Cookie Consent

By clicking “Accept”, you agree to the storing of cookies on your device to enhance site navigation and analyze site usage. View our Privacy Policy for more information.

Guru Nanak Dev Sahib Ji's Sons (P12)
January 25, 2025

ਵਾਹਿਗੁਰੂ॥ ਇੱਕ ਦਿਨ ਪਰਮਪੂਜਨੀਕ ਗੁਰਮੁਖਿ ਬ੍ਰਹਮ ਭੈਣ ਜੀ ਬੀਬੀ ਨਾਨਕੀ ਜੀ ਖ਼ਾਲਸਾ ਜੀ ਨੇ ਵਾਹਿਗੁਰੂ ਅਕਾਲਪੁਰਖੁ ਨਾਰਾਇਣ ਭਗਵਾਨ ਮਿਹਰਵਾਨ ਦੀਨ ਦਇਆਲ ਸਦਾ ਕਿਰਪਾਲ॥ ਗੁਰਬਾਣੀ ਜੀ ਦੇ ਸੱਚੇ ਦਾਤੇ ਵਾਹਿਗੁਰੂ ਸਤਿਗੁਰੂ ਨਾਨਕਦੇਵ ਸਾਹਿਬ ਜੀ ਨੂੰ ਸੁੰਦਰ ਪਲੰਘੇ ’ਤੇ ਬਿਠਾਇਆ ਜੀ ਤੇ ਸੱਚੇ ਪ੍ਰੇਮ, ਸੱਚੇ ਚਾਅ, ਸੱਚੇ ਸਤਿਕਾਰ, ਸੱਚੇ ਪਿਆਰ ਨਾਲ ਨਮਸਕਾਰਾਂ ਕਰਦਿਆਂ ਪ੍ਰਸ਼ਾਦਾ ਛਕਾਇਆ ਜੀ। ਪ੍ਰਸ਼ਾਦਾ ਛਕਾ ਕੇ ਗੁਰਮੁਖਿ ਭੈਣ ਜੀ ਆਪ ਜੀ ਦੇ ਸੱਚੇ ਚਰਨਕਮਲਾਂ ਕੋਲ ਖੜੑ ਗਏ।

Vaaheguroo. One day, utmost praiseworthy respected sister, Gurmukh Brahm Beebee Naanakee Jee had Vaaheguroo Akaalpurakhu God, Lord, merciful, deen daeaal sadaa kerpaal॥ the true giver of Gurbaannee Jee, Vaaheguroo Satguroo Naanakdayv Saaheb Jee sit on a beautiful bed. With true love, true enthusiasm, true respect, true affection, Beebee Jee fed them food while doing salutations. After feeding them food, their Gurmukh respected sister stood by their true lotus feet.

ਤੇ ਕਿਹਾ, “ਦਾਸਨਦਾਸੀ ਨੇ ਪ੍ਰੇਮ ਬੇਨਤੀ ਕਰਨੀ ਹੈ ਜੀ।” ਹਸਿ ਬੋਲੇ ਭਗਵਾਨ ਜੀ; ਵਾਹਿਗੁਰੂ ਮਿਹਰਵਾਨ ਭਗਵਾਨ ਅੰਤਰਜਾਮੀ ਸਮਰੱਥ ਸੁਆਮੀ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਹੱਸ ਕੇ ਬੋਲੇ “ਗੁਰਮੁਖਿ ਬੀਬੀ ਜੀ! ਕਰਤਾਰ ਜੀ ਭਲਾ ਕਰਨਗੇ, ਆਪ ਜੀ ਪਰਮਾਤਮਾ ਜੀ ਦੀ ਸੱਚੀ ਨਿਸ਼ਕਾਮੀ ਭਗਤਨੀ ਹੋਂ ਜੀ, ਆਪ ਜੀ ਦਾ ਫ਼ੁਰਨਾ ਪੂਰਾ ਹੋ ਜਾਵੇਗਾ ਜੀ।” ਗੁਰਮੁਖਿ ਬੀਬੀ ਜੀ ਇਹ ਸੁਣ ਕੇ ਬਹੁਤ ਹੀ ਪ੍ਰਸੰਨ ਹੋਏ, ਆਪਣੀ ਸੰਤਾਨ ਬਾਰੇ ਸ਼ੁਭ ਕਾਮਨਾ ਨਹੀਂ ਕੀਤੀ, ਸੁਭ ਚਿਤਵਨਿ ਦਾਸ ਤੁਮਾਰੇ॥ ਅਨੁਸਾਰ ਸਗੋਂ ਗੁਰਮੁਖਿ ਬੀਬੀ ਜੀ ਦਾ ਸ਼ੁਭ ਫ਼ੁਰਨਾ ਸੀ ਕਿ ਸੱਚੇ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੀ ਸ਼ੁਭ ਸੱਚੀ ਨਿਰਮਲ ਬੰਸ ਚੱਲੇ ਜੀ ਰਾਮਜੀ!

Standing at their true lotus feet, she said, "This slave of slaves has a loving request." hase bolay bhagvaan jee; Vaaheguroo all-knowing merciful Lord Satguroo Saaheb Jee laughed and said, "Gurmukh Beebee Jee! The Creator will do good. You are Vaaheguroo Jee’s true, desireless devotee, your desire will be fulfilled." Beebee Jee was very pleased upon hearing this, she did not make a pure wish for her own children. According to subh chetvane daas tumaaray॥, Gurmukh Beebee Jee instead had the pure desire that true Satguroo Saaheb Jee's blessed, true, pure lineage should carry on, Jee Raam Jee!

{ਵਾਹੁ ਵਾਹੁ ਕੈਸਾ ਪਿਆਰ ਹੈ, ਭਾਵੇਂ ਗੁਰਮੁਖਿ ਬੀਬੀ ਜੀ ਆਪ ਜੀ ਨਾਲੋਂ ਪੰਜ ਵਰ੍ਹੇ ਵੱਡੇ ਸਨ ਪਰ ਹਿਰਦੇ ’ਚ ਰੋਮਿ ਰੋਮਿ ਕਰਕੇ ਸਤਿਕਾਰ ਨਮਸਕਾਰ ਬਹੁਤ ਜ਼ਿਆਦਾ ਕਰਦੇ ਸਨ। ਸੱਚੇ ਸੱਚੇ ਸੱਚੇ ਦਰਸਨ ਕਰਕੇ ਕਹਿੰਦੇ ਧੰਨ ਧੰਨ ਧੰਨ, ਹੁੰਦੇ ਪ੍ਰਸੰਨ ਪ੍ਰਸੰਨ ਪ੍ਰਸੰਨ। ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਨੂੰ ਪੂਰਨ ਪਾਰਬ੍ਰਹਮ ਦੇ ਗੁਰ ਅਵਤਾਰ ਕਰਕੇ ਮੰਨਦੇ ਪੂਜਦੇ ਸਨ}

{Salutations to such a love, even though Gurmukh Beebee Jee was 5 years older than them, but from their heart, they would give utmost respect and do salutations to Guroo Saaheb Jee with each and every hair. Upon getting their true, true, true darshan, they would say dhann dhann dhann and become pleased, overjoyed, and delighted. They would accept and worship Satguroo Saaheb Jee as God}.

ਪੱਚੀਵੇਂ ਸਾਲ ਦੀ ਉਮਰ ’ਚ ੧੫੫੧ ਬਿ: ਨੂੰ ਗੁਰਮੁਖਿ ਬ੍ਰਹਮ ਬਾਬਾ ਸ੍ਰੀ ਚੰਦ ਜੀ ਖ਼ਾਲਸਾ ਜੀ ਪ੍ਰਗਟੇ, ੧੧੮ ਵਰ੍ਹੇ ਗੁਰਸਿੱਖੀ ਦਾ ਪ੍ਰਚਾਰ ਕਰਕੇ, ੧੬੬੯ ਬਿ: ਨੂੰ ਸੱਚਖੰਡ ਪਹੁੰਚੇ। ਸਤਾਈਵੇਂ ਸਾਲ ’ਚ ੧੫੫੩ ਬਿ: ਨੂੰ ਗੁਰਮੁਖਿ ਬ੍ਰਹਮ ਬਾਬਾ ਲਖਮੀਦਾਸ ਜੀ ਖ਼ਾਲਸਾ ਜੀ ਗੁਰੂ ਕੇ ਬਾਗ਼ ਸ੍ਰੀ ਸੁਲਤਾਨਪੁਰ ਸਾਹਿਬ ਜੀ ਵਿਖੇ ਪ੍ਰਗਟੇ, ਸੰਮਤ ੧੬੧੨ ਨੂੰ ਸ੍ਰੀ ਕਰਤਾਰਪੁਰ ਸਾਹਿਬ ਜੀ ਵਿਖੇ ਸੱਚਖੰਡ ਗਏ। ਵੱਡੇ ਸਾਹਿਬਜ਼ਾਦੇ ਜੀ ਆਪਣੇ ਵੱਡੇ ਗੁਰਮੁਖਿ ਬ੍ਰਹਮ ਭੈਣ ਜੀ ਦੀ ਗੋਦ ਦੇ ਦਿਤੇ, ਇਨੑਾਂ ਨੇ ਸ਼ਾਦੀ ਨਹੀਂ ਕਰਾਈ, ਉਦਾਸੀ ਸੰਪ੍ਰਦਾ ਚਲਾਈ ਜੀ। ਗੁਰਮੁਖਿ ਬ੍ਰਹਮ ਬਾਬੇ ਸ੍ਰੀ ਲਖਮੀਦਾਸ ਸਾਹਿਬ ਖ਼ਾਲਸਾ ਜੀ ਤੋਂ ਸ਼ੁਭ ਬੰਸ ਵਧੀ ਜੀ। ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੀ ਸ਼ੁਭ ਬੰਸ ਦੇ ਬੇਦੀ ਹੀ ਸਾਹਿਬਜ਼ਾਦੇ ਹਨ ਜੀ।

At the age of 25 years old, on 1551 Bikrami, Gurmukh Brahm Baabaa Sree Chand Jee Khaalsaa was born, they preached about Gursekhee for 118 years, and on 1669 Bikrami, they went to Sachkhand. When Guroo Saaheb Jee was 27 years old in 1553 Bikrami, Gurmukh Brahm Baabaa Lakhmee Daas Jee Khaalsaa was born in Guroo Kaa Baagh, Sree Sultaanpur Saaheb Jee. In the year 1612, they went to Sachkhand at Sree Kartaarpur Saaheb Jee. Guroo Saaheb Jee gave their elder Saahebzaadaa Jee, Baabaa Sree Chand Jee Khaalsaa, to their older Gurmukh Brahm sister for adoption. They did not get married, and instead started the Udaasee sect. Guroo Saaheb Jee’s blessed lineage grew from Gurmukh Brahm Baabaa Lakhmee Daas Jee Khaalsaa. Only those Bedis from the true Satguroo First Sovereign King, Guroo Naanakdayv Saaheb Jee’s true lineage are Saahebzaaday.