Cookie Consent

By clicking “Accept”, you agree to the storing of cookies on your device to enhance site navigation and analyze site usage. View our Privacy Policy for more information.

Guru Nanak Dev Sahib Ji's Naadee Oulaad (P14)
February 8, 2025

ਵਾਹਿਗੁਰੂ॥ ਸੱਚੀ ਸੱਚੀ ਸੱਚੀ ਪਰਮਪੂਜਨੀਕ ਸਦਾ ਸੱਚੀ ਗੁਰਮੁਖਿ ਬ੍ਰਹਮ ਨਾਦੀ ਉਲਾਦ ਜੀ:- ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਭਗਵਾਨ ਸੱਚੇ ਦੀਨ ਦਇਆਲ ਸੱਚੇ ਕ੍ਰਿਪਾਲ ਸੱਚੇ ਸਤਿਗੁਰੂ ਸਾਹਿਬ ਜੀ ਦਾ ਪਰਮਪਵਿੱਤ੍ਰ ਅੰਮ੍ਰਿਤ (ਨਾਦ) ਉਪਦੇਸ਼ ਕਮਾ ਕੇ, ਪੈਦਾ ਹੋਏ ਪਰਮਪੂਜਨੀਕ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਗੁਰਸਿੱਖ ਗੁਰਸੇਵਕ, ਪਰਮਪੂਜਨੀਕ ਸੱਚੇ ਵਾਹਿਗੁਰੂ ਸੱਚੇ ਸਤਿਗੁਰੂ ਸਾਹਿਬ ਜੀ ਦੀ ਸੱਚੀ ਸਨਮੁਖ ਸੱਚੀ ਗੁਰਮੁਖਿ ਸੱਚੀ ਬ੍ਰਹਮ ਸੱਚੀ ਨਾਦੀ ਉਲਾਦ ਹਨ ਜੀ।

5. Vaaheguroo. True true true utmost praiseworthy forever true Gurmukh Brahm Naadee Oulaad Jee:- Those utmost praiseworthy, true Gurmukh, true Lord, drenched in the true Naam Gursekh Gursayvaks who are born through earning the utmost pure Amret  (Naad) teachings of the true husband, true Lord, true God, true Lord, true merciful to the meek, true ocean of mercy, true Satguroo Saaheb Jee, are the utmost praiseworthy true Vaaheguroo true Satguroo Saaheb Jee’s true Sanmukh true Gurmukh true Brahm true Naadee (Oulaad) children.

 

ਮਃ ੪॥ ਸਾ ਧਰਤੀ ਭਈ ਹਰੀਆਵਲੀ; ਜਿਥੈ ਮੇਰਾ ਸਤਿਗੁਰੁ ਬੈਠਾ ਆਇ॥ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੇ (੪) ਚੌਥੇ (ਮਃ) ਸਰੂਪ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਭਗਵਾਨ ਸੱਚੇ ਦੀਨ ਦਇਆਲ ਸੱਚੇ ਕ੍ਰਿਪਾਨਿਧਿ ਧੰਨ ਵਾਹਿਗੁਰੂ ਸਤਿਗੁਰੂ ਰਾਮਦਾਸ ਸਾਹਿਬ ਜੀ, ਗੁਰੂ ਗਰੰਥ ਜੀ ਮਾਨਿਓ; ਪਰਗਟ ਗੁਰਾਂ ਕੀ ਦੇਹ। ਇੱਕ ਜੋਤਿ ਪਰਮਪੂਜਨੀਕ ਜੁੱਗੋ ਜੁੱਗ ਅਟੱਲ ਗੁਰਤਾਗੱਦੀ ਬਿਰਾਜਮਾਨ ਸਦਾ ਸੱਚੇ ਮਿਹਰਵਾਨ ਸੱਚੇ ਸੁੰਦਰ ਸੱਚੇ ਭਗਵਾਨ ਸੱਚੇ ਸਤਿਗੁਰੂ ਗਿਰੰਥ ਸਾਹਿਬ ਜੀ, ਵਾਹਿਗੁਰੂ ਸਤਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੀ ਅਗਮ ਅਪਾਰ ਮਹਿਮਾ ਫ਼ੁਰਮੌਂਦੇ ਹਨ ਜੀ:- (ਸਾ) ਉਹ ਧਰਤੀ ਜਾਂ ਬੁੱਧੀ ਰੂਪੀ ਧਰਤੀ ਹਰੀਆਵਲੀ (ਭਈ) ਹੋ ਗਈ।

M:4॥ saa dhartee bhaee hareeavlee; jethai. mayraa sateguru baitthaa aae॥ Vaaheguroo gur naanakdayv; goveⁿd roop॥8॥1॥ Jee’s (4) fourth (M:) form, true husband, true Lord, true God, true Lord, true merciful to the meek, true ocean of mercy, dhann Vaaheguroo Satguroo Raamdaas Saaheb Jee, guroo granth jee maaneoo; pargatt guraan kee dayh । one true light, forever seated on the utmost praiseworthy throne of Gurooship, always merciful, true beautiful, true Lord, true Satguroo Granth Saaheb Jee are stating the euphoric endless praises of Vaaheguroo Satguroo gur naanakdayv; goveⁿd roop॥8॥1॥ Jee:- (saa) that (dhartee) land or (dhartee) the land in the form of our intellect (bhaee) has become (hareeaavlee) green and fertile.

 

ਅਥਵਾ ਵਿਸ਼ੇਸ਼ ਅਰਥ:- (ਸਾ) ਉਹ ਸੱਚੇ ਵਾਹਿਗੁਰੂ ਸੱਚੇ ਸਤਿਗੁਰੂ ਅੰਗਦਦੇਵ ਸਾਹਿਬ ਜੀ ਦੀ ਸੱਚੀ ਨਿਰਮਲ ਬੁੱਧੀ ਰੂਪੀ ਧਰਤੀ, ਅੰਮ੍ਰਿਤ ਪ੍ਰੇਮ, ਅੰਮ੍ਰਿਤ ਨਾਮ, ਗੁਰੂ ਪ੍ਰੇਮਾ-ਭਗਤੀ, ਅੰਮ੍ਰਿਤ ਸੇਵਾ, ਪੂਰਨ ਸਤਿਕਾਰ ਸਾਵਧਾਨ ਏਕਾਗਰ ਚੀਤ॥ ਸਹਿਤ ਬਿਅੰਤ ਪ੍ਰਕਾਸ਼ ਹੀ ਪ੍ਰਕਾਸ਼ ਸਰੂਪ ਬਿਅੰਤ ਕਲਾਵਾਨ ਨਿਰਗੁਨ ਬ੍ਰਹਮ ਜੀ ’ਚ ਲੀਣ, ਸ਼ਹਿਨਸ਼ੀਲਤਾ, ਖਿਮਾ, ਧੀਰਜ, ਨਿਰਵਿਕਾਰਤਾ, ਸੰਤੋਖ, ਨਿਰਵੈਰੁ, ਪਰਉਪਕਾਰ ਹੀ ਪਰਉਪਕਾਰ ਆਦਿ ਬਿਅੰਤ ਸ਼ੁਭ ਗੁਰਮੁਖਿ ਗੁਣਾਂ ਦੀ ਹਰਿਆਵਲਤਾ ਸਹਿਤ ਹਰੀਆਵਲੀ (ਭਈ) ਹੋ ਗਈ, (ਜਿਥੈ) ਜਿੱਥੇ (ਮੇਰਾ) ਦਾਸਨਦਾਸ ਦੇ ਸੱਚੇ ਭਗਵਾਨ ਸੱਚੇ ਮਿਹਰਵਾਨ ਸੱਚੇ ਕ੍ਰਿਪਾਲ ਸੱਚੇ ਦਇਆਲ ਸੱਚੇ ਸਤਿਗੁਰੁ ਸੱਚੇ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਆਇ ਕੇ (ਬੈਠਾ) ਬੈਠੇ ਹਨ ਜੀ।

Notable meaning:- (jethai) where (mayraa) this slave of slave’s true Lord, true compassionate, true merciful, true gracious, true sateguru true Vaaheguroo gur naanakdayv; goveⁿd roop॥8॥1॥ Jee (aae) have come and (baitthaa) sit (saa) that true Vaaheguroo true Satguroo Angaddayv Saaheb Jee’s (dhartee) land in the form of intellect, (bhaee) has become (hareeaavlee) fertile with the greenness of ambrosial nectar-filled love, the Lord’s ambrosial nectar-filled Name, the Guroo’s loving devotion, ambrosial nectar-filled service, complete respect, immersion in the infinite luminous light of the infinite all-powerful formless God with saavdhaan aykaagar cheet॥, tolerance, forgiveness, patience, vicelessness, contentment, fearlessness, compassionate altruism and countless pure gurmukh virtues.

ਸੇ ਜੰਤ ਭਏ ਹਰੀਆਵਲੇ; ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ॥ ਜਨਮ ਜਨਮ ਦੇ ਵਿਛੁੜੇ (ਸੇ) ਉਹ ਅਤਿਅੰਤ ਦੁੱਖੀ (ਜੰਤ) ਜੀਵ, ਸ਼ੁਭ ਗੁਰਮੁਖਿ ਗੁਣਾਂ ਦੀ ਹਰਿਆਵਲਤਾ ਸਹਿਤ (ਹਰੀਆਵਲੇ) ਹਰੇ ਭਰੇ (ਭਏ) ਹੋਏ ਹਨ, ਅਥਵਾ (ਹਰੀਆਵਲੇ) ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਸੱਚੇ ਹਰੀ ਜੀ ਦੀ ਪ੍ਰਾਪਤੀ ਵਾਲੇ (ਭਏ) ਹੋਏ ਹਨ, (ਜਿਨੀ) ਜਿਨੑਾਂ ਨੇ ਜਾਇ ਕੇ (ਮੇਰਾ) ਦਾਸਨਦਾਸ ਦੇ ਪਰਮਪੂਜਨੀਕ ਸੱਚੇ ਸੁੰਦਰ ਸੱਚੇ ਗਹਿਰ ਗੰਭੀਰ ਵਾਹਿਗੁਰੂ ਸਤਿਗੁਰੁ ਸਾਹਿਬਾਨ ਜੀ ਦੇ ਪੂਰਨ ਸ਼ਰਧਾ ਪ੍ਰੇਮ ਨਾਲ ਸ਼ੁਭ ਸੱਚੇ ਦਰਸਨ (ਦੇਖਿਆ) ਦੇਖੇ ਹਨ ਜੀ।

say jant bha-ay hareeaavlay; jenee mayraa sateguru daykheaa jaae॥ Separated from lifetimes upon lifetimes, (say) those extremely distressed (jant) beings, (jenee) who, with faith and love, (jaae) went and (daykheaa) saw the true darshan of (mayraa) this slave of slave’s utmost praiseworthy true sateguru Saaheban Jee, (bha-ay) have become (hareeaavlay) lush with the abundance of pure virtues, or (bha-ay) have become ones who have (hareeaavlay) attained God.

ਧਨੁ ਧੰਨੁ ਪਿਤਾ. ਧਨੁ ਧੰਨੁ ਕੁਲੁ; ਧਨੁ ਧਨੁ ਸੁ ਜਨਨੀ. ਜਿਨਿ ਗੁਰੂ ਜਣਿਆ ਮਾਇ॥ ਪਰਮਪੂਜਨੀਕ ਸੱਚੇ ਪਿਤਾ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਧਨੁ ਧੰਨੁ ਹਨ, ਪਰਮਪੂਜਨੀਕ ਧੰਨ ਧੰਨ ਧੰਨ ਸੱਚੇ ਵਾਹਿਗੁਰੂ ਸਤਿਗੁਰੂ ਸਾਹਿਬ ਜੀ ਦੀ ਬ੍ਰਹਮ ਸਰੂਪ ਕੁਲੁ ਭੀ ਧਨੁ ਧੰਨੁ ਹੈ, ਜੋ ਬ੍ਰਹਮ ਸੱਚੇ ਵਾਹਿਗੁਰੂ ਸਤਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਤੋਂ ਚੱਲੀ। ਗੁਰਦੇਵ ਮਾਤਾ ਗੁਰਦੇਵ ਪਿਤਾ; ਅਨੁਸਾਰ ਪਰਮਪੂਜਨੀਕ ਸੱਚੇ ਸਤਿਗੁਰੂ ਅੰਗਦਦੇਵ ਸਾਹਿਬ ਜੀ ਸੱਚੇ ਪਾਤਿਸਾਹ ਜੀ ਨੂੰ (ਜਨਨੀ) ਪੈਦਾ ਕਰਨ ਵਾਲੇ ਪਰਮਪੂਜਨੀਕ (ਸੁ) ਸ੍ਰੇਸਟ (ਮਾਇ) ਹਰਿ ਜੀ ਮਾਤਾ. ਹਰਿ ਜੀ ਪਿਤਾ; ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਧਨੁ ਧਨੁ ਹਨ, (ਜਿਨਿ) ਜਿਨੑਾਂ ਨੇ ਸੱਚੇ ਗੁਰੂ ਗੁਰ ਸਤਿਗੁਰੂ ਅੰਗਦਦੇਵ ਸਾਹਿਬ ਜੀ ਨੂੰ (ਜਣਿਆ) ਪੈਦਾ ਕੀਤਾ ਹੈ ਜੀ ਰਾਮਜੀ।

dhanu dhannu petaa. dhanu dhannu kulu; dhanu dhanu su jananee; jene guroo janneaa maae॥ Utmost praiseworthy, true (petaa) father, Vaaheguroo Satguroo gur naanakdayv; goveⁿd roop॥8॥1॥ Jee are (dhanu dhannu) blessed upon blessed. Utmost praiseworthy dhann dhann dhann true Vaaheguroo Satguroo Saaheb Jee’s (kulu) family, the form of God, is also (dhanu dhannu) blessed upon blessed, which started from God’s light, true Brahm Vaaheguroo Satguroo gur naanakdayv; goveⁿd roop॥8॥1॥ Jee. According to gurdayv maataa. gurdayv petaa; the utmost praiseworthy (su) noble (maae) hare jee maataa. hare jee petaa; mother (jananee) who gave birth to the true Second King Satguroo Angaddayv Saaheb Jee, Vaaheguroo gur naanakdayv; goveⁿd roop॥8॥1॥ Jee are (dhanu dhanu) blessed upon blessed, (jene) who have (janneaa) given birth to the true guroo Gur Satguroo Angaddayv Jee.

 

ਧਨੁ ਧੰਨੁ ਗੁਰੂ. ਜਿਨਿ ਨਾਮੁ ਅਰਾਧਿਆ; ਆਪਿ ਤਰਿਆ ਜਿਨੀ ਡਿਠਾ. ਤਿਨਾ ਲਏ ਛਡਾਇ॥ (ਗੁਰੂ) ਪਰਮਪੂਜਨੀਕ ਆਦਿ ਪੂਰਨ. ਮਧਿ ਪੂਰਨ; ਅੰਤਿ ਪੂਰਨ ਪਰਮੇਸੁਰਹ॥ ਸੱਚੇ ਸਤਿਗੁਰੂ ਅੰਗਦਦੇਵ ਸਾਹਿਬ ਜੀ ਧਨੁ ਧੰਨੁ ਹਨ ਜੀ, (ਜਿਨਿ) ਜਿਨੑਾਂ ਨੇ ਨਾਮੁ ਪ੍ਰੇਮ ਭਾਵਨਾ ਨਾਲ (ਅਰਾਧਿਆ) ਜਪਿਆ ਧਿਆਇਆ ਜਪਾਇਆ ਹੈ ਜੀ ਰਾਮਜੀ। ਆਪਿ (ਤਰਿਆ) ਤਰੇ ਹਨ ਤੇ (ਜਿਨੀ) ਜਿਨੑਾਂ ਪ੍ਰੇਮੀਆਂ ਨੇ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਸੱਚੇ ਸਤਿਗੁਰੂ ਸਾਹਿਬਾਨ ਜੀ ਨੂੰ (ਡਿਠਾ) ਦੇਖਿਆ, ਭਾਵ ਪ੍ਰੇਮ ਭਾਵਨਾ ਨਾਲ ਦਰਸਨ ਕੀਤੇ, ਤਿਨਾ ਨੂੰ ਇਸ ਲੋਕ ’ਚ ਔਗੁਣਾਂ ਵਿਕਾਰਾਂ ਅਤੇ ਪ੍ਰੋਲਕ ’ਚ ਜਮਾਂ ਤੋਂ ਛਡਾਇ (ਲਏ) ਲਿਆ। ਯਥਾ:- ਜਿਨੀ ਡਿਠਾ ਮੇਰਾ ਸਤਿਗੁਰੁ ਭਾਉ ਕਰਿ; ਤਿਨ ਕੇ ਸਭਿ ਪਾਪ ਗਵਾਈ॥ ਹਰਿ ਦਰਗਹ ਤੇ ਮੁਖ ਉਜਲੇ; ਬਹੁ ਸੋਭਾ ਪਾਈ॥ ਜਨੁ ਨਾਨਕੁ ਮੰਗੈ ਧੂੜਿ ਤਿਨ; ਜੋ ਗੁਰ ਕੇ ਸਿਖ ਮੇਰੇ ਭਾਈ॥੨॥

dhanu dhannu guroo. jene naamu Araadheaa; aape tareaa, jenee ddetthaa tenaa la-ay chhaddaae॥ (guroo) Utmost praiseworthy, aade pooran. madhe pooran; Aⁿte pooran parmaysurah॥ true Satguroo Angaddayv Saaheb Jee are (dhanu dhannu) blessed upon blessed, (jene) who, with loving intention, have (Araadheaa) chanted, remembered and made others chant the (naamu) name of the Lord. They (aape) themselves (tareaa) have been emancipated and (jenee) those devotees who have (ddetthaa) seen the true husband, true Lord, true God, true infinite Satguroo Saahebaan Jee, meaning those who have done their darshan with loving intention, Guroo Saaheb Jee have (la-ay chhaddaae) liberated (tenaa) them from the sins and vices of this world and the messengers of death in the next world. Accordingly:- jenee ddetthaa mayraa sateguru bhaaou kare; ten kay sabhe paap gavaaee॥ hare dargah tay mukh oujlay; bahu sobhaa paaee॥ janu naanaku maⁿgai dhoorre ten; jo gur kay sekh mayray bhaaee॥2॥

 

ਹਰਿ ਸਤਿਗੁਰੁ ਮੇਲਹੁ ਦਇਆ ਕਰਿ; ਜਨੁ ਨਾਨਕੁ ਧੋਵੈ ਪਾਇ॥੨॥ (ਨਾਨਕੁ) ਪਰਮਪੂਜਨੀਕ ਵਾਹਿਗੁਰੂ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਸਤਿਗੁਰੂ ਰਾਮਦਾਸ ਸਾਹਿਬ ਜੀ, ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ; ਸਰਬ ਜੀਆ ਕਾ ਦਾਤਾ ਰੇ॥ ਗੁਰਤਾਗੱਦੀ ਬਿਰਾਜਮਾਨ ਸਤਿਗੁਰੂ ਗਿਰੰਥ ਸਾਹਿਬ ਜੀ ਅਤਿਅੰਤ ਹੀ ਨਿਮ੍ਰਤਾ ਮਹਾਂ ਵਿਸਮਾਦ ਸਰਬ ਵਿਆਪੀ ਗ੍ਰੀਬੀ ਹੀ ਗ੍ਰੀਬੀ ਨਾਲ ਫ਼ੁਰਮੌਂਦੇ ਹਨ ਜੀ:- ਹੇ ਪਰਮ ਪਿਆਰੇ ਪਰਮਪੂਜਨੀਕ ਸੱਚੇ ਗਹਿਰ ਗੰਭੀਰ ਸੱਚੇ ਸੁੰਦਰ ਭਗਵਾਨ (ਹਰਿ) ਸੱਚੇ ਵਾਹਿਗੁਰੂ ਜੀ! ਮਹਾਂ ਵਿਸਮਾਦ ਸੱਚੀ ਦਇਆ ਕਰਿ ਕੇ (ਜਨੁ) ਦਾਸਨਦਾਸ ਨੂੰ ਉਪ੍ਰੋਕਤ ਬਿਅੰਤ ਗੁਣਾਂ ਵਾਲੇ ਪਰਮਪੂਜਨੀਕ ਨਿਰਗੁਨ ਬ੍ਰਹਮ ਦੇ ਸੱਚੇ ਸਰਗੁਨ ਅਵਤਾਰ, ਨਿਰਗੁਨ ਬ੍ਰਹਮ ਜੀ ’ਚ ਲੀਣ, ਸ੍ਰਵੰਸਦਾਨੀ ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ; ਸਰਬ ਜੀਆ ਕਾ ਦਾਤਾ ਰੇ॥ ਵਾਹਿਗੁਰੂ ਦਸ ਸਤਿਗੁਰੁ ਸਾਹਿਬਾਨ ਜੀ ਨਾਲ (ਮੇਲਹੁ) ਮੇਲਣਾ ਕਰੋ ਜੀ, ਦਾਸਨਦਾਸ ਪਰਮਪੂਜਨੀਕ ਪਰਮਪਵਿੱਤ੍ਰ ਸੱਚੇ ਮਿੱਠੇ (ਪਾਇ) ਚਰਨਕਮਲ (ਧੋਵੈ) ਧੋਣਾ ਕਰੇਗਾ ਜੀ ਰਾਮਜੀ॥੨॥

hare sateguru maylahu daeaa kare; janu naanaku. dhovai paae॥2॥ (naanaku) Utmost praiseworthy, Vaaheguroo true husband, true Lord, true God, true infinite Satguroo, Satguroo Raamdaas Saaheb Jee, kotte brahmandd ko tthaakuru suaamee; sarab jeeaa kaa daataa ray॥ seated on the throne of Gurooship, Satguroo Granth Saaheb Jee, with infinite modesty and utmost blissful all pervading humility upon humility, are saying:- O utmost beloved utmost praiseworthy true profound true beautiful Lord (hare) true Vaaheguroo Jee! (kare) Bestow your supremely blissful true (daeaa) mercy and (maylahu) unite (janu) this slave of slaves with the aforementioned One with countless virtues, the utmost praiseworthy physical form of the formless God, immersed in the formless God, Sarbansdaanee, kotte brahmandd ko tthaakuru suaamee; sarab jeeaa kaa daataa ray॥  Vaaheguroo Ten Satguroo Saaheban Jee. This slave of slaves will (dhovai) wash Guroo Jee’s utmost praiseworthy, supremely pure, true, sweet (paae) lotus feet Jee Raam Jee ॥2॥