ਬੇਦੀਆਂ ਦੇ ਕੁਲ ਪ੍ਰੋਹਤ ਵੱਡਭਾਗੇ ਗੁਰਮੁਖਿ ਪੰਡਿਤ ਹਰਿਦਇਆਲ ਜੀ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੇ ਦਰਸਨ ਕਰਕੇ ਮਹਾਂ ਵਿਸਮਾਦ ਨਿਹਾਲ ਨਿਹਾਲ ਨਿਹਾਲ ਹੋ ਗਏ। ਗੁਰਮੁਖਿ ਪਿਤਾ ਜੀ ਦੇ ਪੁੱਛਣ ਤੋਂ ਗੁਰਮੁਖਿ ਪੰਡਿਤ ਹਰਿਦਇਆਲ ਜੀ ਨੇ ‘ਨਾਨਕ’ ਸੱਚਾ ਗੁਰਮੁਖਿ ਬ੍ਰਹਮ ਨਾਮ ਧਰਿਆ ਜੀ। ਯਥਾ:- ਨਾਨਕ ਨਾਮ ਅਰਥ ਤਹਿ ਸੁਨੀਏ। ਪਰਮ ਬਰਨ ਬਰ ਉਰ ਮਹਿ ਗੁਨੀਏ। ਅਨਕਤ ਨਹਿ ਹੋਵੈ ਜਿਹ ਮਾਹੀ। ਸੋਈਯੋ ਨਾਨਕ ਨਾਮ ਕਹਾਹੀ। (ਗੁ: ਪੁ: ਪ੍ਰ:) ਅਨਕ ਰਹਿਤ ਪ੍ਰਮਾਤਮ ਜੋਈ। ਨਾਨਕ ਨਾਮ ਕਹਾਵੈ ਸੋਈ।) ਅਨਕੰ ਨ ਬਿਦਤੇ ਜਸ ਮਨਸਾ ਸਾ ਨਾਨਕਾ। ਰੋਮਿ ਰੋਮਿ ’ਚ ਸੱਚੀ ਸ਼ਰਧਾ, ਸੱਚਾ ਪਿਆਰ, ਸੱਚਾ ਪ੍ਰੇਮ ਸੱਚਾ ਸਤਿਕਾਰ ਧਾਰ ਕੇ ਸਤਿਗੁਰੂ ਸਾਹਿਬ ਜੀ ਨੂੰ ਪਾਰਬ੍ਰਹਮ ਗੋਬਿੰਦ ਸਰੂਪ ਮੰਨ ਕੇ, ਰੋਮਿ ਰੋਮਿ ਕਰਕੇ ਨਮਸਕਾਰਾਂ ਹੀ ਨਮਸਕਾਰਾਂ ਕਰਦਿਆਂ, ਬਿਨੁ ਜਿਹਵਾ; ਜੋ ਜਪੈ ਹਿਆਇ॥) ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ॥ ਬਾਰ ਬਾਰ ਰਿਦੇ ਰੋਮਿ ਰੋਮਿ ਕਰਕੇ ਜਪੇ ਧਿਆਏ ਗਾਏ, ਧੰਨ ਹਨ ਧੰਨ ਹਨ ਧੰਨ ਹਨ ਸੱਚੇ ਕੰਤ ਸੱਚੇ ਭਗਵੰਤ ਪਾਰਬ੍ਰਹਮ ਬਿਅੰਤ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਧੰਨ ਹਨ। ਯਥਾ:- ਰਾਮ; ਹਮ. ਸਤਿਗੁਰ ਪਾਰਬ੍ਰਹਮ ਕਰਿ ਮਾਨੇ॥
Upon doing the darshan of Vaaheguroo gur naanakdayv; govend roop॥8॥1॥ the family priest of the Bedis, fortunate Gurmukh Pandit Hardaeaal Jee became exalted with a supreme wondrous, utmost blissful state of nirvana. Upon Gurmukh Petaa Jee asking Gurmukh Pandit Hardaeaal Jee to name their newly born son, Pandit Jee gave them the true Gurmukh Brahm name ‘Naanak’. Yathaa:- naanak naam Arth tahe suneeay। param baran bar our mahe guneeay। Ankat nahe hovai jeh maahee। soeeYo naanak naam kahaahee।) Anak rahet pramaatam joee। naanak naam kahaavai soee।) Anakan na bedatay jas mansaa saa naanakaa। By adopting true faith, true love, true affection, true respect in each and every hair, believing Satguroo Saaheb Jee to be the form of God, Lord, doing salutations upon salutations with each and every hair, according to benu jehvaa; jo japai heaae॥) gurmukhe rome rome hare dheaavai॥ in their heart, with each and every hair, they repeated, contemplated upon and sang dhann han dhann han dhann han true husband, true Lord, endless God gur naanakdayv; govend roop॥8॥1॥ Jee, dhann han. Yathaa:- raam; ham. sategur paarbᵣaham kare maanay॥
ਗੁਰਮੁਖਿ ਸਨਮੁਖ ਬ੍ਰਹਮ ਭਗਤ ਖ਼ਾਲਸਾ ਭਾਈ ਸਾਹਿਬ ਭਾਈ ਨੰਦਲਾਲ ਸਿੰਘ ਸਾਹਿਬ ਜੀ ਸੱਚੇ ਸੁੰਦਰ ਪਾਰਬ੍ਰਹਮ ਪੂਰਨ ਬ੍ਰਹਮ; ਸਤਿਗੁਰ ਨਾਨਕਦੇਵ॥੫॥ ਸਾਹਿਬ ਜੀ ਦੇ ਅੰਮ੍ਰਿਤ ਨਾਮ ਦੇ ਅੰਮ੍ਰਿਤ ਅਮਰ ਅਬਿਨਾਸੀ ਅਰਥ ਫ਼ੁਰਮੌਂਦੇ ਹਨ ਜੀ:- ਦੋ "ਨੂਨਿ-ਨਾਮਿ-ਪਾਕਸ਼", ਨਈ਼ਮ ਵ ਨਸੀਰ; ਵ ਅਲਿਫ਼ੇ ਮਿਆਨ ਅਹ਼ਦ; ਵ ਕਾਫ਼ੇ ਆਖ਼ਿਰੀਨ ਕਬੀਰ॥ ਪ੍ਰਕਾਸ ਸਰੂਪ ਬ੍ਰਹਮ ਸੱਚੇ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੇ (ਪਾਕਸ਼) ਪਰਮਪਵਿੱਤ੍ਰ ਨਾਮਿ ’ਚ ਦੋ (ਨੂਨਿ) ਨੰਨੇ ਹਨ, ਪਹਿਲੇ ਨੰਨੇ ਦਾ ਅਰਥ ਹੈ ਕਿ ਸੱਚੇ ਵਾਹਿਗੁਰੂ ਸਤਿਗੁਰੂ ਨਾਨਕਦੇਵ ਸਾਹਿਬ ਜੀ (ਨਈ਼ਮ) ਇਨਾਮ ਭਾਵ ਚਾਰ ਪਦਾਰਥ, ਪ੍ਰੇਮ, ਬ੍ਰਹਮਗਿਆਨ, ਅੰਮ੍ਰਿਤ ਨਾਮ, ਮੁਕਤ ਪਦਾਰਥ, ਰਿਦੇ ’ਚੋਂ ਮੂੰ ’ਚ ਅੰਮ੍ਰਿਤ ਦਿਲ ਦਿਮਾਗ ’ਚ ਗੁਰਬਾਣੀ ਬਖ਼ਸ਼ਣ ਵਾਲੇ ਵੱਡੇ ਦਾਤੇ ਹਨ। ਯਥਾ:- ਗੁਰਾ; ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ; ਸੋ. ਮੈ ਵਿਸਰਿ ਨ ਜਾਈ॥੫॥) ਸਤਿਗੁਰੁ ਦਾਤਾ. ਰਾਮ ਨਾਮ ਕਾ; ਹੋਰੁ ਦਾਤਾ ਕੋਈ ਨਾਹੀ॥ ਜੀਅ ਦਾਨੁ ਦੇਇ ਤ੍ਰਿਪਤਾਸੇ; ਸਚੈ ਨਾਮਿ ਸਮਾਹੀ॥ ਅਨਦਿਨੁ ਹਰਿ ਰਵਿਆ ਰਿਦ ਅੰਤਰਿ; ਸਹਜਿ ਸਮਾਧਿ ਲਗਾਹੀ॥੨॥) ਤੂ ਭੰਨਣ ਘੜਣ ਸਮਰਥੁ ਦਾਤਾਰੁ ਹਹਿ; ਤੁਧੁ ਅਗੈ ਮੰਗਣ ਨੋ. ਹਥ ਜੋੜਿ ਖਲੀ ਸਭ ਹੋਈ॥ ਤੁਧੁ ਜੇਵਡੁ ਦਾਤਾਰੁ. ਮੈ ਕੋਈ ਨਦਰਿ ਨ ਆਵਈ; ਤੁਧੁ. ਸਭਸੈ ਨੋ ਦਾਨੁ ਦਿਤਾ; ਖੰਡੀ ਵਰਭੰਡੀ ਪਾਤਾਲੀ ਪੁਰਈ ਸਭ ਲੋਈ॥੩॥
Gurmukh Sanmukh Brahm Bhagat Khaalsaa Bhaaee Saaheb Bhaaee Nandlaal Sengh Saaheb Jee are stating the ambrosial everlasting immortal meanings of the ambrosial name of true beautiful paarbraham pooran braham; sategur naanakdayv॥5॥ Saaheb Jee:- do "noone-naame-paakash", naeem va naseer; va Alefay meaan Ahad; va kaafay aakhhereen kabeer॥ the form of illumination, Brahm, true Vaaheguroo gur naanakdayv; govend roop॥8॥1॥ Jee's (paakash) utmost pure (naame) name has (do) two (noone) nannay. The meaning of the first nannaa is that true Vaaheguroo Satguroo Naanakdayv Saaheb Jee are the great giver of (naeem) rewards, meaning the four cardinal blessings, love, brahmgeaan, Amret naam, the blessing of liberation, sweet ambrosial nectar that flows from the heart into the mouth, and Gurbaannee to the heart and mind. Yathaa:- guraa; ek dayhe bujhaaee॥ sabhnaa jeeaa kaa eku daataa; so. mai vesare na jaaee॥5॥) sateguru daataa. raam naam kaa; horu daataa koee naahee॥ jeeA daanu daye tᵣeptaasay; sachai naame samaahee॥ Andenu hare raveaa red Aⁿtare; sahaje samaadhe lagaahee॥2॥) too bhaⁿnann gharrann samrathu daataaru hahe; tudhu Agai maⁿgann no. hath jorre khalee sabh hoee॥ tudhu jayvaddu daataaru. mai koee nadare na aavaee; tudhu. sabhsai no daanu detaa; khaⁿddee varbhaⁿddee paataalee puraee sabh loee॥3॥
ਦੂਜੇ ਨੰਨੇ ਦਾ ਅਰਥ ਹੈ ਕਿ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਅਪਣੇ ਪਿਆਰੇ ਗੁਰਸਿੱਖਾਂ ਭਗਤਾਂ ਗੁਰਮੁਖਾਂ ਗੁਰਸੇਵਕਾਂ ਦੀ (ਨਸੀਰ) ਲੋਕ ਪ੍ਰਲੋਕ ’ਚ ਮਦਦ, ਰੱਖਿਆ ਕਰਦੇ ਹਨ ਜੀ। ਯਥਾ:- ਅਪੁਨੇ ਸੇਵਕ ਕੀ. ਆਪੇ ਰਾਖੈ; ਆਪੇ ਨਾਮੁ ਜਪਾਵੈ॥ ਜਹ ਜਹ ਕਾਜ ਕਿਰਤਿ ਸੇਵਕ ਕੀ; ਤਹਾ ਤਹਾ ਉਠਿ ਧਾਵੈ॥੧॥) ਕੋਈ ਨਿੰਦਕੁ. ਵਡਿਆਈ ਦੇਖਿ ਨ ਸਕੈ; ਸੋ ਕਰਤੈ ਆਪਿ ਪਚਾਇਆ॥ ਜਨੁ ਨਾਨਕੁ. ਗੁਣ ਬੋਲੈ ਕਰਤੇ ਕੇ; ਭਗਤਾ ਨੋ ਸਦਾ ਰਖਦਾ ਆਇਆ॥੨॥) ਹਰਿ ਜੁਗੁ ਜੁਗੁ. ਭਗਤ ਉਪਾਇਆ; ਪੈਜ ਰਖਦਾ ਆਇਆ. ਰਾਮ ਰਾਜੇ॥ ਹਰਣਾਖਸੁ ਦੁਸਟੁ ਹਰਿ ਮਾਰਿਆ; ਪ੍ਰਹਲਾਦੁ ਤਰਾਇਆ॥ ਅਹੰਕਾਰੀਆ ਨਿੰਦਕਾ. ਪਿਠਿ ਦੇਇ; ਨਾਮਦੇਉ. ਮੁਖਿ ਲਾਇਆ॥ ਜਨ ਨਾਨਕ. ਐਸਾ ਹਰਿ ਸੇਵਿਆ; ਅੰਤਿ ਲਏ ਛਡਾਇਆ॥੪॥੧੩॥੨੦॥
The meaning of the second nannaa is that Vaaheguroo gur naanakdayv; govend roop॥8॥1॥ Jee help and protect their beloved Gursekhs, Bhagats, Gurmukhs and Gursayvaks in (naseer) this world and the world hereafter. Yathaa:- Apunay sayvak kee. aapay raakhai; aapay naamu japaavai॥ jah jah kaaj kerate sayvak kee; tahaa tahaa outthe dhaavai॥1॥) koee neⁿdaku. vaddeaaee daykhe na sakai; so kartai aape pachaaeaa॥ janu naanaku. gunn bolai kartay kay; bhagtaa no sadaa rakhdaa aaeaa॥2॥) hare jugu jugu. bhagat oupaaeaa; paij rakhdaa aaeaa. raam raajay॥ harnnaakhasu dusttu hare maareaa; pᵣahlaadu taraaeaa॥ Ahaⁿkaareeaa neⁿdkaa. petthe daye; naamdayou. mukhe laaeaa॥ jan naanak. aisaa hare sayveaa; Aⁿte la-ay chhaddaaeaa॥4॥13॥20॥
ਨੰਨਿਆਂ ਦੇ (ਮਿਆਨ) ਵਿੱਚਕਾਰ (ਅਲਿਫ਼ੇ) ਕੰਨੇ ਦਾ ਅਰਥ ਹੈ ਕਿ ਸੱਚੇ ਨਾਮ ਦੇ ਸੱਚੇ ਦਾਤੇ, ਦੀਨ ਦਇਆਲ ਸਦਾ ਕ੍ਰਿਪਾਲ ਅੰਤਰਜਾਮੀ ਸਮਰੱਥ ਸੁਆਮੀ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ (ਅਹ਼ਦ) ਇੱਕ ਦ੍ਵੈਤ ਰਹਿਤ ੴ ਨਿਰਗੁਨ ਨਿਰੰਕਾਰ ਜੀ ਦੇ ਸਰਗੁਨ ਪਾਰਬ੍ਰਹਮ ਗੁਰ ਅਵਤਾਰ ਹਨ ਜੀ। ਯਥਾ:- ਆਦਿ ਪੁਰਖ ਆਦੇਸ; ਓਨਮ ਸ੍ਰੀ ਸਤਿਗੁਰ ਚਰਨ॥ ਘਟ ਘਟ ਕਾ ਪਰਵੇਸ; ਏਕ ਅਨੇਕ ਬਿਬੇਕ ਸਸਿ॥੧॥) ਰੋਮ ਰੋਮ ਕੋਟਿ ਬ੍ਰਹਮਾਂਡ ਕੋ ਨਿਵਾਸ ਜਾਸੁ; ਮਾਨਸ ਅਉਤਾਰ ਧਾਰਿ ਦਰਸੁ ਦਿਖਾਏ ਹੈ॥ ਜਾ ਕੈ ਓਅੰਕਾਰ ਕੇ ਅਕਾਰ ਹੈ ਨਾਨਾ ਪ੍ਰਕਾਰ; ਸ੍ਰੀਮੁਖ ਸਬਦੁ ਗੁਰਸਿਖਨ ਸੁਨਾਏ ਹੈ॥ ਜਗ ਭੋਗ ਨਈਬੇਦ ਜਗਤ ਭਗਤ ਜਾਹਿ; ਅਸਨ ਬਸਨ ਗੁਰਸਿਖਨ ਲਡਾਏ ਹੈ॥ ਨਿਗਮ ਸੇਖਾਦਿਕ ਕਥਤ ਨੇਤਿ ਨੇਤਿ ਕਰਿ; ਪੂਰਨ ਬ੍ਰਹਮ ਗੁਰਸਿਖਨ ਲਖਾਏ ਹੈ॥੩੫॥) ਸਲੋਕ॥ ਆਦਿ ਪੂਰਨ. ਮਧਿ ਪੂਰਨ; ਅੰਤਿ ਪੂਰਨ ਪਰਮੇਸੁਰਹ॥ ਸਿਮਰੰਤਿ ਸੰਤ ਸਰਬਤ੍ਰ ਰਮਣੰ; ਨਾਨਕ. ਅਘਨਾਸਨ ਜਗਦੀਸੁਰਹ॥੧॥ ਪੇਖਨ ਸੁਨਨ ਸੁਨਾਵਨੋ; ਮਨ ਮਹਿ ਦ੍ਰਿੜੀਐ ਸਾਚੁ॥ ਪੂਰਿ ਰਹਿਓ ਸਰਬਤ੍ਰ ਮੈ; ਨਾਨਕ ਹਰਿ ਰੰਗਿ ਰਾਚੁ॥੨॥ ਪਉੜੀ॥ ਹਰਿ ਏਕੁ ਨਿਰੰਜਨੁ ਗਾਈਐ; ਸਭ ਅੰਤਰਿ ਸੋਈ॥ ਕਰਣ ਕਾਰਣ ਸਮਰਥ ਪ੍ਰਭੁ; ਜੋ ਕਰੇ ਸੁ ਹੋਈ॥ ਖਿਨ ਮਹਿ ਥਾਪਿ ਉਥਾਪਦਾ; ਤਿਸੁ ਬਿਨੁ. ਨਹੀ ਕੋਈ॥ ਖੰਡ ਬ੍ਰਹਮੰਡ ਪਾਤਾਲ ਦੀਪ; ਰਵਿਆ ਸਭ ਲੋਈ॥ ਜਿਸੁ ਆਪਿ ਬੁਝਾਏ ਸੋ ਬੁਝਸੀ; ਨਿਰਮਲ ਜਨੁ ਸੋਈ॥੧॥
The meaning of the (Alephay) kannaa (meaan) between the nannaas is that the true giver of the true name, merciful to the meek, always kind, all-knowing, powerful Master Vaaheguroo gur naanakdayv; govend roop॥8॥1॥ Jee are the supreme Guroo, the physical manifestation of (Ahad) one, without duality ੴ nergun nerankaar Jee. Yathaa:- aade purakh aadays; onam sree sategur charan॥ ghatt ghatt kaa parvays; ayk Anayk bebayk sase॥1॥) rom rom kotte brahmaandd ko nevaas jaasu; maanas Aoutaar dhaare darasu dekhaa-ay hai॥ jaa kai oAnkaar kay Akaar hai naanaa prakaar; sreemukh sabadu gursekhan sunaa-ay hai॥ jag bhog naeebayd jagat bhagat jaahe; Asan basan gursekhan laddaa-ay hai॥ negam saykhaadek kathat nayte nayte kare; pooran brahm gursekhan lakhaa-ay hai॥35॥) salok॥ aade pooran. madhe pooran; Aⁿte pooran parmaysurah॥ semraⁿte saⁿt sarbatᵣ ramnnaⁿ; naanak. Aghnaasan jagdeesurah॥1॥ paykhan sunan sunaavno; man mahe dᵣerreeai saachu॥ poore raheo sarbatᵣ mai; naanak hare raⁿge raachu॥2॥ pourree॥ hare ayku neraⁿjanu gaaeeai; sabh Aⁿtare soee॥ karann kaarann samrath pᵣabhu; jo karay su hoee॥ khen mahe thaape outhaapadaa; tesu benu. nahee koee॥ khaⁿdd bᵣahamaⁿdd paataal deep; raveaa sabh loee॥ jesu aape bujhaa-ay so bujhsee; nermal janu soee॥1॥
(ਆਖ਼ਿਰੀਨ) ਅਖੀਰ ’ਚ (ਕਾਫ਼ੇ) ਕੱਕੇ ਦਾ ਅਰਥ ਹੈ ਕਿ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ (ਕਬੀਰ) ਵੱਡੇ ਪਾਰਬ੍ਰਹਮੁ ਪੂਰਨ ਬ੍ਰਹਮ; ਅਗਮ ਅਗੋਚਰੁ ਅਲਖ ਅਪਾਰਾ॥ ਹਨ ਜੀ। ਯਥਾ:- ਬ੍ਰਹਮੰਡ ਖੰਡ ਪੂਰਨ ਬ੍ਰਹਮੁ; ਗੁਣ ਨਿਰਗੁਣ ਸਮ ਜਾਣਿਓ॥ ਜਪੁ ਕਲ. ਸੁਜਸੁ ਨਾਨਕ ਗੁਰ; ਸਹਜੁ ਜੋਗੁ ਜਿਨਿ ਮਾਣਿਓ॥੯॥) ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ; ਸਾਰ ਨ ਜਾਣਾ ਤੇਰੀ॥ ਸਭ ਤੇ ਵਡਾ ਸਤਿਗੁਰੁ ਨਾਨਕੁ; ਜਿਨਿ ਕਲ ਰਾਖੀ ਮੇਰੀ॥੪॥੧੦॥੫੭॥) ਹਕਾ ਕਬੀਰ ਕਰੀਮ ਤੂ; ਬੇਐਬ ਪਰਵਦਗਾਰ॥੧॥
The meaning of the (kaafay) kakaa at the (aakhhereen) end, is that Vaaheguroo gur naanakdayv; govend roop॥8॥1॥ Jee are (kabeer) the great paarbrahmu pooran brahm; Agam Agocharu Alakh Apaaraa॥ Yathaa:- bᵣahamaⁿdd khaⁿdd pooran bᵣahamu; gunn nergunn sam jaanneo॥ japu kal. sujasu naanak gur; sahaju jogu jene maanneo॥9॥) geaanu dheaanu kechhu karamu na jaannaa; saar na jaannaa tayree॥ sabh tay vaddaa sateguru naanaku; jene kal raakhee mayree॥4॥10॥57॥) hakaa kabeer kareem too; bayaib parvadgaar॥1॥