ਵਾਹਿਗੁਰੂ॥ ਜਨੇਊ:- ਕੁਲ ਪ੍ਰੋਹਤ ਵਡਭਾਗੀ ਗੁਰਮੁਖਿ ਬ੍ਰਹਮ ਪੰਡਿਤ ਹਰਿਦਿਆਲ ਜੀ ਨੂੰ ਭਾਵੇਂ ਜਨੇਊ ਪਾਉਣ ਲਈ ਬੁਲਾਇਆ, ਪਰ ਆਪ ਜੀ ਨੇ ਜਨੇਊ ਨਹੀਂ ਪਾਇਆ, ਸਗੋਂ ਗੁਰਮੁਖਿ ਪੰਡਿਤ ਜੀ ਨੂੰ ਸੱਚਾ ਸੁੱਚਾ ਉੱਚਾ ਜਨੇਊ ਬਖ਼ਸ਼ ਕੇ ਨਿਹਾਲ ਕੀਤਾ ਅਤੇ ਫ਼ੁਰਮਾਇਆ ਕਿ ਸੱਚੇ ਜਨੇਊ ’ਚ ਦਇਆ ਕਰਣ ਰੂਪ ਕਪਾਹ (cotton) ਹੋਵੇ, ਸੰਤੋਖੁ ਰੂਪੀ (ਸੂਤੁ) ਧਾਗਾ ਹੋਵੇ, ਗੁਰਮੁਖਿ ਜਤੁ ਰੱਖਣ ਰੂਪ (ਗੰਢੀ) ਗੰਢਾਂ ਹੋਣ, ਤੇ (ਸਤੁ) ਸੱਚ ਬੋਲਣ, ਕਮਾਉਣ, ਧਿਆਉਣ, ਗਾਉਣ, ਰਿਦੇ ’ਚ ਵਸਾਉਣ ਰੂਪ (ਵਟੁ) ਵੱਟ ਚਾੜ੍ਹਿਆ ਹੋਵੇ ਜੀ। ਯਥਾ:- ਸਲੋਕੁ ਮਃ ੧॥ ਦਇਆ ਕਪਾਹ. ਸੰਤੋਖੁ ਸੂਤੁ; ਜਤੁ ਗੰਢੀ. ਸਤੁ ਵਟੁ॥ ਏਹੁ ਜਨੇਊ. ਜੀਅ ਕਾ; ਹਈ ਤ. ਪਾਡੇ ਘਤੁ॥ ਨਾ ਏਹੁ ਤੁਟੈ. ਨਾ ਮਲੁ ਲਗੈ; ਨਾ ਏਹੁ ਜਲੈ. ਨ ਜਾਇ॥ ਧੰਨੁ ਸੁ ਮਾਣਸ ਨਾਨਕਾ; ਜੋ. ਗਲਿ ਚਲੇ ਪਾਇ॥ ਚਉਕੜਿ ਮੁਲਿ ਅਣਾਇਆ; ਬਹਿ ਚਉਕੈ ਪਾਇਆ॥ ਸਿਖਾ ਕੰਨਿ ਚੜਾਈਆ; ਗੁਰੁ ਬ੍ਰਾਹਮਣੁ ਥਿਆ॥ ਓਹੁ ਮੁਆ. ਓਹੁ ਝੜਿ ਪਇਆ; ਵੇਤਗਾ ਗਇਆ॥੧॥
Vaaheguroo. Janeu: Even though the family priest, blessed Gurmukh Brahm Pandit Hardiaal Jee, was called to put the sacred thread on Guroo Saaheb Jee, but Guroo Saaheb Jee did not put the sacred thread on. Instead, they blessed Gurmukh Pandit Jee with the true sacred supreme janeu and exalted him, stating that the true sacred janeu should have (kapaah) cotton of (daeaa) compassion, (sootu) thread of (saⁿtokhu) contentment, (gaⁿddhee) knots of (jatu) high moral character and (vattu) twists of speaking the (satu) truth, earning the truth, meditating upon the truth, singing and engraining the truth within your heart. Yathaa:- saloku m: 1॥ daeaa kapaah. saⁿtokhu sootu; jatu gaⁿddhee. satu vattu॥ ayhu janayoo. jeeA kaa; haee ta. paadday ghatu॥ naa ayhu tuttai. naa malu lagai; naa ayhu jalai. na jaae॥ dhaⁿnu su maannas naankaa; jo. gale chalay paae॥ choukarre mule Annaaeaa; bahe choukai paaeaa॥ sekhaa kaⁿne charraaeeaa; guru bᵣaahmannu theaa॥ ohu muaa. ohu jharre paeaa; vaytagaa gaeaa॥1॥