ਗੁਰਪ੍ਰਸਾਦਿ॥ ਵਾਹਿਗੁਰੂ ਮਹੱਲੇ ਪਹਿਲੇ ਜੀ ਦੇ ਸੱਚਾ ਸਉਦਾ ਕਰਨ ਤੋਂ ਪਿਤਾ ਜੀ ਨੇ ਗੁੱਸੇ ਨਾਲ ਚਪੇੜਾਂ ਮਾਰੀਆਂ:- ਪਰਮਪੂਜਨੀਕ ਸੱਚੇ ਸਤਿਗੁਰੂ ਸਾਹਿਬ ਜੀ ਨੂੰ ਪਿਤਾ ਜੀ ਨੇ ਖ਼ਰਾ ਭਾਵ ਲਾਹੇਵੰਦ ਸੱਚਾ ਸਉਦਾ ਕਰਨ ਲਈ ਵੀਹ ਰੁਪਈਏ ਦਿਤੇ। ਆਪ ਜੀ ਗੁਰਮੁਖਿ ਬ੍ਰਹਮ ਭਾਈ ਬਾਲੇ ਸਾਹਿਬ ਜੀ ਸਮੇਤ, ਖ਼ਰਾ ਸੌਦਾ ਕਰਨ ਲਈ ਸ਼ੇਖੂਪੁਰੇ ਜ਼ਿਲੇ ਦੇ ਪਿੰਡ ਚੂਹੜਕਾਣੇ ਦੀਆਂ ਦੋ ਆਬਾਦੀਆਂ ਵਿਚਕਾਰ, ਜਿੱਥੇ ਹੁਣ ਗੁਰਦੁਆਰਾ ਖ਼ਰਾ ਸਉਦਾ ਸਾਹਿਬ ਜੀ ਹਨ, ਪਹੁੰਚੇ, ਇੱਥੇ ਸੰਤ ਮੰਡਲੀ ਬੰਦਗੀ ਕਰ ਰਹੀ ਸੀ। ਮਹੰਤ ਸੰਤਰੇਣ ਜੀ ਨਾਲ ਪੂਰਨ ਪ੍ਰੇਮ ਦੇ ਸ਼ੁਭ ਬਚਨ ਬਿਲਾਸ ਕਰਨ ਤੋਂ ਪਤਾ ਲੱਗਾ ਕਿ ਇਹ ਸੰਤ ਸੱਤਾਂ ਦਿਨਾਂ ਦੇ ਭੁੱਖੇ ਹਨ, ਆਪ ਜੀ ਪਾਸ ਕੇਵਲ ਵੀਹ ਰੁਪਈਏ ਸਨ। ਵੀਹ ਰੁਪਈਏ ਦੀ ਰਸਦ ਲਿਆ ਕੇ, ਸੰਤ ਮੰਡਲੀ ਨੂੰ ਭੇਟਾ ਕਰ ਦਿਤੀ, ਜੋ ਸ੍ਰਵੰਸ ਦੇਣ ਦੇ ਤੁੱਲ ਹੈ। ਵਾਪਿਸ ਪਿੰਡ ਆਏ, ਪਿਤਾ ਜੀ ਨੇ ਗੁੱਸੇ ਨਾਲ ਖਿੱਚ ਕੇ ਸੱਜੀ ਖੱਬੀ ਗੱਲ ’ਤੇ ਚਪੇੜਾਂ ਮਾਰੀਆਂ, ਦੇਖ ਕੇ ਗੁਰਮੁਖਿ ਬ੍ਰਹਮ ਮਾਤਾ ਜੀ ਤੇ ਗੁਰਮੁਖਿ ਬ੍ਰਹਮ ਬੀਬੀ ਨਾਨਕੀ ਜੀ ਰੋਏ। ਗੁਰਮੁਖਿ ਸਨਮੁਖ ਬ੍ਰਹਮ ਭਾਈ ਰਾਏਬੁਲਾਰ ਸਾਹਿਬ ਜੀ ਨੂੰ ਪਤਾ ਲੱਗਣ ਤੋਂ ਲੂੰ ਲੂੰ ਕਰਕੇ ਰੋ ਪਏ। ਯਥਾ:- ਨਾਨਕ. ਰੁੰਨਾ ਬਾਬਾ ਜਾਣੀਐ; ਜੇ ਰੋਵੈ ਲਾਇ ਪਿਆਰੋ॥
Gurprasaade. Upon Vaaheguroo Guroo Naanakdayv Saaheb Jee’s true exchange, their father slapped them in anger:- Utmost praiseworthy true Satguroo Saaheb Jee’s father gave them twenty rupees for an honest and profitable exchange. With Gurmukh Brahm Bhaaee Baalaa Jee, they reached the place between two settlements in the village Chooharrkaannaa (Shekhpur district), where Gurduaaraa Kharaa Saudaa Saaheb Jee are now. Over here, a group of saints were meditating. Upon sharing loving words with the leader of the saints, Mahant Santraynn, Guroo Jee found out that these saints have been hungry for seven days. They only had twenty rupees. After bringing provisions of food worth twenty rupees, they offered it to the group of saints, which is equal to sacrificing everything one has. Upon caming back to their village, their father slapped them in anger. Seeing this, Gurmukh Brahm Maataa Jee and Gurmukh Brahm Beebee Nanakee Jee cried. Gurmukh Sanmukh Brahm Bhaaee Raibulaar Saaheb Jee also cried with every hair on their body when they found out. Yathaa:- naanak. ruⁿnaa baabaa jaanneeai; jay rovai laae peaaro॥
ਵਾਹਿਗੁਰੂ॥ ਸ੍ਰੀ ਸੁਲਤਾਨਪੁਰ ਸਾਹਿਬ ਜੀ ਵਿਖੇ ਪਰਮਪਵਿੱਤ੍ਰ ਸੱਚੇ ਚਰਨਕਮਲ ਪਾਉਣੇ:- ਪਰਮਪੂਜਨੀਕ ਸੱਚੇ ਸਤਿਗੁਰੂ ਸਾਹਿਬ ਜੀ ਦੇ ਗੁਰਮੁਖਿ ਬ੍ਰਹਮ ਭਾਈ ਜੈਰਾਮ ਜੀ, ਸ੍ਰੀ ਨਨਕਾਣਾ ਸਾਹਿਬ ਜੀ ਵਿਖੇ ਆਏ, ਗੁਰਮੁਖਿ ਸਨਮੁਖ ਬ੍ਰਹਮ ਸਾਊ ਪ੍ਰੇਮੀ ਰਾਏਬੁਲਾਰ ਸਾਹਿਬ ਜੀ ਨੇ ਆਪਣੇ ਪਾਸ ਬੁਲਾ ਕੇ, ਪੂਰਨ ਪਿਆਰ ਆਦਰ ਸਤਿਕਾਰ ਕੀਤਾ ਤੇ ਕਿਹਾ, ਵਡਭਾਗੀ ਸਤਿਗੁਰੁ ਪਾਇਆ; ਅਨੁਸਾਰ “ਆਪ ਜੀ ਬਹੁਤ ਬਹੁਤ ਗੁਰਮੁਖਿ ਵੱਡਭਾਗੇ ਹੋਂ ਜੀ, ਜੋ ਆਪ ਜੀ ਨੂੰ ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ ਅਵਰੁ ਨ ਕੋਇ॥ ਸੱਚੇ ਨਾਮ ਨਿਰੰਕਾਰ ਗੁਰਬਾਣੀ ਜੀ ਦੇ ਸੱਚੇ ਦਾਤੇ, ਪਰਮਪੂਜਨੀਕ ਬ੍ਰਹਮ ਸੱਚੇ ਸਤਿਗੁਰੂ ਸਾਹਿਬ ਜੀ ਪ੍ਰਾਪਤ ਹੋਏ ਹਨ। ਯਥਾ:- ਗੁਰੁ ਬੋਹਿਥੁ; ਵਡਭਾਗੀ ਮਿਲਿਆ॥ ਨਾਨਕ ਦਾਸ. ਸੰਗਿ ਪਾਥਰ ਤਰਿਆ॥੮॥੨॥ ਦਾਸਨਦਾਸ ਆਪ ਜੀ ਨੂੰ ਇਹ ਪ੍ਰੇਮ ਬੇਨਤੀ ਕਰਦਾ ਹੈ ਕਿ ਪਰਮਪੂਜਨੀਕ ਸੱਚੇ ਸਤਿਗੁਰੂ ਸਾਹਿਬ ਜੀ ਖ਼ੁਦਾ ਅੱਲਾ ਪਾਕ ਜੀ ਦੇ ਪੂਰਨ ਗੁਰੂ ਅਵਤਾਰ ਹਨ। ਬਾਬੇ ਕਲਿਆਣਚੰਦ ਜੀ ਨੇ ਇਨੑਾਂ ਦੇ ਚਪੇੜਾਂ ਮਾਰੀਆਂ ਹਨ, ਇਨੑਾਂ ਦੀ ਬਿਅਦਬੀ ਦਾਸਨਦਾਸ ਤੋਂ ਸਹਾਰਨੀ ਬੜੀ ਹੀ ਔਖੀ ਹੈ, ਆਪ ਜੀ ਇਨੑਾਂ ਨੂੰ ਆਪਣੇ ਨਾਲ ਸ੍ਰੀ ਸੁਲਤਾਨਪੁਰ ਸਾਹਿਬ ਜੀ ਲੈ ਜਾਵੋ ਜੀ।”
Vaaheguroo. Placing their supremely pure true Lotus Feet at Sree Sultaanpur Saaheb Jee:- Utmost praiseworthy, true Satguroo Saaheb Jee’s brother-in-law Gurmukh Brahm Bhaaee Jairaam Jee came to Sree Nankaanna Saaheb Jee, Gurmukh Sanmukh Brahm good-natured devotee Raibulaar Saaheb Jee called them, gave full love, honour and respect and according to, vaddbhaagee; sateguru paaeaa॥, said, "You are very very fortunate that you have attained vaahu vaahu baannee neraⁿkaar hai; tesu jayvaddu Avaru na koe॥ the true giver of the true naam, divine Gurbaannee Jee, utmost praiseworthy, Brahm true Satguroo Saaheb Jee. Yathaa:- guru bohethu; vaddbhaagee meleaa॥ naanak daas. saⁿge paathar tareaa॥8॥2॥ This slave of slaves makes this loving request to you that utmost praiseworthy, true Satguroo Saaheb Jee are the complete physical manifestation of the pure God. Baabaa Kaaleaannchand Jee has slapped them, it is very difficult for this slave of slaves to endure their disrespect, please take them to Sree Sultaanpur Saaheb Jee with you."
ਨਿਮ੍ਰਤਾ ਹਲੀਮੀ ਗ੍ਰੀਬੀ ਸਨਿਗਧ ਪ੍ਰੇਮ ਨਾਲ ਅੱਗੋਂ ਕਿਹਾ, “ਆਪ ਜੀ ਸ੍ਰਬੱਤ ਦੇ ਭਲੇ ਅਨੁਸਾਰ ਦਾਸਨਦਾਸ ਦੇ ਭਲੇ ਲਈ ਕਹਿ ਰਹੇ ਹੋਂ। ਜੇਕਰ ਪਰਮਪੂਜਨੀਕ ਸੱਚੇ ਸਤਿਗੁਰੂ ਸਾਹਿਬ ਜੀ ਦਾਸਨਦਾਸ ਨਾਲ ਜਾਣ, ਤਾਂ ਦਾਸਨਦਾਸ ਆਪਣੇ ਧੰਨ ਭਾਗ ਸਮਝੇਗਾ।” ਇਹ ਨੇਕ ਰਾਏ ਸੁਣ ਕੇ, ਸਤਿਗੁਰੂ ਸਾਹਿਬ ਜੀ ਦੇ ਜੀਜੇ ਗੁਰਮੁਖਿ ਭਾਈ ਜੈਰਾਮ ਜੀ, ਵਾਹਿਗੁਰੂ ਸੱਚੇ ਪਾਤਿਸਾਹ ਜੀ ਨੂੰ ਸੰਮਤ ੧੫੪੧ ਵਿਖੇ ਪੰਦ੍ਰਵੇਂ ਸਾਲ ਦੀ ਉਮਰ ’ਚ, ਆਪਣੇ ਪਾਸ ਸ੍ਰੀ ਸੁਲਤਾਨਪੁਰ ਸਾਹਿਬ ਜੀ ਲੈ ਗਏ, ਜਿੱਥੇ ਹੁਣ ਗੁਰਦੁਆਰਾ ਹੱਟ ਸਾਹਿਬ ਜੀ ਹਨ। ਇੱਥੇ ਆਪ ਜੀ ਨੇ ਸੋਲ਼ਵੇਂ ਸਾਲ ਸੰਮਤ ੧੫੪੨ ’ਚ ਦੌਲਤ ਖਾਂ ਦਾ ਮੋਦੀਖਾਨਾ ਅਰੰਭਿਆ। ਆਪ ਜੀ ਪਾਸ ਆ ਕੇ, ਗ੍ਰੀਬ ਝੋਲ਼ੀਆਂ ਅੱਡਦੇ, ਆਪ ਜੀ “ਤੇਰਾ ਤੇਰਾ” ਕਹਿ ਕੇ ਝੋਲ਼ੀਆਂ ਭਰੀ ਜਾਂਦੇ। ਯਥਾ:- ਨਾਨਕ. ਤੋਟਿ ਨ ਆਵਈ; ਤੇਰੇ ਜੁਗਹ ਜੁਗਹ ਭੰਡਾਰ॥ ਆਪ ਜੀ ਚੌਦਾਂ ਸਾਲ, ਸ੍ਰੀ ਸੁਲਤਾਨਪੁਰ ਸਾਹਿਬ ਜੀ ਵਿਖੇ ਰਹੇ ਜੀ।
With humility, meekness, and utmost love, they said, "According to the welfare of all, you are saying this for this slave of slave’s benefit. If utmost praiseworthy, true Satguroo Saaheb Jee goes with daasandaas, then daasandaas will consider it his good fortune." Hearing this honest suggestion, in the year 1541, Satguroo Saaheb Jee’s brother-in-law Gurmukh Jairaam Jee took the true sovereign King Vaaheguroo Guroo Naanakdayv Saaheb Jee, who were at fifteen years old at that time, with them to Sree Sultaanpur Saaheb Jee. Gurduaaraa Hatt Saaheb Jee is at that location now. Here, at sixteen years old, in the year 1542, they started Daulat Khan’s provisions store. The poor would come to them with their beggar’s bag open, Guroo Saaheb Jee would keep filling their bags while repeating "tayraa tayraa". Yathaa:- naanak. totte na aavaee; tayray jugah jugah bhanddaar॥ They stayed at Sree Sultaanpur Saaheb Jee for fourteen years.