ਫਲਗੁਣਿ ਅਨੰਦ ਉਪਾਰਜਨਾ; ਹਰਿ ਸਜਣ ਪ੍ਰਗਟੇ ਆਇ॥
(ਫਲਗੁਣਿ) ਫੱਗਣ ਦੇ ਮਹੀਨੇ ਦੁਆਰਾ ਵਾਹਿਗੁਰੂ ;ਗੁਰੁ ਅਰਜੁਨੁ ਪਰਤਖੵ ਹਰਿ॥੭॥੧੯॥ ਜੀ, ਪ੍ਰਗਟ ਜਾਗਦੀ ਜੋਤਿ ਸਤਿਗੁਰੂ ਗਿਰੰਥ ਸਾਹਿਬ ਜੀ ਫ਼ੁਰਮੌਂਦੇ ਹਨ ਜੀ:- ਜਿਨੑਾਂ ਗੁਰਮੁਖਿ ਸਖੀਆਂ ਦੇ ਰਿਦੇ ’ਚ, ਸੱਚੇ ਹੀਏ ਕੋ ਪ੍ਰੀਤਮੁ; ਸੱਚੇ ਸੁੰਦਰ ਸਜਣ ਸੱਚੇ (ਹਰਿ) ਸ਼ੁਭ ਗੁਰਮੁਖਿ ਗੁਣਾਂ ਦੇ ਪ੍ਰਕਾਸਕ, ਪਾਪ ਬਿਨਾਸਕ ਸੱਚੇ ਵਾਹਿਗੁਰੂ ਜੀ ਪ੍ਰਗਟੇ ਆਇ ਹਨ ਜੀ। ਉਨ੍ਹਾਂ ਦੇ ਦਿਲ ਦਿਮਾਗ਼ ’ਚ ਸੱਚੇ ਸੁੰਦਰ ਕੰਤ ਸੱਚੇ ਸੁੰਦਰ ਭਗਵੰਤ ਸੱਚੇ ਸੁੰਦਰ ਭਗਵਾਨ ਵਾਹਿਗੁਰੂ ਜੀ ਦਾ ਮਹਾਂ ਵਿਸਮਾਦ ਸਰਬ ਵਿਆਪੀ ਏਕਤਾ ਅਭੇਦਤਾ ਦਾ ਸੱਚਾ ਅਨੰਦ (ਉਪਾਰਜਨਾ) ਪੈਦਾ ਹੁੰਦਾ ਹੈ ਜੀ ਰਾਮਜੀ। ਜਿਵੇਂ ਪਰਮਪੂਜਨੀਕ ਪਿਆਰੇ ਸੱਚੇ ਸਤਿਗੁਰੂ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ, ੴ ਸੱਚੇ ਸਿਰਜਣਹਾਰ, ਪਾਰਬ੍ਰਹਮ ਨਿਰਗੁਨ ਨਿਰੰਕਾਰ ਅਕਾਲਪੁਰਖੁ ਜੀ ਤੋਂ ਧੁਰ ਕੇ ਅੰਮ੍ਰਿਤ ਗੁਰਬਾਣੀ ਜੀ, ਰੋਮਿ ਰੋਮਿ ਦੇ ਪਿਆਰ ਨਾਲ ਸੁਣ ਕੇ ਹੁਕਮ ਕਰਦੇ, “ਹੇ ਪਰਮ ਪਿਆਰੇ ਗੁਰਮੁਖਿ ਭਾਈ ਮਰਦਾਨਾ ਜੀ ਖ਼ਾਲਸਾ ਜੀ! ਰਬਾਬ ਵਜਾਉ ਜੀ! ਧੁਰ ਕੇ ਅੰਮ੍ਰਿਤ ਗੁਰਬਾਣੀ ਜੀ ਆਏ ਹਨ ਜੀ ਰਾਮਜੀ।” ਯਥਾ:- ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ. ਵੇ ਲਾਲੋ॥) ਹਉ ਆਪਹੁ. ਬੋਲਿ ਨ ਜਾਣਦਾ; ਮੈ ਕਹਿਆ. ਸਭੁ ਹੁਕਮਾਉ ਜੀਉ॥ ਇਉਂ ਗੁਰੁ ਪਰਮੇਸਰੁ; ਗੁਰੁ ਗੋਵਿੰਦੁ॥ ਸੱਚੇ ਦਸ ਸਤਿਗੁਰੂ ਸਾਹਿਬਾਨ ਜੀ ਅਪਨੇ ਦਿਲ ਜਾਨ ਪਿਆਰੇ ਗੁਰਸਿੱਖਾਂ ਦੇ ਦਿਲ ਦਿਮਾਗ਼ ’ਚ ਅਕਸਮਾਤ੍ਰ ਅੰਮ੍ਰਿਤ ਸ੍ਰੀ ਗੁਰਬਾਣੀ ਜੀ ਪ੍ਰਕਾਸ਼ ਕਰਕੇ ਇੱਕ ਰਸ ਅਨੰਦ ਬਖ਼ਸ਼ ਦਿੰਦੇ ਹਨ ਜੀ ਰਾਮਜੀ।
ਸੰਤ ਸਹਾਈ ਰਾਮ ਕੇ; ਕਰਿ ਕਿਰਪਾ ਦੀਆ ਮਿਲਾਇ॥
(ਰਾਮ) ਰਮੇ ਹੋਏ ਵਿਆਪਕ ਸੱਚੇ ਸੱਚੇ ਸੱਚੇ ਵਾਹਿਗੁਰੂ ਜੀ (ਕੇ) ਦੇ (ਸੰਤ) ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਦਸ ਸਤਿਗੁਰੂ ਸਾਹਿਬਾਨ ਜੀ ਸੱਚੇ ਪਤੀ ਸੱਚੇ ਸੁਆਮੀ ਸੱਚੇ ਭਗਵੰਤ ਵਾਹਿਗੁਰੂ ਜੀ ਨਾਲ ਮਿਲੌਣ ’ਚ (ਸਹਾਈ) ਸਹਾਇਕ ਹਨ। ਸੱਚੇ ਪਰਮਪੂਜਨੀਕ ਸੱਚੇ ਦਸ ਸਤਿਗੁਰੂ ਸਾਹਿਬਾਨ ਜੀ ਨੇ ਮਹਾਂ ਵਿਸਮਾਦ ਸਬਰ ਵਿਆਪੀ ਕਿਰਪਾ (ਕਰਿ) ਕਰਕੇ ਦਾਸਨਦਾਸੀ ਨੂੰ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਸੱਚੇ ਵਾਹਿਗੁਰੂ ਜੀ ਨਾਲ (ਮਿਲਾਇ) ਮਿਲਾ (ਦੀਆ) ਦਿਤਾ ਜੀ। ਯਥਾ:- ਆਪੇ ਮੇਲੇ; ਆਪਿ ਮਿਲਾਏ॥ ਆਪਣਾ ਪਿਆਰੁ; ਆਪੇ ਲਾਏ॥ ਪ੍ਰੇਮ ਕੀ ਸਾਰ. ਸੋਈ ਜਾਣੈ; ਜਿਸ ਨੋ ਨਦਰਿ ਤੁਮਾਰੀ ਜੀਉ॥੧॥ਰਹਾਉ॥) ਸਲੋਕ ਮਃ ੪॥ ਮੈ ਮਨੁ ਤਨੁ ਖੋਜਿ ਖੋਜੇਦਿਆ; ਸੋ ਪ੍ਰਭੁ ਲਧਾ ਲੋੜਿ॥ ਵਿਸਟੁ ਗੁਰੂ ਮੈ ਪਾਇਆ; ਜਿਨਿ ਹਰਿ ਪ੍ਰਭੁ ਦਿਤਾ ਜੋੜਿ॥੧॥
ਜਿਵੇਂ ਨਾਨਕ; ਬ੍ਰਹਮਗਿਆਨੀ ਆਪਿ ਪਰਮੇਸੁਰ॥੬॥ ਭਗਤ ਸ੍ਰੀ ਨਾਮਦੇਵ ਸਾਹਿਬ ਜੀ ਖ਼ਾਲਸਾ ਜੀ, ਭਗਤ ਸ੍ਰੀ ਤ੍ਰਿਲੋਚਨ ਜੀ ਨੂੰ ਸੱਚੇ ਅਕਾਲਪੁਰਖੁ ਵਾਹਿਗੁਰੂ ਜੀ ਨਾਲ ਮਿਲਾ ਦਿਤਾ ਜੀ। ਯਥਾ:- ਦਰਸਨੁ ਵੇਖਣ ਨਾਮਦੇਵ; ਭਲਕੇ ਉਠਿ ਤ੍ਰਿਲੋਚਨ ਆਵੈ॥ ਭਗਤਿ ਕਰਨਿ ਮਿਲਿ ਦੁਇ ਜਣੇ; ਨਾਮਦੇਉ ਹਰਿ ਚਲਿਤੁ ਸੁਣਾਵੈ॥ ਮੇਰੀ ਭੀ ਕਰਿ ਬੇਨਤੀ; ਦਰਸਨੁ ਦੇਖਾਂ. ਜੇ ਤਿਸੁ ਭਾਵੈ॥ ਠਾਕੁਰ ਜੀ ਨੋ ਪੁਛਿਓਸੁ; ਦਰਸਨੁ ਕਿਵੈ ਤ੍ਰਿਲੋਚਨੁ ਪਾਵੈ॥ ਹਸਿਕੈ ਠਾਕੁਰ ਬੋਲਿਆ; ਨਾਮਦੇਉ ਨੋ ਕਹਿ ਸਮਝਾਵੈ॥ ਹਥਿ ਨ ਆਵੈ ਭੇਟੁ ਸੋ; ਤੁਸਿ ਤ੍ਰਿਲੋਚਨ ਮੈ ਮੁਹਿ ਲਾਵੈ॥ ਹਉ ਅਧੀਨੁ ਹਾਂ ਭਗਤ ਦੇ; ਪਹੁੰਚਿ ਨ ਹੰਘਾਂ ਭਗਤੀ ਦਾਵੈ॥ ਹੋਇ ਵਿਚੋਲਾ ਆਣਿ ਮਿਲਾਵੈ॥੧੨॥
ਬਿਅੰਤ ਬ੍ਰਹਮੰਡਾਂ ਦੇ ਜੀਆਂ (ਕੇ) ਦੇ ਸਦਾ ਸਹਾਈ ਹੋਣ ਵਾਲੇ (ਰਾਮ) ਬ੍ਰਹਮ ਸ੍ਰਬ ਵਿਆਪੀ (ਸੰਤ) ਸਤਿਗੁਰੂ ਅਰਜਨਦੇਵ ਸਾਹਿਬ ਜੀ ਮਹਾਂ ਵਿਸਮਾਦ ਸ੍ਰਬ ਵਿਆਪੀ ਸੱਚੀ ਸੱਚੀ ਸੱਚੀ ਕਿਰਪਾ (ਕਰਿ) ਕਰਕੇ ਪੰਦ੍ਰਾਂ ਭਗਤਾਂ, ਸਤਾਰਾਂ ਭੱਟਾਂ, ਚਾਰ ਗੁਰਸਿੱਖਾਂ ਦੀ ਪਵਿਤ੍ਰ ਪਵਿਤ੍ਰ; ਪਵਿਤ੍ਰ ਪੁਨੀਤ॥ ਨਿਰੰਕਾਰ ਅੰਮ੍ਰਿਤ ਬਾਣੀ ਜੀ, ਸੱਚੇ ਪਰਮਪੂਜਨੀਕ ਸਤਿਗੁਰੂ ਗਿਰੰਥ ਸਾਹਿਬ ਜੀ ਦੇ ਸਰੂਪ ’ਚ (ਮਿਲਾਇ) ਮਿਲਾ (ਦੀਆ) ਦਿਤਾ ਜੀ ਰਾਮਜੀ।
ਸੇਜ ਸੁਹਾਵੀ ਸਰਬ ਸੁਖ; ਹੁਣਿ ਦੁਖਾ ਨਾਹੀ ਜਾਇ॥
ਦਾਸਨਦਾਸੀ ਅਥਵਾ ਗੁਰਮੁਖਿ ਮਹਾਤਮਾ ਰੂਪ ਸਖੀ ਜੀ ਨੂੰ ਸੁੰਦਰ ਵਿਆਪਕ ਸੱਚੇ ਸੁੰਦਰ ਪਤੀ ਵਾਹਿਗੁਰੂ ਜੀ ਨਾਲ ਏਕਤਾ ਅਭੇਦਤਾ ਹੋਣ ਤੋਂ ਰਿਦੇ ਰੂਪੀ (ਸੇਜ) ਸੇਜਾ (ਸੁਹਾਵੀ) ਸੋਭਨੀਕ ਹੋ ਗਈ, (ਸਰਬ) ਸਾਰੇ ਸੁਖ ਪ੍ਰਾਪਤ ਹੋ ਗਏ। ਹੁਣਿ ਕੋਈ ਦੁਖਾ ਦੀ (ਜਾਇ) ਜਗੑਾ ਨਾਹੀ ਰਹੀ, ਸਾਰੇ ਦੁੱਖ (ਜਾਇ) ਚੱਲੇ ਗਏ ਜੀ ਰਾਮਜੀ। ਯਥਾ:- ਯਥਾ:- ਗਿਆਨ ਰਾਉ. ਜਬ ਸੇਜੈ ਆਵੈ; ਤ ਨਾਨਕ. ਭੋਗੁ ਕਰੇਈ॥) ਸੇਜਾ ਸੁਹਾਵੀ ਸੰਗਿ ਪ੍ਰਭ ਕੈ; ਆਪਣੇ ਪ੍ਰਭ ਕਰਿ ਲਏ॥ ਛੋਡਿ ਚਿੰਤ. ਅਚਿੰਤ ਹੋਏ; ਬਹੁੜਿ ਦੂਖੁ. ਨ ਪਾਇਆ॥
ਇੱਛ। ਪੁਨੀ ਟਿੱਪੀ ਨਲਾਉ- ਇਛ ਪੁਨੀ ਵਡਭਾਗਣੀ; ਵਰੁ ਪਾਇਆ ਹਰਿ ਰਾਇ॥
(ਵਡਭਾਗਣੀ) ਵੱਡੇ ਭਾਗਾਂ ਵਾਲੀ ਰਾਮ ਪਿਆਰੀ ਖਰੀ ਸੱਚਿਆਰੀ ਖਰੀ ਪਿਆਰੀ ਗੁਰਮੁਖਿ ਸਖੀ ਜੀ ਨੇ (ਰਾਇ) ਰਾਜਨ ਕੇ ਰਾਜਾ. ਮਹਾਰਾਜਨ ਕੇ ਮਹਾਰਾਜਾ; (ਰਾਇ) ਪ੍ਰਕਾਸ ਸਰੂਪ (ਵਰੁ) ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਭਗਵਾਨ ਸੱਚੇ ਦੀਨ ਦਇਆਲ (ਹਰਿ) ਵਾਹਿਗੁਰੂ ਜੀ (ਪਾਇਆ) ਪਾ ਲਏ ਜੀ ਰਾਮਜੀ। ਸੱਚੇ ਬ੍ਰਹਮ ਸੱਚੇ ਗੁਰਮੁਖਿ ਸਖੀ ਦੀ ਪ੍ਰਾਪਤੀ ਦੀ (ਇਛ) ਇੱਛਾ (ਪੁਨੀ) ਪੂਰੀ ਹੋ ਗਈ ਜੀ ਰਾਮਜੀ। ਯਥਾ:- ਅਕਾਲਮੂਰਤਿ. ਵਰੁ ਪਾਇਆ ਅਬਿਨਾਸੀ; ਨਾ ਕਦੇ ਮਰੈ. ਨ ਜਾਇਆ॥ ਵੀਆਹੁ ਹੋਆ ਮੇਰੇ ਬਾਬੋਲਾ; ਗੁਰਮੁਖੇ ਹਰਿ ਪਾਇਆ॥੨॥
ਮਿਲਿ ਸਹੀਆ ਮੰਗਲੁ ਗਾਵਹੀ; ਗੀਤ ਗੋਵਿੰਦ ਅਲਾਇ॥
ਸੱਚੇ ਬ੍ਰਹਮ ਸੱਚੇ ਗੁਰਮੁਖਿ ਸਖੀ ਜੀ, ਨਾਮ ਰਸੀਏ ਗੁਰਮੁਖਿ ਗੁਰਸਿੱਖ (ਸਹੀਆ) ਸਖੀਆਂ ਨਾਲ ਮਿਲਿ ਕੇ ਸੱਚੇ ਸੁੰਦਰ ਸੁਆਮੀ ਪਰਮਪੂਜਨੀਕ ਵਾਹਿਗੁਰੂ ਜੀ ਦੇ ਉੱਤਮ ਅੰਮ੍ਰਿਤ (ਮੰਗਲੁ) ਜਸ ਨੂੰ (ਗਾਵਹੀ) ਗੌਂਦੀ ਹੈ ਜੀ ਰਾਮਜੀ। ਯਥਾ:- ਸਖੀ ਆਉ ਸਖੀ, ਵਸਿ ਆਉ ਸਖੀ; ਅਸੀ. ਪਿਰ ਕਾ ਮੰਗਲੁ ਗਾਵਹ॥ (ਗੋਵਿੰਦ) ਅਕਾਲਪੁਰਖੁ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦਸ ਸਤਿਗੁਰੂ ਸਾਹਿਬਾਨ ਜੀ ਦੇ (ਗੀਤ) ਗੁਰਸਬਦ, ਕੀਰਤਨ ’ਚ (ਅਲਾਇ) ਗੌਣਾ ਕੀਤੇ ਜੀ ਰਾਮਜੀ। ਯਥਾ:- ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ; ਨਿਮਖ ਸਿਮਰਤ ਜਿਤੁ ਛੂਟੈ॥) ਗਾਵਹੁ; ਰਾਮ ਕੇ ਗੁਣ ਗੀਤ॥ ਨਾਮੁ ਜਪਤ. ਪਰਮ ਸੁਖੁ ਪਾਈਐ; ਆਵਾ ਗਉਣੁ ਮਿਟੈ. ਮੇਰੇ ਮੀਤ॥੧॥ ਰਹਾਉ॥
ਜਿਵੇਂ ਬ੍ਰਹਮਗਿਆਨੀ ਗੁਰਮੁਖਿ ਬਾਬਾ ਸ਼ਾਮ ਸਿੰਘ ਸਾਹਿਬ ਜੀ ਅੱਡਣਸ਼ਾਹੀ ਖ਼ਾਲਸਾ ਜੀ, ਸੱਚੇ ਬ੍ਰਹਮ ਬੈਕੁੰਠ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਸਵਾ ਦੋ ਵਜੇ ਨਿਸ਼ਕਾਮ ਨਿਰਬਾਨ ਅੰਮ੍ਰਿਤ ਕੀਰਤਨ ਕਰਦੇ ਜੀ। ਕੇਵਲ ਭਗਤਿ; ਕੀਰਤਨ ਸੰਗਿ ਰਾਚੈ॥ ਅਨੁਸਾਰ ਲਗਾਤਾਰ ਸੱਤ੍ਰ ਸਾਲ ਪ੍ਰੇਮ ਚੌਂਕੀ ਲੌਂਦੇ ਰਹੇ, ਨਾਲ ਹੀ ਪ੍ਰਸ਼ਾਦਿ ਪ੍ਰੇਮ ਭੇਟਾ ਕਰਦੇ, ਹੁਣ ਤੱਕ ਭੀ ਆਪ ਜੀ ਦੇ ਡੇਰੇ ਵੱਲੋਂ, ਪ੍ਰੇਮੀ ਸੇਵਕ ਬ੍ਰਹਮਗਿਆਨੀ ਗੁਰਮੁਖਿ ਬਾਬੇ ਖੜਗ ਸਿੰਘ ਜੀ ਖ਼ਾਲਸਾ ਜੀ, ਸੱਚੇ ਬ੍ਰਹਮ ਬੈਕੁੰਠ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦੇਗ ਪ੍ਰੇਮ ਭੇਟਾ ਕਰਦੇ ਹਨ ਜੀ। ਆਪ ਜੀ ਦਾ ਸਿਰੰਦਾ ਅਜ਼ਾਇਬ ਘਰ ’ਚ, ਆਪ ਜੀ ਦੇ ਸ਼ੁਭ ਦਰਸ਼ਨ ਕਰਵਾ ਰਿਹਾ ਹੈ ਜੀ। ਨਿਮਖ ਨਿਮਖ ਬਿਅੰਤ ਨਮਸਕਾਰਾਂ ਹੀ ਨਮਸਕਾਰਾਂ ਜੀ ਰਾਮਜੀ!
ਹਰਿ ਜੇਹਾ. ਅਵਰੁ ਨ ਦਿਸਈ; ਕੋਈ ਦੂਜਾ. ਲਵੈ ਨ ਲਾਇ॥
(ਹਰਿ) ਅਨੰਦ ਰੂਪ ਅਨਹਦ ਸਦਾ; ਅਨੁਦਿਨੁ ਅਨਦ ਅਨੰਦ॥ ਵਾਹਿਗੁਰੂ ਜੀ ਜੇਹਾ ਸੁੰਦਰ, ਦਇਆਲ ਮਿਹਰਵਾਨ ਉਦਾਰ ਚਿੱਤ ਸ੍ਰਬ ਕਲਾਂ ਭਰਪੂਰ ਸਮਰੱਥ ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ; ਸਰਬ ਜੀਆ ਕਾ ਦਾਤਾ ਰੇ॥ (ਅਵਰੁ) ਹੋਰ ਕੋਈ (ਨ) ਨਹੀਂ (ਦਿਸਈ) ਦਿਸਦਾ ਜੀ। ਦੂਜਾ ਹੋਰ ਕੋਈ ਉਨੑਾਂ ਦੇ (ਲਵੈ) ਬਰਾਬਰ (ਨ) ਨਹੀਂ (ਲਾਇ) ਲੱਗਦਾ ਜੀ ਰਾਮਜੀ। ਯਥਾ:- ਓਪਤਿ ਪਰਲਉ; ਖਿਨ ਮਹਿ ਕਰਤਾ॥ ਆਪਿ ਅਲੇਪਾ; ਨਿਰਗੁਨੁ ਰਹਤਾ॥੩॥) ਖਿਨ ਮਹਿ ਥਾਪਿ. ਉਥਾਪਨਹਾਰੇ; ਕੁਦਰਤਿ. ਕੀਮ ਨ ਪਹੀ॥੨॥੭॥) ਗੁਰ ਨਾਲਿ ਤੁਲਿ. ਨ ਲਗਈ; ਖੋਜਿ ਡਿਠਾ ਬ੍ਰਹਮੰਡੁ॥) ਤੇਰਾ ਸਰੀਕੁ. ਕੋ ਨਾਹੀ; ਜਿਸ ਨੋ. ਲਵੈ ਲਾਇ ਸੁਣਾਇਆ॥) ਕਹਿ ਰਵਿਦਾਸ. ਅਕਥ ਕਥਾ; ਬਹੁ ਕਾਇ ਕਰੀਜੈ॥ ਜੈਸਾ ਤੂ. ਤੈਸਾ ਤੁਹੀ; ਕਿਆ ਉਪਮਾ ਦੀਜੈ॥੩॥੧॥) ਤੁਧੁ ਬਿਨੁ; ਦੂਜਾ ਅਵਰੁ ਨ ਕੋਇ॥) ਸਭਨੀ ਥਾਂਈ; ਰਵਿਆ ਆਪਿ॥ ਆਦਿ ਜੁਗਾਦਿ; ਜਾ ਕਾ ਵਡ ਪਰਤਾਪੁ॥) ਕਹੁ ਕਬੀਰ; ਖੋਜਉ ਅਸਮਾਨ॥ ਰਾਮ ਸਮਾਨ; ਨ ਦੇਖਉ ਆਨ॥੨॥੩੪॥) ਭੈਰਉ ਮਹਲਾ ੫॥ ਕੋਟਿ ਬਿਸਨ. ਕੀਨੇ ਅਵਤਾਰ ॥ ਕੋਟਿ ਬ੍ਰਹਮੰਡ. ਜਾ ਕੇ ਧ੍ਰਮਸਾਲ॥ ਕੋਟਿ ਮਹੇਸ; ਉਪਾਇ ਸਮਾਏ॥ ਕੋਟਿ ਬ੍ਰਹਮੇ; ਜਗੁ ਸਾਜਣ ਲਾਏ॥੧॥ ਐਸੋ ਧਣੀ ਗੁਵਿੰਦੁ ਹਮਾਰਾ॥ ਬਰਨਿ. ਨ ਸਾਕਉ; ਗੁਣ ਬਿਸਥਾਰਾ॥੧॥ਰਹਾਉ॥ ਕੋਟਿ ਮਾਇਆ; ਜਾ ਕੈ ਸੇਵਕਾਇ॥ ਕੋਟਿ ਜੀਅ; ਜਾ ਕੀ ਸਿਹਜਾਇ॥ ਕੋਟਿ ਉਪਾਰਜਨਾ; ਤੇਰੈ ਅੰਗਿ॥ ਕੋਟਿ ਭਗਤ, ਬਸਤ ਹਰਿ ਸੰਗਿ॥੨॥ ਕੋਟਿ ਛਤ੍ਰਪਤਿ; ਕਰਤ ਨਮਸਕਾਰ॥ ਕੋਟਿ ਇੰਦ੍ਰ; ਠਾਢੇ ਹੈ ਦੁਆਰ॥ ਕੋਟਿ ਬੈਕੁੰਠ; ਜਾ ਕੀ ਦ੍ਰਿਸਟੀ ਮਾਹਿ॥ ਕੋਟਿ ਨਾਮ; ਜਾ ਕੀ ਕੀਮਤਿ ਨਾਹਿ॥੩॥ ਕੋਟਿ ਪੂਰੀਅਤ ਹੈ; ਜਾ ਕੈ ਨਾਦ॥ ਕੋਟਿ ਅਖਾਰੇ ਚਲਿਤ ਬਿਸਮਾਦ॥ ਕੋਟਿ ਸਕਤਿ ਸਿਵ; ਆਗਿਆਕਾਰ॥ ਕੋਟਿ ਜੀਅ; ਦੇਵੈ ਆਧਾਰ॥੪॥ ਕੋਟਿ ਤੀਰਥ; ਜਾ ਕੇ ਚਰਨ ਮਝਾਰ॥ ਕੋਟਿ ਪਵਿਤ੍ਰ ਜਪਤ ਨਾਮ ਚਾਰ॥ ਕੋਟਿ ਪੂਜਾਰੀ ਕਰਤੇ ਪੂਜਾ॥ ਕੋਟਿ ਬਿਸਥਾਰਨੁ; ਅਵਰੁ. ਨ ਦੂਜਾ॥੫॥ ਕੋਟਿ ਮਹਿਮਾ; ਜਾ ਕੀ ਨਿਰਮਲ ਹੰਸ॥ ਕੋਟਿ ਉਸਤਤਿ ਜਾ ਕੀ; ਕਰਤ ਬ੍ਰਹਮੰਸ॥ ਕੋਟਿ ਪਰਲਉ ਓਪਤਿ; ਨਿਮਖ ਮਾਹਿ॥ ਕੋਟਿ ਗੁਣਾ ਤੇਰੇ; ਗਣੇ. ਨ ਜਾਹਿ॥੬॥ ਕੋਟਿ ਗਿਆਨੀ. ਕਥਹਿ ਗਿਆਨੁ॥ ਕੋਟਿ ਧਿਆਨੀ. ਧਰਤ ਧਿਆਨੁ॥ ਕੋਟਿ ਤਪੀਸਰ; ਤਪ ਹੀ ਕਰਤੇ॥ ਕੋਟਿ ਮੁਨੀਸਰ; ਮੋੁਨਿ ਮਹਿ ਰਹਤੇ॥੭॥ ਅਵਿਗਤ ਨਾਥੁ. ਅਗੋਚਰ ਸੁਆਮੀ॥ ਪੂਰਿ ਰਹਿਆ ਘਟ; ਅੰਤਰਜਾਮੀ॥ ਜਤ ਕਤ ਦੇਖਉ; ਤੇਰਾ ਵਾਸਾ॥ ਨਾਨਕ ਕਉ; ਗੁਰਿ ਕੀਓ ਪ੍ਰਗਾਸਾ॥੮॥੨॥੫॥
ਹਲਤੁ ਪਲਤੁ ਸਵਾਰਿਓਨੁ; ਨਿਹਚਲ ਦਿਤੀਅਨੁ ਜਾਇ॥
ਪਰਮਪੂਜਨੀਕ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਬਿਅੰਤ ਸੱਚੇ ਖਸਮ, ਸੱਚੇ ਨਾਮ ਗੁਰਬਾਣੀ ਅਨੰਦ ਦੇ ਸੱਚੇ ਵੱਡੇ ਦਾਤੇ ਦਸ ਸਤਿਗੁਰੂ ਸਾਹਿਬਾਨ ਜੀ ਨੇ ਸੱਚਾ ਅੰਮ੍ਰਿਤ ਅਬਿਨਾਸੀ ਨਾਮ ਜਪਾ ਕੇ (ਹਲਤੁ) ਲੋਕ (ਪਲਤੁ) ਪ੍ਰਲੋਕ (ਸਵਾਰਿਓਨੁ) ਸਵਾਰ ਦਿਤੇ। ਤਰਸ ਕਰਕੇ ਅਪਨੇ ਸੱਚੇ (ਨਿਹਚਲ) ਅਚੱਲ, ਵਿਆਪਕ ਨਿਰਗੁਨ ਸਰੂਪ ’ਚ ਸੱਚੀ (ਜਾਇ) ਜਗੑਾ (ਦਿਤੀਅਨੁ) ਬਖ਼ਸ਼ ਦਿਤੀ ਜੀ ਰਾਮਜੀ। ਯਥਾ: ਜਿਉ ਜਲ ਮਹਿ ਜਲੁ; ਆਇ ਖਟਾਨਾ॥ ਤਿਉ ਜੋਤੀ ਸੰਗਿ; ਜੋਤਿ ਸਮਾਨਾ॥
ਸੰਸਾਰ ਸਾਗਰ ਤੇ ਰਖਿਅਨੁ; ਬਹੁੜਿ ਨ ਜਨਮੈ ਧਾਇ॥
ਅਗਨ (ਸਾਗਰ) ਸਮੁੰਦ੍ਰ ਸੰਸਾਰ ’ਚ ਡੁੱਬਣ ਸੜਣ (ਤੇ) ਤੋਂ ਸੱਚੇ ਕ੍ਰਿਪਾਲ ਸੱਚੇ ਦਇਆਲ ਸੱਚੇ ਦਸ ਸਤਿਗੁਰੂ ਸਾਹਿਬਾਨ ਜੀ ਨੇ (ਰਖਿਅਨੁ) ਰੱਖ ਲਿਆ ਜੀ ਰਾਮ ਜੀ! ਹੁਣ (ਬਹੁੜਿ) ਮੁੜ ਕੇ (ਜਨਮੈ) ਜਨਮ ਧਾਰ ਕੇ ਭਾਵ ਚੌਰਾਸੀ ਲੱਖ ਜੂਨਾਂ ’ਚ (ਧਾਇ) ਭੱਜਨਾ (ਨ) ਨਹੀਂ ਹੋਵੇਗਾ ਜੀ। ਯਥਾ:- ਅਗਨਿ ਸਾਗਰ; ਬੂਡਤ ਸੰਸਾਰਾ॥ ਨਾਨਕ. ਬਾਹ ਪਕਰਿ; ਸਤਿਗੁਰਿ ਨਿਸਤਾਰਾ॥) ਬਹੁਰਿ; ਹਮ ਕਾਹੇ ਆਵਹਿਗੇ॥ ਆਵਨ ਜਾਨਾ ਹੁਕਮੁ ਤਿਸੈ ਕਾ; ਹੁਕਮੈ ਬੁਝਿ ਸਮਾਵਹਿਗੇ॥੧॥ ਰਹਾਉ॥
ਜਿਹਵਾ ਏਕ. ਅਨੇਕ ਗੁਣ; ਤਰੇ ਨਾਨਕ ਚਰਣੀ ਪਾਇ॥
(ਨਾਨਕ) ਭਾਉ ਭਗਤੀ ਦੇ ਅਵਤਾਰ ਪਰਮਪੂਜਨੀਕ ਪ੍ਰੀਤਮ ਪ੍ਰੇਮ ਭਗਤਿ ਕੇ ਦਾਤੇ॥ ਵਾਹਿਗੁਰੂ ;ਗੁਰੁ ਅਰਜੁਨੁ ਪਰਤਖੵ ਹਰਿ॥੭॥੧੯॥ ਜੀ, ਸੱਚੇ ਸੱਚੇ ਸੱਚੇ ਬ੍ਰਹਮ ਗੁਰਤਾ ਬਿਰਾਜਮਾਨ ਧੰਨ ਸਤਿਗੁਰੂ ਸ੍ਰੀ ਸੱਚੇ ਗੁਰੂ ਗਿਰੰਥ ਸਾਹਿਬ ਜੀ ਮਹਾਰਾਜ ਸਾਚ ਨਾਮ ਕੀ ਅੰਮ੍ਰਿਤ ਵਰਖਾ॥੩॥ ਕਰਦੇ ਹਨ ਜੀ:- ਦਾਸਨਦਾਸੀ ਦੀ (ਜਿਹਵਾ) ਰਸਨਾ (ਏਕ) ਇੱਕ ਹੈ, ਪਰ ਸਤਿ ਸਤਿ ਸਦਾ ਸਤਿ॥ ਨਿਰਵੈਰੁ ਅਕਾਲਮੂਰਤਿ॥ ਆਜੂਨੀ ਸੰਭਉ॥ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਬਿਅੰਤ ਵਾਹਿਗੁਰੂ ਅਕਾਲਪੁਰਖੁ ਜੀ ਦੇ ਅਪਾਰ ਸੱਚੇ ਸੁੱਚੇ ਉੱਚੇ ਗੁਰਮੁਖਿ ਗੁਣ ਅਨੇਕ ਹਨ। ਯਥਾ:- ਜਿਹਬਾ ਏਕ; ਉਸਤਤਿ ਅਨੇਕ॥) ਹਮਰੀ ਜਿਹਬਾ ਏਕ; ਪ੍ਰਭ ਹਰਿ ਕੇ ਗੁਣ ਅਗਮ ਅਥਾਹ॥ ਹਮ ਕਿਉ ਕਰਿ ਜਪਹ ਇਆਣਿਆ; ਹਰਿ ਤੁਮ ਵਡ ਅਗਮ ਅਗਾਹ॥ ਇੱਕ ਨਿਮਾਣੀ ਰਸਨਾ ਨਾਲ ਪਰਮਪੂਜਨੀਕ ਵਾਹਿਗੁਰੂ ਅਕਾਲਪੁਰਖੁ ਜੀ ਦੇ ਸਾਰੇ ਗੁਣ ਗਾਇ ਨਹੀਂ ਜਾਂਦੇ ਜੀ। ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਵਾਹਿਗੁਰੂ ਜੀ ਦੇ ਮਿੱਠੇ ਪਰਉਪਕਾਰੀ ਸੁੰਦਰ (ਚਰਣੀ) ਚਰਨਕਮਲਾਂ ’ਤੇ (ਪਾਇ) ਪੈ ਕੇ, ਬਿਅੰਤ ਪ੍ਰੇਮੀ ਭਵ ਸਾਗਰ, ਵੈਰ ਨਿੰਦਾ ਚੁਗਲੀ ਔਗੁਣਾਂ ਵਿਕਾਰਾਂ ਪਰਾਈ ਤਾਤ ਤੋਂ (ਤਰੇ) ਤਰ ਗਏ। ਸਾਰੀ ਸ੍ਰਿਸਟੀ, ਕ੍ਰੋੜਾਂ ਖੰਡ ਬ੍ਰਹਮੰਡ ਦੇ ਸਾਰੇ ਜੀਅ ਜੰਤ ਅਕਾਲਪੁਰਖੁ ਜੀ ਦੇ ਗੁਣ ਗੌਂਦੇ ਹਨ। ਯਥਾ:- ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ; ਕਰਿ ਕਰਿ ਰਖੇ ਤੇਰੇ ਧਾਰੇ॥ ਸੇਈ ਤੁਧਨੋ ਗਾਵਨਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ॥
ਫਲਗੁਣਿ ਨਿਤ ਸਲਾਹੀਐ; ਜਿਸ ਨੋ. ਤਿਲੁ ਨ ਤਮਾਇ॥੧੩॥
(ਫਲਗੁਣਿ) ਫੱਗਣ ਦੇ ਮਹੀਨੇ ਦੁਆਰਾ ਸ਼ੁਭ ਸੱਚਾ ਗੁਰਮੁਖਿ ਉਪਦੇਸ਼ ਫੁਰਮੌਂਦੇ ਹਨ ਜੀ:- ਸੱਚੇ ਪ੍ਰਭ ਸੁਆਮੀ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਅਕਾਲਪੁਰਖੁ ਵਾਹਿਗੁਰੂ ਜੀ ਨੂੰ ਨਿਤ ਹੀ ਸਾਧਸੰਗਤ ਜੀ ਨਾਲ ਮਿਲ ਕੇ, ਗਾ ਕੇ (ਸਲਾਹੀਐ) ਸਲਾਹੁਣਾ ਕਰੀਏ ਜੀ ਰਾਮਜੀ। (ਜਿਸ) ਜਿਨੑਾਂ ਸੱਚੇ ਸੁੰਦਰ ਪਰਮਪੂਜਨੀਕ ਅਕਾਲਪੁਰਖੁ ਵਾਹਿਗੁਰੂ ਜੀ (ਨੋ) ਨੂੰ (ਤਿਲੁ) ਥੋੜੇ ਮਾਤ੍ਰ ਕੋਈ ਭੀ (ਤਮਾਇ) ਲਾਲਚ, ਇੱਛਾ ਅਥਵਾ (ਤਮਾਇ) ਤਮੋ ਗੁਣ (ਨ) ਨਹੀਂ ਹੈ ਜੀ ਰਾਮਜੀ॥੧੩॥ ਯਥਾ:- ਆਵਹੁ ਸਿਖ. ਸਤਿਗੁਰੂ ਕੇ ਪਿਆਰਿਹੋ; ਗਾਵਹੁ ਸਚੀ ਬਾਣੀ॥ ਬਾਣੀ ਤ ਗਾਵਹੁ ਗੁਰੂ ਕੇਰੀ; ਬਾਣੀਆ ਸਿਰਿ ਬਾਣੀ॥) ਅਨਦਿਨੁ; ਰਾਮ ਕੇ ਗੁਣ ਕਹੀਐ॥ ਤਥਾ:- ਵਡਾ ਦਾਤਾ; ਤਿਲੁ ਨ ਤਮਾਇ॥