ਜਿਨਿ ਜਿਨਿ ਨਾਮੁ ਧਿਆਇਆ; ਤਿਨ ਕੇ ਕਾਜ ਸਰੇ॥
(ਜਿਨਿ) ਜਿਨੑਾਂ (ਜਿਨਿ) ਜਿਨੑਾਂ ਗੁਰਮੁਖਿ ਸਨਮੁਖ ਸੱਚੇ ਬ੍ਰਹਮ ਗੁਰੂ ਭਗਤਾਂ ਨੇ, ਗੁਰਮੁਖਿ ਸੱਚੇ ਪਾਰਬ੍ਰਹਮ ਭਗਤ ਰਵਿਦਾਸ ਸਾਹਿਬ ਖ਼ਾਲਸਾ ਜੀ, ਗੁਰਮੁਖਿ ਸੱਚੇ ਪਾਰਬ੍ਰਹਮ ਵਾਹਿਗੁਰੂ ਭਗਤ ਸ੍ਰੀ ਨਾਮਦੇਵ ਸਾਹਿਬ ਖ਼ਾਲਸਾ ਜੀ, ਗੁਰਮੁਖਿ ਸੱਚੇ ਪਾਰਬ੍ਰਹਮ ਵਾਹਿਗੁਰੂ ਭਗਤ ਸ੍ਰੀ ਕਬੀਰ ਸਾਹਿਬ ਖ਼ਾਲਸਾ ਜੀ, ਗੁਰਮੁਖਿ ਸੱਚੇ ਪਾਰਬ੍ਰਹਮ ਵਾਹਿਗੁਰੂ ਭਗਤ ਸ੍ਰੀ ਸੈਣ ਸਾਹਿਬ ਖ਼ਾਲਸਾ ਜੀ, ਗੁਰਮੁਖਿ ਸੱਚੇ ਪਾਰਬ੍ਰਹਮ ਵਾਹਿਗੁਰੂ ਭਗਤ ਸ੍ਰੀ ਧੰਨਾ ਸਾਹਿਬ ਖ਼ਾਲਸਾ ਜੀ ਵਾਂਗ ਰੋਮਿ ਰੋਮਿ ਦੇ ਪ੍ਰੇਮ ਨਾਲ ਰੋਮਿ ਰੋਮਿ ਕਰਕੇ, ਸੱਚੇ ਵਾਹਿਗੁਰੂ ਸਤਿਗੁਰੂ ਸਾਹਿਬ ਜੀ, ਸੱਚੀ ਪਿਆਰੀ ਸਾਧਸੰਗਤ ਜੀ ਦੀ ਨਿਘਰ ਨਿਸਕਾਮ ਸੇਵਾ ਕਰਦਿਆਂ, ਹਰਿ ਹਰਿ ਹਰਿ. ਹਰਿ ਹਰਿ ਹਰੇ; ਹਰਿ ਹਰਿ ਹਰਿ ਹੇਤ॥ ਊਠਤ ਬੈਠਤ ਸੋਵਤੇ; ਹਰਿ ਹਰਿ ਹਰਿ ਚੇਤ॥੧॥ਰਹਾਉ॥ ਅਨੁਸਾਰ ਉੱਠਦਿਆਂ ਬੈਠਦਿਆਂ ਜਾਗਦਿਆਂ ਸੁੱਤਿਆਂ ਸੱਚੇ ਵਾਹਿਗੁਰੂ ਨਾਮੁ ਜੀ (ਧਿਆਇਆ) ਧਿਆਏ ਹਨ ਜੀ। ਯਥਾ:- (ਤਿਨ) ਤਿਨੑਾਂ (ਕੇ) ਦੇ ਸਾਰੇ ਸੰਸਾਰ ਦੇ ਵਿਵਹਾਰਕ ਅਤੇ ਵਾਹਿਗੁਰੂ ਜੀ ਦੀ ਪ੍ਰਾਪਤੀ, ਪਰਉਪਕਾਰੀ ਸੇਵਾ ਸਿਮਰਨ ਆਦਿ ਪ੍ਰਮਾਰਥਕ (ਕਾਜ) ਕਾਰਜ (ਸਰੇ) ਸੰਪੂਰਨ ਹੋ ਗਏ ਜੀ ਰਾਮਜੀ। ਪਰਮਪੂਜਨੀਕ ਸੱਚੇ ਪਾਰਬ੍ਰਹਮ ਸੱਚੇ ਨਿਰੰਜਨ ਸੱਚਨ ਸੱਚ ਵਾਹਿਗੁਰੂ ਜੀ ਦਾ ਸੱਚਾ ਨਾਮ ਜਪਣ ਜਪੌਣ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਸੱਚਾ ਨਾਮ ਜਪਣ ਜਪੌਣ ਵਾਲੇ ਪ੍ਰੇਮੀ ਦੇ ਸਾਰੇ ਕਾਰਜ, ਸੱਚੇ ਭਗਤ ਵਛਲ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਸੱਚੇ ਵਾਹਿਗੁਰੂ ਜੀ ਆਪ ਸੰਪੂਰਨ ਕਰਦੇ ਹਨ ਜੀ ਰਾਮਜੀ। ਯਥਾ:- ਸੰਤਾ ਕੇ ਕਾਰਜਿ. ਆਪਿ ਖਲੋਇਆ; ਹਰਿ ਕੰਮੁ ਕਰਾਵਣਿ ਆਇਆ ਰਾਮ॥ ਗੁਰਪ੍ਰਸਾਦਿ ਜਿਵੇਂ ਗੁਰਮੁਖਿ ਸੱਚੇ ਪਾਰਬ੍ਰਹਮ ਵਾਹਿਗੁਰੂ ਭਗਤ ਸ੍ਰੀ ਨਾਮਦੇਵ ਸਾਹਿਬ ਖ਼ਾਲਸਾ ਜੀ ਦੀ ਛੱਪਰੀ ਬੰਨੑੀ, ਗੁਰਮੁਖਿ ਸੱਚੇ ਪਾਰਬ੍ਰਹਮ ਵਾਹਿਗੁਰੂ ਭਗਤ ਸ੍ਰੀ ਕਬੀਰ ਸਾਹਿਬ ਖ਼ਾਲਸਾ ਜੀ ਦਾ ਜੱਗ ਸੰਪੂਰਨ ਕੀਤਾ, ਗੁਰਮੁਖਿ ਸੱਚੇ ਪਾਰਬ੍ਰਹਮ ਵਾਹਿਗੁਰੂ ਭਗਤ ਸ੍ਰੀ ਧੰਨੇ ਸਾਹਿਬ ਖ਼ਾਲਸਾ ਜੀ ਦੀਆਂ ਗਊਆਂ ਚਾਰੀਆਂ ਜੀ ਰਾਮਜੀ! ਯਥਾ:- ਕਾਜ ਹਮਾਰੇ ਪੂਰੇ; ਸਤਗੁਰ॥ ਬਾਜੇ ਅਨਹਦ ਤੂਰੇ; ਸਤਗੁਰ॥੧॥ਰਹਾਉ॥) ਏਕੋ ਨਾਮੁ ਧਿਆਇ; ਮਨ ਮੇਰੇ॥ ਕਾਰਜੁ ਤੇਰਾ ਹੋਵੈ ਪੂਰਾ; ਹਰਿ ਹਰਿ ਹਰਿ ਗੁਣ ਗਾਇ ਮਨ ਮੇਰੇ॥੧॥ ਰਹਾਉ॥
ਹਰਿ ਗੁਰੁ ਪੂਰਾ ਆਰਾਧਿਆ; ਦਰਗਹ ਸਚਿ ਖਰੇ॥
ਜਿਨ੍ਹਾਂ ਨੇ (ਹਰਿ) ੴ ਸੱਚੇ ਸਿਰਜਣਹਾਰ, ਪਾਰਬ੍ਰਹਮ ਨਿਰਗੁਨ ਨਿਰੰਕਾਰ ਦੇ ਪਾਰਬ੍ਰਹਮ ਸ੍ਰਬ ਵਿਆਪੀ ਸੁੰਦਰ ਪਾਰਬ੍ਰਹਮ ਭਗਵਾਨ ਵਾਹਿਗੁਰੂ ਜੀ ਦੇ (ਪੂਰਾ) ਪੂਰਨ ੴ ਸੱਚੇ ਸਿਰਜਣਹਾਰ, ਪਾਰਬ੍ਰਹਮ ਨਿਰਗੁਨ ਨਿਰੰਕਾਰ ਦੇ ਪਾਰਬ੍ਰਹਮ ਗੁਰੁ ਅਵਤਾਰ, ਸੱਚੇ ਨਾਮ ਗੁਰਬਾਣੀ ਜੀ ਦੇ ਸੱਚੇ ਦਾਤੇ, ਦੀਨ ਦਇਆਲ ਸਦਾ ਕਿਰਪਾਲ॥ ਅੰਤਰਜਾਮੀ ਸਮਰੱਥ ਸੁਆਮੀ ਵਾਹਿਗੁਰੂ ਦਸ ਸਤਿਗੁਰੂ ਸਾਹਿਬਾਨ ਜੀ ਨੂੰ ਇੱਕ ਜੋਤਿ ਮੰਨ ਕੇ (ਆਰਾਧਿਆ) ਭਾਵਨਾ ਨਾਲ ਜਪੇ ਜਪਾਏ, ਗਾਏ, ਧਿਆਏ, ਨਮਸਕਾਰੇ, ਜਾਈਏ ਬਲਿਹਾਰੇ ਜੀ ਰਾਮਜੀ। ਉਹ (ਦਰਗਹ) ਸਤਸੰਗਤ, (ਦਰਗਹ) ਬਿਅੰਤ ਬ੍ਰਹਮੰਡਾਂ ਦੀ ਰਚਨਾ ਅਤੇ (ਦਰਗਹ) ਸੱਚਖੰਡ ’ਚ (ਸਚਿ) ਸੱਚੇ (ਖਰੇ) ਸੁਧਰਮੀ (ਖਰੇ) ਸੱਚਿਆਰੇ, ਨਾਮ ਜਪਣ ਜਪੌਣ ਵਾਲੇ ਖਰੇ ਗੁਰਮੁਖਿ ਸੱਚੇ ਬ੍ਰਹਨ ਜਾਣੇ ਜਾਂਦੇ ਹਨ ਜੀ ਰਾਮਜੀ। ਯਥਾ:- ਖਰੇ ਪਰਖਿ ਖਜਾਨੈ ਪਾਇਹਿ; ਖੋਟੇ ਭਰਮਿ ਭੁਲਾਵਣਿਆ॥੬॥) ਹਰਿ ਹਰਿ ਨਾਮੁ ਜਪਹਿ ਆਰਾਧਹਿ; ਸੇਵਕ ਭਾਇ ਖਰੇ॥
ਸਰਬ ਸੁਖਾ ਨਿਧਿ ਚਰਣ ਹਰਿ; ਭਉਜਲੁ ਬਿਖਮੁ ਤਰੇ॥
(ਸਰਬ) ਸਾਰੇ ਸੁਖਾ ਦੇ (ਨਿਧਿ) ਖ਼ਜ਼ਾਨੇ (ਹਰਿ) ਪਰਮਪੂਜਨੀਕ ਅਨਦ ਬਿਨੋਦ ਅਨੰਤ ਹਰਿ; ਅਨਹਦ ਅਨਦ ਗੁਬਿੰਦ॥੬੪॥ ਧੰਨ ਧੰਨ ਧੰਨ ਵਾਹਿਗੁਰੂ ਜੀ ਦੇ ਚਰਣ-ਕਮਲ ਅਥਵਾ ਗੁਰਸਬਦ ਰੂਪੀ ਚਰਣ-ਕਮਲਾਂ ਨਾਲ ਲੱਗ ਕੇ ਬਿਅੰਤ ਜੀਵ (ਬਿਖਮੁ) ਕਠਿਨ (ਭਉਜਲੁ) ਸੰਸਾਰ ਸਮੁੰਦ੍ਰ ਤੋਂ ਤਰੇ ਹਨ ਜੀ ਰਾਮਜੀ। ਯਥਾ:- ਹਰਿ ਹਰਿ ਨਾਮੁ ਬੋਹਿਥੁ ਹੈ ਕਲਜੁਗਿ; ਖੇਵਟੁ ਗੁਰਸਬਦਿ ਤਰਹੁ॥੧॥) ਤਰਣ ਸਾਗਰ ਬੋਹਿਥ ਚਰਣ ਤੁਮਾਰੇ; ਤੁਮ ਜਾਨਹੁ ਅਪੁਨੀ ਭਾਤੇ॥ ਕਰਿ ਕਿਰਪਾ. ਜਿਸੁ ਰਾਖਹੁ ਸੰਗੇ; ਤੇ ਤੇ ਪਾਰਿ ਪਰਾਤੇ॥੨॥
ਪ੍ਰੇਮ ਭਗਤਿ ਤਿਨ ਪਾਈਆ; ਬਿਖਿਆ ਨਾਹਿ ਜਰੇ॥
(ਤਿਨ) ਤਿਨੑਾਂ ਸੱਚੇ ਪਰਉਪਕਾਰੀ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਗੁਰਮੁਖਾਂ ਨੇ ਧੰਨ ਧੰਨ ਧੰਨ ਪਰਮਪੂਜਨੀਕ ਸੱਚੇ ਪਾਰਬ੍ਰਹਮ ਸੱਚੇ ਸੁੰਦਰ ਸੱਚੇ ਵਾਹਿਗੁਰੂ ਦਸ ਸਤਿਗੁਰੂ ਸਾਹਿਬਾਨ ਜੀ ਦੀ (ਪ੍ਰੇਮ) ਪ੍ਰੇਮਾ (ਭਗਤਿ) ਭਗਤੀ (ਪਾਈਆ) ਪਾਈ ਜੀ ਰਾਮਜੀ। ਉਹ (ਬਿਖਿਆ) ਜ਼ਹਿਰ ਮਾਇਆ ਵਿਸ਼ਿਆਂ, ਅਗਨਿ ਸਾਗਰ ’ਚ (ਨਾਹਿ) ਨਹੀਂ (ਜਰੇ) ਸੜੇ ਜੀ ਰਾਮਜੀ।
ਕੂੜ ਗਏ ਦੁਬਿਧਾ ਨਸੀ; ਪੂਰਨ ਸਚਿ ਭਰੇ॥
ਉਨੑਾਂ ਦੇ ਅੰਦਰੋਂ (ਕੂੜ) ਝੂਠ, ਨਿੰਦਾ, ਪਰਾਈ ਤਾਤ, ਪੰਜ ਵਿਕਾਰ, ਔਗੁਣ ਆਦਿ ਚਲੇ ਗਏ ਅਤੇ (ਦੁਬਿਧਾ) ਦ੍ਵੈਤ, ਭਰਮ ਭੀ (ਨਸੀ) ਨੱਸ ਗਈ ਜੀ। ਉਨੑਾਂ ਦੇ ਅੱਖ, ਕੰਨ, ਇੰਦ੍ਰੇ ਰੋਮ ਰੋਮ ਪੂਰਨ ਸਚਿ ਨਾਲ ਭਰੇ ਹਨ। ਯਥਾ:- ਸਚੁ ਖਾਣਾ ਸਚੁ ਪੈਨਣਾ; ਟੇਕ ਨਾਨਕ. ਸਚੁ ਕੀਤੁ॥੪॥੫॥੭੫॥) ਤੁਮ ਪੂਰਨ. ਪੂਰਿ ਰਹੇ ਸੰਪੂਰਨ; ਹਮ ਭੀ ਸੰਗਿ ਅਘਾਏ॥ ਜਿਵੇਂ ਧੰਨ ਹਨ ਧੰਨ ਹਨ ਧੰਨ ਹਨ, ਵਾਹਿਗੁਰੂ ਜੀ ਦੇ ਸਰਗੁਨ ਸਰੂਪ ਪੂਰਨ ਬ੍ਰਹਮ ਸਤਿਗੁਰੂ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਧੰਨ ਹਨ। ਜ਼ਾਲਮ ਪਾਪੀਆਂ ਨੇ ਅਤਿਆਚਾਰ ਜ਼ੁਲਮ ਕਰਕੇ, ਆਪ ਜੀ ਨੂੰ ਲੋਹੇ ਦੇ ਤੰਗ ਪਿੰਜਰੇ ’ਚ ਤਿੱਖੇ ਤੀਰਾਂ ਵਿਚਕਾਰ ਬੈਠਾਇਆ। ਆਪ ਜੀ ਤੰਗ ਪਿੰਜਰੇ ’ਚ ਬੈਠੇ, ਧੰਨ ਸਤਿਗੁਰੂ ਸ੍ਰੀ ਗੁਰੂ ਗਿਰੰਥ ਸਾਹਿਬ ਜੀ ਦੇ ਅੱਖਰ ਅੱਖਰ ਨੂੰ ਵਾਹਿਗੁਰੂ ਗੁਰੂ ਮੰਨ ਕੇ, ਅੱਖਰ ਅੱਖਰ ਦਾ ਪੂਰਨ ਪਿਆਰਾ ਸੱਚਿਆਰਾ ਅਪਾਰਾ ਨਿਰਾਰਾ ਧਿਆਨ ਧਾਰ ਕੇ ਸੱਚ ਸੱਚ ਸੱਚ ਜਪਦੇ ਰਹੇ। ਰੋਮਿ ਰੋਮਿ ਕਰਕੇ ਆਪ ਜੀ ਪੂਰਨ ਸੱਚ ਨਾਲ ਪੂਰਨ ਭਰੇ ਹਨ। ਆਪ ਜੀ ਦਾ ਪਰਮਪਵਿੱਤ੍ਰ ਸ਼ੁਭ ਸੱਚਾ ਮਹਾਨ ਪਰਉਪਕਾਰੀ ਧੀਰਜਧਾਰੀ ਸ਼ਹੀਦ ਹੋਇਆ ਸੀਸ, ਦਾਸਨਦਾਸ ਦੇ ਸਿਰ ’ਤੇ ਸਜ ਰਿਹਾ ਹੈ। ਯਥਾ:- ਵਡਹੰਸੁ ਮਹਲਾ ੩ ਅਸਟਪਦੀਆ ੴ ਸਤਿਗੁਰ ਪ੍ਰਸਾਦਿ॥ ਸਚੀ ਬਾਣੀ ਸਚੁ ਧੁਨਿ; ਸਚੁ ਸਬਦੁ ਵੀਚਾਰਾ॥ ਅਨਦਿਨੁ ਸਚੁ ਸਲਾਹਣਾ; ਧਨੁ ਧਨੁ ਵਡਭਾਗ ਹਮਾਰਾ॥੧॥ ਮਨ ਮੇਰੇ; ਸਾਚੇ ਨਾਮ ਵਿਟਹੁ ਬਲਿ ਜਾਉ॥ ਦਾਸਨਿ ਦਾਸਾ ਹੋਇ ਰਹਹਿ; ਤਾ ਪਾਵਹਿ ਸਚਾ ਨਾਉ॥੧॥ ਰਹਾਉ॥ ਜਿਹਵਾ ਸਚੀ. ਸਚਿ ਰਤੀ; ਤਨੁ ਮਨੁ ਸਚਾ ਹੋਇ॥ ਬਿਨੁ ਸਾਚੇ. ਹੋਰੁ ਸਾਲਾਹਣਾ; ਜਾਸਹਿ ਜਨਮੁ ਸਭੁ ਖੋਇ॥੨॥ ਸਚੁ ਖੇਤੀ. ਸਚੁ ਬੀਜਣਾ; ਸਾਚਾ ਵਾਪਾਰਾ॥ ਅਨਦਿਨੁ ਲਾਹਾ ਸਚੁ ਨਾਮੁ ਧਨੁ; ਭਗਤਿ ਭਰੇ ਭੰਡਾਰਾ॥੩॥ ਸਚੁ ਖਾਣਾ ਸਚੁ ਪੈਨਣਾ; ਸਚੁ ਟੇਕ ਹਰਿ ਨਾਉ॥ ਜਿਸ ਨੋ ਬਖਸੇ. ਤਿਸੁ ਮਿਲੈ; ਮਹਲੀ ਪਾਏ ਥਾਉ॥੪॥ ਆਵਹਿ ਸਚੇ. ਜਾਵਹਿ ਸਚੇ; ਫਿਰਿ ਜੂਨੀ. ਮੂਲਿ ਨ ਪਾਹਿ॥ ਗੁਰਮੁਖਿ ਦਰਿ ਸਾਚੈ. ਸਚਿਆਰ ਹਹਿ; ਸਾਚੇ ਮਾਹਿ ਸਮਾਹਿ॥੫॥ ਅੰਤਰੁ ਸਚਾ. ਮਨੁ ਸਚਾ; ਸਚੀ ਸਿਫਤਿ ਸਨਾਇ॥ ਸਚੈ ਥਾਨਿ. ਸਚੁ ਸਾਲਾਹਣਾ; ਸਤਿਗੁਰ ਬਲਿਹਾਰੈ ਜਾਉ॥੬॥ ਸਚੁ ਵੇਲਾ. ਮੂਰਤੁ ਸਚੁ; ਜਿਤੁ ਸਚੇ ਨਾਲਿ ਪਿਆਰੁ॥ ਸਚੁ ਵੇਖਣਾ. ਸਚੁ ਬੋਲਣਾ; ਸਚਾ ਸਭੁ ਆਕਾਰੁ॥੭॥ ਨਾਨਕ ਸਚੈ ਮੇਲੇ ਤਾ ਮਿਲੇ; ਆਪੇ ਲਏ ਮਿਲਾਇ॥ ਜਿਉ ਭਾਵੈ ਤਿਉ ਰਖਸੀ; ਆਪੇ ਕਰੇ ਰਜਾਇ॥੮॥੧॥) ਸਲੋਕੁ॥ ਮਨਿ ਸਾਚਾ; ਮੁਖਿ ਸਾਚਾ ਸੋਇ॥ ਅਵਰੁ ਨ ਪੇਖੈ; ਏਕਸੁ ਬਿਨੁ ਕੋਇ॥ ਨਾਨਕ ਇਹ ਲਛਣ; ਬ੍ਰਹਮਗਿਆਨੀ ਹੋਇ॥੧॥) ਜਿਨ ਸਚੁ ਜਾਤਾ; ਸੇ ਸਚਿ ਸਮਾਣੇ॥ ਹਰਿ ਗੁਣ ਗਾਵਹਿ; ਸਚੁ ਵਖਾਣੇ॥ ਨਾਨਕ ਨਾਮਿ ਰਤੇ ਬੈਰਾਗੀ; ਨਿਜ ਘਰਿ ਤਾੜੀ ਲਾਵਣਿਆ॥
ਪਾਰਬ੍ਰਹਮੁ ਪ੍ਰਭੁ ਸੇਵਦੇ; ਮਨ ਅੰਦਰਿ ਏਕੁ ਧਰੇ॥
ਪਰਉਪਕਾਰੀ ਗੁਰੂ ਪਿਆਰੇ॥੧॥ ਗੁਰਮੁਖਿ ਜਨ ਜੀ (ਏਕੁ) ੴ ਸੱਚੇ ਸਿਰਜਣਹਾਰ, ਪਾਰਬ੍ਰਹਮ ਨਿਰਗੁਨ ਨਿਰੰਕਾਰ ਦੇ ਪਾਰਬ੍ਰਹਮੁ ਗੁਰ ਅਵਤਾਰ, ਸੱਚੇ ਨਾਮ ਗੁਰਬਾਣੀ ਜੀ ਦੇ ਸੱਚੇ ਦਾਤੇ, ਦੀਨ ਦਇਆਲ ਸਦਾ ਕਿਰਪਾਲ॥ (ਪ੍ਰਭੁ) ਅੰਤਰਜਾਮੀ ਸਮਰੱਥ ਸੁਆਮੀ ਵਾਹਿਗੁਰੂ ਦਸ ਸਤਿਗੁਰੂ ਸਾਹਿਬਾਨ ਜੀ ਨੂੰ ਅਪਨੇ ਮਨ ਰੋਮਿ ਰੋਮਿ ਅੰਦਰਿ (ਧਰੇ) ਧਰ ਕੇ, ਵਿਸਾ ਕੇ, ਸੁਆਸ ਸੁਆਸ (ਸੇਵਦੇ) ਸਿਮਰਦੇ (ਸੇਵਦੇ) ਸੱਚੀ ਖਰੀ ਸੇਵਾ ਕਰਦੇ ਹਨ ਜੀ ਰਾਮਜੀ।
ਮਾਹ ਦਿਵਸ. ਮੂਰਤ ਭਲੇ; ਜਿਸ ਕਉ. ਨਦਰਿ ਕਰੇ॥
ਜਿਸ (ਕਉ) ’ਤੇ ਪਰਮਪੂਜਨੀਕ ਸੱਚੇ ਗੁਰਦੇਵ ਸੱਚੇ ਵਾਹਿਗੁਰੂ ਸਤਿਗੁਰੂ ਸਾਹਿਬ ਜੀ ਸੱਚਾ ਅੰਮ੍ਰਿਤ ਨਾਮ ਜਪਣ ਜਪੌਣ, ਪਰਉਪਕਾਰ ਕਰਨ ਕਰੌਣ ਆਦਿ ਦੀ ਮਹਾਂ ਵਿਸਮਾਦ ਸ੍ਰਬ ਵਿਆਪੀ ਸੱਚੀ ਸੱਚੀ ਸੱਚੀ (ਨਦਰਿ) ਮਿਹਰ, ਕ੍ਰਿਪਾ ਦ੍ਰਿਸਟੀ (ਕਰੇ) ਕਰਦੇ ਹਨ, ਉਸ ਦੇ ਸਾਰੇ (ਮਾਹ) ਮਹੀਨੇ (ਦਿਵਸ) ਦਿਨ, (ਮੂਰਤ) ੧ਮਹੂਰਤ (ਭਲੇ) ਚੰਗੇ ਹਨ। ੧ਦੋ ਘੜੀ ਦਾ ਸਮਾਂ। ਯਥਾ:- ਸੋਈ ਦਿਵਸੁ ਭਲਾ; ਮੇਰੇ ਭਾਈ॥ ਹਰਿ ਗੁਨ ਗਾਇ; ਪਰਮਗਤਿ ਪਾਈ॥ਰਹਾਉ॥
ਨਾਨਕੁ ਮੰਗੈ ਦਰਸ ਦਾਨੁ; ਕਿਰਪਾ ਕਰਹੁ ਹਰੇ॥੧੪॥੧॥
(ਨਾਨਕੁ) ਪਰਮਪੂਜਨੀਕ ਜੁੱਗ ਜੁੱਗ ਸੱਚੀ ਸੱਚੀ ਸੱਚੀ ਅਮਰ ਅਬਿਨਾਸੀ ਗੁਰਤਾਗੱਦੀ ਬਿਰਾਜਮਾਨ, ਚਰਵ ਛਤ੍ਰ ਤਖ਼ਤ ਦੇ ਮਾਲਕ, ਪਾਰਬ੍ਰਹਮ ਕੇ ਗੁਰ ਅਵਤਾਰ, ੴ ਸੱਚੇ ਸਿਰਜਣਹਾਰ ਸੱਚੇ ਧਰਨਿ ਗਗਨ ਨਵ ਖੰਡ ਮਹਿ; ਜੋਤਿ ਸ੍ਵਰੂਪੀ ਰਹਿਓ ਭਰਿ॥ ਭਨਿ ਮਥੁਰਾ. ਕਛੁ ਭੇਦੁ ਨਹੀ; ਗੁਰੁ ਅਰਜੁਨੁ ਪਰਤਖੵ ਹਰਿ॥ ਸੱਚੇ ਸਤਿਗੁਰੂ ਸ੍ਰੀ ਗੁਰੂ ਗਿਰੰਥ ਸਾਹਿਬ ਜੀ ਸਨਮੁਖ ਫ਼ੁਰਮੌਂਦੇ ਹਨ ਜੀ:- ਹੇ (ਹਰੇ) ਅਕਾਲਪੁਰਖੁ ਵਾਹਿਗੁਰੂ ਦਸ ਸਤਿਗੁਰੂ ਸਾਹਿਬਾਨ ਜੀ! ਦਾਸਨਦਾਸ ਆਪ ਜੀ ਦੇ ਸੱਚੇ ਸੁੰਦਰ ਸੱਚੇ ਮਨਮੋਹਨ (ਦਰਸ) ਦਰਸਨਾ ਦਾ ਸੱਚੇ ਸੁੱਚਾ ਉੱਚਾ ਦਾਨੁ (ਮੰਗੈ) ਮੰਗਦਾ ਹੈ ਜੀ। ਆਪ ਜੀ ਅਪਣੀ ਮਹਾਂ ਵਿਸਮਾਦ ਕਿਰਪਾ (ਕਰਹੁ) ਕਰੋ ਜੀ ਅਤੇ ਦਾਸਨਾਦਸ ਨੂੰ ਦਰਸਨਾਂ ਬਖ਼ਸ਼ੋ ਜੀ ਸੱਚੇ ਰਾਮਜੀ ਸੱਚੇ! ॥੧੪॥੧॥ ਯਥਾ:- ਦਰਸਨੁ ਮਾਗਉ; ਦੇਹਿ ਪਿਆਰੇ॥ ਤੁਮਰੀ ਸੇਵਾ; ਕਉਨ ਕਉਨ. ਨ ਤਾਰੇ॥੧॥ ਰਹਾਉ॥) ਮੇਰਾ ਮਨੁ ਲੋਚੈ; ਗੁਰ ਦਰਸਨ ਤਾਈ॥ ਬਿਲਪ ਕਰੇ; ਚਾਤ੍ਰਿਕ ਕੀ ਨਿਆਈ॥ ਤ੍ਰਿਖਾ ਨ ਉਤਰੈ. ਸਾਂਤਿ ਨ ਆਵੈ; ਬਿਨੁ ਦਰਸਨ ਸੰਤ ਪਿਆਰੇ ਜੀਉ॥੧॥ ਹਉ ਘੋਲੀ ਜੀਉ ਘੋਲਿ ਘੁਮਾਈ; ਗੁਰ ਦਰਸਨ ਸੰਤ ਪਿਆਰੇ ਜੀਉ॥੧॥ਰਹਾਉ॥) ਹਉ ਰਹਿ ਨ ਸਕਾ, ਬਿਨੁ ਦੇਖੇ ਪ੍ਰੀਤਮਾ; ਮੈ. ਨੀਰੁ ਵਹੇ ਵਹਿ ਚਲੈ ਜੀਉ॥੩॥) ਦਰਸ ਤੇਰੇ ਕੀ ਪਿਆਸ ਮਨਿ ਲਾਗੀ॥ ਸਹਜ ਅਨੰਦ ਬਸੈ ਬੈਰਾਗੀ॥੩॥) ਮਨਿ ਬੈਰਾਗੁ ਭਇਆ; ਦਰਸਨੁ ਦੇਖਣੈ ਕਾ ਚਾਉ॥ ਧੰਨੁ ਸੁ ਤੇਰਾ ਥਾਨੁ॥੧॥ਰਹਾਉ॥