨ ਸੱਚੇ ਸੱਚੇ ਸੱਚੇ ਸਤਿਗੁਰੂ ਗਿਰੰਥ ਸਾਹਿਬ ਜੀ ਫ਼ੁਰਮੌਂਦੇ ਹਨ ਜੀ:- ਹੇ ਗੁਰੂ ਪਿਆਰਿਓ ਸੱਚਿਆਰਿਓ! ਦਾਸਨਦਾਸ ਨੇ ਪ੍ਰੇਮ ਨਾਲ (ਕਰ) ਹੱਥ ਜੋੜਿ ਕੇ ਧੰਨ ਵਾਹਿਗੁਰੂ ;ਗੁਰੁ ਅਰਜੁਨੁ ਪਰਤਖੵ ਹਰਿ॥ ਜੀ ਦਾ (ਸੁ+ਜਸੁ) (ਸੁ) ਸ੍ਰੇਸਟ ਜਸੁ (ਵਖਾਣਿਓ) ਕਥਨ ਕੀਤਾ ਹੈ ਜੀ।
ਤਾਲੂ ਤੋਂ ਬੋਲ ਉਪਾ-ਯਉ- ਭਗਤਿ ਜੋਗ ਕੌ, ਜੈਤਵਾਰੁ; ਹਰਿ ਜਨਕੁ ਉਪਾਯਉ॥
(ਭਗਤਿ) ਭਾਉ ਭਗਤੀ ’ਚ (ਜੋਗ) ਜੁੜੇ ਅਪਣੇ ਮਨ ਇੰਦ੍ਰੀਆਂ (ਕੌ) ਨੂੰ (ਜੈਤਵਾਰੁ) ਜਿੱਤਣ ਵਾਲੇ ਵਾਹਿਗੁਰੂ (ਹਰਿ) ਪ੍ਰਕਾਸ ਸਰੂਪ ਸੱਚੇ ਕੰਤ ਭਗਵੰਤ (ਜਨਕੁ) ਪਿਤਾ ਬ੍ਰਹਮ ਪਰਮਪੂਜਨੀਕ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ (ਹਰਿ) ਪ੍ਰਕਾਸ ਸਰੂਪ ਸੱਚੇ ਕੰਤ ਭਗਵੰਤ (ਜਨਕੁ) ਬ੍ਰਹਮ ਪਰਮਪੂਜਨੀਕ ਸਤਿਗੁਰੂ ਅਰਜਨਦੇਵ ਸਾਹਿਬ ਜੀ ਨੂੰ (ਉਪਾਯਉ) ਪੈਦਾ ਕੀਤਾ ਹੈ ਜੀ। ਜੋ (ਭਗਤਿ) ਭਾਉ ਭਗਤੀ ’ਚ (ਜੋਗ) ਜੁੜੇ ਅਪਣੇ ਮਨ ਇੰਦ੍ਰੀਆਂ (ਕੌ) ਨੂੰ (ਜੈਤਵਾਰੁ) ਜਿੱਤਣ ਵਾਲੇ ਹਨ ਜੀ। ਜਿਹੜੇ ਗੁਰਮੁਖਿ ਗੁਰਸਿੱਖ ਸੱਚੇ ਪਿਤਾ ਸੱਚੇ ਸਤਿਗੁਰੂ ਸਾਹਿਬਾਨ ਜੀ ਦੀ ਸੱਚੀ ਪ੍ਰੇਮਾ ਭਗਤੀ ਕਰਦੇ ਹਨ, ਉਹ ਭੀ ਸਤਿਗੁਰੂ ਸਾਹਿਬਾਨ ਜੀ ਦੁਆਰਾ ਅਪਣੇ ਮਨ ਇੰਦ੍ਰੀਆਂ ਨੂੰ ਜਿੱਤ ਲੈਂਦੇ ਹਨ ਜੀ! ਯਥਾ:- ਗੁਰੁ ਅਰਜੁਨੁ ਪੁਰਖੁ ਪ੍ਰਮਾਣੁ; ਪਾਰਥਉ ਚਾਲੈ ਨਹੀ ॥) ਬਿਖਮੋ ਬਿਖਮੁ ਅਖਾੜਾ; ਮੈ. ਗੁਰ ਮਿਲਿ ਜੀਤਾ. ਰਾਮ॥ ਗੁਰ ਮਿਲਿ ਜੀਤਾ, ਹਰਿ ਹਰਿ ਕੀਤਾ; ਤੂਟੀ ਭੀਤਾ. ਭਰਮ ਗੜਾ॥) ਆਈ ਪੰਥੀ ਸਗਲ ਜਮਾਤੀ; ਮਨਿ ਜੀਤੈ ਜਗੁ ਜੀਤੁ॥) ਆਤਮ ਗੜੁ ਬਿਖਮੁ; ਤਿਨਾ ਹੀ ਜੀਤਾ॥) ਸਲੋਕੁ॥ ਆਤਮੁ ਜੀਤਾ ਗੁਰਮਤੀ; ਗੁਣ ਗਾਏ ਗੋਬਿੰਦ॥ ਸੰਤ ਪ੍ਰਸਾਦੀ ਭੈ ਮਿਟੇ; ਨਾਨਕ. ਬਿਨਸੀ ਚਿੰਦ॥੧੫॥) ਸਤਿਗੁਰ ਪੂਰਾ ਵੈਦੁ ਹੈ ਪੰਜੇ ਰੋਗ ਅਸਾਧ ਨਿਵਾਰੇ॥
ਸਬਦੁ ਗੁਰੂ ਪਰਕਾਸਿਓ; ਹਰਿ ਰਸਨ ਬਸਾਯਉ॥
ਹੇ ਧੰਨ ਵਾਹਿਗੁਰੂ ;ਗੁਰੁ ਅਰਜੁਨੁ ਪਰਤਖੵ ਹਰਿ॥ ਜੀ! ਆਪ ਜੀ ਨੇ ਦੁਨੀਆਂ ਨੂੰ ਤਾਰਨ ਲਈ, ਦੇਸ਼ਾਂ ਪ੍ਰਦੇਸ਼ਾਂ ’ਚ ਕੀਰਤਨ ਬਖ਼ਸ਼ਣ ਲਈ, ਜੀਆਂ ਦਾ ਹਉਮੈ ਦੀਰਘ ਰੋਗ ਮੇਟ ਕੇ, ਬ੍ਰਹਮਗਿਆਨ ਬਖ਼ਸ਼ਣ ਲਈ, ਦੰਭੀ ਪਖੰਡੀ ਗੁਰੂਆਂ ਦੇ ਜਾਲ਼ ਤੋਂ ਬਚੌਣ ਲਈ, ਗੁਰੂ ਨਾਨਕਦੇਵ ਸਾਹਿਬ ਜੀ ਦੇ ਅਚੱਲ ਤਖ਼ਤ ਨੂੰ ਜੁੱਗੋ ਜੁੱਗ ਅਟੱਲ ਰੱਖਣ ਲਈ, ਕਲਜੁੱਗ ਨੂੰ ਗੁਰਬਾਣੀ ਨਿਰੰਕਾਰ ਜੀ ਦਾ ਅਧਾਰ ਬਖ਼ਸ਼ਣ ਲਈ, ਗੁਰਸਿੱਖੀ ਪੰਥ ਨੂੰ ਪੂਰਨ ਸੱਚੇ ਗੁਰੂ ਬਖ਼ਸ਼ਣ ਲਈ, ਕੋੜ੍ਹੀਆਂ ਦੇ ਕੋੜ੍ਹ ਸਰਾਪ ਕਲੰਕ ਮੇਟ ਕੇ ਬ੍ਰਹਮ ਜੀ ’ਚ ਜੋੜਨ ਲਈ, ਅਪਣੇ ਸੰਤਾਂ ਨੂੰ ਗੁਰਬਾਣੀ ਨਿਰੰਕਾਰ ਜੀ ਦਾ ਖ਼ਜ਼ਾਨਾ ਬਖ਼ਸ਼ਣ ਲਈ, ੧੬੬੧ ਬਿਕ੍ਰਮੀ ਭਾਦ੍ਰੋਂ ਸ਼ੁਦੀ ਏਕਮ ਨੂੰ (ਸਬਦੁ ਗੁਰੂ) ਪਰਮਪੂਜਨੀਕ ਸੱਚੇ ਸਤਿਗੁਰੂ ਗਿਰੰਥ ਸਾਹਿਬ ਜੀ, ਪਹਿਲੀ ਵਾਰੀ ਸ੍ਰੀ ਹਰਿਮੰਦਰ ਸਾਹਿਬਜੀ ’ਚ (ਪਰਕਾਸਿਓ) ਪ੍ਰਕਾਸ ਕੀਤੇ। ਆਪ ਜੀ ਨੇ ਹਰਿ ਸਰੂਪ ਗੁਰਬਾਣੀ ਜੀ ਅਪਣੀ (ਰਸਨ) ਰਸਨਾ, ਰੋਮਿ ਰੋਮਿ ’ਤੇ (ਬਸਾਯਉ) ਵਸਾਏ ਜੀ। ਅਥਵਾ ਆਪ ਜੀ ਨੇ (ਗੁਰੂ) ਵੱਡੇ ਵਿਆਪਕ (ਸਬਦੁ) ਬ੍ਰਹਮ ਜੀ ਅਪਣੇ ਗੁਰਸਿੱਖਾਂ ਦੇ ਰਿਦਿਆਂ ’ਚ (ਪਰਕਾਸਿਓ) ਪ੍ਰਕਾਸ ਕੀਤੇ। ਆਪ ਜੀ ਨੇ ਹਰਿ ਸਰੂਪ ਗੁਰਬਾਣੀ ਜੀ ਅਪਣੇ ਗੁਰਸਿੱਖਾਂ ਦੀ (ਰਸਨ) ਰਸਨਾ, ਰੋਮਿ ਰੋਮਿ ’ਤੇ (ਬਸਾਯਉ) ਵਸੌਣਾ ਕੀਤੇ। ਯਥਾ:- ਅਰਜੁਨ ਸਬਦਿ ਜਹਾਜ ਗੁਰੂ; ਪਦ ਪੰਕਜ ਸਭਿ ਸ੍ਰਿਸ਼੍ਟਿ ਉਧਾਰੇ॥
ਸਾਖੀ ਗੁਰਸਿੱਖ ਸਦਾ ਸੱਚੇ ਗੁਰਬਾਣੀ ਜੀ ਨੂੰ ਗੌਂਦੇ:- ਜਦ ਸੱਚੇ ਨਾਮ ਦੇ ਸੱਚੇ ਦਾਤ ਸੱਚੇ ਸਤਿਗੁਰੂ ਅਰਜਨਦੇਵ ਸਾਹਿਬ ਜੀ ਸ੍ਰੀ ਪੋਥੀਆਂ ਸਾਹਿਬ ਜੀ ਲੈਣ ਲਈ ਅਪਣੇ ਨਾਨਕੇ ਘਰ, ਸ੍ਰੀ ਗੋਇੰਦਵਾਲ ਸਾਹਿਬ ਜੀ ਨੂੰ ਜਾ ਰਹੇ ਸਨ ਤਾਂ ਨਾਲ ਤੁਰਦਿਆਂ ਕਈ ਪ੍ਰੇਮੀ ਲਗਾਤਾਰ ਬਿਲਾਵਲ, ਨਟ ਨਾਰਾਇਣ, ਕਾਨੜਾ, ਕਲਿਆਣ ਰਾਗਾਂ ’ਚ ਚੌਥੇ ਪਾਤਿਸਾਹ ਜੀ ਦੀਆਂ ਚੌਵੀ ਅਸਟਪਦੀਆਂ ਸ੍ਰੀ ਸੁਖਮਨਾ ਸਾਹਿਬ ਜੀ ਅਤੇ ਕਈ ਪ੍ਰੇਮੀ ਲਗਾਤਾਰ ਸ੍ਰੀ ਅਨੰਦੁ ਸਾਹਿਬ ਜੀ ਦੇ ਅੰਮ੍ਰਿਤ ਪਾਠ ਹੀ ਕਰੀ ਜਾਂਦੇ ਸਨ। ਤਮਾਮ ਪ੍ਰੇਮੀ ਬਾਣੀ ਤੋਂ ਬਿਨਾ, ਵਿਵਹਾਰਕ ਗੱਲਾਂ ਨਹੀਂ ਕਰਦੇ ਸਨ। ਕਈ ਪ੍ਰੇਮੀ ਅਜਿਹੇ ਭੀ ਸਨ, ਜੋ ਕਿ ਮੂਲਮੰਤ੍ਰ ਦਾ ਅਭਿਆਸ ਹੀ ਕਰੀ ਜਾਂਦੇ ਸਨ। ਕਈ ਪ੍ਰੇਮੀ ਸ੍ਰੀ ਜਪੁ ਜੀ ਸਾਹਿਬ ਜੀ ਦੇ ਵੱਧ ਤੋਂ ਵੱਧ ਪਾਠ ਹੀ ਕਰੀ ਜਾਂਦੇ ਸਨ। ਸਾਰੇ ਪ੍ਰੇਮੀ ਨਿਮ੍ਰਤਾ ਹਲੀਮੀ ਚਾਅ ਉਤਸ਼ਾਹ ਨਾਲ, ਭਜਨ ਕਰ ਰਹੇ ਸਨ।
ਗੁਰੂ ਗਰੰਥ ਜੀ ਮਾਨਿਓ; ਪਰਗਟ ਗੁਰਾਂ ਕੀ ਦੇਹ। ਇੱਕ ਜੋਤਿ ਪਰਮਪੂਜਨੀਕ ਜੁੱਗੋ ਜੁੱਗ ਅਟੱਲ ਗੁਰਤਾਗੱਦੀ ਬਿਰਾਜਮਾਨ ਸਦਾ ਸੱਚੇ ਮਿਹਰਵਾਨ ਸੱਚੇ ਸੁੰਦਰ ਸੱਚੇ ਭਗਵਾਨ ਸੱਚੇ ਸੱਚੇ ਸੱਚੇ ਸਤਿਗੁਰੂ ਗਿਰੰਥ ਸਾਹਿਬ ਜੀ ਦੀ ਮਹਾਨ ਮਹਾਤਮ ਸੱਚੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੀ ਸਰਬਲੋਹ ਗਿਰੰਥ ਸਾਹਿਬ ਜੀ ਕਥਨ ਕਰਦੇ ਹਨ:- ਅਥ ਗ੍ਰੰਥ ਸਥਾਪਨ ਮਹਾਤਮ; ਸ੍ਰੀ ਸਤਿਗੁਰੁ ਬਿਗ੍ਰਹ ਕਥਤੇ॥ ਤ੍ਵ ਬਲਿ॥ ਬਿਸਨੁਪਦ ਪੁੰਨਿਯਾਕੀ॥ ਆਪਨਪੌ ਸ੍ਰੀ ਖਾਲਸਹਿ ਸੌਂਪਾ; ਦ੍ਵਤਿਯ ਰੂਪ ਸਤਿਗੁਰੂ ਗ੍ਰੰਥਾ॥ ਬੋਲਨ ਸਤਿਗੁਰੁ ਸਬਦ ਸੰਭਾਖਨ; ਨਾਮ ਗੋਬਿੰਦ ਕੀਰਤਨਿ ਸੰਥਾ॥ ਗੁਨਾਨੁਵਾਦ ਪੁਨਿ ਸਿਫਤਿ ਸਲਾਹਨਿ; ਊਠਤੁ ਬੈਠਤੁ ਸੈਨ ਕਰੰਥਾ॥ ਪਾਵਨ ਪੰਥ ਖਾਲਸਹਿ ਪ੍ਰਗਟ੍ਯੋ; ਚਾਰ ਵਰਨ ਆਸ਼੍ਰਮ ਸੁਭ ਪੰਥਾ॥੧॥ ਇਨ ਕੇ ਦਰਸ ਸਤਿਗੁਰੁ ਕੋ ਦਰਸਨ; ਬੋਲਨੁ ਗੁਰੂ. ਸਬਦੁ ਗੁਰੁ ਗ੍ਰੰਥਾ॥ ਦ੍ਵਾਦਸਿ ਰੂਪ ਸਤਿਗੁਰੁ ਏ ਕਹਿਯਤਿ; ਦ੍ਵਾਦਸਿ ਭਾਨੁ ਪ੍ਰਗਟ. ਹਰਿ ਸੰਤਾ॥ ਪ੍ਰਤ੍ਯਖ ਕਲਾ ਪਾਰਬ੍ਰਹਮ ਧਣੀਛੈ; ਗ੍ਰੰਥਿ ਪੰਥ ਖਾਲਸ ਵਰਤੰਤਾ॥ ਦਾਸ ਗੋਬਿੰਦ ਫਤਹ ਸਤਿਗੁਰੁ ਕੀ; ਖਾਸ ਗ੍ਰੰਥ ਗੁਰੁ ਰੂਪ ਬਦੰਤਾ॥੨॥ ਦੁਪਦ ੧॥ ਇਤੀ ਸਤਿਗੁਰੁ ਬਿਗ੍ਰਹ. ਗ੍ਰੰਥ ਬਿਰਚਿਤੰ ਸੁਭੰ॥੧॥੩੧੫॥੮੪੭॥੩੧੬੬॥
ਪਾ-ਯਉ- ਗੁਰ ਨਾਨਕ, ਅੰਗਦ ਅਮਰ ਲਾਗਿ; ਉਤਮ ਪਦੁ ਪਾਯਉ॥
ਕ੍ਰਿਪਾ ਨਿਧਾਨ, ਪਤਿਤ ਪਾਵਨ, ਗ੍ਰੀਬ ਨਿਵਾਜ, ਭਗਤ ਵਛਲ, ਦੀਨ ਦਇਆਲ, ਅਨਾਥਾਂ ਨਾਥ, ਪਰਮਪੂਜਨੀਕ ਸੱਚੇ ਗੁਰੂ ਗੁਰ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਮਿੱਠੇ ਸੱਚੇ ਚਰਨਕਮਲਾਂ ਨਾਲ (ਲਾਗਿ) ਲੱਗ ਕੇ ਕ੍ਰਿਪਾ ਨਿਧਾਨ, ਪਤਿਤ ਪਾਵਨ, ਗ੍ਰੀਬ ਨਿਵਾਜ, ਭਗਤ ਵਛਲ, ਦੀਨ ਦਇਆਲ, ਅਨਾਥਾਂ ਨਾਥ, ਪਰਮਪੂਜਨੀਕ ਸੱਚੇ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਨੇ ਉਤਮ ਬਿਅੰਤ ਬ੍ਰਹਮੰਡਾਂ ਦੇ ਪਾਰਬ੍ਰਹਮ ਗੁਰ ਕਰਤਾਰ ਬਿਅੰਤ ਬ੍ਰਹਮੰਡਾਂ ਦਾ ਗੁਰੂ (ਪਦੁ) ਰੁਤਬਾ (ਪਾਯਉ) ਪੌਣਾ ਕੀਤਾ ਜੀ ਰਾਮਜੀ। ਅਤੇ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਦੇ ਮਿੱਠੇ ਸੱਚੇ ਚਰਨਕਮਲਾਂ ਨਾਲ (ਲਾਗਿ) ਲੱਗ ਕੇ ਕ੍ਰਿਪਾ ਨਿਧਾਨ, ਪਤਿਤ ਪਾਵਨ, ਗ੍ਰੀਬ ਨਿਵਾਜ, ਭਗਤ ਵਛਲ, ਦੀਨ ਦਇਆਲ, ਅਨਾਥਾਂ ਨਾਥ, ਪਰਮਪੂਜਨੀਕ ਸੱਚੇ ਸਤਿਗੁਰੂ ਅਮਰ ਦਾਸ ਸਾਹਿਬ ਜੀ ਨੇ ਉਤਮ ਸ੍ਰੇਸਟ ਬਿਅੰਤ ਬ੍ਰਹਮੰਡਾਂ ਦਾ ਗੁਰੂ (ਪਦੁ) ਰੁਤਬਾ (ਪਾਯਉ) ਪੌਣਾ ਕੀਤਾ ਜੀ ਰਾਮਜੀ।
ਆ-ਯਉ- ਗੁਰੁ ਅਰਜੁਨੁ, ਘਰਿ ਗੁਰ ਰਾਮਦਾਸ; ਭਗਤ ਉਤਰਿ ਆਯਉੁ॥੧॥
ਗੁਰਸਿੱਖੀ, ਪ੍ਰੇਮਾ ਭਗਤੀ ਨੂੰ ਬਿਅੰਤ ਖੰਡ ਬ੍ਰਹਮੰਡ ’ਚ ਫੈਲੌਂਣ ਲਈ, ਧੰਨ ਧੰਨ ਧੰਨ ਸੱਚੇ ਸੱਚੇ ਸੱਚੇ ਗੁਰੂ ਗੁਰ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਅਬਿਨਾਸੀ ਨਿਰਮਲ ਘਰਿ ’ਚ ਅਰਜੁਨ ਸਬਦਿ ਜਹਾਜ ਗੁਰੂ; ਪਦ ਪੰਕਜ ਸਭਿ ਸ੍ਰਿਸ਼੍ਟਿ ਉਧਾਰੇ॥) ;ਗੁਰੁ ਅਰਜੁਨੁ ਪਰਤਖੵ ਹਰਿ॥੭॥੧੯॥ ਵਾਹਿਗੁਰੂ ਗੁਰੁ ਅਰਜੁਨੁ ਦੇਵ ਸਾਹਿਬ ਜੀ ਪੂਰਨ ਗੁਰ ਭਗਤ ਉਤਰਿ (ਆਯਉੁ) ਆਏ ਹੋਂ ਭਾਵ ਸ਼ੁਭ ਸੱਚਾ ਅਵਤਾਰ ਧਾਰਿਆ ਜੀ॥੧॥ ਯਥਾ:- ਨਾਨਕ ਅੰਗਦ ਕੋ ਬਪੁ ਧਰਾ॥ ਧਰਮ ਪ੍ਰਚੁਰਿ ਇਹ ਜਗ ਮੋ ਕਰਾ॥ ਅਮਰਦਾਸ ਪੁਨਿ ਨਾਮੁ ਕਹਾਯੋ॥ ਜਨ ਦੀਪਕ ਤੇ ਦੀਪ ਜਗਾਯੋ॥੭॥ ਜਬ ਬਰਦਾਨਿ ਸਮੈ ਵਹੁ ਆਵਾ॥ ਰਾਮਦਾਸ ਤਬ ਗੁਰੂ ਕਹਾਵਾ॥ ਤਿਹ ਬਰਦਾਨਿ ਪੁਰਾਤਨਿ ਦੀਆ॥ ਅਮਰਦਾਸਿ ਸੁਰਪੁਰਿ ਮਗੁ ਲੀਆ॥੮॥ ਸ੍ਰੀ ਨਾਨਕ ਅੰਗਦਿ ਕਰਿ ਮਾਨਾ॥ ਅਮਰਦਾਸ ਅੰਗਦ ਪਹਿਚਾਨਾ॥ ਅਮਰਦਾਸ ਰਾਮਦਾਸ ਕਹਾਯੋ॥ ਸਾਧਨਿ ਲਖਾ ਮੂੜ ਨਹਿ ਪਾਯੋ॥੯॥ ਭਿੰਨ ਭਿੰਨ ਸਭਹੂੰ ਕਰਿ ਜਾਨਾ॥ ਏਕ ਰੂਪ ਕਿਨਹੂੰ ਪਹਿਚਾਨਾ॥ ਜਿਨ ਜਾਨਾ ਤਿਨਹੀ ਸਿਧ ਪਾਈ॥ ਬਿਨ ਸਮਝੇ ਸਿਧ ਹਾਥ ਨ ਆਈ॥੧੦॥ ਰਾਮਦਾਸ ਹਰਿ ਸੋ ਮਿਲਿ ਗਏ॥ ਗੁਰਤਾ ਦੇਤ ਅਰਜਨਹਿ ਭਏ॥ ਜਬ ਅਰਜਨ ਪ੍ਰਭਲੋਕ ਸਿਧਾਏ॥ ਹਰਿਗੋਬਿੰਦ ਤਿਹ ਠਾਂ ਠਹਰਾਏ॥੧੧॥ ਹਰਿਗੋਬਿੰਦ ਪ੍ਰਭਲੋਕ ਸਿਧਾਰੇ॥ ਹਰੀਰਾਇ ਤਿਹ ਠਾਂ ਬੈਠਾਰੇ॥ ਹਰੀਕ੍ਰਿਸਨਿ; ਤਿਨ ਕੇ ਸੁਤ ਵਏ॥ ਤਿਨ ਤੇ ਤੇਗਬਹਾਦਰ ਭਏ॥੧੨॥ ਤਿਲਕ ਜੰਞੂ; ਰਾਖਾ ਪ੍ਰਭ ਤਾ ਕਾ॥ ਕੀਨੋ ਬਡੋ; ਕਲੂ ਮਹਿ ਸਾਕਾ॥ ਸਾਧਨਿ ਹੇਤਿ; ਇਤੀ ਜਿਨਿ ਕਰੀ॥ ਸੀਸੁ ਦੀਯਾ; ਪਰੁ. ਸੀ ਨ ਉਚਰੀ॥੧੩॥ ਧਰਮ ਹੇਤ; ਸਾਕਾ ਜਿਨਿ ਕੀਆ॥ ਸੀਸੁ ਦੀਆ; ਪਰੁ. ਸਿਰਰੁ ਨ ਦੀਆ॥ ਨਾਟਕ ਚੇਟਕ; ਕੀਏ ਕੁਕਾਜਾ॥ ਪ੍ਰਭ ਲੋਗਨ ਕਹ; ਆਵਤ ਲਾਜਾ॥੧੪॥ ਦੋਹਰਾ॥ ਠੀਕਰਿ ਫੋਰਿ ਦਿਲੀਸਿ ਸਿਰਿ; ਪ੍ਰਭ ਪੁਰ ਕੀਯਾ ਪਯਾਨ॥ ਤੇਗਬਹਾਦਰ ਸੀ ਕ੍ਰਿਆ; ਕਰੀ ਨ ਕਿਨਹੂੰ ਆਨ॥੧੫॥ ਤੇਗਬਹਾਦਰ ਕੇ ਚਲਤ; ਭਯੋ ਜਗਤ ਕੋ ਸੋਕ॥ ਹੈ ਹੈ ਹੈ ਸਭ ਜਗ ਭਯੋ; ਜੈ ਜੈ ਜੈ ਸੁਰਲੋਕ॥੧੬॥ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ. ਪਾਤਸਾਹੀ ਬਰਨਨੰ ਨਾਮ; ਪੰਚਮੋ ਧਿਆਉ ਸਮਾਪਤ ਮਸਤੁ ਸੁਭ ਮਸਤੁ॥੫॥ਅਫਜੂ॥੨੧੫॥