Cookie Consent

By clicking “Accept”, you agree to the storing of cookies on your device to enhance site navigation and analyze site usage. View our Privacy Policy for more information.

Guru NanakDev Sahib Ji's Wedding (P10)
January 11, 2025

ਵਾਹਿਗੁਰੂ॥ ਪਰਮਪੂਜਨੀਕ ਸੱਚੇ ਸਤਿਗੁਰੂ ਸਾਹਿਬ ਜੀ ਦੀ ਸ਼ੁਭ ਸੱਚੀ ਸ਼ਾਦੀ:- ਨਿਰੰਕਾਰ ਆਕਾਰ ਕਰਿ; ਹੋਇ ਅਕਾਲ ਅਜੋਨੀ ਜਸੈ॥ ਅਨੁਸਾਰ ਬਿਅੰਤ ਬ੍ਰਹਮੰਡਾਂ ਦੇ ਕਰਤਾਪੁਰਖੁ ਨਿਰੰਕਾਰ ਵਾਹਿਗੁਰੂ ਜੀ ਨੇ ਸੱਚੇ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੇ ਪਰਮਪਵਿੱਤ੍ਰ ਸਰੂਪ ’ਚ ਅਵਤਾਰ ਧਾਰ ਕੇ, ਗੁਰਮੁਖਿ ਸੱਚੀ ਅਨੰਦ ਕਾਰਜ ਦੀ ਸ਼ੁਭ ਸੱਚੀ ਸੁਖਦਾਇਕ ਮਰਯਾਦਾ ਆਪ ਹੀ ਕਾਇਮ ਕੀਤੀ ਹੈ ਜੀ।

Vaaheguroo. Utmost praiseworthy, true Satguroo Saaheb Jee’s auspicious true marriage:- According to nerankaar aakaar kare; hoe Akaal Ajonee jasai॥ the complete creator of infinite worlds, nerankaar Vaaheguroo Jee took the utmost pure physical form of true Vaaheguroo gur naanakdayv; govend roop॥8॥1॥ Jee and established the auspicious true joyous custom of gurmukh true Anand Kaaraj themselves.

ਪਿੰਡ ਪੱਖੋਕੇ ਰੰਧਾਵੇ ਦੇ ਵਸਨੀਕ ਚੋਣੇ ਗੋਤ ਦੇ ਵਡਭਾਗੀ ਗੁਰਮੁਖਿ ਬਾਬਾ ਮੂਲਚੰਦ ਜੀ ਖ਼ਾਲਸਾ, ਵੱਡਭਾਗਣ ਗੁਰਮੁਖਿ ਰਾਮ ਪਿਆਰੀ ਚੰਦੋਰਾਣੀ ਜੀ ਖ਼ਾਲਸਾ ਦੇ ਲਾਇਕ ਪਰਮਪੂਜਨੀਕ ਗੁਰਮੁਖਿ ਬ੍ਰਹਮ ਵੱਡਭਾਗਣ ਸਪੁੱਤ੍ਰੀ ਸੁਲੱਖਣੀ ਜੀ ਖ਼ਾਲਸਾ ਨਾਲ ਸੱਚੇ ਵਾਹਿਗੁਰੂ ਸਤਿਗੁਰੂ ਸਾਹਿਬ ਜੀ ਦੀ ਕੁੜਮਾਈ ੧੫੪੩ ਬਿ: ਸ੍ਰੀ ਸੁਲਤਾਨਪੁਰ ਸਾਹਿਬ ਜੀ ਵਿਖੇ ਹੋਈ।  

Vaaheguroo. True Vaaheguroo Satguroo Saaheb Jee’s engagement took place at Sree Sultaanpur Saaheb Jee in 1543 Bikrami with utmost praiseworthy Gurmukh Brahm extremely blessed Sulakhnnee Jee Khaalsaa, the daughter of the blessed respected Gurmukh Baabaa Mool Chand Jee Khaalsaa and blessed God’s beloved Chando Raannee Jee Khaalsaa, who were residents of the village Pakhoke Randhawa, from the Chonaa caste.

ਕੁੜਮਾਈ ਮਗਰੋਂ ਗੁਰਮੁਖਿ ਬ੍ਰਹਮ ਬੀਬੀ ਨਾਨਕੀ ਜੀ ਖ਼ਾਲਸਾ ਨੇ ਚਾਅ ਉਤਸ਼ਾਹ ਨਾਲ ਖ਼ੁਸ਼ੀ ਖ਼ੁਸ਼ੀ ਨਗਰ ਨਿਵਾਸੀਆਂ ਨੂੰ ਬੁਲਾ ਕੇ, ਪਰਮਪੂਜਨੀਕ ਸੱਚੇ ਬ੍ਰਹਮ ਸਤਿਗੁਰੂ ਨਾਨਕਦੇਵ ਸਾਹਿਬ ਜੀ ਦੇ ਜਸ ਭਰੇ ਗੀਤ ਗਾਏ, ਗੱਜ ਗੱਜ ਕੇ ਧੰਨ ਹਨ ਧੰਨ ਹਨ ਧੰਨ ਹਨ ਅਕਾਲਪੁਰਖੁ ਵਾਹਿਗੁਰੂ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਧੰਨ ਹਨ ਜਪੇ ਜਪਾਏ। ਯਥਾ:- ਕਰਤ ਨਾਨਕੀ ਉਤਸ਼ਵ ਭਾਈ। ਸਗਨ ਬੁਲਾਈ ਨਾਗਰ ਨਾਰੀ। ਨਾਮ ਗੁਰੂ ਲੇ ਗੀਤ ਗਾਏ। ਅਨਕ ਬਿਧਨ ਬਾਜੇ ਬਜਵਾਏ॥੪੭॥ (ਗੁਰ ਪੁਰ ਪ੍ਰਕਾਸ ਗ੍ਰੰਥ ੫੪)

Gurmukh Brahm Beebee Naanakee Jee Khaalsaa happily called the residents of the town with enthusiasm and joy and sang songs filled with praises of utmost praiseworthy true Brahm Satguroo Naanakdayv Saaheb Jee, and loudly repeated and made others repeat dhann han dhann han dhann han Akaalpurakhu Vaaheguroo Vaaheguroo gur naanakdayv; govend roop॥8॥1॥ Jee dhann han. Yathaa:- karat naanakee outshav bhaaee । sagan bulaaee naagar naaree । naam guroo lay geet gaa-ay । Anak bedhan baajay bajvaa-ay॥47॥ (Gur Pur Prakash Granth 54)

ਇੱਕ ਸਾਲ ਮਗਰੋਂ ਮੋਦੀਖਾਨੇ ਦੀ ਕਾਰ ਕਰਦਿਆਂ ਅਠਾਰਵੇਂ ਸਾਲ ’ਚ ੨੪ ਜੇਠ ੧੫੪੪ ਬਿ: ਨੂੰ ਬਟਾਲੇ ਸ਼ਹਿਰ ਗੁਰਦੁਆਰਾ ਕੰਧ ਸਾਹਿਬ ਜੀ ਵਿਖੇ ਅਨੰਦ ਕਾਰਜ ਹੋਇਆ ਜੀ। ਹੁਣ ਇੱਥੇ ਵਿਆਹ ਦੀ ਖ਼ੁਸ਼ੀ ’ਚ ਗੁਰੂ ਪਿਆਰੀ ਸਤਸੰਗਤ ਜੀ ਚਾਹ ਉਤਸ਼ਾਹ ਨਾਲ ਜੋੜ ਮੇਲਾ ਅੱਸੂ ਸ਼ੁਦੀ ੭ ਨੂੰ ਮਨੌਂਦੇ ਹਨ।

Following the engagement, after one year, while working at the provisions store, at the age of 18, on 24 Jeth, 1544 Bikrami, their marriage took place in the city of Batala at Gurduaaraa Kandh Saaheb Jee. Now, in the happiness of their marriage, Guroo Jee’s beloved Satsangat Jee celebrates a jorr maylaa here on 7 Assoo Sudee with enthusiasm and joy.

ਸੱਚੇ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਨੂੰ ਅੱਗ ਦੀਆਂ ਪ੍ਰਕਰਮਾਂ ਕਰਨ ਨੂੰ ਕਿਹਾ, ਤਾਂ ਸੱਚੇ ਸਤਿਗੁਰੂ ਸਾਹਿਬ ਜੀ ਨੇ ਇਨਕਾਰ ਕੀਤਾ, ਈਰਖਾਲੂ ਪੰਡਿਤ ਚਰਚਾ ’ਚ ਹਾਰ ਗਏ, ਗੁੱਸੇ ’ਚ ਆ ਕੇ, ਸੱਚੇ ਸਤਿਗੁਰੂ ਸਾਹਿਬ ਜੀ ਨੂੰ ਕਾਲਰੀ ਕੰਧ ਕੋਲੇ ਬਿਠਾ ਦਿਤਾ। ਇੱਕ ਵੱਡਭਾਗਣ ਮਾਤਾ ਜੀ ਨੇ ਪਰਮਪੂਜਨੀਕ ਲਾੜੇ ਸਰੂਪ ਸੱਚੇ ਸਤਿਗੁਰੂ ਸਾਹਿਬ ਜੀ ਦੇ ਸੁੰਦਰ ਦਰਸ਼ਨ ਕੀਤੇ ਤਾਂ, ਨਾਨਕੁ ਕਹੈ ਸਹੇਲੀਹੋ; ਸਹੁ ਖਰਾ ਪਿਆਰਾ॥ ਅਨੁਸਾਰ ਪਰਮਪੂਜਨੀਕ ਸੱਚੇ ਸਤਿਗੁਰੂ ਸਾਹਿਬ ਜੀ ਖਰੇ ਪਿਆਰੇ ਅਤੇ ਖਰੇ ਹੀ ਸੋਹਣੇ ਲੱਗੇ, ਕਿਹਾ, “ਹੇ ਬਿਅੰਤ ਕਲਾਵਾਨ ਲਾੜੇ ਜੀ! ਆਪ ਜੀ ’ਤੇ ਕੰਧ ਸੁੱਟਣ ਲੱਗੇ ਹਨ।” ਸੱਚੇ ਸਤਿਗੁਰੂ ਸਾਹਿਬ ਜੀ ਨੇ ਕਿਹਾ, “ਮਾਤਾ ਜੀ! ਤੁਸੀਂ ਸੰਸਾ ਨ ਕਰੋ, ਢਹਿ ਜਾਣਗੇ ਕੰਧ ਦੇ ਢਾਹੁਣ ਵਾਲੇ, ਇਹ ਕੰਧ ਹੈ ਸਦਾ ਦੇ ਰਹਿਣ ਵਾਲੀ।” ਇੱਥੇ ਹੁਣ ਵਿਆਹ ਦੀ ਯਾਦਗਾਰ ਸ੍ਰੀ ਕੰਧ ਸਾਹਿਬ ਜੀ ਸ਼ੀਸ਼ੇ ’ਚ ਸਜਾਏ ਹਨ।

True Vaaheguroo gur naanakdayv; govend roop॥8॥1॥ Jee were told to walk around the fire, but true Satguroo Saaheb Jee refused. The jealous Pandits lost the debate and in anger, they had true Satguroo Saaheb Jee sit near an unfinished mud wall. One blessed Maataa Jee had the beautiful darshan of utmost praiseworthy true Satguroo Saaheb Jee in the form of a bridegroom, and according to naanaku kahai sahayleeho; sahu kharaa peaaraa॥, she found utmost praiseworthy true Satguroo Saaheb Jee truly beloved and truly beautiful and said, “Oh all-powerful bridegroom! They are going to throw the wall on You.” True Satguroo Saaheb Jee said, “Maataa Jee, don’t worry, the ones who demolish the wall will demolish themselves, this wall will always remain.” Here, a memorial of the marriage is adorned in glass in Sree Kandh Saaheb Jee.

ਰਾਮ; ਹਮ. ਸਤਿਗੁਰ ਪਾਰਬ੍ਰਹਮ ਕਰਿ ਮਾਨੇ॥ ਅਨੁਸਾਰ ਵਾਹਿਗੁਰੂ ਸਤਿਗੁਰੂ ਨਾਨਕਦੇਵ ਸਾਹਿਬ ਜੀ ਨੂੰ ਪਾਰਬ੍ਰਹਮ ਪੂਰਨ ਬ੍ਰਹਮ ਵਾਹਿਗੁਰੂ ਜੀ ਦੇ ਸਰਗੁਨ ਅਵਤਾਰ ਮੰਨਣ ਪੂਜਣ ਧਿਔਣ ਵਾਲੇ ਗੁਰਮੁਖਿ ਬ੍ਰਹਮ ਪਡਿੰਤ ਹਰਿਦਿਆਲ ਜੀ ਖ਼ਾਲਸਾ ਨੇ ਹੇ ਰਵਿ ਹੇ ਸਸਿ ਹੇ ਕਰੁਨਾਨਿਧਿ; ਮੇਰੀ ਅਬੈ ਬਿਨਤੀ ਸੁਨਿ ਲੀਜੈ॥ ਅਨੁਸਾਰ ਮਹਾਂ ਵਿਸਮਾਦ ਸਰਬੱਤ ਦੇ ਭਲੇ ਲਈ ਸੱਚੀ ਪ੍ਰੇਮ ਬੇਨਤੀ ਕੀਤੀ, “ਆਪ ਜੀ ਨੇ ਨਿਰਾਲਾ ਗੁਰਮੁਖਿ ਗੁਰਸਿੱਖੀ ਪੰਥ ਰਚਿਆ ਹੈ ਜੀ। ਬੇਦਾਂ ਸਾਸਤ੍ਰਾਂ ਆਦਿ ਦੀਆਂ ਪੁਰਾਣੀਆਂ ਰੀਤਾਂ ਮਰਯਾਦਾਂ ਤੋਂ ਛੁੱਡਾ ਕੇ ਸ਼ੁੱਧ ਸ੍ਰੇਸਟ ਗੁਰਮੁਖਿ ਸਾਧਨ ਮਰਯਾਦਾਂ ਬਖ਼ਸ਼ੋ ਜੀ। ਜਿਵੇਂ ਆਪ ਜੀ ਹੁਕਮ ਕਰੋਂਗੇ, ਤਿਵੇਂ ਹੀ ਦਾਸਨਦਾਸ ਕਰੇਗਾ ਜੀ।” ਯਥਾ:- ਸਵੱਯਾ॥ ਹੇ ਗੁਰੁ ਜੀ ਹਮ ਜਾਨਤ ਹੈਂ ਸਭ ਆਪ ਸੁ ਪੰਥ ਸਿਖ ਭਾਰੀ। ਤਾਹਿ ਨਮਿੱਤ ਗਿਰਾ ਉਚਰੌ ਜੋਊ ਬੇਦੋਂ ਸੇ ਉਤਮ ਬਹੁ ਪਰਕਾਰੀ। ਜਗ ਜੀਰਨ ਸਾਧਨ ਦੂਰ ਕਰੋ; ਸੁਧ ਸਾਧਨ ਸ੍ਰਿਸ਼ਟ ਕਰੋ ਪਰਚਾਰੀ। ਆਪ ਕੋ ਬਿਆਹ ਮੈਂ ਕੈਸੇ ਪਠੋਂ ਜਿਮ ਆਗਿਆ ਤਿਮ ਲੇਹਿਂ ਸੁਧਾਰੀ॥੧੦॥ ਜਬ ਰਾਵਰ ਸਰਗੁਨ ਰੂਪ ਧਰਿਯੋ ਤਬ ਜਾਨਿਯੋ ਮੈਂ ਰੂਪ ਸਹੀ ਕਰਤਾਰੀ।) ਦੋਹਿਰਾ॥ ਬਿਆਹਿ ਸਮਾ ਸੁਭ ਆਇਓ ਅਬ ਸੇ ਦੀਨ ਦਯਾਰ। ਜੋ ਕੁਛ ਨਿਜ ਆਗਿਆ ਕਰੋ ਭਲੀ ਸੋਈ ਹੈ ਕਾਰ॥੧੨॥ (ਨਵਾਂ ਪ੍ਰਚਾਰ। ਹੁਣ ਦਾਸਨਦਾਸ ਵਿਆਹ ਕਿਸ ਤਰ੍ਹਾਂ ਪੜ੍ਹਾਂ ਆਗਿਆ ਦਿਓ।)

As per raam; ham. sategur paarbraham kare maanay॥ Gurmukh Brahm Pandit Hardeaal Jee Khaalsaa, who believed in, worshipped and concentrated upon Vaaheguroo Satguroo Naanakdayv Saaheb Jee as the limitless God, true Lord, Vaaheguroo Jee’s physical form, according to hay rave hay sase hay karunaanedhe; mayree Abai binatee sune leejai॥ made an utmost blissful true loving request for the benefit of the world:- “You have established the extraordinary Gurmukh Gursekhee Panth. Please free us from the old rituals and customs of the Vedas and Shaastras and bless us with the pure, superior gurmukh spiritual practices and traditions. Whatever order you give, this slave of slaves will do accordingly.” Yathaa:- savaYaa॥ hay guru jee ham jaanat hain sabh aap su panth sekh bhaaree । taahe namet geraa oucharau jo-oo baydon say outam bahu parkaaree। jag jeeran saadhan door karo; sudh saadhan sreshatt karo 1parchaaree। aap ko 2beaah main kaisay patthon jem aageaa tem layhen sudhaaree॥10॥ jab raavar sargun roop dhareYo tab jaaneYo main roop sahee kartaaree।) doheraa॥ beaahe samaa subh aaeo Ab say deen daYaar। jo kuchh nej aageaa karo bhalee soee hai kaar॥12॥ (1New preaching. 2Now how should this slave of slaves carry out the marriage rites, bless me with an order.)

ਤਦੋਂ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਨੇ ਹੁਕਮ ਕੀਤਾ ਕਿ ਦਾਸਨਦਾਸ ਸੱਚੇ ਸੱਚੇ ਸੱਚੇ ਵਾਹਿਗੁਰੂ ਅਕਾਲਪੁਰਖੁ ਸਤਿਕਰਤਾਰ ਜੀ ਦਾ ਉਪਾਸ਼ਕ ਹੈ। ਸੱਚੇ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਸ੍ਰੀ ਮੂਲਮੰਤ੍ਰ ਸਾਹਿਬ ਜੀ ਲਿਖ ਕੇ, ਉੱਚੀ ਚੌਂਕੀ ’ਤੇ ਗੱਦੀ ਉੱਤੇ ਸਜਾ ਕੇ, ਉੱਪਰ ਸੁੰਦਰ ਰੁਮਾਲਾ ਪਾ ਕੇ ਮੱਥਾ ਟੇਕਿਆ। ਜਿਵੇਂ ਹੁਣ ਗੁਰਮੁਖਿ ਬ੍ਰਹਮ ਗ੍ਰੰਥੀ ਸਾਹਿਬ ਜੀ ਪਹਿਲਾਂ ਇੱਕ ਸੱਚੇ ਲਾਂਵ ਦਾ ਅੰਮ੍ਰਿਤ ਸੱਚਾ ਪਾਠ ਕਰਦੇ ਹਨ ਜੀ, ਫਿਰ ਜਦੋਂ ਗੁਰਮੁਖਿ ਬ੍ਰਹਮ ਰਾਗੀ ਜੀ ਉਸ ਸੱਚੇ ਲਾਂਵ ਦਾ ਅੰਮ੍ਰਿਤ ਕੀਰਤਨ ਕਰਦੇ ਹਨ, ਤਦੋਂ ਗੁਰਮੁਖਿ ਅੰਮ੍ਰਿਤਧਾਰੀ ਲਾੜਾ ਲਾੜੀ ਵਾਹੁ ਵਾਹੁ ਬਾਣੀ ਸਚੁ ਹੈ; ਸਚਿ ਮਿਲਾਵਾ ਹੋਇ॥ ਸੱਚੇ ਅਕਾਲਪੁਰਖੁ ਵਾਹਿਗੁਰੂ ਜੀ ਨਾਲ ਮਿਲੌਣ ਵਾਲੇ ਗੁਰਤਾਗੱਦੀ ਬਿਰਾਜਮਾਨ ਸਾਹਿਬ ਸ੍ਰੀ ਗੁਰੂ ਗਿਰੰਥ ਸਾਹਿਬ ਜੀ ਦੀ ਇੱਕ ਪ੍ਰਕਰਮਾ ਕਰਦੇ ਹਨ। ਇਉਂ ਚਾਰ ਸੱਚੀਆਂ ਅੰਮ੍ਰਿਤ ਲਾਵਾਂ ਪੜ੍ਹ ਕੇ, ਅੰਮ੍ਰਿਤ ਕੀਰਤਨ ਕਰਕੇ ਅੰਮ੍ਰਿਤ ਚਾਰ ਅੰਮ੍ਰਿਤ ਪ੍ਰਕਰਮਾਂ ਕਰਨ ਦੀ ਸ਼ੁਭ ਸੱਚੀ ਗੁਰਮੁਖਿ ਗੁਰਮਤਿ ਅੰਮ੍ਰਿਤ ਅਨੰਦ ਕਾਰਜ ਦੀ ਅੰਮ੍ਰਿਤ ਅੰਮ੍ਰਿਤ ਅੰਮ੍ਰਿਤ ਮਰਯਾਦਾ ਬਖ਼ਸ਼ੀ ਜੀ ਰਾਮਜੀ।

Then Vaaheguroo gur naanakdayv; govend roop॥8॥1॥ Jee gave the command that this slave of slaves is a devotee of true true true ੴ Vaaheguroo Akaaluprakhu Satkartaar Jee. True Satguroo Saaheb Jee wrote Amret Sree Moolmantar Saaheb Jee, respectfully placed Sree Moolmantar Saaheb Jee on a pillow on a high platform, put a beautiful rumaalaa on top and bowed down to it. Just like now, the Gurmukh Brahm Granthee Saaheb Jee first does one true Amret Paatth of one true Laav, then when the Gurmukh Brahm Raagee Jee do the Amret keertan of that true Laav, then the Gurmukh Amretdharee bridegroom and bride do one circumambulation around vaahu vaahu baannee sachu hai; sache melaavaa hoe॥, the one who makes us meet with true Akaalpurakhu Vaaheguroo Jee, seated on the throne of Gurooship, Saaheb Sree Guroo Granth Saaheb Jee. In this way, Guroo Saaheb Jee blessed the Amret Amret Amret Maryaadaa of the blessed, true Gurmukh Gurmat Amret Anand Kaaraj by reading the true Amret four Laavs, doing Amret keertan and doing Amret four Amret circumambulations Jee Raam Jee.

ਤਿਵੇਂ ਪਰਮਪੂਜਨੀਕ ਸੱਚੇ ਸਤਿਗੁਰੂ ਸਾਹਿਬ ਜੀ ਨੇ ਆਪਣੇ ਪਰਮਪੂਜਨੀਕ ਗੁਰਮੁਖਿ ਵੱਡਭਾਗਣ ਮਹਿਲ ਸੁਲੱਖਣੀ ਜੀ ਨੂੰ ਅਪਣਾ ਸੱਚਾ ਪੱਲਾ ਫੜਾ ਕੇ, ਮੂਲਮੰਤ੍ਰੁ ਹਰਿ ਨਾਮੁ ਰਸਾਇਣੁ; ਕਹੁ ਨਾਨਕ. ਪੂਰਾ ਪਾਇਆ॥੫॥ ਪਰਮਪਵਿੱਤ੍ਰ ਸ੍ਰੀ ਮੂਲਮੰਤ੍ਰ ਜੀ ਦੀਆਂ ਚਾਰ ਪ੍ਰਕਰਮਾਂ ਕੀਤੀਆਂ, ਚਾਰ ਵਾਰੀ ਮੱਥਾ ਟੇਕਿਆ ਅਤੇ ਗੁਰਮੁਖਿ ਵੱਡਭਾਗਣ ਮਹਿਲ ਸੁਲੱਖਣੀ ਜੀ ਖ਼ਾਲਸਾ ਤੋਂ ਟਿਕਾਇਆ ਜੀ। ਚਾਰੇ ਵਾਰੀ ਗੁਰਮੁਖਿ ਬ੍ਰਹਮ ਪਡਿੰਤ ਹਰਿਦਇਆਲ ਸਾਹਿਬ ਜੀ ਖ਼ਾਲਸਾ ਨੇ ਗੁਰਮੁਖਿ ਗ੍ਰੰਥੀ ਜੀ ਵਾਂਗ ਸ੍ਰੀ ਮੂਲਮੰਤ੍ਰ ਸਾਹਿਬ ਜੀ ਪੜੑੇ, ਤੇ ਗੁਰਮੁਖਿ ਬਾਬੇ ਮੂਲਚੰਦ ਜੀ ਖ਼ਾਲਸਾ ਦੇ ਪ੍ਰੋਹਤ ਪਡਿੰਤ ਭਾਈ ਸਿਆਮਾ ਜੀ ਨੇ ਹੋਰ ਪਡਿੰਤਾਂ ਨਾਲ ਰਲ ਕੇ ਗੁਰਮੁਖਿ ਰਾਗੀਆਂ ਵਾਂਗ ਸ੍ਰੀ ਮੂਲਮੰਤ੍ਰ ਸਾਹਿਬ ਜੀ ਗਾਏ ਜੀ।

In this way, utmost praiseworthy true Satguroo Saaheb Jee gave their true palaa to their utmost praiseworthy, Gurmukh, blessed wife Sulakhannee Jee Khaalsaa. They then did four circumambulations, bowed down four times and made their Gurmukh blessed wife Sulakhanee Jee bow down to moolmantru hare naamu rasaaennu; kahu naanak. pooraa paaeaa॥5॥ utmost pure Sree Mool Mantar Jee. All four times, Gurmukh Pandit Haredeaal Saaheb Jee Khaalsaa read Sree Mool Mantar Saaheb Jee like a Gurmukh Granthee Jee, and Gurmukh Baabaa Moolchand Jee Khaalsaa’s family priest, Bhaaee Seaamaa Jee, along with other Pandits, sang Sree Mool Mantar Saaheb Jee like Gurmukh Raagees.

ਜਿਹੜੇ ਖਰੇ ਪਿਆਰੇ ਖਰੇ ਸੱਚਿਆਰੇ ਗੁਰਮੁਖਿ ਖ਼ਾਲਸੇ ਜੀ ਨਿਮਖ ਨਿਮਖ ਸੁਆਸ ਸੁਆਸ ਵਾਹੁ ਵਾਹੁ ਗੁਰ; ਧਰਮ ਦ੍ਰਿੜ੍ਹਾਵਨੰ॥ ਸੱਚੇ ਸੁੱਚੇ ਉੱਚੇ ਅੰਮ੍ਰਿਤ ਧਰਮ ਦ੍ਰਿੜ ਕਰੌਣ ਵਾਲੇ ਅਕਾਲਪੁਰਖੁ ਵਾਹਿਗੁਰੂ ਗੁਰੂ ਨਾਨਕਦੇਵ ਸਾਹਿਬ ਜੀ ਨੂੰ ਜਪਣ ਜਪੌਣ ਗੌਣ ਗਾਵੌਣ, ਧਿਔਣ, ਉਨ੍ਹਾਂ ਦੀ ਜਮ ਨਹੀਂ ਕਰਦਾ ਹਾਨੀ।

Those true, pure, beloved, sincere, virtuous Gursekh Khaalsay Jee, who in each instant, with every breath sing, remember, repeat and make others repeat vaahu vaahu gur; dharam drerraavananthe one who instills the true, pure, supreme Amret religion,  Akaalpurakhu utmost praiseworthy Vaaheguroo Satguroo Naanakdayv Saaheb Jee, are not harmed by the messengers of death.

ਪਰਮਪੂਜਨੀਕ ਵਾਹਿਗੁਰੂ ਸਤਿਗੁਰੂ ਨਾਨਕਦੇਵ ਸਾਹਿਬ ਜੀ ਦੀ ਮਹਿਮਾ ਬਿਅੰਤ ਬ੍ਰਹਮੰਡਾਂ ’ਚ ਫੈਲੀ ਮਹਾਂ ਮਹਾਨੀ, ਸੱਚੇ ਪਰਉਪਕਾਰੀ, ਪਰਮਪੂਜਨੀਕ ਸਿੱਖ ਪੰਥ ਦੇ ਸੱਚੇ ਬ੍ਰਹਮ ਸੱਚੇ ਬਾਨੀ, ਅੰਮ੍ਰਿਤ ਸੱਚੇ ਗੁਰਬਾਣੀ ਜੀ, ਗੁਰਸਬਦਾਂ ਜੀ ਦੇ ਸੱਚੇ ਦਾਨੀ, ਮਹਾਂ ਵਿਸਮਾਦ ਸੱਚੀ ਸੱਚੀ ਸੱਚੀ ਕ੍ਰਿਪਾ ਕੀਤੀ ਮਹਾਂ ਮਹਾਨੀ, ਸੱਚੇ ਸਤਿਗੁਰੂ ਨਾਨਕਦੇਵ ਸਾਹਿਬ ਜੀ ਧੰਨ ਹਨ ਜੀ!

Utmost praiseworthy Vaaheguroo Satguroo Naanakdayv Saaheb Jee’s glory is spread infinitely across the vast universes, an immense greatness. The truly benevolent, the true Brahm founder of the utmost praiseworthy Sekh Panth, the giver of true Amret Gurbaannee Jee and Gursabad Jee, thee immensely wondrous and absolutely true giver of grace, the infinitely great and compassionate, the true Satguroo Naanakdayv Saaheb Jee, are truly blessed!

ਆਪ ਜੀ ਨੇ ਅੱਗ ਦੀਆਂ ਪ੍ਰਕਰਮਾਂ ਕਰਨੀਆਂ ਬੰਦ ਕਰਕੇ, ਮਹਾਂ ਮਹਾਨ ਸਰਬ ਵਿਆਪੀ ਮਹਾਂ ਵਿਸਮਾਦ ਸੱਚੀ ਸੱਚੀ ਸੱਚੀ ਗੁਰਮੁਖਿ ਅੰਮ੍ਰਿਤ ਅਨੰਦ ਕਾਰਜ ਦੀ ਮਰਯਾਦਾ ਬਖ਼ਸ਼ੀ ਜੀ ਪਿਆਰੇ ਰਾਮਜੀ, ਜਾਈਏ ਬਲਿਹਾਰੇ ਜੀ।

Guroo Saaheb Jee bestowed utmost mercy and stopped everyone from doing circumambulations around fire, and instead blessed us with the great, wonderful, all-pervading, extremely blissful, true, true, true Gurmukh Anand Kaaraj Maryaadaa Jee beloved Raam Jee, let us become a sacrifice to them!

ਯਥਾ:- ਸਵੱਯਾ॥ ਸ੍ਰੀ ਗੁਰ ਨਾਨਕ ਜੀ ਤਬ ਹੀ ਮੁਖ ਚੰਦਹਿ ਤੇ ਸੁਧ ਬੈਨ ਉਚਾਰੇ। ਹਮ ਪੂਜਕ ਹੈਂ ਇਕ ਹੀ ਨਿਰੰਕਾਰ ਬਿਨਾਂ ਉਸ ਕੇ ਨਹੀਂ ਇਸ਼ਟ ਹਮਾਰੇ। ਤਹਿ ਕੋ ਯਹ ਮੰਤ੍ਰ ਸੁ ਪੂਜ ਅਤੀ ਇਸ ਹੀ ਤੇ ਲਹੋ ਸਭ ਕਾਜ ਸੁਧਾਰੇ। ਬਿਆਹੁ ਸੁ ਆਨੰਦ ਨਾਮ ਇਸੇ ਸਭ ਸਿੱਖ ਕਰੈਂ ਜਗ ਹੋਹਿਂ ਸੁਖਾਰੇ॥੧੬॥ ਕਬਿੱਤ॥ ਦੂਜੋ ਰੂਪ ਧਾਰ ਹੈਂ ਬਰਨ ਕੋ ਬਿਥਾਰ ਹੈਂ; ਗੁਣੋਂ ਰੂਪ ਧਾਰ ਹੈਂ ਅਨੰਦ ਕੋ ਉਚਾਰ ਹੈਂ। ਵੇਦ ਰੂਪ ਧਾਰ ਹੈਂ ਸੁ ਚਾਰ ਲਾਂਵਾ ਕਾਰ ਹੈਂ ਤੱਤ ਰੂਪ ਧਾਰ ਹੈਂ ਗਰੰਥ ਪਰਚਾਰ ਹੈਂ। ਰਸੋ ਰੂਪ ਧਾਰ ਹੈਂ ਸੁ ਤੇਗ ਗਰੇ ਧਾਰ ਹੈਂ ਰੂਪ ਵਾਰ ਧਾਰ ਹੈਂ ਨਿਥਾਵੇਂ ਥਾਵ ਕਾਰ ਹੈਂ। ਵਸੂ ਗ੍ਰਹ ਧਾਰ ਹੈਂ ਸੁ ਭਾਰ ਹਿੰਦ ਟਾਰ ਹੈਂ ਦਸਮੇਂ ਸਰੂਪ ਮਾਹਿ ਕੇਸੋਂ ਵਾਰੇ ਕਾਰ ਹੈਂ॥੧੭॥ ਦੋਹਰਾ॥ ਅਸ ਕਹਿ ਸ੍ਰੀ ਸਤਿਗੁਰ ਤਬੈ ਕਲਮ ਸਿਆਹੀ ਮੰਗਵਾਇ। ਕਾਗਦ ਕਰ ਮੈਂ ਧਾਰ ਕੈ ਲਿਖ੍ਯੋ ਐਸ ਸੁਖਦਾਇ॥੧੮॥ ੴ ਸਤਿਨਾਮੁ ਕਰਤਾਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥ [॥ਜਪੁ॥ ਆਦਿ ਸਚੁ; ਜੁਗਾਦਿ ਸਚੁ॥ ਹੈ ਭੀ ਸਚੁ; ਨਾਨਕ ਹੋਸੀ ਭੀ ਸਚੁ॥੧॥] ਦੋਹਿਰਾ॥ ਅਸ ਲਿਖ ਚੌਕੀ ਪਰ ਧਰਯੋ ਲੀਨ ਪ੍ਰਕਰਮਾ ਚਾਰ। ਆਗਹਿ ਆਗਹਿ ਸਤਿਗੁਰੂ ਮੂਲੇ ਪਾਛ ਕੁਮਾਰ॥੧੯॥ ਪੰਡਤ ਸ੍ਰੀ ਹਰਿਦਿਆਲ ਭੀ ਯਾ ਗੁਰਮੰਤਰ ਸਾਰ। ਪਰਕਰਮਾ ਚਾਰੋਂ ਬਿਖੈ ਪਰ੍ਹਯੋ ਬੇਰ ਸੁਭ ਚਾਰ॥੨੦॥ (ਗੁ:ਪੁ:ਪ੍ਰ: ੬੪)

Yathaa:- savaYaa॥ sree gur naanak jee tab hee mukh chandahe tay sudh bayn ouchaaray। ham poojak hain ek hee nerankaar benaan ous kay naheen eshatt hamaaray। tahe ko Yah mantr su pooj Atee es hee tay laho sabh kaaj sudhaaray। beaahu su aanand naam esay sabh sekh karain jag hohen sukhaaray॥16॥) doharaa॥ As kahe sree sategur tabai kalam seaahee mangvaae। kaagad kar main dhaar kai lekhaYo ais sukhdaae॥18॥ ek oaⁿkaar satenaamu kartaapurakhu nerbhou nervairu akaalmoorat Ajoonee saibhaⁿ gurprasaade॥ [॥japu॥ aade sachu; jugaade sachu॥ hai bhee sachu; naanak hosee bhee sachu॥ 1॥] doheraa॥ As lekh chaukee par dharaYo leen prakaramaa chaar। aagahe aagahe sateguroo moolay paachh kumaar॥19॥ panddat sree haredeaal bhee Yaa gur mantar saar। parkarmaa chaaron bekhai paraYo bayr subh chaar॥20॥