Below are the Arths (meanings) of the Magh Pauri from Barah Maha Maanjh
ਸਾਧੂਆਂ- ਮਾਘਿ. ਮਜਨੁ ਸੰਗਿ ਸਾਧੂਆ; ਧੂੜੀ ਕਰਿ ਇਸਨਾਨੁ॥
ਵਾਹਿਗੁਰੂ॥ ਮਾਘ ਦੇ ਮਹੀਨ, ਮਾਘੀ ਦਾ ਮੇਲਾ ਸ੍ਰੀ ਗੁਰੂ ਖ਼ਾਲਸਾ ਪੰਥ ਜੀ, ਸ੍ਰੀ ਮੁਕਤਸਰ ਸਾਹਿਬ ਜੀ ਦੇ ਧਰਮ ਜੰਗ ਦੇ ਚਾਲੀ ਗੁਰਮੁਖਿ ਬ੍ਰਹਮ ਅਮਰ ਸ਼ਹੀਦਾਂ ਨੂੰ ਯਾਦ ਕਰਦਿਆਂ ਸ੍ਰੀ ਮੁਕਤਸਰ ਸਾਹਿਬ ਜੀ ਵਿਖੇ ਕਰਦੇ ਹਨ ਜੀ।
ਵਾਹਿਗੁਰੂ॥ ਧੰਨ ਹਨ ਧੰਨ ਹਨ ਧੰਨ ਹਨ ਪਰਉਪਕਾਰੀ ਗੁਰਮੁਖਿ ਬ੍ਰਹਮ ਭਾਈ ਸਾਹਿਬ ਭਾਈ ਮਹਾਂ ਸਿੰਘ ਸਾਹਿਬ ਖ਼ਾਲਸਾ ਜੀ, ਗੁਰੂ ਹਿਤ ਧਰਮਯੁੱਧ ਜਿਤ ਕੇ ਅਪਣੇ ਸ੍ਰੀਰ ’ਤੇ ਬੇਅੰਤ ਫੱਟ ਸਹਾਰ ਕੇ ਸੱਚੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਖ਼ਾਲਸਾ ਜੀ ਤੋਂ ਹੁਣ ਬਿਦਾਵਾ ਪੜਵਾ ਰਹੇ ਹਨ, ਬਿਦਾਵਾ ਦੇਣ ਵਾਲਿਆਂ ਦੀ ਟੁੱਟੀ ਪ੍ਰੀਤ ਗੰਢਵਾ ਰਹੇ ਹਨ, ਸਾਚੀ ਪ੍ਰੀਤਿ. ਹਮ ਤੁਮ ਸਿਉ ਜੋਰੀ॥ ਤੁਮ ਸਿਉ ਜੋਰਿ. ਅਵਰ ਸੰਗਿ ਤੋਰੀ॥ (੬੫੯) ਬਖ਼ਸ਼ਿਸ਼ਾਂ ਪਾ ਰਹੇ ਹਨ।
ਮਹਾਂ ਵਿਸਮਾਦ ਪਰਉਪਕਾਰੀ ਗੁਰਮੁਖਿ ਬ੍ਰਹਮ ਭਾਈ ਸਾਹਿਬ ਭਾਈ ਮਹਾਂ ਸਿੰਘ ਸਾਹਿਬ ਖ਼ਾਲਸਾ ਜੀ ਦੀ ਅਮਰ ਸਾਖੀ:- ਤੂ ਸਤਿਗੁਰੁ. ਚਹੁ ਜੁਗੀ; ਆਪਿ ਆਪੇ ਪਰਮੇਸਰੁ॥) ਚੋਜੀ ਮੇਰੇ ਗੋਵਿੰਦਾ. ਚੋਜੀ ਮੇਰੇ ਪਿਆਰਿਆ; ਹਰਿ ਪ੍ਰਭੁ ਮੇਰਾ ਚੋਜੀ ਜੀਉ॥) ਗੁਰੁ ਪਰਮੇਸਰੁ; ਗੁਰੁ ਗੋਵਿੰਦੁ॥ ਸੱਚੇ ਕੰਤ ਸੱਚੇ ਭਗਵੰਤ ਵਾਹਿਗੁਰੂ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਖ਼ਾਲਸਾ ਜੀ ਆਪੇ ਹੀ ਟੂਟੀ; ਗਾਢਨਹਾਰ ਗੋੁਪਾਲ॥ ਸਰਬ ਜੀਆ; ਆਪੇ ਪ੍ਰਤਿਪਾਲ॥ ਹਨ। ਆਪ ਜੀ ਦੇ ਪਰਮਪਵਿੱਤ੍ਰ ਸ਼ੁਭ ਸੱਚੇ ਗੁਰਦੁਆਰੇ ਸ੍ਰੀ ਟੁੱਟੀ ਗੰਢੀ ਸਾਹਿਬ ਜੀ, ਜਗਮਗੌਂਦੇ ਨੂਰੋ ਨੂਰ ਅਸਥਾਨ ਹਨ। ਜਿੱਥੇ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਬਾਬੇ ਮਹਾਂ ਸਿੰਘ ਸਾਹਿਬ ਖ਼ਾਲਸਾ ਜੀ ਤੇ ਗੁਰੂ ਪਿਆਰਿਆਂ ਸੱਚਿਆਰਿਆਂ ਨੇ ਸ਼ਹੀਦੀ ਪਾਈ, ਟੁੱਟੀ ਗੰਢਾਈ। ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ; ਪਰਮਪੂਜਨੀਕ ਸੱਚੇ ਖ਼ਾਲਸੇ ਪੰਥ ਦੇ ਸੱਚੇ ਬਾਨੀ ਵਾਹਿਗੁਰੂ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਖ਼ਾਲਸਾ ਜੀ ’ਤੇ ਪਾਪੀ ਕੁੱਤੇ ਦੁਸਟ ਜ਼ਾਲਮ ਨੌਰੰਗੇ ਦੇ ਭੇਜੇ ਮਹਾਂ ਪਾਪੀ ਹੰਕਾਰੀ ਵਜੀਦਾ ਤੇ ਲਹੌਰੀ ਸੂਬਾ ਜ਼ਬਰਦਸਤ ਚੜ੍ਹ ਕੇ ਆਏ। ਸਚੁ ਪਾਤਿਸਾਹੀ ਅਮਰੁ ਸਚੁ; ਸਚੇ ਸਚਾ ਥਾਨੁ॥ ਸ੍ਰੀ ਮੁਕਤਸਰ ਸਾਹਿਬ ਜੀ ਵਿਖੇ ਮਹਾਨ ਧਰਮ-ਯੁੱਧ ਹੋਇਆ।
ਮਹਾਨ ਪਰਉਪਕਾਰੀ ਜੱਥੇਦਾਰ ਸੂਰਬੀਰ ਬਹਾਦਰ ਬਾਬੇ ਮਹਾਂ ਸਿੰਘ ਸਾਹਿਬ ਜੀ ਖ਼ਾਲਸਾ ਯੋਧੇ ਦੇ ਸ੍ਰੀਰ ’ਤੇ ਲੱਗੇ ਹੋਏ ਡੂੰਘੇ ਜਖ਼ਮ, ਭੱਕ ਭੱਕ ਕਰ ਰਹੇ ਸਨ, ਜਿਨੑਾਂ ’ਚੋਂ ਪਰਮਪਵਿੱਤ੍ਰ ਸ਼ੁੱਧ ਪਾਕ ਖ਼ੂਨ ਵਹਿ ਰਿਹਾ ਸੀ। ਸੇਵਕ ਕੀ; ਓੜਕਿ ਨਿਬਹੀ ਪ੍ਰੀਤਿ॥ ਜੀਵਤ.ਸਾਹਿਬੁ ਸੇਵਿਓ ਅਪਨਾ; ਚਲਤੇ ਰਾਖਿਓ ਚੀਤਿ॥) ਨਾਨਕ, ਸੇਵਕੁ ਸੋਈ ਆਖੀਐ; ਜੋ ਸਿਰੁ ਧਰੇ ਉਤਾਰਿ॥ ਅਨੁਸਾਰ ਤਨ ਮਨ ਧਨ ਸਿਰ ਸਤਿਗੁਰੂ ਸਾਹਿਬ ਜੀ ਨੂੰ ਅਰਪਣ ਵਾਲੇ, ਮੁੱਲ ਖਰੀਦੀ ਲਾਲੇ ਗੋਲੇ ਸੇਵਕ ਜੀ ਦੀ, ਆਖਰੀ ਸਮੇਂ ਤੱਕ ਗੁਰੂ ਪਰਮੇਸਰ ਜੀ ਦੇ ਪਰਮਪਵਿੱਤ੍ਰ ਸੱਚੇ ਚਰਨਕਮਲਾਂ ਨਾਲ ਪੂਰੀ ਸੂਰੀ ਪ੍ਰੀਤੀ ਨਿਭ ਗਈ।
ਜੀਵਤ. ਸਾਹਿਬੁ ਸੇਵਿਓ ਅਪਨਾ; (ਜੀਵਤ) ਜਿਉਂਦਿਆਂ (ਅਪਨਾ) ਆਪਣੇ (ਸਾਹਿਬੁ) ਮਾਲਕ ਗੁਰੂ ਪਰਮੇਸਰ ਜੀ ਨੂੰ ਇਉਂ (ਸੇਵਿਓ) ਚੇਤੇ ਕੀਤਾ। ਚਲਤੇ ਰਾਖਿਓ ਚੀਤਿ॥ ਸੱਚਖੰਡ ਨੂੰ (ਚਲਤੇ) ਜਾਣ ਸਮੇਂ, ਵਾਹਿਗੁਰੂ ਸਤਿਗੁਰੂ ਸਾਹਿਬ ਜੀ ਚੀਤਿ ’ਚ ਵਸਾ ਕੇ (ਰਾਖਿਓ) ਰੱਖੇ:- “ਹੇ ਪਰਮਪੂਜਨੀਕ ਸੱਚੇ ਸਤਿਗੁਰੂ ਸਾਹਿਬ ਜੀ ਦੇ ਪਿਆਰੇ ਸੂਰਬੀਰ ਬਹਾਦਰ ਯੋਧਿਓ ਸ਼ੇਰੋ ਦਲੇਰੋ! ਇੱਥੇ ਉਜਾੜ ’ਚ ਧੰਨੁ ਧੰਨੁ ਰਾਮਦਾਸ ਗੁਰੁ; ਜਿਨਿ ਸਿਰਿਆ ਤਿਨੈ ਸਵਾਰਿਆ॥ ਸਤਿਗੁਰੂ ਰਾਮਦਾਸ ਸਾਹਿਬ ਜੀ ਦਾ ਫਿਟਕਾਰਿਆ, ਪਿਆਰੇ ਸਾਹਿਬਜ਼ਾਦਿਆਂ ਦਾ ਕਾਤਲ ਹੰਕਾਰੀ ਵਜੀਦਾ, ਪਰਮਪੂਜਨੀਕ ਸੱਚੇ ਸਤਿਗੁਰੂ ਸਾਹਿਬ ਜੀ ’ਤੇ ਚੜ੍ਹ ਕੇ ਆਇਆ ਹੈ। ਆਉ! ਆਪਾਂ ;ਸਰਬ ਕਲਾ ਸਮਰਥ॥ ਸਤਿਗੁਰੂ ਸਾਹਿਬ ਜੀ ਤੋਂ ਕੁਰਬਾਨ ਹੋ ਕੇ ਅਮਰ ਪਦਵੀਆਂ ਪਾਈਏ। ਵੈਰੀਆਂ ਨੂੰ ਕੱਟ ਕੱਟ ਕੇ ਡੱਕਰੇ ਕਰ ਦੇਈਏ। ਯਥਾ:- ਹਮ ਤੋ; ਗੁਰ ੧ਹਿਤ ਦੈ ਹੈਂ ਪ੍ਰਾਨ॥ ਵਿੱਚ ੨ਸੰਗ੍ਰਾਮ; ਕਰੈਂ ੩ਅਰਿ ੪ਹਾਨ। ਤੁਰਕ ਹਜ਼ਾਰਹੁੰ; ਗੁਰ ਕੇ ੫ਗਿਰਦ। ਕੋ ਇਸ ਸਮੈਂ ਤਜੈ; ਹੁਇ ਮਰਦ। ੬ਏਤੀ ੭ਭੀਰ; ਗੁਰੂ ਪਰ ਪਰੀ। ਹੈ ਸਦ ੮ਹੈਫ; ਤਜਹਿਂ ਇਸ ਘਰੀ। ਜੀਵਨ ਪਾਇ; ਕਰਹਿਂਗੇ ਕਹਾਂ। ਜੌ ਪ੍ਰਭੁ ਕਾਜ; ਨ ਐ ਹੈਂ ਇਹਾਂ।” (੧ਲਈ ੨ਧਰਮ-ਯੁੱਧ ’ਚ ੩ਧਰਮ ਦੇ ਵੈਰੀਆਂ ਨੂੰ ੪ਨਾਸ ੫ਚੌਗਿਰਦ ਚੜੑ ਕੇ ਆਏ ਹਨ, ੬ਇਤਨੀ ਭਾਵ ਬਹੁਤੀ ੭ਬਿਪਤਾ ੮ਲਾਹਨਤ)
ਮਰਣੁ ਮੁਣਸਾ ਸੂਰਿਆ.ਹਕੁ ਹੈ; (ਮੁਣਸਾ) ਮਰਦਾਂ (ਸੂਰਿਆ) ਸੂਰਮਿਆਂ ਦਾ (ਮਰਣੁ) ਮਰਨਾ (ਹਕੁ) ਸੱਚਾ ਹੈ, ਅਨੁਸਾਰ ਗੁਰਮੁਖਿ ਸਨਮੁਖ ਬਾਬੇ ਜੀ ਦਾ ਧਰਮ ਲਈ ਸੱਚਾ ਮਰਨਾ ਭਾਵੇਂ ਨੇੜੇ ਹੀ ਸੀ, ਪਰ ਗੁਰੂ ਸਾਹਿਬ ਜੀ ਦੇ ਸੱਚੇ ਚਰਨਕਮਲਾਂ ’ਚ ਚਿੱਤ ਜੁੜਿਆ ਹੋਇਆ ਸੀ। ਅਸੰਖ ਪ੍ਰੇਮ ਨਮਸਕਾਰ ਸਹਿਤ ਇਹ ਅਰਦਾਸ ਕੀਤੀ:- “ਅਚਲ ਮੂਰਤਿ. ਅਨਭਉ ਪ੍ਰਕਾਸ; ਅਮਿਤੋਜ ਕਹਿੱਜੈ॥) ਅਨਤ ਕਲਾ ਹੋਇ; ਠਾਕੁਰੁ ਚੜਿਆ॥) ਆਪਿ ਨਰਾਇਣੁ; ਕਲਾ ਧਾਰਿ.ਜਗ ਮਹਿ ਪਰਵਰਿਯਉ॥ ਪੂਰਨ ਬ੍ਰਹਮ ਜੀ ਦੇ, ਪਰਮਪੂਜਨੀਕ ਪੂਰਨ ਸੱਚੇ ਅਵਤਾਰ ਹੇ ਗੁਰੂ ਜੀ! ਦਾਸਨਦਾਸ ਗ੍ਰੀਬ ਦੇ ਸੁਆਸ ਕਾਹਲੇ ਪੈ ਰਹੇ ਹਨ। ਇਸ ਲਈ ਅੰਤਮ ਆਖਰੀ ਦਰਸ਼ਨ ਬਖ਼ਸ਼ੋ ਜੀ।” ਯਥਾ:- ਦਰਸਨੁ ਮਾਗਉ; ਦੇਹਿ ਪਿਆਰੇ॥) ਸਗਲ ਭਵਨ ਕੇ ਨਾਇਕਾ; ਇਕੁ ਛਿਨੁ. ਦਰਸੁ ਦਿਖਾਇ ਜੀ॥
ਨਿਮਾਣੇ ਨਿਤਾਣੇ ਗ੍ਰੀਬ ਬਣ ਕੇ ਕੀਤੀ ਅਰਦਾਸ ਦੀ ਐਨੀ ਜ਼ਿਆਦਾ ਖਿੱਚ ਪਈ, ਬਿਅੰਤ ਕਲਾਵਾਨ ਅੰਤਰਜਾਮੀ ਗੁਰੂ ਪਰਮੇਸਰ ਜੀ ਨੇ ਜਾਣਿਆ ਕਿ ਖਰੇ ਪਿਆਰੇ ਖਰੇ ਸੱਚਿਆਰੇ ਸਨਮੁਖ ਗੁਰਮੁਖਿ ਭਾਈ ਮਹਾਂ ਸਿੰਘ ਸਾਹਿਬ ਜੀ ਦੇ ਸੁਆਸ ਥੋੜੇ ਹੀ ਬਾਕੀ ਹਨ। ਦਾਸਨਦਾਸ ਲਈ, ਆਪਣੇ ਬਲਵਾਨ ਸ੍ਰੀਰ’ਤੇ ਬੇਅੰਤ ਫੱਟ ਸਹਾਰ ਕੇ ਭੀ ਪ੍ਰੀਤੀ ਨਹੀਂ ਛੱਡੀ। ਯਥਾ:- ਜਉ ਤਨੁ ਚੀਰਹਿ; ਅੰਗਿ ਨ ਮੋਰਉ॥ ਪਿੰਡੁ ਪਰੈ; ਤਉ. ਪ੍ਰੀਤਿ ਨ ਤੋਰਉ॥ ਸ੍ਰੀ ਹਜ਼ੂਰ ਸੱਚੇ ਪਾਤਿਸ਼ਾਹ ਜੀ ਨੇ ਬਹੁਤ ਹੀ ਫ਼ੁਰਤੀ ਤੇਜ਼ੀ ਨਾਲ ਰਕਾਬ ’ਚ ਪਰਮਪਵਿੱਤ੍ਰ ਸੱਚਾ ਚਰਨਕਮਲ ਪਾਇਆ, ਤਾਂ ਸ੍ਰੀ ਰਕਾਬ ਸਾਹਿਬ ਜੀ ਟੁੱਟ ਗਏ। ਇੱਥੇ ਹੁਣ ਪਰਮਪੂਜਨੀਕ ਗੁਰਦੁਆਰੇ ਸ੍ਰੀ ਰਕਾਬਸਰ ਸਾਹਿਬ ਜੀ ਵਿਖੇ, ਸ੍ਰੀ ਰਕਾਬ ਸਾਹਿਬ ਜੀ ਹਾਜ਼ਰ ਹਨ।
ਵਾਹਿਗੁਰੂ ਦਾਤਾਰ ਸਤਿਗੁਰੂ ਸਾਹਿਬ ਜੀ ਘੋੜੇ ’ਤੇ ਅਸਵਾਰ ਹੋ ਕੇ, ਆਪਣੇ ਪਿਆਰਿਆਂ ਦੀ ਸੰਭਾਲ ਲਈ ਅਤਿੰਅਤ ਹੀ ਤੇਜ਼ੀ ਨਾਲ ਜੰਗ ਅਸਥਾਨ’ਤੇ ਪਹੁੰਚੇ, ਸੂਰਾ ਸੋ ਪਹਿਚਾਨੀਐ; ਜੁ ਲਰੈ.ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ; ਕਬਹੂ ਨ ਛਾਡੈ ਖੇਤੁ॥ ਇਨੑਾਂ ਅਮੋਲਕ ਬਚਨਾਂ ਨੂੰ ਕਮਾਉਣ ਵਾਲੇ, ਆਪਣੇ ਪਿਆਰੇ ਜਿੰਦ ਜਾਨ ਪ੍ਰਾਣ ਪ੍ਰੇਮੀਆਂ ਦੀ ਕੁਰਬਾਨੀ ਦੇਖ ਕੇ, ਆਪਣੇ ਪਿਆਰੇ ਸ਼ਹੀਦਾਂ ਨੂੰ ਇਹ ਸ਼ੁਭ ਸੱਚੇ ਵਰ ਬਖ਼ਸ਼ੇ। “ਇਹ ਮੇਰਾ ਪਿਆਰਾ ਪੰਜ ਹਜ਼ਾਰੀ” ਭਾਵ ਪੰਜ ਹਜ਼ਾਰ ਵੈਰੀ ਦੇ ਘੇਰੇ ’ਚ ਘਿਰ ਕੇ ਭੀ ਜ਼ਾਲਮਾਂ ਦਾ ਪੁਰਜਾ ਪੁਰਜਾ ਕੱਟ ਕੇ ਨਿਰਭੈਤਾ ਨਾਲ ਸ਼ਹੀਦ ਹੋਇਆ। “ਇਹ ਮੇਰਾ ਦਸ ਹਜ਼ਾਰੀ, ਇਹ ਮੇਰਾ ਪੰਦਰਾਂ ਹਜ਼ਾਰੀ ਇਹ ਮੇਰਾ ਵੀਹ ਹਜ਼ਾਰੀ।”
ਪੂਰਨ ਪ੍ਰੇਮ ’ਚ ਢਲ਼ ਕੇ ਫ਼ੁਰਮਾਇਆ:- “ਖਿਦਰਾਣਾ ਕਰਿ ਮੁਕਤਸਰ; ਮੁਕਤਿ ਮੁਕਤਿ ਸਭ ਕੀਨ। ਸਾਬਤ ਹੋਇ ਜੂਝਿਓ ਜਬੈ; ਵੱਡੋ ਮਰਤਬਾ ਲੀਨ।” ਉਪ੍ਰੰਤ ਆਪਣੇ ਪਿਆਰੇ ਸ਼ਹੀਦ ਭਾਈ ਮਹਾਂਸਿੰਘ ਸਾਹਿਬ ਜੀ ਦੇ ਪਾਸ ਪਹੁੰਚੇ। ਆਪਣੇ ਪਿਆਰੇ ਜੀ ਦਾ ਸੀਸ ਚੁੱਕ ਕੇ ਆਪਣੇ ਮਹਾਨ ਬਲਵਾਨ ਪਰਮਪਵਿੱਤ੍ਰ ਪੱਟ ’ਤੇ ਰੱਖਿਆ। ਆਪਣੇ ਚੋਲ਼ੇ ਦੇ ਪੱਲੇ ਨਾਲ ਚੇਹਰਾ ਪੂੰਝਿਆ, ਆਪਣੇ ਲਾਡਲੇ ਪਿਆਰੇ ਸਿੰਘ ਸਾਹਿਬ ਜੀ ਦੇ ਫੱਟ ਦੇਖ ਕੇ, ਸ੍ਰੀ ਹਜ਼ੂਰ ਸੱਚੇ ਪਾਤਿਸ਼ਾਹ ਜੀ ਦੇ ਨੇਤ੍ਰਾਂ ’ਚੋਂ ਸੁੱਚੇ ਮੋਤੀਆਂ ਤੋਂ ਭੀ ਅਤਿਅੰਤ ਸੁੱਚੇ ਅਮੋਲਕ ਪਰਮਪਵਿੱਤ੍ਰ ਹੰਝੂ ਡਿੱਗੇ। ਯਥਾ:- ਨਾਨਕ. ਰੁੰਨਾ ਬਾਬਾ ਜਾਣੀਐ; ਜੇ ਰੋਵੈ ਲਾਇ ਪਿਆਰੋ॥ ਵਾਹਿਗੁਰੂ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਖ਼ਾਲਸਾ ਜੀ ਲੂੰ ਲੂੰ ਕਰਕੇ, ਸ਼ਹੀਦ ਸਿੰਘ ਸਾਹਿਬ ਜੀ ਦੇ ਪੂਰਨ ਪਿਆਰ ਅਦਬ ਸਤਿਕਾਰ ’ਚ ਮਿੱਠੀ ਪਿਆਰੀ ਗੰਭੀਰ ਧੀਰ ਧੁਨ ’ਚ, ਖ਼ਾਲਸਾ ਮੇਰੋ ਪਿੰਡ ਪਰਾਨ॥ ਖ਼ਾਲਸਾ ਮੇਰੀ ਜਾਨ ਕੀ ਜਾਨ॥ ਅਨੁਸਾਰ ਪ੍ਰੇਮ ’ਚ ਢਲ਼ ਕੇ ਬੋਲੇ, “ਹੇ ਮੇਰੀ ਜਿੰਦ ਜਾਨ ਗੁਰਮੁਖਿ ਪਿਆਰੇ ਭਾਈ ਮਹਾਂ ਸਿੰਘ ਸਾਹਿਬ ਜੀ! ਜਪਿ ਜਿਹਵਾ; ਹਰਿ ਏਕ ਮੰਗੋ॥ ਅਨੁਸਾਰ ਵਰ ਮੰਗੋ।” ਪ੍ਰੇਮ ਵੈਰਾਗ ਜਲ ਨਾਲ ਭਰੇ ਨੇਤ੍ਰਾਂ ਨਾਲ ਤੱਕ ਕੇ, ਦਰਸ਼ਨ ਕਰਦਿਆਂ ਆਖਰੀ ਲੰਮੇ ਸੁਆਸ ਲੈਂਦਿਆਂ, ਬਹੁਤ ਹੌਲ਼ੀ ਹੌਲ਼ੀ ਪ੍ਰੇਮ ਬੇਨਤੀ ਸਹਿਤ ਕਿਹਾ, “ਵਾਹੁ ਵਾਹੁ ਸੱਚੇ ਪਾਤਿਸ਼ਾਹਜੀਓ! ਜੈਸਾ ਬਾਲਕੁ ਭਾਇ ਸੁਭਾਈ; ਲਖ ਅਪਰਾਧ ਕਮਾਵੈ॥ ਕਰਿ ਉਪਦੇਸੁ. ਝਿੜਕੇ ਬਹੁ ਭਾਤੀ; ਬਹੁੜਿ ਪਿਤਾ ਗਲਿ ਲਾਵੈ॥ ਅਨੁਸਾਰ ਬੱਚੇ ਬਾਲਕ ਸੁਭਾਅ ’ਚ ਲੱਖ ਅਪਰਾਧ ਕਰਦੇ ਹਨ, ਪਰ ਫੇਰ ਭੀ ਪਰਮਪੂਜਨੀਕ ਸੱਚੇ ਧਰਮੀ ਪੂਰਨ ਕ੍ਰਿਪਾਲ ਮੇਹਰਵਾਨ ਦਿਆਲ ਭਗਵਾਨ, ਬਿਅੰਤ ਕਲਾਵਾਨ ਖਿਮਾ ਨਿਧਾਨ ਪਿਤਾ ਜੀ ਬਖ਼ਸ਼ ਹੀ ਲੈਂਦੇ ਹਨ। ਆਪ ਜੀ ਤੋਂ ਬੇਮੁਖ ਹੋ ਕੇ, ਦੇਸ਼ ਟੁੱਟ ਚੁੱਕਾ ਹੈ ਜੀ। ਹੇ ਗ੍ਰੀਬ ਨਿਵਾਜ ਸੱਚੇ ਪਾਤਿਸਾਹ ਮੇਹਰਾਂ ਦੇ ਸਾਈਂ ਜੀਓ! ਕ੍ਰਿਪਾ ਕਰਕੇ ਬੇਦਾਵਾ ਪਾੜ ਦਿਉ।” ਹਜ਼ੂਰ ਸੱਚੇ ਪਾਤਿਸ਼ਾਹ ਜੀ ਨੇ ਕਿਹਾ, “ਜਿਹੜੇ ਧੋਖਾ ਕਪਟ ਛਲ਼ ਫ਼ਰੇਬ ਕਰਨ ਵਾਲੇ ਲੂਣ ਖਾ ਕੇ ਹਰਾਮਖੋਰੀ ਕਰ ਗਏ, ਤੁਸੀਂ ਉਨੑਾਂ ਦਾ ਖ਼ਿਆਲ ਛੱਡੋ, ਆਪਣੇ ਲਈ ਮਨ ਭੌਂਦੀ ਮੁਰਾਦ ਹਾਸਲ ਕਰੋ!”
ਇਉਂ ਗੁਰੂ ਪਰਮੇਸਰ ਜੀ ਦੇ ਤੀਜੀ ਵਾਰ ਕਹਿਣ ਤੋਂ, ਅਮਰ ਸ਼ਹੀਦ ਪੂਰਨ ਪਰਉਪਕਾਰੀ ਧੀਰਜਧਾਰੀ ਮਹਾਨ ਬਲਵਾਨ ਮਹਾਂਪੁਰਸ਼ ਨੇ ਬਿਦਾਵਾ ਪੜਵੌਣ ਦੀ ਹੀ ਮੰਗ ਮੰਗੀ। ਯਥਾ:- ਮਹਾਂ ਸਿੰਘ ਤਬ ਕਹੀ. ਕ੍ਰਿਪਾਨਿਧਿ, ਬਾਤ ਨ ਕੋਈ ਬਾਕੀ ਹੈ। ਅੰਤ ਸਮੇਂ ਪ੍ਰਭ ਦਰਸ਼ਨ ਪਾਯੋ, ਯਮ ਤੇ ਭਈ ੧ਬਿਬਾਕੀ ਹੈ। ਬੇਦਾਵੇ ੨ਵਾਰੋ ਪ੍ਰਭੁ ਕਾਗਜ਼ ੩ਫਾਰੋ, ਕਰੋ ਨਿਹਾਲਾ ਹੈ। ਭਲੇ ਬੁਰੇ ਪ੍ਰਭ ਨਾਥ ਤਿਹਾਰੇ; ੪ਟੂਟੀ ਮੇਲੋ ਮਾਲਾ ਹੈ। {੧ਨਿਰਭੈਤਾ, ੨ਵਾਲਾ, ੩ਪਾੜੋ, ੪ਮਾਲਾ ’ਚੋਂ ਟੁੱਟੇ ਮਣਕਿਆਂ ਨੂੰ ਮੇਲ ਲਵੋ।} ਹਜ਼ੂਰ ਸੱਚੇ ਪਾਤਿਸ਼ਾਹਜੀ ਅਤਿਅੰਤ ਹੀ ਪ੍ਰਸੰਨ ਹੋਏ, “ਵਾਹੁ ਮੇਰੇ ਪਿਆਰੇ ਜੀ ਵਾਹੁ! ਤੁਸੀਂ ਅੱਜ ਖ਼ਾਲਸਾ ਆਦਰਸ਼ ਪ੍ਰਗਟ ਕਮਾਇਆ ਹੈ, ਟੁੱਟਾ ਦੇਸ਼ ਗੰਢਾਅ ਲਿਆ ਹੈ। ਗੁਰਮੁਖਿ ਕੋਟਿ ਉਧਾਰਦਾ ਭਾਈ; ਦੇ ਨਾਵੈ ਏਕ ਕਣੀ॥ ਅਨੁਸਾਰ ਹੇ ਗੁਰਮੁਖਿ ਪਿਆਰੇ ਜੀਓ! ਆਪ ਜੀ ਦੇ ਪਿੱਛੇ ਬਹੁਤ ਜੀਅ ਬਖ਼ਸ਼ੇ ਗਏ। ਧੰਨ ਸਿੱਖੀ! ਧੰਨ ਪਿਆਰ! ਧੰਨ ਪਰਉਪਕਾਰ! ਆਪਣਾ ਅੰਗ ਅੰਗ ਕਟਵਾ ਲਿਆ ਹੈ। ਖੁਦੀ ਮਿਟੀ. ਤਬ ਸੁਖ ਭਏ; ਮਨ ਤਨ ਭਏ ਅਰੋਗ॥ ਨਾਨਕ. ਦ੍ਰਿਸਟੀ ਆਇਆ; ਉਸਤਤਿ ਕਰਨੈ ਜੋਗੁ॥ ਅਨੁਸਾਰ ਖ਼ੁਦੀ ਮਿਟ ਚੁੱਕੀ ਹੈ। ਸਦਾ ਲਈ ਸੱਚੇ ਪਾਤਿਸਾਹ ਪਰਮਪੂਜਨੀਕ ਧੰਨ ਵਾਹਿਗੁਰੂ ਸੱਚੇ ਸਤਿਗੁਰੂ ਸ੍ਰੀ ਗੁਰੂ ਨਾਨਕਦੇਵ ਸਾਹਿਬ ਜੀ ਦੇ ਸੱਚੇ ਦੇਸ਼’ਚ ਵਸ ਚੁੱਕੇ ਹੋਂ। ਯਥਾ:- ਦੇ ਕਰ ਪ੍ਰਾਨ; ਕੀਨ ਉਪਕਾਰ। ਤਿਸ ਕੋ ਫਲ; ਤੁਹ ਭਇਓ ੧ਅਪਾਰ।” (ਗੁ:ਪ:ਸੂ) {੧ਪਾਰਾਵਾਰ ਤੋਂ ਰਹਿਤ ਅਤੋਟ ਫ਼ਲ।}
ਬਿਦਾਵੇ ਦਾ ਕਾਗ਼ਜ਼ ਪਾੜਦਿਆਂ ਇਹ ਗਾਇਆ, ਟੂਟੀ; ਗਾਢਨਹਾਰ ਗੋੁਪਾਲ॥ ਸਰਬ ਜੀਆ; ਆਪੇ ਪ੍ਰਤਿਪਾਲ॥ ਗੁਰਮੁਖਿ ਪਿਆਰੇ ਜੀ ਨੂੰ ਅਸੰਖ ਮਣਾਂ ਪਿਆਰ ਦਿਤਾ। ਅਮਰ ਸ਼ਹੀਦ ਪੂਰਨ ਪਰਉਪਕਾਰੀ ਧੀਰਜਧਾਰੀ ਮਹਾਨ ਬਲਵਾਨ ਮਹਾਂਪੁਰਸ਼ ਨੇ ਬਿਦਾਵਾ ਪਾੜਣ ਤੋਂ ਇਹ ਪੜਿੑਆ:- ਤੁਮ ਸਮਰਥ. ਕਾਰਨ ਕਰਨਾ; ਤੂਟੀ. ਤੁਮ ਹੀ ਜੋਰੀ॥) ਗੁਰਿ. ਤੂਟੀ ਲੈ ਜੋਰੀ॥ ਗੁਰਮੁਖਿ ਸਨਮੁਖ ਭਾਈ ਸਾਹਿਬ ਜੀ ਗੁਰੂ ਪਰਮੇਸਰ ਜੀ ਦੇ ਵਿਸਮਾਦ ਸੁੰਦਰ ਨੂਰੋ ਨੂਰ ਦਰਸ਼ਨ ਕਰਦਿਆਂ, ਗੁਰੂ ਪਰਮੇਸਰ ਜੀ ਦੇ ਸੱਚੇ ਚਰਨਕਮਲਾਂ ’ਚ ਲੀਣ, ਪੂਰਨ ਅਗਮ ਵਿਸਮਾਦ ਇਕਾਗ੍ਰਤਾ ਸਹਿਤ ਸ਼ਹੀਦ ਹੋ ਗਏ ਜੀ ਰਾਮਜੀ। ਯਥਾ:- ਜਿਉ ਜਲ ਮਹਿ; ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ; ਜੋਤਿ ਸਮਾਨਾ॥ ਮਿਟਿ ਗਏ ਗਵਨ; ਪਾਏ ਬਿਸ੍ਰਾਮ॥ ਨਾਨਕ ਪ੍ਰਭ ਕੈ; ਸਦ ਕੁਰਬਾਨ॥
ਵਾਹਿਗੁਰੂ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਵਾਹਿਗੁਰੂ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਖ਼ਾਲਸਾ ਜੀ ਨੇ ਬੈਰਾੜਾਂ ਨੂੰ ਹੁਕਮ ਕੀਤਾ, “ਹੇ ਭਾਈ! ਸਾਰੇ ਗੁਰੂ ਪਿਆਰੇ ਗੁਰੂ ਸਵਾਰੇ ਸਨਮੁਖ ਗੁਰਮੁਖਿ ਅਮਰ ਸ਼ਹੀਦਾਂ ਦਾ ਸਸਕਾਰ ਕਰੋ ਜੀ ਰਾਮਜੀ।” ਹੁਕਮ ਮੰਨਦਿਆਂ ਗੁਰਮੁਖਿ ਬ੍ਰਹਮ ਅਮਰ ਸ਼ਹੀਦਾਂ ਦੀਆਂ ਪਾਵਨ ਪਵਿੱਤ੍ਰ ਦੇਹਾਂ ਨੂੰ ਲੱਭ ਲੱਭ ਕੇ, ਇਕੱਠੀਆਂ ਕਰਕੇ, ਬਹੁਤ ਵੱਡੀ ਚਿਖਾ ਤਿਆਰ ਕੀਤੀ ਜੀ। ਵਾਹਿਗੁਰੂ ਮਿਹਰਵਾਨ ਭਗਵਾਨ ਸਤਿਗੁਰੂ ਸਾਹਿਬ ਜੀ ਨੇ ਗੁਰਮਤਿ ਗੁਰ ਮਰਯਾਦਾ ਅਨੁਸਾਰ ਅਮਰ ਸ਼ਹੀਦਾਂ ਦਾ ਸਸਕਾਰ ਪੂਰਨ ਸਤਿਕਾਰ ਸਹਿਤ ਕੀਤਾ, ਕਰਵਾਇਆ ਜੀ।
ਵਾਹਿਗੁਰੂ ਸਤਿਗੁਰੂ ਸਾਹਿਬ ਜੀ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸ੍ਰੀ ਮੁਕਤਸਰ ਸਾਹਿਬ ਜੀ ਦੀ ਮਹਾਂ ਮਹਾਨ ਮਹਿਮਾ ਇਉ ਫ਼ੁਰਮਾਈ:- ਮਹਿਮਾ ਅਧਿਕ ਸਰੋਵਰ ਕੇਰੀ। ਸ਼੍ਰੀ ਮੁਖ ਤੇ ਬਰਨੀ ਬਹੁਤੇਰੀ। ‘ਜਹਿਂ ਰਿਖਿ ਏਕ ਸਾਧ ਤਪੁ ਮਰੈ। ਪੁੰਨ ਸਥਾਨ ਤਾਂਹਿ ਜਗ ਰਰੈ’॥੪੩॥ ਇਸ ਥਲ ਸਿੰਘ ਸਿਦਕ ਬਹੁ ਬਡੇ। ਲਰਿ ਤੁਰਕਨਿ ਮਨ ਤਨ ਸਭਿ ਛਡੇ। ਮਕ੍ਰ ਸੰਕਰਖਣ ਅਰਕੀ ਹੋਇ। ਆਨ ਸ਼ਨਾਨਹਿ ਜੇ ਨਰ ਕੋਇ॥੪੪॥ ਮਨੋਕਾਮਨਾ ਪ੍ਰਾਪਤਿ ਸੋਊ। ਪਾਪ ਕਰੇ ਗਨ ਬਯ ਸਭਿ ਖੋਊ। ਬੰਦਹਿ ਗੰਜ ਸ਼ਹੀਦਨ ਕੇਰਾ। ਧਨ ਦੇਵਹਿ, ਨਿਤ ਵਧਹਿ ਵਧੇਰਾ॥੪੫॥ ਅਬਿ ਤੇ ਨਾਮ ਮੁਕਤਿਸਰ ਹੋਇ। ਖਿਦਰਾਣਾ ਇਸ ਕਹੈ ਨ ਕੋਇ। ਇਸ ਥਲ ਮੁਕਤਿ ਭਏ ਸਿਖ ਚਾਲੀ। ਜੇ ਨਿਸ਼ਪਾਪ ਘਾਲ ਬਹੁ ਘਾਲੀ॥੪੬॥ ਯਾਂਤੇ ਨਾਮ ਮੁਕਤਿਸਰ ਹੋਵਾ। ਜੋ ਮੱਜਹਿਂ ਤਿਨ ਹੀ ਅਘ ਖੋਵਾ। ਅਸ ਮਹਿਂਮਾ ਸ਼੍ਰੀ ਮੁਖ ਤੇ ਕਹੀ। ਸੋ ਅਬਿ ਪ੍ਰਗਟ ਜਗਤ ਮੈਂ ਸਹੀ॥੪੭॥
ਮਹਾਂਪੁਰਖੁ ਗੁਰਮੁਖਿ ਬ੍ਰਹਮ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਜੀ ਖ਼ਾਲਸਾ ਜੀ ਦੀ ਲਿਖਤ ਸ੍ਰੀ ਕਲਗੀਤਾਰ ਚਮਤਕਾਰ ’ਚ ਅਮਰ ਸ਼ਹੀਦ ਸੱਚੇ ਸਨਮੁਖ ਸੱਚੇ ਗੁਰਮੁਖਿ ਸੱਚੇ ਨਾਮਰਸੀਏ ਸੱਚੇ ਮਹਾਂ ਮਹਾਨ ਪਰਉਪਕਾਰੀ ਭਾਈ ਸਾਹਿਬ ਭਾਈ ਮਹਾਂ ਸਿੰਘ ਜੀ ਸੱਚੇ ਸ਼ਹੀਦ ਜੀ ਦੀ ਆਤਮਾ ਆਪਣੇ ਅੰਤਮ ਸੁਆਸਾਂ ਵੇਲੇ ਇਸ ਪ੍ਰਕਾਰ ਸੰਬਾਦ ਕਰਦੀ ਹੈ:- ਆਤਮਾ (ਮਾਨੋ ਦੇਹ ਨੂੰ ਆਖਦੀ ਹੈ)- ਹੋ ਜ਼ਿੰਦਗੀ ਦੀ ਕਾਰ ਚੁੱਕੀ, ਦੇਸ਼ ਨਿਜ ਹੁਣ ਚੱਲੀਏ। ਦੇ ਆਗ੍ਯਾ ਹੁਣ ਦੇਹ ਪ੍ਯਾਰੀ, ਨਾਲ ਖੁਸ਼ੀਆਂ ਘੱਲੀਏ। ਧੰਨ ਹੈਂ ਤੂੰ ਧੰਨ ਪ੍ਯਾਰੀ! ਧੰਨ ਤੈਨੂੰ ਆਖੀਏ! ਉਪਕਾਰ ਤੇਰੇ ਸਦਾ ਪ੍ਯਾਰੇ, ਰਿਦੇ ਅਪਣੇ ਰਾਖੀਏ। ਤੂੰ ਧੰਨ ਹੈਂ ਜਿਨ ਕ੍ਰਿਪਾ ਕੀਤੀ, ਮੈਂ ਜਿਹੇ ਇਕ ਨੀਚ ਤੇ। ਗੁਰ ਸੇਵ ਸੰਦਾ ਸਮਾਂ ਦਿੱਤਾ, ਰੱਖਿਆ ਜਗ ਕੀਚ ਤੇ। ਹਾਂ ਸੇਵ ਕਲਗੀ ਵਾਲੜੇ ਦੀ-ਦਾਸ ਕੋਲੋਂ ਸੁਹਾਣੀਏਂ! ਲੈ, ਰੋਗ ਬੇਮੁਖ ਹੋਣ ਦਾ, ਹਈ ਕੱਟਿਆ ਮਨ ਮੁਹਣੀਏਂ! ਹਾਂ ਵਾਰਨੇ ਮੈਂ ਤੁੱਧ ਦੇ, ਤੂੰ ਸਫਲ ਗੁਰੂ ਸੁਵਾਰੀਏਂ! ਹੁਣ ਦੇਹੁ ਛੁੱਟੀ ਚੱਲੀਏ, ਹੈ ਵਾਟ ਲੰਮੀ ਪ੍ਯਾਰੀਏ! ਹੈ ਆਗਿਆ ਹੁਣ ਪ੍ਰਭੂ ਜੀ ਦੀ, ਪਹੁੰਚ ਪਈਏ ਘਰਾਂ ਨੂੰ। ਹੈ ਸਿੱਕ ਦਰਸ਼ਨ ਪਿਤਾ ਦੀ, ਉਡ ਚੱਲੀਏ ਲਾ ਪਰਾਂ ਨੂੰ।
ਦੇਹ (ਮਾਨੋਂ ਉੱਤਰ ਦੇਂਦੀ ਹੈ)- ਹੋ ਤੁਰੇ ਜਾਂਦੇ ਲਾਲ ਜੀ! ਨਹੀਂ ਅਟਕ ਸਕਦੇ ਜ਼ਰਾ ਬੀ, ਜੀ ਨਹੀਂ ਚਾਹੇ ਵਿਛੁੜਨਾਂ, ਮੈਂ ਰੋਂਵਦੀ ਹਾਂ, ਕਰਾਂ ਕੀ? ਚਲ ਸਕਾਂ ਨਾਹੀਂ ਨਾਲ ਮੈਂ, ਹਾਂ ਨੀਚ ਮਿੱਟੀ ਅੰਧ ਮੈਂ, ਛੱਡ ਸਕਾਂ ਨਾਹੀਂ ਸੰਗ ਸੁਹਣਾ, ਖਾਂਵਦੀ ਹਾਂ ਰੰਜ ਮੈਂ। ਹੋ ਤੁਸੀਂ ਆਤਮ ਰੂਪ ਜੀ, ਨਿਤ ਸਦਾ ਹੀ ਅਵਿਨਾਸ਼ ਹੋ! ਮੈਂ ਨਾਸ਼ਵੰਤੀ ਬਿਨਸਦੀ, ਵਿਗੜਾਂ ਕਦੀ ਮੈਂ ਰਾਸ ਹੋ। ਵਿਛੜਨਾਂ ਮੈਂ ਨਾਂ ਚਹਾਂ, ਮੈਂ ਆਪਦੇ ਬਿਨ ਮਾਸ ਹਾਂ, ਸੁਰਜੀਤ ਹਾਂ ਮੈਂ ਨਾਲ ਲੱਗੀ, ਵਿੱਛੁੜੀ ਮੈਂ ਨਾਸ਼ ਹਾਂ।
ਆਤਮਾ- ਤੂੰ ਸਫਲ ਹੋਈ, ਸਫਲ ਹੋਈ, ਨਹੀਂ ਛੁੱਟੜ ਪ੍ਯਾਰੀਏ! ਹੁਕਮ ਹੈ ਗੁਰ ਰੱਬ ਦਾ ਏ, ਕਿਵੇਂ ਇਸ ਨੂੰ ਟਾਰੀਏ! ਹਾਂ, ਟਾਰੀਏ ਨਾਂ ਧਾਰੀਏ ਏ, ਧਾਰਕੇ ਉਠ ਚੱਲੀਏ? ਹੁਣ ਛੱਡ ਛੇਤੀ ਚੱਲੀਏ, ਤੇ ਜਾਇ ਪੱਤਣ ਮੱਲੀਏ। ਦੇ ਆਗਿਆ ਹੁਣ ਚੱਲੀਏ; ਹੁਣ ਚੱਲੀਏ; ਹੁਣ ਚੱਲੀਏ, ਹੁਣ ਰਹਿਣ ਨਾਹੀਂ ਬਣੇ ਸਾਨੂੰ, ਚੱਲੀਏ, ਹੁਣ ਚੱਲੀਏ।
ਦੇਹ- ਇਕ ਸੋਚ ਸੋਚੋ ਲਾਲ ਜੀ! ਹੈ ਕੌਮ ਟੁਟੀ ਗੁਰਾਂ ਤੋਂ, ਇਉਂ ਛੱਡ ਟੁੱਟੀ ਤੁਰੇ ਜਾਂਦੇ, ਚਹੋ ਸੱਦਾ ਧੁਰਾਂ ਤੋਂ, ਹੈ ਤੁਸਾਂ ਸੇਵਾ ਸਿਰੇ ਚਾੜ੍ਹੀ, ਆਪ ਸਨਮੁਖ ਚਲੇ ਹੋ, ਪਰ ਬੇਮੁਖਾਈ ਹੈ ਲਿਖੀ ਸੋ, ਤੁਰਨ ਨੂੰ ਕਿਉਂ ਖਲੇ ਹੋ? ਹੁਣ ਤੁਰ ਚਲੇ ਹੋ, ਆਪ ਪ੍ਯਾਰੇ; ਕੌਮ ਡੁੱਬੀ ਰਹੀ ਹੈ, ਹੈ ਧੰਨ ਸਿੱਖੀ ਆਪ ਦੀ; ਕੀ ਸਫਲ ਸਿੱਖੀ ਇਹੀ ਹੈ?
ਆਤਮਾ- ਹਾਂ ਸੱਭ ਹੈ, ਏ ਸੱਚ ਪ੍ਯਾਰੀ, ਦੁਖ ਕਲੇਜੇ ਰਿਹਾ ਹੈ:- ਮੈਂ ਆਪ ਉਠ ਹਾਂ ਚਲਿਆ ਤੇ ਪੰਥ ਟੁੱਟਾ ਰਿਹਾ ਹੈ! ਹਾਂ, ਧੰਨ ਹੈਂ ਤੂੰ ਦੇਹ ਮੇਰੀ, ਧੰਨ ਤੇਰੀ ਸਿੱਖਿਆ, ਜੇ ਗੁਰੂ ਆ ਹੁਣ ਬਾਹੁੜੇ, ਤਾਂ ਪਾਟ ਜਾਵੇ ਲਿੱਖਿਆ।
(ਵਾਹਿਗੁਰੂ ਵਲ ਧਿਆਨ ਕਰਕੇ)- ਹਾਂ. ਪ੍ਰਭੂ ਪ੍ਯਾਰੇ! ਸੁਣੀਂ ਬਿਨਤੀ ਮੌਤ ਰੋਕੀਂ ਪ੍ਯਾਰਿਆ! ਹਾਂ ਭੇਜ ਕਲਗੀ ਵਾਲੜਾ, ਤੂੰ ਭੇਜ ਲਾਲ ਦੁਲਾਰਿਆ!
(ਗੁਰੂ ਦਾ ਧਿਆਨ ਕਰਕੇ) ਦਿਹ ਦਰਸ ਕਲਗੀ ਵਾਲਿਆ! ਆ ਬਹੁੜ ਵੇਲੇ ਅੰਤ ਦੇ, ਹੁਣ ਢਿੱਲ ਦਾ ਕੁਛ ਸਮਾਂ ਨਾ, ਆ ਵਾਸਤੇ ਭਗਵੰਤ ਦੇ। ਹਾਂ ਚੱਲਿਆ ਹਾਂ, ਬਹੁੜ ਸਤਿਗੁਰ, ਬਹੁੜ ਕਲਗੀ ਵਾਲਿਆ! ਤੂੰ ਆਸ ਪੂਰੀਂ ਆਪ ਆਕੇ ਆਉ ਫੌਜਾਂ ਵਾਲਿਆ! ਆ ਕਰੀਂ ਔਕੜ ਦੂਰ ਮੇਰੀ, ਸਨਮੁਖੇ ਆ ਕਰ ਲਈਂ, ਤੇ ਮੇਲ ਲੈਣੀ ਟੁੱਟ ਚੁੱਕੀ, ਭੁੱਲ ਸਾਡੀ ਹਰਿ ਲਈਂ।
(ਆਪਣੇ ਆਪ ਨਾਲ) ਹਾਂ! ਜਿੰਦ ਨਾ ਹੈ ਤੁਰੇ ਮੇਰੀ ਹੁਕਮ ਨੂੰ ਹੈ ਟਾਲਦੀ। ਜੇ ਹੁਕਮ ਮੰਨੇ, ਕਾਰ ਸਿੱਖੀ ਇਸ ਸਮੇਂ ਨਹੀਂ ਪਾਲਦੀ। ਮੈਂ ਤੁਰਾਂ? ਰਹਾਂ ਉਡੀਕ ਕਰਦਾ? ਪਸ ਗਿਆ ਦੋਥੌੜ ਹਾਂ। ਤੇ ਝੁਕਾਂ ਜੇਕਰ ਇੱਕ ਪਾਸੇ, ਦੂਜਿਓਂ ਫਿਰ ਚੌੜ ਹਾਂ।
(ਫਿਰ ਗੁਰੂ ਧਿਆਨ ਵਿਚ) ਏ ਤਿਲ ਨ ਵਧਣੀ ਉਮਰ ਹੈ, ਇਸ ਸਮੇਂ ਸਿਰ ਟੁੱਟ ਜਾਵਣਾ, ਉਸ ਸਮੇਂ ਨਾਲੋਂ ਰਤਾ ਪਹਿਲੇ, ਪ੍ਯਾਰਿਆ ਤੂੰ ਆਵਣਾ। ਹਾਂ ਸੁਰਖਰੋਈ ਸਿੱਖ ਦੀ ਤਦ ਹੋਇ ਕਲ਼ਗੀ ਵਾਲਿਆ! ਤੇ ਵੀਰ ਮਰਿਆਂ ਸਾਰਿਆਂ ਦੀ, -ਬਚ ਜਿਨ੍ਹਾਂ ਨੇ ਪਾਲਿਆ- ਸੰਦੇਸ਼ ‘ਟੁੱਟੀ ਗੰਢ ਦੇਵੀਂ’ ਸੁਣ ਲਈਂ, ਰਖਵਾਲਿਆ! ਕਰ ਦਯਾ ਆਵੀਂ ਗੁਰੂ ਪ੍ਯਾਰੇ, ਬਹੁੜ ਬਹੁੜਨ ਵਾਲਿਆ!
ਇਸ ਫਿਕਰ ਦੇ ਵਿਚ ਸਿੱਖ ਸੀਗਾ, ਪਿਆ ਘਾਇਲ ਸੋਚਦਾ, ਹੈ ਪੀੜ ਅਪਣੀ ਚਿੱਤ ਨਾਹੀਂ, ਪੰਥ ਮੇਲਣ ਲੋਚਦਾ; ਹੈ ਜਾਨ ਟੁਟਦੀ ਕੁੜਕ ਮੁੜਦੀ, ਸਿੱਖ ਨੂੰ ਪਰਵਾਹ ਨਾ, ‘ਏ ਕਿਵੇਂ ਸਿੱਖੀ ਜਾਇ ਬਖਸ਼ੀ’ ਰੜਕਦੀ ਏ ਚਾਹਿਨਾ। ‘ਮੈਂ ਮੇਲ ਜਾਵਾਂ ਕੌਮ ਟੁੱਟੀ, ਆਪ ਪਹਿਲੇ ਮਰਨ ਤੋਂ। ‘ਏ ਰਹੇ ਨਾਹੀਂ ਵਿਛੁੜੀ, ਗੁਰੂ ਸੰਦੀ ਸ਼ਰਨ ਤੋਂ।’
ਹੈ ਬਿਨੈ ਕਰਦਾ ਗੁਰੂ ਅੱਗੇ ਪਿਆ ਧਰ ਸਿਰ ਮੂਧ ਹੈ, ਹੈ ਲਹੂ ਵਗਦਾ ਫੱਟ ਚੀਸਣ ਪਰ ਨ ਇਸ ਦੀ ਸੂਧ ਹੈ। ਹਾਂ, ਸੂਧ ਹੈ ਇਸ ਸਿੱਕ ਵਾਲੀ ਦਰਸ ਗੁਰ ਦਾ ਪਾ ਲਵਾਂ, ਤੇ ਚਰਨ ਪਕੜਾਂ ਗੁਰੂ ਜੀ ਦੇ, ਪੰਥ ਨੂੰ ਬਖਸ਼ਾ ਲਵਾਂ। ਉਹ ਪੰਥ ਪਾਲਿਕ ਗੁਰੂ ਪ੍ਯਾਰੇ, ਪ੍ਯਾਰ ਕਰਦੇ ਸਾਰਿਆਂ, ਹਾਂ ਪ੍ਯਾਰਦੇ ਹਰ ਸਿੱਖ ਨੂੰ, ਜੋ ਗਿਆ ਸੀਗਾ ਮਾਰਿਆ, ਆ ਸਹਿਕਦੇ ਦੇ ਪਾਸ ਬੈਠਣ ਲਹੂ ਪੂੰਝਣ ਚਿਹਰਿਓਂ, ਤੇ ਗਰਦ ਝਾੜਨ ਆਪ ਹੱਥੀਂ, ਧੰਨ ਤੇਰੀ ਮਿਹਰ ਓ! ਹੁਣ ਗੋਦ ਅਪਣੀ ਸਿੱਖ ਦਾ ਸਿਰ ਆਪ ਚਾਕੇ ਰੱਖਿਆ, ਫਿਰ ਪ੍ਯਾਰ ਦੇਕੇ ਨੈਣ ਖੋਲ੍ਹੇ, ਬਿਰਦ ਅਪਣਾ ਲੱਖਿਆ। ਫਿਰ ਨੀਰ ਚੋਇਆ, ਤ੍ਰਾਣ ਦਿੱਤਾ, ਪ੍ਯਾਰ ਦੇ ਸੁਰਜੀਤਿਆ, ਤੇ ਅੰਤ ਛਿਨ ਦੀ ਲਾਲਸਾ ਨੂੰ ਆਪ ਪੂਰਾ ਕੀਤਿਆ।
ਸਿਖ ਨੈਣ ਖੁੱਲ੍ਹੇ ਦੇਖਦੇ ਹਨ:- ਸਿੱਕ ਪੂਰੀ ਗਈ ਹੈ, ਜੋ ਚਿੱਤ ਵਿੱਚ ਮੈਂ ਚਿਤਵਦਾ ਸਾਂ ਚਿਤਵਨੀ ਉਹ ਲਈ ਹੈ, ਹੈ ਅੱਖ ਦੇ ਤਿਲ ਵਿਚ ਗੁਰੂ ਦਾ ਰੂਪ ਹੁਣ ਪਰਕਾਸ਼ਦਾ, ਹੈ ਮਿਹਰ ਦਾ ਝਲਕਾਰ ਪੈਂਦਾ, ਪ੍ਰੇਮ ਰੰਗ ਵਿਗਾਸਦਾ। ਗੁਰ ਹੋਇ ਬਿਹਬਲ ਕਹਿਣ “ਪ੍ਯਾਰੇ ਮੰਗ ਜੋ ਤੂੰ ਚਾਹਿ ਹੈ। “ਜੋ ਚਾਹਿੰਗਾ ਸੋ ਪਾਇੰਗਾ, ਘਰ ਮੈਂਡੜੇ ਨਹੀਂ ਨਾਂਹਿ ਹੇ”!
ਉਸ ਧੰਨ ਮੁਖ ਸਿੱਖ ਧੰਨ ਤੋਂ ਬਲਿਹਾਰ ਹੋਵੇ ਲਾਲਸਾ! ਓ ਬੁੱਲ੍ਹ ਖੁੱਲ੍ਹੇ ਅੰਤ ਦੇ, ਓ ਬੋਲਦੇ ਕੀ ਖਾਲਸਾ! ਓ ਆਖਦੇ ਕੀ ਬੁੱਲ੍ਹ ਪਾਵਨ, ਬੋਲਦੇ ਕੀ ਬੈਨ ਹੈ? ਉਸ ਬੋਲਣੇ ਦਾ ਖਾਲਸਾ ਜੀ ਅੱਜ ਤੁਹਾਨੂੰ ਚੈਨ ਹੈ। ਓ ਬੁੱਲ੍ਹ ਮਿਟਣੇ ਪਹਿਲਿਓਂ ਕੀ ਬੋਲਦੇ ਹਨ ਸੋਹਿਣਾ? ਉਹ ਬੋਲਣਾ ਸੀ ਅੰਤ ਦਾ, ਅਤਿ ਪ੍ਯਾਰਦਾ ਮਨ ਮੋਹਿਣਾ! ਦੇ ਹੱਥ ਨਿਰਬਲ ਨਾਲ ਜੁੜਦੇ, ਅੱਖੀਆਂ ਵਿਰਲਾਪ ਕੇ। ਏ ਮਧੁਰ ਬੋਲੀ ਬੋਲਦੇ, ਤੇ ਰਾਗ ਮੇਲ ਅਲਾਪ ਕੇ। ਏ ਬਿਨੈ ਆਖਣ ਗੁਰੂ ਅੱਗੇ, ਵਾਜ ਸੁਣੀਂ ਨ ਜਾਂਵਦੀ। ਤੇ ਬਿਨੈ ਆਖਣ ਗੁਰੂ ਅੱਗੇ, ਵਾਜ ਸੁਣੀਂ ਨ ਜਾਂਵਦੀ। ਤੇ ਕੰਨ ਨੀਵੇਂ ਗੁਰੂ ਕਰਦੇ, ਵਾਜ ਕੀ ਹੈ ਆਂਵਦੀ:-
“ਇਸ ਟੁੱਟੜ ਨੂੰ ਮੇਲ ਲੇਵੋ, ਗੰਢ ਲੇਵੋ ਉੱਛੜੀ”। ਏ ਨਰਮ ਧੀਮੀਂ ਵਾਜ ਸੀਗੀ, ਮਲ੍ਹਮ ਮੇਲਣ ਵਾਲੜੀ। ਏ ਪ੍ਰੇਮ ਦੀ ਸੀ ਰਾਗਣੀ, ਸਭ ਪਾੜ ਮੇਲਣ ਵਾਲੜੀ। ਓ ਗੁਰੂ-ਹਿਰਦਾ ਪ੍ਰੇਮ ਵਾਲਾ, ਦੇਖ ਸਿੱਖੀ ਪ੍ਯਾਰ ਨੂੰ, ਓ ਦ੍ਰਵ ਗਿਆ ਹਦ ਲੰਘਕੇ, ਪਿਖ ਸਿੱਖ ਦੀ ਇਸ ਕਾਰ ਨੂੰ। ਝਟ ਕੱਢ ਕਾਗਤ ਖੀਸਿਓਂ, ਦਿਖਲਾਇ ਪ੍ਯਾਰੇ ਸਿੱਖ ਨੂੰ। ਓ ਪਾੜ ਦਿੱਤਾ ਉਸੀ ਵੇਲੇ, ਠੰਢ ਪਾਈ ਸਿੱਖ ਨੂੰ।
ਫਿਰ ਲਾਇ ਛਾਤੀ ਨਾਲ ਸਿਰ ਨੂੰ, ਗੁਰੂ ਉਸਨੂੰ ਆਖਦੇ- “ਤੈਂ ਲਈ ਸਿੱਖੀ ਵਾਸਤੇ, ਕੁਛ ਮੰਗ ਅਪਣੇ ਵਾਸਤੇ।” ਓ ਮੰਗਦਾ ਕੀ? ਆਪ ਸੀ ਓ ਗੁਰੂ ਦਾ ਤੇ ਗੁਰੂ ਨੂੰ, ਉਨ ਸੌਂਪ ਦਿੱਤਾ ਸੀਗ ਆਪਾ-ਗੁਰੂ ਆਸਾ ਪੁਰੂ ਨੂੰ। ਓ ਆਖਦਾ “ਹੇ ਗੁਰੂ ਦੇਵੋ, ਦਾਨ ਮੈਨੂੰ ਅੰਤ ਨੂੰ, “ਹਾਂ ਮੇਲ ਲੇਵੋ, ਮੇਲ ਲੇਵੋ, ਬਖਸ਼ ਲੇਵੋ ਪੰਥ ਨੂੰ।
ਗੁਰੂ ਜੀ- “ਤੂੰ ਮੇਲ ਲੀਤੀ ਪ੍ਯਾਰੇ! ਵਿੱਥ ਰਹੀ ਨ ਹੈ ਰਤਾ, “ਏ ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ ਹੈ ਮਤਾ! “ਤੂੰ ਜਾਉ ਸੌਖਾ, ਪਾਇ ਵਾਸਾ ਵਿੱਚ ਖਾਸ ਸਰੂਪ ਦੇ, “ਸਚਖੰਡ ਵਾਸੀ ਹੋਹੁ ਪ੍ਯਾਰੇ ਦਰਸ ਕਰ ਪ੍ਰਭੂ ਰੂਪ ਦੇ। “ਤੂੰ ਮੇਲ ਤੁੱਟ੍ਯਾਂ ਨੂੰ ਲਿਆ ਤੂੰ ਆਪ ਮਿਲਿਓਂ ਕੰਤ ਨੂੰ” “ਹਾਂ ਸਦਾ ਮਿਲਿਓ ਸਦਾ ਮਿਲਿਓ ਸਦਾ ਓਸ ਅਨੰਤ ਨੂੰ।” ਫਿਰ “ਧੰਨ ਸਤਿਗੁਰੂ” ਸਿੱਖ ਆਖੇ ਮੀਟਿਆ ਮੁਖ ਗਿਆ ਸੀ। ਓ ਨੈਣ ਮੀਟੇ ਗਏ ਸੇ, ਜੁਟ ਹੱਥ ਦਾ ਖੁੱਲ੍ਹ ਪਿਆ ਸੀ। ਓ ਸਿੱਖ ਪੂਰਾ ਹੋ ਗਿਆ, ਗੁਰ ਗੋਦ ਪ੍ਯਾਰਾ ਵੱਸਿਆ, ਦਰਬਾਰ ਉੱਜਲ ਮੁੱਖੜਾ ਲੈ, ਜਾ ਸਰੂਪੇ ਵੱਸਿਆ।
ਵਾਹਿਗੁਰੂ॥ ਸ੍ਰੀ ਮੁਕਤਸਰ ਸਾਹਿਬ ਜੀ ਦੇ ਪਰਮਪੂਜਨੀਕ ਅਮਰ ਅਬਿਨਾਸੀ ਚਾਲ਼ੀ ਮੁਕਤੇ ਜੀ ਰਾਮਜੀ:-
੧. ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਮਹਾਂ ਸਿੰਘ ਸਾਹਿਬ ਜੀ ਖ਼ਾਲਸਾ ਜੀ,
੨.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਸ਼ਮੀਰ ਸਾਹਿਬ ਸਿੰਘ ਜੀ ਖ਼ਾਲਸਾ ਜੀ,
੩.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਸਰਜਾ ਸਿੰਘ ਸਾਹਿਬ ਜੀ ਖ਼ਾਲਸਾ ਜੀ,
੪.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਸਾਧੂ ਸਿੰਘ ਸਾਹਿਬ ਜੀ ਖ਼ਾਲਸਾ ਜੀ,
੫.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਸੁਹੇਲ ਸਿੰਘ ਸਾਹਿਬ ਜੀ ਖ਼ਾਲਸਾ ਜੀ,
੬.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਸੁਲਤਾਨ ਸਿੰਘ ਸਾਹਿਬ ਜੀ ਖ਼ਾਲਸਾ ਜੀ,
੭.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਸੋਭਾ ਸਿੰਘ ਸਾਹਿਬ ਜੀ ਖ਼ਾਲਸਾ ਜੀ,
੮.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਸੰਤ ਸਿੰਘ ਸਾਹਿਬ ਜੀ ਖ਼ਾਲਸਾ ਜੀ,
੯.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਹਰਸਾ ਸਿੰਘ ਸਾਹਿਬ ਜੀ ਖ਼ਾਲਸਾ ਜੀ,
੧੦.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਹਰੀ ਸਿੰਘ ਸਾਹਿਬ ਜੀ ਖ਼ਾਲਸਾ ਜੀ,
੧੧.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਕਰਨ ਸਿੰਘ ਸਾਹਿਬ ਜੀ ਖ਼ਾਲਸਾ ਜੀ,
੧੨.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਕਰਮ ਸਿੰਘ ਸਾਹਿਬ ਜੀ ਖ਼ਾਲਸਾ ਜੀ,
੧੩.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਕਾਲ੍ਹਾ ਸਿੰਘ ਸਾਹਿਬ ਜੀ ਖ਼ਾਲਸਾ ਜੀ,
੧੪.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਕੀਰਤ ਸਿੰਘ ਸਾਹਿਬ ਜੀ ਖ਼ਾਲਸਾ ਜੀ,
੧੫.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਕ੍ਰਿਪਾਲ ਸਿੰਘ ਸਾਹਿਬ ਜੀ ਖ਼ਾਲਸਾ ਜੀ,
੧੬.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਖੁਸ਼ਾਲ ਸਿੰਘ ਸਾਹਿਬ ਜੀ ਖ਼ਾਲਸਾ ਜੀ,
੧੭.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਗੁਲਾਬ ਸਿੰਘ ਸਾਹਿਬ ਜੀ ਖ਼ਾਲਸਾ ਜੀ,
੧੮.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਗੰਗਾ ਸਿੰਘ ਸਾਹਿਬ ਜੀ ਖ਼ਾਲਸਾ ਜੀ,
੧੯.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਗੰਡਾ ਸਿੰਘ ਸਾਹਿਬ ਜੀ ਖ਼ਾਲਸਾ ਜੀ,
੨੦.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਘਰਬਾਰਾ ਸਿੰਘ ਸਾਹਿਬ ਜੀ ਖ਼ਾਲਸਾ ਜੀ,
੨੧.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਚੰਬਾ ਸਿੰਘ ਸਾਹਿਬ ਜੀ ਖ਼ਾਲਸਾ ਜੀ,
੨੨.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਜਾਦੋ ਸਿੰਘ ਸਾਹਿਬ ਜੀ ਖ਼ਾਲਸਾ ਜੀ,
੨੩.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਜੋਗਾ ਸਿੰਘ ਸਾਹਿਬ ਜੀ ਖ਼ਾਲਸਾ ਜੀ,
੨੪.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਜੰਗ ਸਿੰਘ ਸਾਹਿਬ ਜੀ ਖ਼ਾਲਸਾ ਜੀ,
੨੫.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਦਯਾਲ ਸਿੰਘ ਸਾਹਿਬ ਜੀ ਖ਼ਾਲਸਾ ਜੀ,
੨੬.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਦਰਬਾਰਾ ਸਿੰਘ ਸਾਹਿਬ ਜੀ ਖ਼ਾਲਸਾ ਜੀ,
੨੭.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਦਿਲਬਾਗ ਸਿੰਘ ਸਾਹਿਬ ਜੀ ਖ਼ਾਲਸਾ ਜੀ,
੨੮.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਧਰਮ ਸਿੰਘ ਸਾਹਿਬ ਜੀ ਖ਼ਾਲਸਾ ਜੀ,
੨੯.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਧੰਨਾ ਸਿੰਘ ਸਾਹਿਬ ਜੀ ਖ਼ਾਲਸਾ ਜੀ,
੩੦.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਨਿਹਾਲ ਸਿੰਘ ਸਾਹਿਬ ਜੀ ਖ਼ਾਲਸਾ ਜੀ,
੩੧.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਨਿਧਾਨ ਸਿੰਘ ਸਾਹਿਬ ਜੀ ਖ਼ਾਲਸਾ ਜੀ,
੩੨.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਬੂੜ ਸਿੰਘ ਸਾਹਿਬ ਜੀ ਖ਼ਾਲਸਾ ਜੀ,
੩੩.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਭਾਗ ਸਿੰਘ ਸਾਹਿਬ ਜੀ ਖ਼ਾਲਸਾ ਜੀ,
੩੪.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਭੋਲਾ ਸਿੰਘ ਸਾਹਿਬ ਜੀ ਖ਼ਾਲਸਾ ਜੀ,
੩੫.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਭੰਗਾ ਸਿੰਘ ਸਾਹਿਬ ਜੀ ਖ਼ਾਲਸਾ ਜੀ,
੩੬.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਮੱਜਾ ਸਿੰਘ ਸਾਹਿਬ ਜੀ ਖ਼ਾਲਸਾ ਜੀ,
੩੭.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਮਾਨ ਸਿੰਘ ਸਾਹਿਬ ਜੀ ਖ਼ਾਲਸਾ ਜੀ,
੩੮.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਮੈਯਾ ਸਿੰਘ ਸਾਹਿਬ ਜੀ ਖ਼ਾਲਸਾ ਜੀ,
੩੯.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਰਾਇ ਸਿੰਘ ਸਾਹਿਬ ਜੀ ਖ਼ਾਲਸਾ ਜੀ,
੪੦.ਪਰਮਪੂਜਨੀਕ ਗੁਰਮੁਖਿ ਸਨਮੁਖ ਬ੍ਰਹਮ ਸ਼ਹੀਦ ਧੰਨ ਬਾਬਾ ਲਛਮਣ ਸਿੰਘ ਸਾਹਿਬ ਜੀ ਖ਼ਾਲਸਾ ਜੀ।
ਸਾਧੂਆਂ- ਮਾਘਿ. ਮਜਨੁ ਸੰਗਿ ਸਾਧੂਆ; ਧੂੜੀ ਕਰਿ ਇਸਨਾਨੁ॥
ਮਾਘਿ ਦੇ ਮਹੀਨੇ ਦੁਆਰਾ ਸ਼ੁਭ ਸੱਚਾ ਗੁਰਮੁਖਿ ਉਪਦੇਸ਼ ਬਖ਼ਸ਼ਦੇ ਹਨ ਜੀ:- ਹੇ ਭਾਈ! ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਭਗਵਾਨ ਸੱਚੇ ਦੀਨ ਦਇਆਲ ਸੱਚੇ ਕ੍ਰਿਪਾਨਿਧਿ (ਸਾਧੂਆ) ਦਸ ਸਤਿਗੁਰੂ ਸਾਹਿਬਾਨ ਜੀ ਅਤੇ ਸੱਚੇ ਖਰੇ ਪਿਆਰੇ, ਸੱਚੇ ਖਰੇ ਸੱਚਿਆਰੇ ਮਹਾਂਪੁਰਖ ਸੱਚੇ ਬ੍ਰਹਮ ਸੱਚੇ ਗੁਰਮੁਖਿ ਬਾਬਾ ਬੁੱਢਾ ਸਾਹਿਬ ਜੀ ਖ਼ਾਲਸਾ, ਸੱਚੇ ਬ੍ਰਹਮ ਸੱਚੇ ਗੁਰਮੁਖਿ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਖ਼ਾਲਸਾ, ਸੱਚੇ ਬ੍ਰਹਮ ਸੱਚੇ ਗੁਰਮੁਖਿ ਬਾਬਾ ਬਿਧੀਚੰਦ ਜੀ ਖ਼ਾਲਸਾ ਆਦਿ ਸਾਧੂਆ (ਸੰਗਿ) ਨਾਲ ਮਿਲ ਕੇ, ਉਨੑਾਂ ਦੀ ਪਰਮਪਵਿੱਤ੍ਰ ਧੂੜੀ ’ਚ ਮਨ ਕਰਕੇ (ਮਜਨੁ) ਇਸਨਾਨ ਤੇ ਤਨ ਕਰਕੇ ਇਸਨਾਨੁ (ਕਰਿ) ਕਰੋ ਕਰਾਉ ਜੀ, ਖ਼ੁਸ਼ੀਆਂ ਪਾਉ ਜੀ, ਨਿਹਾਲ ਹੋ ਜਾਉ, ਵਾਹਿਗੁਰੂ ਸੱਚਾ ਨਾਮ ਜਪੋ ਜਪਾਉ ਜੀ। ਯਥਾ:- ਧੂੜੀ ਮਜਨੁ. ਸਾਧ ਖੇ; ਸਾਈ ਥੀਏ ਕ੍ਰਿਪਾਲ॥ ਲਧੇ ਹਭੇ ਥੋਕੜੇ; ਨਾਨਕ. ਹਰਿ ਧਨੁ ਮਾਲੁ॥੧॥) ਸਾਧ ਕੀ ਧੂਰਿ; ਕਰਹੁ ਇਸਨਾਨੁ॥ ਸਾਧ ਊਪਰਿ; ਜਾਈਐ ਕੁਰਬਾਨੁ॥) ਸਾਧੂ ਧੂਰਿ; ਮੁਖਿ ਮਸਤਕਿ ਲਾਈ॥ ਨਾਨਕ ਉਧਰੇ; ਹਰਿ ਗੁਰ ਸਰਣਾਈ॥੨॥੩੧॥੩੭॥) ਮਸਤਕ ਲਗੇ ਸਾਧ ਰੇਣੁ ਵਡਭਾਗ ਜਿਨ੍ਹਾਂ ਦੇ॥੧੮॥) ਸਿਮਰਨ. ਤੇ ਲਾਗੇ; ਜਿਨ ਆਪਿ ਦਇਆਲਾ॥ ਨਾਨਕ. ਜਨ ਕੀ; ਮੰਗੈ ਰਵਾਲਾ॥੫॥
(ਮਾਘਿ) ਮਾਘੀ ਦੀ ਸੰਗਰਾਦ ਨੂੰ ਸਚੁ ਪਾਤਿਸਾਹੀ ਅਮਰੁ ਸਚੁ; ਸਚੇ ਸਚਾ ਥਾਨੁ॥ ਅਨੁਸਾਰ ਸੱਚੇ ਗੁਰੁ ਪਰਮੇਸਰੁ; ਗੁਰੁ ਗੋਵਿੰਦੁ॥ ਬਿਅੰਤ ਬ੍ਰਹਮੰਡਾਂ ਦੇ ਸੱਚੇ ਸੁੰਦਰ ਪਾਤਿਸਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖ਼ਾਲਸਾ ਜੀ ਦੇ ਅੰਮ੍ਰਿਤ ਹੁਕਮਾਂ ਅਨੁਸਾਰ ਪਾਵਨ ਪਵਿੱਤ੍ਰ ਸੱਚੇ ਅਸਥਾਨ ਸ੍ਰੀ ਮੁਕਤਸਾਰ ਸਾਹਿਬ ਜੀ ਆ ਕੇ, ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਸਾਧੂਆ, ਖਰੀ ਪਿਆਰੀ ਖਰੀ ਸੱਚਿਆਰੀ ਸਾਧਸੰਗਤ ਜੀ (ਸੰਗਿ) ਨਾਲ ਮਿਲ ਕੇ, ਅਠਸਠਿ ਤੀਰਥ; ਜਹ ਸਾਧ ਪਗ ਧਰਹਿ॥ ਤਹ ਬੈਕੁੰਠੁ; ਜਹ ਨਾਮੁ ਉਚਰਹਿ॥ ਸੱਚੇ ਮਹਾਂ ਮਹਾਨ ਤਰੀਥ, ਬੈਕੁੰਠ ਸ੍ਰੀ ਮੁਕਤਸਰ ਸਾਹਿਬ ਜੀ ਦੇ ਅੰਮ੍ਰਿਤ ਸਰੋਵਰ ਸਾਹਿਬ ਜੀ ’ਚ (ਮਜਨੁ) ਇਸਨਾਨ ਅਥਵਾ ਅੰਮ੍ਰਿਤ ਗੁਰਬਾਣੀ ਗੌਂਣ, ਅੰਮ੍ਰਿਤ ਕੀਰਤਨ ਅੰਮ੍ਰਿਤ ਕਥਾ ਸੁਨਣ ਸੁਨੌਣ ਰੂਪੀ ਸੱਚਾ (ਮਜਨੁ) ਇਸਨਾਨ ਕਰਦਿਆਂ, ਅੰਮ੍ਰਿਤਵੇਲੇ ਉੱਠ ਕੇ ਨਿੱਤਨੇਮ ਨਾ ਕਰਨ, ਸ੍ਰੀ ਵਾਹਿਗੁਰੂ ਗੁਰਮੰਤ੍ਰ ਸਾਹਿਬ ਜੀ, ਸ੍ਰੀ ਮੂਲਮੰਤ੍ਰ ਸਾਹਿਬ ਜੀ ਨਾ ਜਪਣ, ਪਰਾਇਆ ਰੂਪ ਦੇਖਣ, ਵਿਕਾਰ ਔਗੁਣ ਭੋਗਣ, ਬੇਮੁਖਤਾਈ ਰੂਪੀ ਲਿਖੇ ਬਿਦਾਵਿਆਂ ਨੂੰ ਟੂਟੀ ਗਾਢਨਹਾਰ ਗੋੁਪਾਲ॥ ਸਰਬ ਜੀਆ ਆਪੇ ਪ੍ਰਤਿਪਾਲ॥ ਵਾਹਿਗੁਰੂ ਸਤਿਗੁਰੂ ਗਿਰੰਥ ਸਾਹਿਬ ਜੀ ਤੋਂ ਪੜਵਾ ਕੇ, ਸਿਰ ਕਲਗੀ ਕਟਿ ਖੜਗ ਅਨੂਪਾ॥ ਗੋਬਿੰਦ ਸਿੰਘ ਭੂਪਨ ਕੇ ਭੂਪਾ॥ ਵਾਹਿਗੁਰੂ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਖ਼ਾਲਸਾ ਜੀ, ਅਮਰ ਅਬਿਨਾਸੀ ਗੁਰਤਾਗੱਦੀ ਬਿਰਾਜਮਾਨ ਸਾਹਿਬ ਸ੍ਰੀ ਗੁਰੂ ਗਿਰੰਥ ਸਾਹਿਬ ਜੀ, ਗੁਰਸਿੱਖੀ ਦਾ ਬੀਜ ਰੱਖਣ ਵਾਲੇ, ਟੂਟੀ ਪ੍ਰੀਤੀ ਨੂੰ ਗੰਢੌਣ ਵਾਲੇ, ਬਿਦਾਵਾ ਪੜੌਣ ਵਾਲੇ, ਸੱਚੀ ਪ੍ਰੀਤੀ, ਸੱਚੀ ਚੂ ਚਚੂਹਾ ਗਾੜੑੇ ਲਾਲ ਮਜੀਠੀ ਰੰਗ ’ਚ ਰੰਗੇ ਅਮਰ ਅਬਿਨਾਸੀ ਸਨਮੁਖ ਸ਼ਹੀਦ ਗੁਰਮੁਖਿ ਬ੍ਰਹਮ ਭਾਈ ਮਹਾਂ ਸਿੰਘ ਸਾਹਿਬ ਜੀ ਆਦਿ ਚਾਲੀ ਮੁਕਤਿਆਂ ਦੀ ਖਰੀ ਪਿਆਰੀ ਖਰੀ ਸੱਚਿਆਰੀ ਕਲਿਆਣਕਾਰੀ ਪਾਵਨ ਪਵਿੱਤ੍ਰ ਅੰਮ੍ਰਿਤ ਇਲਾਹੀ ਚਰਨ ਧੂੜੀ ਵਿੱਚ ਇਸਨਾਨੁ (ਕਰਿ) ਕਰੋ ਕਰਾਉ ਜੀ, ਖ਼ੁਸ਼ੀਆਂ ਪਾਉ ਜੀ, ਨਿਹਾਲ ਹੋ ਜਾਉ, ਵਾਹਿਗੁਰੂ ਸੱਚਾ ਨਾਮ ਜਪੋ ਜਪਾਉ ਜੀ। ਯਥਾ:- ਜਨ ਕੀ ਟਹਲ. ਸੰਭਾਖਨੁ ਜਨ ਸਿਉ; ਊਠਨੁ ਬੈਠਨੁ. ਜਨ ਕੈ ਸੰਗਾ॥ ਜਨ ਚਰ ਰਜ ਮੁਖਿ ਮਾਥੈ ਲਾਗੀ; ਆਸਾ ਪੂਰਨ ਅਨਤ ਤਰੰਗਾ॥੧॥ ਜਨ ਪਾਰਬ੍ਰਹਮ. ਜਾ ਕੀ ਨਿਰਮਲ ਮਹਿਮਾ; ਜਨ ਕੇ ਚਰਨ ਤੀਰਥ ਕੋਟਿ ਗੰਗਾ॥ ਜਨ ਕੀ ਧੂਰਿ. ਕੀਓ ਮਜਨੁ ਨਾਨਕ; ਜਨਮ ਜਨਮ ਕੇ ਹਰੇ ਕਲੰਗਾ॥੨॥੪॥੧੨੦॥
ਹਰਿ ਕਾ ਨਾਮੁ ਧਿਆਇ ਸੁਣਿ; ਸਭਨਾ ਨੋ ਕਰਿ ਦਾਨੁ॥
(ਹਰਿ) ਪਰਮਪੂਜਨੀਕ ਸੱਚੇ ਨਾਮ ਗੁਰਬਾਣੀ ਜੀ ਦੇ ਸੱਚੇ ਦਾਤੇ ਵਾਹਿਗੁਰੂ ਦਸ ਸਤਿਗੁਰੂ ਸਾਹਿਬਾਨ ਜੀ (ਕਾ) ਦੇ ਬਖ਼ਸ਼ੇ ਅਸਚਰਜ ਗਹਿਰ ਗੰਭੀਰ ਨਿਰਮਲ ਅੰਮ੍ਰਿਤ ਸ੍ਰੀ ਵਾਹਿਗੁਰੂ ਨਾਮੁ, ਅੰਮ੍ਰਿਤ ਸ੍ਰੀ ਮੂਲਮੰਤ੍ਰ ਸਾਹਿਬ ਜੀ, ਅੰਮ੍ਰਿਤ ਸ੍ਰੀ ਗੁਰਬਾਣੀ ਸਾਹਿਬ ਜੀ ਨੂੰ ਦਿਨ ਰਾਤ (ਧਿਆਇ) ਧਿਔਣਾ ਕਰ ਤੇ ਰੋਮਿ ਰੋਮਿ ਦੇ ਕੰਨਾਂ ਨਾਲ ਪੂਰੀਆਂ ਲਗਾਂ ਸਹਿਤ ਉਚਾਰੇ ਸ਼ੁੱਧ ਅੰਮ੍ਰਿਤ ਵਾਹਿਗੁਰੂ ਗੁਰਮੰਤ੍ਰ ਸਾਹਿਬ ਜੀ, ਸ੍ਰੀ ਮੂਲਮੰਤ੍ਰ ਸਾਹਿਬ ਜੀ, ਸ੍ਰੀ ਗੁਰਬਾਣੀ ਸਾਹਿਬ ਜੀ (ਸੁਣਿ) ਸੁਨਣਾ ਕਰ ਜੀ ਰਾਮਜੀ। ਨਿਸਕਾਮ ਸੇਵਾ, ਗੁਰਬਾਣੀ ਸ਼ੁੱਧ ਸੰਥਾ ਕਥਾ ਕੀਰਤਨ ਕਰਨ ਕਰੌਂਣ ਰੂਪ ਦਾਨੁ (ਸਭਨਾ) ਸਾਰਿਆਂ (ਨੋ) ਨੂੰ ਦੇਣਾ ਕਰਿ। ਯਥਾ:- ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਸਿਖ ਕਉ ਇਕ ਸਬਦ ਸਿਖਾਏ ਕਾ॥ ਅਥਵਾ (ਸਭਨਾ) ਸਾਰਿਆਂ ਗੁਰਸਿਖਾਂ, ਖ਼ਾਲਸਾ ਗੁਰੂ ਪੰਥ ਜੀ ਅਥਵਾ ਭੁੱਖਿਆਂ ਸਾਧੂਆਂ, ਗ੍ਰੀਬਾਂ ਨੂੰ ਪ੍ਰਸ਼ਾਦ ਛਕੌਣ, ਬਸਤ੍ਰ, ਧਨ, ਦਸਵੰਧ ਦਾਨੁ ਦੇਣਾ ਕਰਿ। ਯਥਾ:- ਜੇ ਲੋੜਹਿ ਚੰਗਾ ਆਪਣਾ; ਕਰਿ ਪੁੰਨਹੁ. ਨੀਚੁ ਸਦਾਈਐ॥
ਜਨਮ ਕਰਮ ਮਲੁ ਉਤਰੈ; ਮਨ ਤੇ ਜਾਇ ਗੁਮਾਨੁ॥
ਵਾਹੁ ਵਾਹੁ ਬਾਣੀ ਸਚੁ ਹੈ; ਸਚਿ ਮਿਲਾਵਾ ਹੋਇ॥ ਸੱਚੇ ਅਬਿਨਾਸੀ ਨਿਰਗੁਨ ਨਿਰੰਕਾਰ ਜੀ ਨਾਲ ਮਿਲੌਣ ਵਾਲੀ ਸੱਚੀ ਅਬਿਨਾਸੀ ਨਿਰੰਕਾਰੀ ਗੁਰਬਾਣੀ ਜੀ ਨੂੰ ਮੰਨਣ ਪੂਜਣ ਧਿਔਣ ਕਮੌਣ ਤੇ ੴ ਸੱਚੇ ਸਿਰਜਣਹਾਰ, ਪਾਰਬ੍ਰਹਮ ਨਿਰਗੁਨ ਨਿਰੰਕਾਰ ਦੇ ਪਾਰਬ੍ਰਹਮ ਗੁਰ ਅਵਤਾਰ, ਸੱਚੇ ਨਾਮ ਦੇ ਸੱਚੇ ਦਾਤੇ, ਦੀਨ ਦਇਆਲ ਸਦਾ ਕ੍ਰਿਪਾਲ, ਅੰਤਰਜਾਮੀ ਸਮਰੱਥ ਸੁਆਮੀ ਵਾਹਿਗੁਰੂ ਦਸ ਸਤਿਗੁਰੂ ਸਾਹਿਬਾਨ ਜੀ ਦੀ ਪਰਮਪਵਿੱਤ੍ਰ ਧੂੜੀ ’ਚ ਇਸਨਾਨ ਕਰਨ ਨਾਲ ਜਨਮ ਜਨਮ ਦੇ ਭੈੜੇ (ਕਰਮ) ਕਰਮਾਂ ਦੀ (ਮਲੁ) ਮੈਲ਼ ਖਿਨ ’ਚ (ਉਤਰੈ) ਉੱਤਰ ਜਾਂਦੀ ਹੈ ਜੀ। ਮਨ (ਤੇ) ਤੋਂ (ਗੁਮਾਨੁ) ਹੰਕਾਰ ਚਲਿਆ (ਜਾਇ) ਜਾਂਦਾ ਹੈ ਜੀ ਰਾਮਜੀ। ਯਥਾ:- ਕਉਨ ਕੋ ਕਲੰਕੁ ਰਹਿਓ; ਰਾਮ ਨਾਮੁ ਲੇਤ ਹੀ॥ ਪਤਿਤ. ਪਵਿਤ ਭਏ; ਰਾਮੁ ਕਹਤ ਹੀ॥੧॥ਰਹਾਉ॥) ਗੁਰਿ ਪੂਰੈ; ਮੇਰੀ ਰਾਖਿ ਲਈ॥ ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ; ਜਨਮ ਜਨਮ ਕੀ ਮੈਲੁ ਗਈ॥੧॥ਰਹਾਉ॥) ਤਥਾ:- ਗੁਰ ਕੀ ਰੇਣੁ; ਨਿਤ ਮਜਨੁ ਕਰਉ॥ ਜਨਮ ਜਨਮ ਕੀ; ਹਉਮੈ ਮਲੁ ਹਰਉ॥੨॥
ਕਾਮਿ ਕਰੋਧਿ ਨ ਮੋਹੀਐ; ਬਿਨਸੈ ਲੋਭੁ ਸੁਆਨੁ॥
ਅੰਮ੍ਰਿਤ ਸ੍ਰੀ ਵਾਹਿਗੁਰੂ ਗੁਰਮੰਤ੍ਰ ਸਾਹਿਬ ਜੀ, ਅੰਮ੍ਰਿਤ ਸ੍ਰੀ ਮੂਲਮੰਤ੍ਰ ਸਾਹਿਬ ਜੀ, ਅੰਮ੍ਰਿਤ ਸ੍ਰੀ ਗੁਰਬਾਣੀ ਸਾਹਿਬ ਜੀ ਸੁਨਣ ਸੁਨੌਣ, ਜਪਣ ਜਪੌਣ, ਧਿਔਣ, ਗੌਣ ਗਾਵੌਣ, ਸੱਚੇ ਸੁੰਦਰ ਭਗਵਾਨ ਸੱਚੇ ਸੁੰਦਰ ਪਾਰਬ੍ਰਹਮ ਸੱਚੇ ਸੁੰਦਰ ਪਾਤਿਸਾਹ ਵਾਹਿਗੁਰੂ ਦਸ ਸਤਿਗੁਰੂ ਸਾਹਿਬਾਨ ਜੀ ਦੀ ਪਰਮਪਵਿੱਤ੍ਰ ਧੂੜੀ ’ਚ ਇਸਨਾਨ ਕਰਨ ਵਾਲੇ ਨੂੰ ਕਾਮਿ ਕਰੋਧਿ ਆਦਿ ਕੋਈ ਭੀ ਵਿਕਾਰ (ਨ) ਨਹੀਂ (ਮੋਹੀਐ) ਮੋਂਹਦੇ ਤੇ ਲੋਭੁ (ਸੁਆਨੁ) ਕੁੱਤਾ (ਬਿਨਸੈ) ਨਾਸ ਹੋ ਜਾਂਦਾ ਜੀ ਰਾਮ ਜੀ! ਯਥਾ:- ਸਾਧੂ ਧੂਰਿ ਪੁਨੀਤ ਕਰੀ॥ ਮਨ ਕੇ ਬਿਕਾਰ ਮਿਟਹਿ. ਪ੍ਰਭ ਸਿਮਰਤ; ਜਨਮ ਜਨਮ ਕੀ ਮੈਲੁ ਹਰੀ॥੧॥ਰਹਾਉ॥
ਸਚੈ ਮਾਰਗਿ ਚਲਦਿਆ; ਉਸਤਤਿ ਕਰੇ ਜਹਾਨੁ॥
ਅਕਾਲਪੁਰਖੁ ਸੱਚੇ ਕੰਤ ਸੱਚੇ ਭਗਵੰਤ ਸੱਚੇ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਦਸ ਸਤਿਗੁਰੂ ਸਾਹਿਬਾਨ ਜੀ ਦੇ ਦਰਸਾਏ ਹੋਏ ਪ੍ਰੇਮਾ ਭਗਤੀ, ਗੁਰਸਿੱਖੀ, ਗੁਰਮਤਿ, ਪੂਰਨ ਗੁਰੂ ਜੀ ਤੋਂ ਸੀਸ ਕੁਰਬਾਨ ਕਰਨ, ਨਾਮ ਜਪਣ ਜਪੌਣ ਦੇ (ਸਚੈ) ਸੱਚੇ ਗੁਰਮੁਖਿ ਗੁਰਸਿੱਖੀ ਮਾਰਗਿ ’ਤੇ ਚਲਦਿਆ, ਸਾਰਾ (ਜਹਾਨੁ) ਸੰਸਾਰ ਬਿਅੰਤ ਬ੍ਰਹਮੰਡ ਉਸ ਦੀ ਸੱਚੀ ਸੱਚੀ ਸੱਚੀ (ਉਸਤਤਿ) ਵਡਿਆਈ ਪੂਜਾ ਮਹਿਮਾ (ਕਰੇ) ਕਰਦਾ ਹੈ ਜੀ ਰਾਮਜੀ। ਯਥਾ:- ਜਿਨੑ ਨਾਨਕੁ. ਸਤਿਗੁਰੁ ਪੂਜਿਆ; ਤਿਨ ਹਰਿ ਪੂਜ ਕਰਾਵਾ॥੨॥ ਤਥਾ:- ਖਰਾ ਖਰਾ; ਆਖੈ ਸਭੁ ਕੋਇ॥ ਖਰਾ ਰਤਨੁ; ਜੁਗ ਚਾਰੇ ਹੋਇ॥) ਹਰਿ ਮਨਿ ਤਨਿ. ਵਸਿਆ ਸੋਈ॥ ਜੈ ਜੈਕਾਰੁ ਕਰੇ ਸਭੁ ਕੋਈ॥
ਅਠਸਠਿ ਤੀਰਥ ਸਗਲ ਪੁੰਨ; ਜੀਅ ਦਇਆ ਪਰਵਾਨੁ॥
(ਅਠਸਠਿ) ਅਠਾਹਟ (ਤੀਰਥ) ਤੀਰਥਾਂ ’ਤੇ ਇਸ਼ਨਾਨ ਕਰਨ ਦੇ (ਸਗਲ) ਸਾਰੇ (ਪੁੰਨ) ਫਲ਼ ਉਨੑਾਂ ਨੂੰ ਪ੍ਰਾਪਤ ਹੁੰਦੇ, ਜੋ (ਜੀਅ) ਜੀਆਂ ’ਤੇ ਦਇਆ ਕਰਦੇ ਹਨ ਜੀ। ਉਹ ਗੁਰੁ ਪਰਮੇਸਰੁ; ਗੁਰੁ ਗੋਵਿੰਦੁ॥ ਦਸ ਸਤਿਗੁਰੂ ਸਾਹਿਬਾਨ ਜੀ ਨੂੰ ਪਰਵਾਨੁ ਹਨ।
ਜਿਸ ਨੋ ਦੇਵੈ ਦਇਆ ਕਰਿ; ਸੋਈ ਪੁਰਖੁ ਸੁਜਾਨੁ॥
ਜਿਸ (ਨੋ) ਨੂੰ ਸੱਚੇ ਮਿਹਰਵਾਨ ਸੱਚੇ ਭਗਵਾਨ ਸੱਚੇ ਵਾਹਿਗੁਰੂ ਦਸ ਸਤਿਗੁਰੂ ਸਾਹਿਬਾਨ ਜੀ ਮਹਾਂ ਵਿਸਮਾਦ ਸਰਬ ਵਿਆਪੀ ਸੱਚੀ ਦਇਆ (ਕਰਿ) ਕਰਕੇ ਅੰਮ੍ਰਿਤ ਸ੍ਰੀ ਵਾਹਿਗੁਰੂ ਗੁਰਮੰਤ੍ਰ ਸਾਹਿਬ ਜੀ, ਅੰਮ੍ਰਿਤ ਸ੍ਰੀ ਮੂਲਮੰਤ੍ਰ ਸਾਹਿਬ ਜੀ, ਅੰਮ੍ਰਿਤ ਸ੍ਰੀ ਗੁਰਬਾਣੀ ਸਾਹਿਬ ਜੀ, ਸੱਚੇ ਪ੍ਰੇਮ, ਪ੍ਰੇਮਾ ਭਗਤੀ, ਸੱਚੀ ਗੁਰਸਿੱਖੀ, ਖੰਡੇ ਬਾਟੇ ਦੇ ਅੰਮ੍ਰਿਤ ਦੀ ਸੱਚੀ ਅਮੋਲਕ ਦਾਤ (ਦੇਵੈ) ਬਖ਼ਸ਼ਦੇ ਹਨ ਜੀ ਰਾਮਜੀ। (ਸੋਈ) ਉਹੀ ਅਪਣੇ ਰਿਦੇ ’ਚ ਸੱਚੇ ਕੰਤ ਸੱਚੇ ਭਗਵੰਤ ਸੱਚੇ ਵਾਹਿਗੁਰੂ ਜੀ ਨੂੰ ਵਸੌਣ ਵਾਲਾ, ਸਰਬੱਤ ਦਾ ਭਲਾ ਕਰਨ ਵਾਲਾ, (ਸੁਜਾਨੁ) ਚਤੁਰ, ਗਿਆਨਵਾਨ ਜੀਵਨ ਮੁਕਤ ਭਗਤ ਗੁਰਸਿੱਖ (ਪੁਰਖੁ) ਮਹਾਂਪੁਰਖ (ਸੁਜਾਨੁ) ਸ੍ਰੇਸ਼ਟ ਜਾਣੀ ਜਾਣ, ਬਿਅੰਤ ਸ਼ੁਭ ਗੁਰਮੁਖਿ ਗੁਣਾਂ ਦੇ ਬਿਅੰਤ ਕਲਾਵਾਨ ਪ੍ਰਕਾਸ਼ ਬ੍ਰਹਮ ਸਰੂਪ ਹੈ ਜੀ। ਯਥਾ:- ਸਲੋਕੁ॥ ਚਤੁਰ ਸਿਆਣਾ ਸੁਘੜੁ ਸੋਇ; ਜਿਨਿ ਤਜਿਆ ਅਭਿਮਾਨੁ॥ ਚਾਰਿ ਪਦਾਰਥ ਅਸਟ ਸਿਧਿ; ਭਜੁ ਨਾਨਕ. ਹਰਿ ਨਾਮੁ॥੪॥) ਓਹੁ ਧਨਵੰਤੁ; ਕੁਲਵੰਤੁ ਪਤਿਵੰਤੁ॥ ਜੀਵਨ ਮੁਕਤਿ; ਜਿਸੁ ਰਿਦੈ ਭਗਵੰਤੁ॥
ਜਿਨਾ ਮਿਲਿਆ ਪ੍ਰਭੁ ਆਪਣਾ; ਨਾਨਕ ਤਿਨ ਕੁਰਬਾਨੁ॥
(ਨਾਨਕ) ਅਰਜੁਨ ਸਬਦਿ ਜਹਾਜ ਗੁਰੂ; ਪਦ ਪੰਕਜ ਸਭਿ ਸ੍ਰਿਸ਼੍ਟਿ ਉਧਾਰੇ॥ ਵਾਹਿਗੁਰੂ ;ਗੁਰੁ ਅਰਜੁਨੁ ਪਰਤਖੵ ਹਰਿ॥੭॥੧੯॥ ਜੀ, ਬ੍ਰਹਮ ਗੁਰਤਾਗੱਦੀ ਬਿਰਾਜਮਾਨ ਧੰਨ ਸੱਚੇ ਸਤਿਗੁਰੂ ਸ੍ਰੀ ਗੁਰੂ ਗਿਰੰਥ ਸਾਹਿਬ ਜੀ ਸਾਚ ਨਾਮ ਕੀ ਅੰਮ੍ਰਿਤ ਵਰਖਾ॥੩॥ ਕਰਦੇ ਹਨ ਜੀ:- ਜਿਨਾ ਗੁਰਮੁਖਿ ਸਖੀਆਂ ਨੂੰ ਆਪਣਾ (ਪ੍ਰਭੁ) ਪਿਆਰੇ ਦੀਨ ਦੁਨੀਆਂ ਦੇ ਮਾਲਕ, ਸਮਰੱਥ ਪਤੀ, ਪ੍ਰੀਤਮ ਪ੍ਰੇਮ ਭਗਤਿ ਕੇ ਦਾਤੇ॥ ਵਾਹਿਗੁਰੂ ਜੀ (ਮਿਲਿਆ) ਮਿਲੇ ਹਨ ਜੀ। ਦਾਸਨਦਾਸ (ਤਿਨ) ਤਿਨੑਾਂ ਬਖ਼ਸ਼ੀਆਂ ਗੁਰਮੁਖਿ ਸਖੀਆਂ ਤੋਂ ਅਨਿਕ ਬਾਰ ਬਲਿਹਾਰ ਕੁਰਬਾਨੁ ਜਾਂਦਾ ਹੈ ਜੀ ਰਾਮ ਜੀ! ਯਥਾ:- ਜਿਸੁ ਮਿਲਿਆ ਗੁਰੁ ਆਇ; ਤਿਨਿ ਪ੍ਰਭੁ ਜਾਣਿਆ॥ ਹਉ ਬਲਿਹਾਰੀ ਤਿਨ; ਜਿ ਖਸਮੈ ਭਾਣਿਆ॥੪॥
ਮਾਘਿ ਸੁਚੇ. ਸੇ ਕਾਂਢੀਅਹਿ; ਜਿਨ ਪੂਰਾ ਗੁਰੁ ਮਿਹਰਵਾਨੁ॥੧੨॥
ਮਾਘਿ ਦੇ ਮਹੀਨੇ ਦੁਆਰਾ ਅੰਮ੍ਰਿਤ ਅਬਿਨਾਸੀ ਗੁਰਮੁਖਿ ਅੰਮ੍ਰਿਤ ਬਚਨ ਫ਼ੁਰਮੌਂਦੇ ਹਨ ਜੀ:- (ਜਿਨ) ਜਿਨੑਾਂ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਗੁਰਸੇਵਕਾਂ ’ਤੇ (ਪੂਰਾ) ਪੂਰੇ ਸਮਰੱਥ ਗੁਰੁ ਪਰਮੇਸਰੁ; ਗੁਰੁ ਗੋਵਿੰਦੁ॥ ਗੁਰੂ ਗੁਰੁ ਦਸ ਸਤਿਗੁਰੂ ਸਾਹਿਬਾਨ ਜੀ ਮਿਹਰਵਾਨੁ ਹੋਇ ਹਨ ਜੀ, (ਸੇ) ਉਹ ਸੱਚ ਜਪ ਕੇ, ਸੱਚ ਪਹਿਣ ਕੇ, ਸੱਚ ਧਿਆ ਕੇ, ਸੱਚ ਗਾ ਕੇ, ਸੱਚ ਕਮਾ ਕੇ, ਸੱਚ ’ਚ ਸਮਾਅ ਕੇ, ਨਿਰਮਲ ਸੱਚੇ (ਸੁਚੇ) ਪਵਿੱਤ੍ਰ (ਕਾਂਢੀਅਹਿ) ਕਹੀਦੇ ਹਨ ਜੀ ਰਾਮਜੀ॥੧੨॥ ਯਥਾ:- ਪਾਰਬ੍ਰਹਮੁ; ਜਿਨਿ ਸਚੁ ਕਰਿ ਜਾਤਾ॥ ਨਾਨਕ. ਸੋ ਜਨੁ; ਸਚਿ ਸਮਾਤਾ॥੮॥੧੫॥) ਕਹਿ ਕਬੀਰ. ਤੇਈ ਨਰ ਸੂਚੇ; ਸਾਚੀ ਪਰੀ ਬਿਚਾਰਾ॥) ਸੂਚੇ ਏਹਿ. ਨ ਆਖੀਅਹਿ; ਬਹਨਿ ਜਿ ਪਿੰਡਾ ਧੋਇ॥ ਸੂਚੇ ਸੇਈ ਨਾਨਕਾ; ਜਿਨ ਮਨਿ ਵਸਿਆ ਸੋਇ॥੨॥