ਵਾਹਿਗੁਰੂ॥ ਬਿਅੰਤ ਬ੍ਰਹਮੰਡਾਂ ਨੂੰ ਉਧਾਰਨ ਵਾਲੇ, ਮਹਾਂ ਵਿਸਮਾਦ ਕੌਤਕ ਅਨੇਕ ਪਰਉਪਕਾਰ ਹੀ ਪਰਉਪਕਾਰ:- ਵਾਹਿਗੁਰੂ॥ ਪਰਮਪੂਜਨੀਕ ਗੁਰਤਾ:- ਵਾਹਿਗੁਰੂ ਜੀ ਦੇ ਪੂਰਨ ਗੁਰ ਅਵਤਾਰ ਹੋਣੇ ਕਰਕੇ, ਹਰਿ ਜੁਗਹ ਜੁਗੋ, ਜੁਗ ਜੁਗਹ ਜੁਗੋ; ਸਦ ਪੀੜੀ ਗੁਰੂ. ਚਲੰਦੀ॥) ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ; ਜਿਨੀ ਗੁਰਮੁਖਿ ਨਾਮੁ ਧਿਆਇਆ॥ ਅਨੁਸਾਰ ਜੁੱਗ ਜੁੱਗ ਗੁਰਤਾਗੱਦੀ ਬਿਰਾਜਮਾਨ ਬਿਅੰਤ ਜੀਆਂ ਨੂੰ ਤਾਰਿਆ, ਹੁਣ ਭੀ ਸਦਾ ਲਈ ਸੱਚੇ ਮਿਹਰਵਾਨ ਭਗਵਾਨ ਪਾਰਬ੍ਰਹਮ ਗੁਰਤਾਗੱਦੀ ਬਿਰਾਜਮਾਨ ਸਤਿਗੁਰੂ ਸ੍ਰੀ ਗੁਰੂ ਗਿਰੰਥ ਸਾਹਿਬ ਜੀ ਸਰੂਪ ’ਚ ਸਦਾ ਲਈ ਪ੍ਰਗਟ ਹੀ ਤਾਰ ਰਹੇ ਹਨ।
Vaaheguroo. Wonderful miracles and infinite benevolences upon benevolences that are giving liberation to countless universes:- Vaaheguroo. Utmost praiseworthy Gurooship:- due to being Vaaheguroo Jee’s complete physical form, according to hare jugah jugo, jug jugah jugo; sad peerree guroo. chalaⁿdee॥) juge juge peerree chalai sategur kee; jenee gurmukhe naamu dheaaeaa॥ throughout all the ages, being seated on the throne of Gurooship, they liberated countless souls. Even now, seated on the throne of Gurooship they are manifested as the true supreme merciful Lord Bhagvaan Satguroo Sree Guroo Granth Saaheb Jee and are forever liberating souls.
ਵਾਹਿਗੁਰੂ॥ ਵਿੱਦਿਆ:- ਸੰਮਤ ੧੫੩੨, ਛੇ ਸਾਲ ਦੀ ਮਨਮੋਹਨੀ ਸੁੰਦਰ ਆਯੂ ’ਚ ਪਰਮਪੂਜਨੀਕ ਸੱਚੇ ਸਤਿਗੁਰੂ ਸਾਹਿਬ ਜੀ ਪਰਉਪਕਾਰੀ ਪਰਮਪੂਜਨੀਕ ਗੁਰਮੁਖਿ ਬ੍ਰਹਮ ਗੋਪਾਲ ਪਾਂਧੇ ਜੀ ਪਾਸ ਹਿੰਦੀ ਪੜੑਨ ਭੇਜੇ, ਆਸਾ ਰਾਗ ’ਚ ਇਹ ਪੱਟੀ ਬਾਣੀ ਰਾਗੁ ਆਸਾ ਮਹਲਾ ੧ ਪਟੀ ਲਿਖੀ ੴ ਸਤਿਗੁਰ ਪ੍ਰਸਾਦਿ॥ ਸਸੈ ਸੋਇ, ਸ੍ਰਿਸਟਿ ਜਿਨਿ ਸਾਜੀ; ਸਭਨਾ ਸਾਹਿਬੁ. ਏਕੁ ਭਇਆ॥ ਸੇਵਤ ਰਹੇ. ਚਿਤੁ ਜਿਨੑ ਕਾ ਲਾਗਾ; ਆਇਆ ਤਿਨੑ ਕਾ. ਸਫਲੁ ਭਇਆ॥੧॥ ਮਨ ਕਾਹੇ ਭੂਲੇ; ਮੂੜ ਮਨਾ॥ ਜਬ ਲੇਖਾ ਦੇਵਹਿ ਬੀਰਾ; ਤਉ ਪੜਿਆ॥੧॥ਰਹਾਉ॥ ਤੇ ਸਿਰੀਰਾਗ ’ਚ ਸਿਰੀਰਾਗੁ ਮਹਲੁ ੧॥ ਜਾਲਿ ਮੋਹੁ. ਘਸਿ ਮਸੁ ਕਰਿ; ਮਤਿ ਕਾਗਦੁ ਕਰਿ ਸਾਰੁ॥ ਭਾਉ ਕਲਮ ਕਰਿ. ਚਿਤੁ ਲੇਖਾਰੀ; ਗੁਰ ਪੁਛਿ. ਲਿਖੁ ਬੀਚਾਰੁ॥ ਲਿਖੁ ਨਾਮੁ. ਸਾਲਾਹ ਲਿਖੁ; ਲਿਖੁ. ਅੰਤੁ ਨ ਪਾਰਾਵਾਰੁ॥੧॥ ਬਾਬਾ; ਏਹੁ ਲੇਖਾ ਲਿਖਿ ਜਾਣੁ॥ ਜਿਥੈ ਲੇਖਾ ਮੰਗੀਐ; ਤਿਥੈ ਹੋਇ ਸਚਾ ਨੀਸਾਣੁ॥੧॥ ਰਹਾਉ॥ ਜਿਥੈ ਮਿਲਹਿ ਵਡਿਆਈਆ; ਸਦ ਖੁਸੀਆ ਸਦ ਚਾਉ॥ ਤਿਨ ਮੁਖਿ. ਟਿਕੇ ਨਿਕਲਹਿ; ਜਿਨ ਮਨਿ ਸਚਾ ਨਾਉ॥ ਕਰਮਿ ਮਿਲੈ ਤਾ ਪਾਈਐ; ਨਾਹੀ ਗਲੀ ਵਾਉ ਦੁਆਉ॥੨॥ ਇਕਿ ਆਵਹਿ. ਇਕਿ ਜਾਹਿ ਉਠਿ; ਰਖੀਅਹਿ ਨਾਵ ਸਲਾਰ॥ ਇਕਿ ਉਪਾਏ ਮੰਗਤੇ; ਇਕਨਾ ਵਡੇ ਦਰਵਾਰ॥ ਅਗੈ ਗਇਆ ਜਾਣੀਐ; ਵਿਣੁ ਨਾਵੈ. ਵੇਕਾਰ॥੩॥ ਭੈ ਤੇਰੈ. ਡਰੁ ਅਗਲਾ; ਖਪਿ ਖਪਿ ਛਿਜੈ ਦੇਹ॥ ਨਾਵ ਜਿਨਾ ਸੁਲਤਾਨ ਖਾਨ; ਹੋਦੇ ਡਿਠੇ ਖੇਹ॥ ਨਾਨਕ. ਉਠੀ ਚਲਿਆ; ਸਭਿ ਕੂੜੇ ਤੁਟੇ ਨੇਹ॥੪॥੬॥ ਉਚਾਰ ਕੇ, ਗੁਰਮੁਖਿ ਗੋਪਾਲ ਪਾਂਧੇ ਜੀ ਮਹਾਂ ਵਿਸਮਾਦ ਹੀ ਵਿਸਮਾਦ ਨਿਹਾਲ ਨਿਹਾਲ ਨਿਹਾਲ ਕੀਤੇ , ਗੁਰਮੁਖਿ ਪਾਂਧੇ ਜੀ ਨੇ ਪਰਮ ਪ੍ਰਸੰਨ ਹੋ ਕੇ ਕਿਹਾ, “ਬਿਨਾ ਪੜੑਾਇ ਪੜੑ ਰਹੇ ਅਵਰ ਪੜੑਾਵਣਹਾਰ। ਵਾਹੁ ਵਾਹੁ ਗੁਰੂ ਨਾਨਕ ਜੀ, ਅਨਿਕ ਬਾਰ ਨਮਸਕਾਰ। ਆਪ ਦੇ ਚਰਨਾਂ ਤੋਂ ਜਾਈਏ ਬਲਿਹਾਰ।”
Vaaheguroo. Education:- In the year 1532, at the tender beautiful age of 6 years, utmost praiseworthy true Satguroo Saaheb Jee were sent to the benevolent, utmost praiseworthy gurmukh brahm Gopaal Paandhay Jee to learn Hindi. They recited the following Pattee Baannee in Aasaa Raag: raagu aasaa mahalaa 1 pattee lekhee ek oaⁿkaar sategur pᵣasaade॥ sasai soe, sᵣestte jene saajee; sabhnaa saahebu. ayku bhaeaa॥ sayvat rahay. chetu jeN kaa laagaa; aaeaa teN kaa. saphalu bhaeaa॥1॥ man kaahay bhoolay; moorr manaa॥ jab laykhaa dayvahe beeraa; tu parreaa॥1॥ rahaaou॥ followed by this gursabad in Sereeraag: sereeraagu mahalu 1॥ jaale mohu. ghase masu kare; mate kaagadu kare saaru॥ bhaaou kalam kare. chetu laykhaaree; gur puchhe. lekhu beechaaru॥ lekhu naamu. saalaah lekhu; lekhu. Aⁿtu na paaraavaaru॥1॥ baabaa. ayhu laykhaa; lekhe jaannu॥ jethai laykhaa maⁿgeeai; tethai hoe sachaa neesaannu॥1॥ rahaaou॥ jethai melahe vaddeaaeeaa; sad khuseeaa sad chaaou॥ ten mukhe. ttekay nekalahe; jen mane sachaa naaou॥ karame melai taa paaeeai; naahee galee vaaou duaaou॥2॥ eke aavahe. eke jaahe outthe; rakheeAhe naav salaar॥ eke oupaae maⁿgtay; eknaa vadday darvaar॥ Agai gaeaa jaanneeai; vennu naavai. vaykaar॥3॥ bhai tayrai. ddaru Aglaa; khape khape chhejai dayh॥ naav jenaa sultaan khaan; hoday ddetthay khayh॥ naanak. outthee chaleaa; sabhe koorray tuttay nayh॥4॥6॥ After reciting these gursabads, Guroo Saaheb Jee exalted gurmukh Paandhay Jee with a supreme wondrous, utmost blissful state of nirvana and becoming extremely pleased, gurmukh Paandhay Jee said: "They are learning and teaching others without being taught. All hail All hail Guroo Naanak Jee, salutations countless times! I am a sacrifice to your lotus feet.”
ਵਾਹਿਗੁਰੂ॥ ੧੫੩੫ ’ਚ ਨੌਵੇਂ ਸਾਲ ’ਚ ਪਰਉਪਕਾਰੀ ਪਰਮਪੂਜਨੀਕ ਗੁਰਮੁਖਿ ਬ੍ਰਹਮ ਬ੍ਰਿਜਲਾਲ ਪੰਡਿਤ ਜੀ ਪਾਸ ਸੰਸਕ੍ਰਿਤ ਪੜੑਨ ਭੇਜੇ। ਵਾਹਿਗੁਰੂ॥ ਸੰਮਤ ੧੫੩੯ ’ਚ ਤੇਰਵੇਂ ਸਾਲ ’ਚ ਪਰਉਪਕਾਰੀ ਪਰਮਪੂਜਨੀਕ ਗੁਰਮੁਖਿ ਖ਼ੁਦਾ ਮੌਲਵੀ ਕੁੱਤਬਦੀਨ ਜੀ ਪਾਸ ਫ਼ਾਰਸੀ ਪੜੑਨ ਭੇਜੇ। ਤਿਲੰਗ ਰਾਗ ’ਚ ਗੁਰਸਬਦ ਬਖ਼ਸ਼ ਕੇ, ਗੁਰਮੁਖਿ ਖ਼ੁਦਾ ਮੌਲਵੀ ਕੁੱਤਬਦੀਨ ਜੀ ਮਹਾਂ ਵਿਸਮਾਦ ਹੀ ਵਿਸਮਾਦ ਨਿਹਾਲ ਨਿਹਾਲ ਨਿਹਾਲ ਕੀਤੇ:- ਰਾਗੁ ਤਿਲੰਗ ਮਹਲਾ ੧ ਘਰੁ ੧ ੴ ਸਤਿਨਾਮੁ ਕਰਤਾਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥ ਯਕ ਅਰਜ ਗੁਫਤਮ. ਪੇਸਿ ਤੋ; ਦਰ ਗੋਸ ਕੁਨ, ਕਰਤਾਰ॥ ਹਕਾ ਕਬੀਰ ਕਰੀਮ ਤੂ; ਬੇਐਬ ਪਰਵਦਗਾਰ॥੧॥ ਦੁਨੀਆ ਮੁਕਾਮੇ ਫਾਨੀ; ਤਹਕੀਕ. ਦਿਲ ਦਾਨੀ॥ ਮਮ ਸਰ ਮੂਇ. ਅਜਰਾਈਲ ਗਿਰਫਤਹ; ਦਿਲ ਹੇਚਿ. ਨ ਦਾਨੀ॥੧॥ ਰਹਾਉ॥ ਜਨ ਪਿਸਰ ਪਦਰ ਬਿਰਾਦਰਾਂ; ਕਸ ਨੇਸ ਦਸਤੰਗੀਰ॥ ਆਖਿਰ ਬਿਅਫਤਮ, ਕਸ ਨ ਦਾਰਦ; ਚੂੰ ਸਵਦ ਤਕਬੀਰ॥੨॥ ਸਬ ਰੋਜ ਗਸਤਮ, ਦਰ ਹਵਾ; ਕਰਦੇਮ ਬਦੀ ਖਿਆਲ॥ ਗਾਹੇ. ਨ ਨੇਕੀ ਕਾਰ ਕਰਦਮ; ਮਮ ੲਂੀ ਚਿਨੀ. ਅਹਵਾਲ॥੩॥ ਬਦ ਬਖਤ, ਹਮ ਚੁ ਬਖੀਲ; ਗਾਫਿਲ ਬੇਨਜਰ ਬੇਬਾਕ॥ ਨਾਨਕ. ਬੁਗੋਯਦ. ਜਨੁ ਤੁਰਾ; ਤੇਰੇ ਚਾਕਰਾਂ ਪਾ ਖਾਕ॥੪॥੧॥
Vaaheguroo. In 1535, at the age of 9 years old, they were sent to the benevolent, utmost praiseworthy gurmukh brahm Brijlaal Pandit Jee to learn Sanskrit. Vaaheguroo. In 1539, at the age of 13, they were sent to the benevolent, utmost praiseworthy gurmukh khhudaa Maulvee Kutabdeen Jee to learn Farsi. Guroo Saaheb Jee blessed them with following gursabad in telang raag and exalted gurmukh khhudaa Maulvee Kutabdeen Jee with a supreme wondrous, utmost blissful state of nirvana: raagu telaⁿg mahalaa 1 gharu 1 ek oaⁿkaar satenaamu kartaapurakhu nerbhou nervairu Akaalmoorate Ajoonee saibhaⁿ gurpᵣasaade॥ Yak Araj guphtam. payse to; dar gos kun, kartaar॥ hakaa kabeer kareem too; bayaib parvadgaar॥1॥ duneeaa mukaamay phaanee; tahkeek. del daanee॥ mam sar mooe. Ajraaeel geraphtah; del hayche. na daanee॥1॥ rahaaou॥ jan pesar padar beraadaraaⁿ; kas nays dastaⁿgeer॥ aakher beAphtam, kas na daarad; chooⁿ savad takbeer॥2॥ sab roj gastam, dar havaa; kardaym badee kheaal॥ gaahay. na naykee kaar kardam; mam eeⁿ chenee. Ahvaal॥3॥ bad bakhat, ham chu bakheel; gaaphel baynajar baybaak॥ naanak. bugoYad. janu turaa; tayray chaakraaⁿ paa khaak॥4॥1॥
ਤਿੰਨਾਂ ਗੁਰਮੁਖਿ ਪਰਉਪਕਾਰੀ ਉਸਤਾਦਾਂ ਨੂੰ ਬਿਅੰਤ ਸ਼ੁਭ ਗੁਣਾਂ ਦੇ ਦਾਤੇ, ਅਨਤਕਲਾਵਾਨ ਭਗਵਾਨ ਸਤਿਗਰੂ ਸਾਹਿਬ ਜੀ ਨੇ ਆਪਣੇ ਆਤਮਿਕ ਬਲ ਨਾਲ, ਆਪਣੇ ਸ਼ਾਗਿਰਦ ਬਣਾ ਕੇ, ਨਾਨਕ ਨਦਰੀ; ਨਦਰਿ ਨਿਹਾਲ॥ ਅਨੁਸਾਰ ਨਿਹਾਲ ਨਿਹਾਲ ਨਿਹਾਲ ਕੀਤੇ। ਗੁਰਪ੍ਰਸਾਦਿ!
With their countless, pure virtues and all-powerful spiritual strength, Guroo Saaheb Jee made the three gurmukh benevolent teachers their disciples. According to naanak nadree; nadare nehaal॥ they blessed them with peace, serenity and tranquility. Gurprasaade!