ਵਾਹਿਗੁਰੂ॥ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਵਾਹਿਗੁਰੂ ਜਗਨਨਾਥ ਜਗਦੀਸ਼ ਜਗਦ ਗੁਰੁ॥ ਜੀ ਦਾ ਦਾਦਕਾ ਪਿੰਡ ਪੱਠੇਵਿੰਡ ਜਿਲਾ ਅੰਮ੍ਰਿਤਸਰ ਸਾਹਿਬ ਜੀ ਵਿਖੇ ਸ੍ਰੀ ਚੋਹਲੇ ਸਾਹਿਬ ਜੀ ਪਾਸ ਹੈ। ਹੁਣ ਇਸ ਦਾ ਪਰਮਪਵਿੱਤ੍ਰ ਸ਼ੁਭ ਨਾਮ ਗੁਰੂ ਨਾਨਕ ਨੱਗਰ ਹੈ ਜੀ। ਗੁਰਮੁਖਿ ਬ੍ਰਹਮ ਬਾਬਾ ਕਲਿਆਣਚੰਦ ਜੀ ਇੱਥੋਂ ਦੇ ਵਸਨੀਕ ਸਨ, ਰਾਇਭੋਇ ਦੀ ਤਲਵੰਡੀ ਵਿਖੇ ਪਟਵਾਰ ਕਰਦੇ ਸਨ। ਹੁਣ ਇਸ ਪਿੰਡ ਦੇ ਥੇਹ ’ਤੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਜੀ ਹਨ। ਇੱਥੇ ਚੇਤ, ਹਾੜ੍ਹ, ਕੱਤਕ ਪੂਰਨਮਾਸ਼ੀ ਤੇ ਮਾਘੀ ਨੂੰ ਜੋੜ ਮੇਲੇ ਸਜਦੇ ਹਨ। ਵਾਹਿਗੁਰੂ॥ ਸਤਿਗੁਰੂ ਸਾਹਿਬ ਜੀ ਦੇ ਪਿਆਰੇ ਸਤਿਕਾਰਯੋਗ ਚਾਚੇ ਗੁਰਮੁਖਿ ਬ੍ਰਹਮ ਲਾਲਚੰਦ ਜੀ, ਗੁਰਮੁਖਿ ਬ੍ਰਹਮ ਚਾਚੀ ਪੈਧੀ ਜੀ, ਪਰਮਪੂਜਨੀਕ ਗੁਰਮੁਖਿ ਬ੍ਰਹਮ ਦਾਦੇ ਸ਼ਿਵਰਾਮ ਜੀ, ਗੁਰਮੁਖਿ ਬ੍ਰਹਮ ਦਾਦੀ ਬਨਾਰਸੀ ਜੀ ਤੇ ਗੁਰਮੁਖਿ ਬ੍ਰਹਮ ਪੜਦਾਦੇ ਕਲਪਤਰਾਏ (ਰਾਮਨਰਾਇਣ) ਜੀ, ਗੌਂਡੇ ਪਿੰਡ ਵਿਖੇ ਰਹਿੰਦੇ ਸਨ।
Vaaheguroo. the true husband, the true Lord, the true God, the true infinite Vaaheguroo jagan-naath jagdeesh jagad guru॥ Jee’s paternal village is Patthayvend in the Amritsar Saaheb Jee district near Sree Chohlaa Saaheb Jee. Now its utmost pure, blessed name is Guroo Naanak Nagar. Gurmukh brahm Baabaa Kaleaannchand Jee was a resident from here; they used to maintain land records at Rai Bhoe Dee Talvandee. Now Gurduaaraa Sree Dehra Saaheb Jee is on the ruins of this village. A Jorrh Maylaa takes place here on Chayt, Haarrh, Katak, Pooranmaashee, and Maagh. Vaaheguroo. Satguroo Saaheb Jee’s beloved respectworthy Chaachaa gurmukh brahm Laalchand Jee, gurmukh brahm Chaachee Paidhee Jee, utmost praiseworthy gurmukh brahm grandfather Shevraam Jee, gurmukh brahm grandmother Banaarsee Jee and gurmukh brahm great-grandfather Kalpat Raa-ay (Raam Naraein) Jee used to live in the village Gaundaa.
ਵਾਹਿਗੁਰੂ॥ ਪ੍ਰੇਮਾ-ਭਗਤੀ ਦੇ ਅਵਤਾਰ, ਆਪ ਜੀ ਦੇ ਪਿਆਰੇ ਭੈਣ ਗੁਰਮੁਖਿ ਬ੍ਰਹਮ ਬੀਬੀ ਨਾਨਕੀ ਜੀ, ਬਰਕੀ ਥਾਣੇ ਦੇ ਪਿੰਡ ਚਾਹਲ, ਜੋ ਰੇਲਵੇ ਸਟੇਸ਼ਨ ਜਿਲਾ ਲਹੌਰ ਛਾਉਣੀ ਤੋਂ ਅੱਠ ਮੀਲ ਅਗਨਕੋਣ, ਕਾਨ੍ਹੇ ਰੋਡ ’ਤੇ ਹੈ, ਆਪਣੇ ਨਾਨਕੇ ਘਰ ਵਿਖੇ ੩ ਵਿਸਾਖ ੧੫੨੧ ਬਿ: ਨੂੰ ਪ੍ਰਗਟੇ। ਸੱਚੇ ਸਤਿਗੁਰੂ ਸਾਹਿਬ ਜੀ ਤੋਂ ਪੰਜ ਸਾਲ ਸੱਤ ਮਹੀਨੇ ਵੱਡੇ ਸਨ, ਇਨੑਾਂ ਦੀ ਯਾਦ ’ਚ ਸ੍ਰੀ ਗੁਰਦੁਆਰਾ ਸਾਹਿਬ ਜੀ ਬਣੇ ਹੋਏ ਹਨ ਜੀ। ਇਨੑਾਂ ਦਾ ਸਹੁਰਾ ਘਰ ਸ੍ਰੀ ਸੁਲਤਾਨਪੁਰ ਸਾਹਿਬ ਜੀ ਸੀ। ਇਨੑਾਂ ਦੇ ਪਰਮਪੂਜਨੀਕ ਪਤੀ ਗੁਰਮੁਖਿ ਬ੍ਰਹਮ ਦੀਵਾਨ ਜੈਰਾਮ ਜੀ ਤੇ ਸਹੁਰਾ ਸਾਹਿਬ ਗੁਰਮੁਖਿ ਬ੍ਰਹਮ ਬਾਬਾ ਪਰਮਾਨੰਦ ਜੀ ਸਨ। ਵਾਹਿਗੁਰੂ॥ ਪਰਮਪੂਜਨੀਕ ਸੱਚੇ ਸਤਿਗੁਰੂ ਸਾਹਿਬ ਜੀ ਦੇ ਪਰਮਪੂਜਨੀਕ ਗੁਰਮੁਖਿ ਬ੍ਰਹਮ ਨਾਨੇ ਬਾਬਾ ਰਾਮਾ ਜੀ, ਪਰਮ ਸਤਿਕਾਰਯੋਗ ਗੁਰਮੁਖਿ ਬ੍ਰਹਮ ਨਾਨੀ ਭਿਰਾਈ ਜੀ, ਗੁਰਮੁਖਿ ਬ੍ਰਹਮ ਮਾਮਾ ਕ੍ਰਿਸ਼ਨਾ ਜੀ ਸਨ। ਵਾਹਿਗੁਰੂ॥ ਗੁਰਮੁਖਿ ਮਹਾਂਪੁਰਸ਼ ਬਾਬਾ ਰਾਮਥੰਮਨ ਜੀ, ਆਪ ਜੀ ਦੇ ਮਾਸੀ ਦੇ ਸਪੁੱਤ੍ਰ ਸਨ ਜੀ ਰਾਮਜੀ
Vaaheguroo. The form of loving devotion, their beloved sister gurmukh brahm Beebee Naankee Jee was born on the 3rd of Vaisaakh, 1521 Bekramee in their maternal house in Barkee’s village Chaahal, which is on Kaanaa Road, 8 miles southeast from the railway station in Lahore district. They were 5 years and 7 months older than true Satguroo Saaheb Jee. A Sree Gurduaaraa Saaheb Jee has been made in their memory. Their in-laws' house was Sree Sultaanpur Saaheb Jee. Their husband was utmost praiseworthy gurmukh brahm Jairaam Jee, a steward, and their respected father-in-law was gurmukh brahm Baabaa Parmaanand Jee. Vaaheguroo. Utmost praiseworthy true Satguroo Saaheb Jee’s maternal grandfather was gurmukh brahm Baabaa Raamaa Jee, maternal grandmother was gurmukh brahm Bheraaee Jee, and Maamaa Jee was gurmukh brahm Kreshnaa Jee. Vaaheguroo. Gurmukh Saint Baabaa Raam Thaman Jee, was their mother’s sister’s son Jee Raam Jee.