Cookie Consent

By clicking “Accept”, you agree to the storing of cookies on your device to enhance site navigation and analyze site usage. View our Privacy Policy for more information.

Vaisaakh ਵੈਸਾਖ
April 13, 2025

ਵੈਸਾਖਿ ਧੀਰਨਿ ਕਿਉ ਵਾਢੀਆ; ਜਿਨਾ ਪ੍ਰੇਮ ਬਿਛੋਹੁ॥

____________

ਸਾਖੀ ਸਤਿਗੁਰ ਕੀਨੋ ਪਰਉਪਕਾਰੁ॥ ਅਨੁਸਾਰ ਖ਼ਾਲਸਾ ਗੁਰੂ ਗੁਰੂ ਖ਼ਾਲਸਾ॥ ਪੰਥ ਜੀ ਦੀ ਸ਼ੁਭ ਸੱਚੀ ਸਾਜਨਾ, ਸਾਵਧਾਨ ਏਕਾਗਰ ਚੀਤ॥) ਨਾਨਕ ਨਿਰਭਉ ਨਿਰੰਕਾਰੁ; ਸਤਿਗੁਰੂ ਗੋਬਿੰਦ ਸਿੰਘ ਸਾਹਿਬ ਖ਼ਾਲਸਾ ਜੀ ਨੇ ਸੀਸ ਮੰਗਣੇ:- ਸਤਜੁੱਗ ’ਚ ਸਤਸੰਧ ਰਾਜੇ ਦੇ ਰਾਜ ਸਮੇਂ ਸੁਆਸ ਬੀਰਜ, ਦੀਰਘਦਾੜ੍ਹ ਦੋ ਜ਼ਾਲਮ ਦੈਂਤ ਪਰਜਾ ਗਊ ਗ੍ਰੀਬ ਨੂੰ ਮਾਰ ਕੇ ਖਪਾਉਣ ਲੱਗੇ, ਇਨੑਾਂ ਨੇ ਸਾਰੇ ਦੇਸ਼ ’ਚ ਆਪਣੇ ਨਾਮ ਦੀ ਦੁਹਾਈ ਫਿਰਾ ਦਿਤੀ ਜੀ। ਅਤਿ ਅਹੰਕਾਰ ਨਾਲ ਆਪਣੇ ਡੌਲ਼ੇ ਠੋਕਣ ਲੱਗੇ। ਗਰਬ ਪ੍ਰਹਾਰੀ ਅੰਤਰਜਾਮੀ ਭਗਤ ਵਛਲ ਕ੍ਰਿਪਾ ਨਿਧਾਨ ਜੋਤੀ ਸਰੂਪ ਸ੍ਰਬ ਪ੍ਰਕਾਸ਼ਕ ਵਿਆਪਕ ਬ੍ਰਹਮ ਜੀ ਨੇ ਮਹਾਨ ਕ੍ਰਿਪਾ ਕਰਕੇ, ਮਹਾਂਕਾਲ ਰੂਪ ਧਾਰ ਕੇ, ਇਨੑਾਂ ਦੈਤਾਂ ਨੂੰ ਮਾਰ ਕੇ, ਮੁਲਕ ਅੰਦਰ ਸੁਖ ਸ਼ਾਂਤੀ ਵਰਤਾਈ ਜੀ ਰਾਮਜੀ। 

ਸਤਜੁੱਗ ਵਿੱਚ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੀ ਧਰਤੀ ਚਾਲ਼ੀ ਚਾਲ਼ੀ ਕੋਹ ਸੋਨੇ ਦੀ ਸੀ। ਇੱਥੇ ਗੋਦਾਵਰੀ ਕਿਨਾਰੇ ਬੈਠ ਕੇ, ਪਰਉਪਕਾਰੀ ਨਿਰਹੰਕਾਰੀ ਨਿਰਵਿਚਾਰੀ ਮਹਾਂਕਾਲ ਜੀ ਨੇ ਬੜਾ ਲੰਮਾ ਸਮਾਂ ਪਰਮਪੂਜਨੀਕ ਸਰਬ ਵਿਆਪੀ ਸੱਚੇ ਵਾਹਿਗੁਰੂ ਜੀ ਦੀ ਘਣੀ ਬੰਦਗੀ ਕੀਤੀ। ਕਸਾਈਆਂ ਨੂੰ ਮਾਰ ਕੇ ਇੱਕ ਲੱਖ ਗਾਂ ਛੁਡਾਈ, ਤਾਂ ਆਪ ਜੀ ਦਾ ਨਾਮ ਦੁਸ਼ਟਦਮਨ ਜੀ ਪੈ ਗਿਆ ਜੀ। ਸੱਚੇ ਸੱਚੇ ਸੱਚੇ ਦੁਸ਼ਟਦਮਨ ਜੀ ਨੇ ਗਿਆਰਾਂ ਸੌ ਵਰ੍ਹੇ ਨਿਆਂ ਧਰਮ ਦਾ ਰਾਜ ਕਰਕੇ, ਸਾਰੀ ਪ੍ਰਜਾ ਨੂੰ ਮਹਾਨ ਸੁਖ ਬਖ਼ਸ਼ੇ ਜੀ। ਰਾਜ ਸਾਜ ਤੋਂ ਉਪਰਾਮ ਹੋ ਕੇ, ਸ੍ਰੀ ਹੇਮਕੁੰਟ ਸਾਹਿਬ ਜੀ ਵਿਖੇ ਬਹੁਤ ਭਾਰੀ ਬੰਦਗੀ ਕੀਤੀ ਜੀ ਰਾਮਜੀ। 

ਸੱਚੇ ਦੀਨ ਦਇਆਲ, ਸੱਚੇ ਸਰਬ ਪ੍ਰਤਿਪਾਲ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਵਾਹਿਗੁਰੂ ਜੀ ਨੇ ਪਰਮ ਪ੍ਰਸੰਨ ਹੋ ਕੇ, ਆਪਣੇ ਪਰਮਪਵਿੱਤ੍ਰ ਸੁਖਦਾਇਕ ਅਸਚਰਜ ਵਿਸਮਾਦ ਸੁੰਦਰ ਦਰਸਨ, ਆਪਣੇ ਨਿਰਗੁਨ ਸਰਗੁਨ ਸਰੂਪ ’ਚ ਦੀ ਏਕਤਾ ਲੀਣਤਾ ਬਖ਼ਸ਼ੀ ਜੀ। ਮਾਤ ਲੋਕ ’ਚ ਪ੍ਰਗਟ ਹੋ ਕੇ, ਖ਼ਾਲਸਾ ਪੰਥ ਸਾਜਣ ਦਾ ਹੁਕਮ ਦਿਤਾ ਜੀ। ਚਿਤ ਨ ਭਯੋ ਹਮਰੋ; ਆਵਨ ਕਹ॥ ਚੁਭੀ ਰਹੀ ਸ੍ਰੁਤ; ਪ੍ਰਭੁ ਚਰਨਨ ਮਹਿ॥ (ਸ੍ਰੀ ਦਸਮ ੫੫) ਅਨੁਸਾਰ ਚਰਨਕਮਲਾਂ ’ਚ ਲੀਣ ਵਿਸਮਾਦ ਸਨ। ਆਪ ਜੀ ਨੇ ਬੜਾ ਅਸਚਰਜ ਅਮੋਲਕ ਵਰ ਮੰਗਿਆ, “ਹੇ ਪ੍ਰਭੁ ਨਾਰਾਇਣੁ; ਗਰਬ ਪ੍ਰਹਾਰੀ॥ ਸੱਚੇ ਅਕਾਲਪੁਰਖੁ ਸੱਚੇ ਵਾਹਿਗੁਰੂ ਸਾਹਿਬ ਜੀ! ਧਰਮ ਯੁੱਧ ਕਰਦਿਆਂ ਭਾਵੇਂ ਗੋਲ਼ੀਆਂ ਤੀਰ ਵਰਸਦੇ ਹੋਣ, ਲੱਖਾਂ ਵੈਰੀਆਂ ਦਾ ਘੇਰਾ ਹੋਵੇ, ਸਰਵੰਸ ਕੁਰਬਾਨ ਹੋ ਜਾਵੇ, ਮਾਛੀਵਾੜੇ ਦੇ ਜੰਗਲ਼ ’ਚ ਟਿੰਡ ਦਾ ਸਿਰ੍ਹਾਣਾ ਲਾ ਕੇ ਕੰਡਿਆਂ ਦੀ ਸੇਜ ’ਤੇ ਬਿਰਾਜਿਆ ਹੋਵਾਂ ਆਦਿ ਹਰ ਔਕੜ ਬਿਪਤਾ ਕਸ਼ਟ ਸਮੇਂ ਅਤੇ ਅਬਿਨਾਸੀ ਗੁਰਤਾਗੱਦੀ ਸਿੰਘਾਸਨ ’ਤੇ ਸੁਖ ਸਹਿਤ ਸਜਣ ਸਮੇਂ, ਹਰ ਹਾਲਤ ’ਚ, ਆਪ ਜੀ ਦੇ ਵਿਸਮਾਦ ਸੱਚੇ ਚਰਨਕਮਲਾਂ ’ਚ ਲੀਣ ਅਭੇਦ ਰਹਾਂ, ਆਪ ਜੀ ਨੇ ਕ੍ਰਿਪਾ ਕਰਕੇ ਇਸ ਨੀਚ ਕੀਟ ’ਚ ਅਭੇਦ ਰਹਿਣਾ। ਯਥਾ:- ਅਬ ਤਉ ਜਾਇ ਚਢੇ ਸਿੰਘਾਸਨਿ; ਮਿਲੇ ਹੈ ਸਾਰਿੰਗਪਾਨੀ॥ ਰਾਮ ਕਬੀਰਾ ਏਕ ਭਏ ਹੈ; ਕੋਇ.ਨ ਸਕੈ ਪਛਾਨੀ॥) ਜਿਉ ਜਲ ਮਹਿ ਜਲੁ; ਆਇ ਖਟਾਨਾ॥ ਤਿਉ ਜੋਤੀ ਸੰਗਿ; ਜੋਤਿ ਸਮਾਨਾ॥) ਏਕਹਿ ਆਪਿ; ਨਹੀ ਕਛੁ ਭਰਮੁ॥ ਵਾਲੀ ਏਕਤਾ ਅਭੇਦਤਾ ਸਦੀਵ ਕਾਲ ਬਣੀ ਰਹੇ ਜੀ।”

ਨਿਰਗੁਨੀਆਰੇ ਕੀ ਬੇਨਤੀ; ਦੇਹੁ ਦਰਸੁ ਹਰਿ ਰਾਇਓ॥ ਅਨੁਸਾਰ ਪ੍ਰੇਮ ਬੇਨਤੀ ਸੁਣ ਕੇ, ਨਾਰਾਇਣ; ਹਰਿ ਰੰਗ ਰੰਗੋ॥ ਅਕਾਲਪੁਰਖੁ ਜੀ ਨੇ ਪਰਮ ਪ੍ਰਸੰਨ ਹੋ ਕੇ ਇਹ ਸ਼ੁਭ ਵਰ ਬਖ਼ਸ਼ਿਆ:- ਮੈ ਅਪਨਾ ਸੁਤ; ਤੋਹਿ ਨਿਵਾਜਾ॥ ਪੰਥੁ ਪ੍ਰਚੁਰ; ਕਰਬੇ ਕਹੁ ਸਾਜਾ॥ (ਸ੍ਰੀ ਦਸਮ ੫੭) ਗੁਰਮੁਖਿ ਪਿਤਾ ਗੁਰਮੁਖਿ ਸਪੁੱਤ੍ਰ ’ਚ ਕੋਈ ਫ਼ਰਕ ਨਹੀਂ ਹੁੰਦਾ ਜੀ। ਜਬ ਬਰਦਾਨਿ ਸਮੈ ਵਹੁ ਆਵਾ॥ (ਸ੍ਰੀ ਦਸਮ ੫੪) ਅਨੁਸਾਰ ਪਰਮਪੂਜਨੀਕ ਵਾਹਿਗੁਰੂ ਅਕਾਲਪੁਰਖੁ ਜੀ ਦੇ ਦਿਤੇ ਵਰ ਦਾ ਭਾਗਾਂ ਭਰਿਆ ਸਮਾਂ, ੧੭੫੬ ਬਿ:੧ ਵਿਸਾਖ ਨੂੰ ਗੁਰੂ ਖ਼ਾਲਸਾ ਪੰਥ ਜੀ ਸਾਜਣ ਦਾ ਆਇਆ।

ਗੁਹਜ ਕਥਾ ਲਿਖਤੀ ਪੋਥੀ ’ਚ ਇਹ ਲਿਖਿਆ ਹੈ:- ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ; ਸਤਿਗੁਰੂ ਗੋਬਿੰਦ ਸਿੰਘ ਸਾਹਿਬ ਖ਼ਾਲਸਾ ਜੀ ਨੇ ਸਾਰੇ ਦੇਸ਼ ’ਚ ਹੁਕਮਨਾਮੇ ਭੇਜੇ, “ਵਿਸਾਖੀ ਨੂੰ ਵੱਧ ਤੋਂ ਵੱਧ ਗਿਣਤੀ ’ਚ ਸਤਿਸੰਗਤ ਜੀ ਹੁੰਮ ਹੁਮਾ ਕੇ, ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਆਵੋ।” ਆਗਿਆਕਾਰੀ ਅਨੁਸਾਰੀ ਨਿੱਤਨੇਮੀ ਪ੍ਰੇਮੀਆਂ ਦੀ ਦਸ ਲੱਖ ਦੀ ਇਕੱਤ੍ਰਤਾ ਹੋ ਗਈ ਜੀ। 

ਲਾਲ ਗੁਪਾਲ ਗੋਬਿੰਦ ਪ੍ਰਭ; ਗਹਿਰ ਗੰਭੀਰ ਅਥਾਹ॥ ਸਰਵੰਸ-ਦਾਨੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਖ਼ਾਲਸਾ ਜੀ ਨੇ ਸ੍ਰੀ ਅਨੰਦਗੜ੍ਹ ਕਿਲੇ ’ਚ ਦਹੀਂ ਨਾਲ ਪਰਮਪਵਿੱਤ੍ਰ ਕੇਸੀ ਇਸ਼ਨਾਨ ਕੀਤਾ ਜੀ। ਨਵੀਨ ਪੰਜ ਕਕਾਰ ਪਹਿਨੇ, ਸੁੰਦਰ ਨਵੀਨ ਚੋਲ਼ਾ ਪਹਿਨਿਆ ਜੀ। ਮੈ ਗੁਰ ਮਿਲਿ; ਉਚ ਦੁਮਾਲੜਾ॥ ਅਨੁਸਾਰ ਸੁੰਦਰ ਨਵਾਂ ਦੁਮਾਲਾ ਸਜਾਇਆ, ਜਿਸ ’ਚ ਚਮਕੀਲੇ ਚੱਕਰ ਸਜਾਏ, ਜਿਨੑਾਂ ਦੇ ਚਮਕਾਰੇ ਅੱਗੇ ਵੈਰੀ ਦਾ ਨਿਸ਼ਾਨਾ ਉੱਕ ਜਾਂਦਾ, ਮੱਚਦੇ ਜੰਗ ’ਚ ਆਪ ਜੀ ਦੇ ਸਾਹਮਣੇ ਲੜਨ ਆਇਆ ਧਰਮ ਵਿਰੋਧੀ ਕੰਬ ਉਠੱਦਾ ਜੀ। ਸੋਹਣੀ ਉੱਚੀ ਕਲਗੀ ਸ਼ੋਭਨੀਕ ਹੋ ਰਹੀ ਸੀ। ਪਾਰਬ੍ਰਹਮ ਦੇ ਸੱਚੇ ਅਵਤਾਰ ਪੂਰਨ ਪਰਉਪਕਾਰੀ ਹਰਿ ਪ੍ਰਭ ਅਗਮ ਅਗੋਚਰ ਸੁਆਮੀ; ਵਾਹਿਗੁਰੂ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਖ਼ਾਲਸਾ ਜੀ ਨੀਲੇ ’ਤੇ ਅਸਵਾਰ ਸਨ, ਦੋ ਪ੍ਰੇਮੀ ਸਾਹਮਣੇ ਦੋ ਸ੍ਰੀ ਨਿਸ਼ਾਨ ਸਾਹਿਬ ਜੀ ਪਕੜ ਕੇ ਤੁਰ ਰਹੇ ਸਨ, ਨਗਾਰੇ ਭੀ ਵਜਾਏ ਜਾ ਰਹੇ ਸਨ ਜੀ। ਯਥਾ:- ਝੰਡੇ ਝੂਲਦੇ ਨਗਾਰੇ ਆਉਂਦੇ ਵੱਜਦੇ; ਨੀਲੇ ਦੇ ਅਸਵਾਰ ਪਾਤਿਸ਼ਾਹ॥ 

ਗੁਰਮੁਖਿ ਬ੍ਰਹਮ ਸੂਰਬੀਰ ਬਹਾਦਰ ਬਾਬਾ ਆਲਮ ਸਿੰਘ ਸਾਹਿਬ ਖ਼ਾਲਸਾ ਜੀ, ਗੁਰਮੁਖਿ ਬ੍ਰਹਮ ਸੂਰਬੀਰ ਬਹਾਦਰ ਬਾਬਾ ਉਦੇ ਸਿੰਘ ਸਾਹਿਬ ਖ਼ਾਲਸਾ ਜੀ, ਗੁਰਮੁਖਿ ਬ੍ਰਹਮ ਸੂਰਬੀਰ ਬਹਾਦਰ ਭਾਈ ਬਚਿੱਤ੍ਰ ਸਿੰਘ ਸਾਹਿਬ ਖ਼ਾਲਸਾ ਜੀ, ਪਾਰਬ੍ਰਹਮ ਸੱਚੇ ਪਰਉਪਕਾਰੀ ਪੰਜ ਪਿਆਰੇ ਜੀ, ਗੁਰਮੁਖਿ ਬ੍ਰਹਮ ਸੂਰਬੀਰ ਬਹਾਦਰ ਬਾਬਾ ਸੰਤ ਸਿੰਘ ਸਾਹਿਬ ਖ਼ਾਲਸਾ ਜੀ, ਗੁਰਮੁਖਿ ਬ੍ਰਹਮ ਸੂਰਬੀਰ ਬਹਾਦਰ ਭਾਈ ਸੰਗਤ ਸਿੰਘ ਸਾਹਿਬ ਖ਼ਾਲਸਾ ਜੀ ਆਦਿ ਸਮੂੰਹ ਸੂਰਬੀਰਾਂ ਦੇ ਮੰਡਲ ’ਚ, ਆਪਣੇ ਅਜਪਾਜਾਪ ਨਿਰਗੁਨ ਸਰੂਪ ਜੀ ਦੁਆਰਾ ਬਿਅੰਤ ਚੰਦ੍ਰਮਿਆਂ ਸੂਰਜਾਂ ਤਾਰਿਆਂ ਅਗਨੀਆਂ ਟਿਟਿਆਣਿਆਂ ਬਿਜਲੀਆਂ ਬ੍ਰਹਮੰਡਾਂ ਦੇ ਪ੍ਰਕਾਸ਼ਕ, ਸਾਹਿਬ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਖ਼ਾਲਸਾ ਜੀ ਇਉਂ ਅਤਿਅੰਤ ਸੋਭਾ ਪਾ ਰਹੇ ਸਨ, ਜਿਵੇਂ ਤਾਰੇ ਮੰਡਲ ’ਚ ਸੁੰਦਰ ਚੰਦ੍ਰਮਾ ਸਜਦਾ ਸ਼ੋਭਦਾ ਹੋਵੇ। ਰਸਤੇ ਦੇ ਦੋਹੀਂ ਪਾਸੀਂ ਪ੍ਰੇਮੀ ਹੱਥ ਜੋੜ ਸਿਰ ਝੁਕਾ, ਮੋਕਉ ਧਾਰਿ ਕ੍ਰਿਪਾ ਜਗਜੀਵਨ ਦਾਤੇ; ਹਰਿ ਸੰਤ ਪਗੀ, ਲੇ ਪਾਵੈ॥ ਹਉ ਕਾਟਉ ਕਾਟਿ ਬਾਢਿ ਸਿਰੁ ਰਾਖਉ; ਜਿਤੁ ਨਾਨਕ. ਸੰਤੁ ਚੜਿ ਆਵੈ॥੪॥੩॥) ਤੂ ਚਉ ਸਜਣ ਮੈਡਿਆ; ਡੇਈ ਸਿਸੁ ਉਤਾਰਿ॥ ਨੈਣ ਮਹਿੰਜੇ ਤਰਸਦੇ; ਕਦਿ ਪਸੀ ਦੀਦਾਰੁ॥੧॥) ਸੀਸੁ ਵਢੇ ਕਰਿ. ਬੈਸਣੁ ਦੀਜੈ; ਵਿਣੁ ਸਿਰ. ਸੇਵ ਕਰੀਜੈ॥ ਕਿਉ ਨ ਮਰੀਜੈ. ਜੀਅੜਾ ਨ ਦੀਜੈ; ਜਾ ਸਹੁ ਭਇਆ ਵਿਡਾਣਾ॥੧॥੩॥ ਵਾਲੀ ਪ੍ਰੇਮ ਭਾਵਨਾ ਨਾਲ ਸੁੰਦਰ ਮਨਮੋਹਨ ਦਰਸਨ ਕਰਕੇ ਗਦ ਗਦ ਹੋਏ, ਸਭ ਦੇ ਮੱਥੇ ਧਰਤੀ ’ਤੇ ਲੱਗ ਗਏ, ਸਾਰੇ ਧੰਨ ਹਨ ਧੰਨ ਹਨ ਧੰਨ ਹਨ ਪਾਰਬ੍ਰਹਮ ਅਪਰੰਪਰ ਦੇਵਾ॥ ਅਗਮ ਅਗੋਚਰ ਅਲਖ ਅਭੇਵਾ॥ ਵਾਹਿਗੁਰੂ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਖ਼ਾਲਸਾ ਜੀ ਧੰਨ ਹਨ, ਧੰਨ ਹਨ ਧੰਨ ਹਨ ਧੰਨ ਹਨ ਲਾਲ ਗੋਪਾਲ; ਦਇਆਲ ਰੰਗੀਲੇ॥ ਗਹਿਰ ਗੰਭੀਰ; ਬੇਅੰਤ ਗੋਵਿੰਦੇ॥ ਵਾਹਿਗੁਰੂ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਖ਼ਾਲਸਾ ਜੀ ਧੰਨ ਹਨ ਗੂੰਜ ਉੱਠੇ ਜੀ ਰਾਮਜੀ। ਯਥਾ:- ਸਿਰ ਕਲਗੀ ਕਟਿ ਖੜਗ ਅਨੂਪਾ॥ ਗੋਬਿੰਦ ਸਿੰਘ ਭੂਪਨ ਕੇ ਭੂਪਾ॥ ਅਤਿ ਸੁੰਦਰ ਤਨ ਸਭ ਮਨ ਭਾਵਤ॥ ਪਾਂਚ ਸਿੰਘ ਜਿਹ ਸਾਥ ਸੁਹਾਵਤ॥੧੩੨॥

ਪਰਮਪੂਜੀਨਕ ਵਾਹਿਗੁਰੂ ਸਤਿਗੁਰੂ ਸਾਹਿਬ ਜੀ ਦੀ ਸੱਚੀ ਸੁੱਚੀ ਉੱਚੀ ਮਹਿਮਾ ਦੀ ਗੂੰਜ ਸਾਰੇ ਬ੍ਰਹਮੰਡਾਂ ’ਚ ਫੈਲ ਗਈ ਜੀ। ਯਥਾ:- ਖੰਡਿ ਵਰਭੰਡਿ ਹਰਿ ਸੋਭਾ ਹੋਈ; ਇਹੁ ਦਾਨੁ. ਨ ਰਲੈ ਰਲਾਇਆ॥) ਸਤਿ ਸੁਹਾਣੁ; ਸਦਾ ਮਨਿ ਚਾਉ॥) ਜਹ. ਝਿਲਿਮਿਲਿਕਾਰੁ ਦਿਸੰਤਾ॥ ਤਹ. ਅਨਹਦ ਸਬਦ ਬਜੰਤਾ॥ ਅਨੁਸਾਰ ਪਰਮਪੂਜੀਨਕ ਵਾਹਿਗੁਰੂ ਸਤਿਗੁਰੂ ਸਾਹਿਬ ਜੀ ਦੇ ਰੋਮਿ ਰੋਮਿ ’ਚ ਅਨਹਦ ਝੁਨਕਾਰ ਵਾਲਾ ਵਿਸਮਾਦ ਅਨੰਦੀ ਅਜਪਾ ਜਾਪ ਹੋ ਰਿਹਾ ਸੀ ਜੀ। ਕ੍ਰਿਪਾ ਨਿਧਾਨ, ਪਤਿਤ ਪਾਵਨ, ਗ੍ਰੀਬ ਨਿਵਾਜ, ਭਗਤ ਵਛਲ, ਦੀਨ ਦਇਆਲ ਵਾਹਿਗੁਰੂ ਸਤਿਗੁਰੂ ਸਾਹਿਬ ਜੀ (ਝਿਲਿਮਿਲਿਕਾਰੁ) ਇੱਕ ਰਸ ਬੱਝਵੇਂ ਵਿਸਮਾਦ ਸੱਚੇ ਪ੍ਰਕਾਸ਼ ’ਚ ਲੀਣ, ਨੀਲੇ ’ਤੇ ਅਸਵਾਰ, ਸਮੂੰਹ ਸ਼ਸਤ੍ਰਾਂ ਨਾਲ ਸਜੇ ਫਬੇ ਭਾਰੀ ਬੀਰਰਸੀ ਦਰਸ਼ਨ ਬਖ਼ਸ਼ ਰਹੇ ਸਨ ਜੀ ਰਾਮਜੀ। 

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਾਲੇ ਅਸਥਾਨ ’ਤੇ, ਉਸ ਸਮੇਂ ਦੇ ਢਾਈ ਲੱਖ ਰੁਪੈ ਦੇ ਸੁੰਦਰ ਤੰਬੂ ’ਚ ਅਤਿਅੰਤ ਸੁੰਦਰ ਕੀਮਤੀ ਚੰਦੋਆ ਲਾ ਕੇ, ਸਤਿਗੁਰੂ ਸ੍ਰੀ ਗੁਰੂ ਗਿਰੰਥ ਸਾਹਿਬ ਜੀ ਪ੍ਰਕਾਸ਼ ਕੀਤੇ ਜੀ ਰਾਮਜੀ। ਤੰਬੂ ਤੋਂ ਬਾਹਰ ਉੱਚੇ ਤਖ਼ਤ ’ਤੇ ਵਾਹਿਗੁਰੂ ਸਤਿਗੁਰੂ ਸਾਹਿਬ ਜੀ ਦੇ ਬੈਠਣ ਲਈ ਸੁਨਹਿਰੀ ਛਤ੍ਰ ਸਜ ਰਿਹਾ ਸੀ, ਜਿਸ ਉੱਪਰ ਸੁੰਦਰ ਚੰਦੋਆ ਤਾਣਿਆਂ ਸੀ ਜੀ ਰਾਮਜੀ। ਲੱਖਾਂ ਦੀ ਗਿਣਤੀ ’ਚ ਸਜੇ ਗੁਰਸੰਗਤ ਜੀ, ਸ੍ਰੀ ਆਸਾ ਜੀ ਦੀ ਵਾਰ ਦਾ ਅੰਮ੍ਰਿਤ ਕੀਰਤਨ ਸੁਣ ਰਹੇ ਸਨ ਜੀ। ਪਰਮਪੂਜਨੀਕ ਵਾਹਿਗੁਰੂ ਸਤਿਗੁਰੂ ਸਾਹਿਬ ਜੀ ਦੇ ਜਾਣ ਤੋਂ ਸਤਿਸੰਗਤ ਜੀ ਉੱਠ ਕੇ ਖੜੇੑ ਹੋ ਗਏ। ਗ੍ਰੀਬ ਨਿਵਾਜ ਸਤਿਗੁਰੂ ਸਾਹਿਬ ਜੀ ਨੇ ਸਤਿਸੰਗਤ ਜੀ ਨੂੰ ਬੈਠਣ ਲਈ ਇਸ਼ਾਰਾ ਕੀਤਾ। ਤੰਬੂ ਅੰਦਰ ਜਾ ਕੇ, ਗੋਬਿਦ ਦਾਮੋਦਰ ਦਇਆਲ ਮਾਧਵੇ; ਪਾਰਬ੍ਰਹਮ ਨਿਰੰਕਾਰਾ॥ ਵਾਹਿਗੁਰੂ ਸਤਿਗੁਰੂ ਗਿਰੰਥ ਸਾਹਿਬ ਜੀ ਨੂੰ ਨਮਸਕਾਰ ਕਰਕੇ ਬਾਹਰ ਆਏ ਜੀ ਰਾਮਜੀ। ਪਰਮਪੂਜਨੀਕ ਸੱਚੇ ਸਤਿਗੁਰੂ ਸ੍ਰੀ ਗੁਰੂ ਨਾਨਕਦੇਵ ਸਾਹਿਬ ਜੀ ਦੇ ਸੁੰਦਰ ਗੁਰਤਾਗੱਦੀ ਸਿੰਘਾਸਣ ਨੂੰ ਨਮਸਕਾਰ ਕਰਕੇ, ਅਤਿਅੰਤ ਸੋਭਾ ਸਹਿਤ ਗੁਰਤਾਗੱਦੀ ਸਿੰਘਾਸਣ ’ਤੇ ਸਜ ਗਏ ਜੀ ਰਾਮਜੀ। 

ਬਿਅੰਤ ਸੂਰਜਾਂ ਚੰਦ੍ਰਮਿਆਂ ਤਾਰੇ ਮੰਡਲਾਂ ਟਿਟਿਆਣਿਆਂ ਅਤੇ ਸੱਤ ਸੰਤੋਖ ਦਇਆ ਧਰਮ ਖਿਮਾ ਆਦਿ ਬਿਅੰਤ ਸ਼ੁਭ ਗੁਰਮੁਖਾਂ ਦੇ ਪ੍ਰਕਾਸਕ ਪਰਮਪੂਜਨੀਕ ਪਰਮੇਸਰ ਵਾਹਿਗੁਰੂ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਖ਼ਾਲਸਾ ਜੀ ਦੇ ਭਾਰੀ ਬੀਰ ਰਸੀ ਸੁੰਦਰ ਚੇਹਰੇ ਵੱਲ ਤੱਕਿਆ ਨਹੀਂ ਸੀ ਜਾਂਦਾ, ਖਰੇ ਪਿਆਰੇ ਸੱਚਿਆਰੇ ਪ੍ਰੇਮੀ ਕੰਨਾਂ ਨਾਲ ਅੰਮ੍ਰਿਤ ਕੀਰਤਨ ਸੁਣਦਿਆਂ, ਨੇਤ੍ਰਾਂ ਨਾਲ ਸੱਚੇ ਅਬਿਨਾਸੀ ਵਾਹਿਗੁਰੂ ਸਤਿਗੁਰੂ ਸਾਹਿਬ ਜੀ ਦੇ ਮਹਾਂ ਵਿਸਮਾਦ ਸਰਬ ਵਿਆਪੀ ਸੁੰਦਰ ਦਰਸਨ ਕਰਦਿਆਂ, ਰੋਮ ਰੋਮ ਕਰਕੇ ਵਾਹਿਗੁਰੂ ਵਾਹਿਗੁਰੂ ਜਪ ਰਹੇ ਸਨ ਜੀ। ਸੱਚੇ ਮਹਾਂਕਾਲ, ਸੱਚੇ ਦੁਸ਼ਟਦਮਨ, ਪਾਰਬ੍ਰਹਮ ਪੁਰਖ ਦਾਤਾਰਹ; ਅਗਮ ਅਗੋਚਰ ਸ੍ਰੀ ਸਤਿਗੁਰੂ ਸਾਹਿਬ ਜੀ ਨੇ, ਸ੍ਰੀ ਆਸਾ ਜੀ ਦੀ ਵਾਰ ਦੇ ਭੋਗ ’ਤੇ ਮੱਥਾ ਟੇਕਿਆ, ਐਸੇ ਭਾਗਾਂ ਭਰੇ ਸਮੇਂ ਸਭ ਦੇ ਮੱਥੇ ਧਰਤੀ ’ਤੇ ਲੱਗ ਗਏ, ਸਮੂੰਹ ਸਤਿਸੰਗਤ ਜੀ ਵਿਸਮਾਦ ਹੋ ਗਏ ਜੀ। ਦੀਵਾਨ ਸੰਪੂਰਨਤਾ ਅਰਦਾਸ ਉਪ੍ਰੰਤ, ਸਾਵਧਾਨ ਏਕਾਗਰ ਚੀਤ॥) ਨਾਨਕ ਨਿਰਭਉ ਨਿਰੰਕਾਰੁ; ਸਤਿਗੁਰੂ ਸਾਹਿਬ ਜੀ ਸ੍ਰੀ ਤਖ਼ਤ ਸਾਹਿਬ ਜੀ ’ਤੇ ਭਾਰੀ ਬੀਰਤਾ ਸਹਿਤ ਖੜੑੇ ਹੋ ਗਏ ਜੀ। ਮਿਆਨ ’ਚੋਂ ਸ੍ਰੀ ਸਾਹਿਬ ਜੀ ਕੱਢੇ, ਜਿਨੑਾਂ ’ਚੋਂ ਵਿਸਮਾਦ ਬੀਰ ਰਸੀ ਚਮਕ ਨਿਕਲੀ, ਜਿਸ ਨੂੰ ਵੇਖ ਕੇ ਜ਼ਾਲਮ ਅਤੇ ਮਸੰਦ ਤੇ ਅੰਬਰ ਭੀ ਕੰਬ ਉਠਿਆ ਜੀ ਰਾਮਜੀ। ਯਥਾ:- ਨਮੋ ਸ੍ਰੀ ਭਗਉਤੀ ਬਢੈਲੀ ਸਰੋਹੀ॥ ਕਰੇ ਏਕ ਤੇ ਦੋ; ਸੁਭਟ ਹਾਥ ਹੋਹੀ॥ (੧ਸੂਰਮਾ)

ਤੇਰਾਂ ਮਹੀਨੇ ਇਕਾਂਤ, ਭਜਨ ਸਿਮਰਨ ਬੰਦਗੀ ਮਗਰੋਂ, ਸੱਚੇ ਦੀਨ ਦਇਆਲ, ਸੱਚੇ ਸਰਬ ਪ੍ਰਤਿਪਾਲ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਧੰਨ ਧੰਨ ਧੰਨ ਸੱਚੇ ਸੱਚੇ ਸੱਚੇ ਸਤਿਗੁਰੂ ਸਾਹਿਬਾਨ ਜੀ ਨੇ ਮਹਾਂ ਵਿਸਮਾਦ ਸਰਬ ਵਿਆਪੀ ਕੌਤਕ ਰਚਿਆ ਜੀ ਰਾਮਜੀ। ਜਉ ਤਉ; ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ; ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ; ਕਾਣਿ. ਨ ਕੀਜੈ॥੨੦॥) ਸਲੋਕ ਮਃ ੫॥ ਪਹਿਲਾ ਮਰਣੁ ਕਬੂਲਿ; ਜੀਵਣ ਕੀ ਛਡਿ ਆਸ॥ ਹੋਹੁ ਸਭਨਾ ਕੀ ਰੇਣੁਕਾ; ਤਉ. ਆਉ ਹਮਾਰੈ ਪਾਸਿ॥੧॥ ਅਨੁਸਾਰ ਵਾਹਿਗੁਰੂ ਸਤਿਗੁਰੂ ਸਾਹਿਬ ਜੀ ਨੇ ਬੀਰ ਰਸ ਨਾਲ ਤੱਕਦਿਆਂ ਕਿਹਾ, “ਪਰਮਪੂਜਨੀਕ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੇ ਸੱਚੇ ਸੁੱਚੇ ਉੱਚੇ ਘਰ ’ਚ ਇੱਕ ਸਿਰ ਦੀ ਲੋੜ ਹੈ, ਆਉ ਜਿਸ ਨੇ ਆਪਣੀ ਧੌਣ, ਦਾਸਨਦਾਸ ਦੀ ਸ੍ਰੀ ਸਾਹਿਬ ਤੋਂ ਵਢੌਣੀ ਹੈ ਜੀ। ਕੋਈ ਪਰਉਪਕਾਰੀ ਉੱਠੇ, ਸਿਰ ਦੇ ਕੇ ਅਮਰ ਹੋਵੇ। ਦਾਸਨਦਾਸ ਦਾ ਸਾਹਿਬ ਬਣੇ, ਸਦਾ ਹੀ ਪੂਜਿਆ ਜਾਵੇ ਜੀ।” ਜੇ ਗੁਰ ਭਰਮਾਏ. ਸਾਂਗੁ ਕਰਿ; ਕਿਆ ਸਿਖੁ ਵਿਚਾਰਾ॥ ਅਨੁਸਾਰ ਸਾਰੇ ਠਿਠੰਬਰ ਗਏ। ਸਾਰੇ ਵਾਤਾਵਰਨ ਅੰਦਰ ਛਨਾਟਾ ਛਾ ਗਿਆ। ਰਾਜਾਨ ਰਾਜ॥ ਭਾਨਾਨ ਭਾਨ॥ ਦੇਵਾਨ ਦੇਵ॥ ਉਪਮਾ ਮਹਾਨ॥੮੯॥ ਜੀ ਦਾ ਤੇਜ਼ ਪ੍ਰਤਾਪ ਸਹਾਰਿਆ ਨ ਗਿਆ ਜੀ ਰਾਮਜੀ। 

ਨਿਸ਼ਰਧਕ ਮਸੰਦਾਂ ਨੇ ਗੁਰਮੁਖਿ ਬ੍ਰਹਮ ਮਾਤਾ ਗੁਜਰੀ ਕੌਰ ਖ਼ਾਲਸਾ ਜੀ ਪਾਸ ਜਾ ਕੇ ਨਿੰਦਾ ਕੀਤੀ, “ਮਾਤਾ ਜੀ! ਪਰਮਪੂਜਨੀਕ ਸੱਚੇ ਸਤਿਗੁਰੂ ਸਾਹਿਬ ਜੀ ਦਾ ਸੁਭਾਅ ਬਦਲ ਗਿਆ ਹੈ। ਗੁਰਸਿੱਖਾਂ ਨੂੰ ਕਤਲ ਕਰਨ ਲੱਗ ਗਏ ਹਨ। ਇਸ ਲਈ ਵਾਹਿਗੁਰੂ ਸਤਿਗੁਰੂ ਸਾਹਿਬ ਜੀ ਨੂੰ ਕਮਰੇ ’ਚ ਬੰਦ ਕਰ ਦੇਵੋ। ਵੱਡੇ ਸਾਹਿਬਜ਼ਾਦੇ ਗੁਰਮੁਖਿ ਬ੍ਰਹਮ ਬਾਬਾ ਅਜੀਤ ਸਿੰਘ ਸਾਹਿਬ ਖ਼ਾਲਸਾ ਜੀ ਨੂੰ ਗੁਰਤਾਗੱਦੀ ’ਤੇ ਬਿਠਾ ਦੇਵੋ।” ਇਹ ਸੁਣ ਕੇ ਪਰਉਪਕਾਰੀ ਗੁਰਮੁਖਿ ਬ੍ਰਹਮ ਮਾਤਾ ਜੀ ਨੇ ਮਸੰਦਾਂ ਨੂੰ ਧੀਰਜ ਦਿਤਾ, “ਤੁਸੀਂ ਸੰਸਾ ਨਾ ਕਰੋ।” 

ਪਰਮਪੂਜਨੀਕ ਪਰਉਪਕਾਰੀ ਗੁਰਮੁਖਿ ਬ੍ਰਹਮ ਮਾਤਾ ਜੀ ਨੇ ਸੇਵਕ ਨੂੰ ਕਿਹਾ, “ਭਾਈ ਵੇਖ ਕੇ ਆਉ, ਪਿਆਰੇ ਸੁੰਦਰ ਲਾਲ ਜੀ ਕੀ ਮਹਾਂ ਵਿਸਮਾਦ ਕੌਤਕ ਕਰਦੇ ਹਨ?” ਏਧਰ ਅਜਪਾ ਜਾਪ ’ਚ ਲੀਨ, ਗਊ ਗ੍ਰੀਬ ਬਹੂ ਬੇਟੀਆਂ ਦੀ ਰੱਖਿਆ ਕਰਨ ਵਾਲੇ, ਧਰਮ ਦਾ ਪ੍ਰਕਾਸ, ਜ਼ੁਲਮ ਦਾ ਨਾਸ ਕਰਨ ਵਾਲੇ ਖ਼ਾਲਸੇ ਪੰਥ ਦੇ ਸੱਚੇ ਸੱਚੇ ਸੱਚੇ ਬਾਨੀ ਵਾਹਿਗੁਰੂ ਸੱਚੇ ਸਤਿਗੁਰੂ ਸਾਹਿਬ ਜੀ ਨੇ ਤੀਜੀ ਵਾਰ ਵੰਗਾਰ ਕੇ ਸਿਰ ਧਰ ਕੇ ਤਲੀ ’ਤੇ ਆ ਜਾ; ਲੰਘ ਜਾ ਪ੍ਰੇਮ ਦੀ ਗਲੀ॥) ਸਿਰ ਧਰ ਕੇ ਤਲੀ ’ਤੇ ਆ ਜਾ; ਪ੍ਰੇਮ ਦੀ ਖੇਲੑ ਖੇਲੑ ਲੈ। ਅਨੁਸਾਰ ਕਿਹਾ, “ਆਉ ਭਾਈ! ਧੌਣ ਅੱਗੇ ਕਰੋ। ਤੁਹਾਨੂੰ ਬਿਨਾ ਪ੍ਰਿਥਵੀ, ਗੁਰਮੁਖਿ ਬ੍ਰਹਮ ਰਾਜੇ ਬਿਅੰਤ ਬ੍ਰਹਮੰਡ ਦੇ ਪਰਮਪੂਜਨੀਕ ਸਰਬ ਸ਼੍ਰੋਮਣੀ ਬਣਾਵਾਂ। ਜੋ ਕਰੇ ਕੁਰਬਾਨੀ ਉਸ ਤੋਂ ਬਲਿ ਬਲਿ ਜਾਵਾਂ। ਉਸ ਨੂੰ ਆਪਣਾ ਸਾਹਿਬ ਬਣਾਵਾਂ।”

ਬੱਦਲ ਵਰਗੀ ਗੰਭੀਰਤਾ ਵਾਲੀ ਬੀਰ-ਰਸੀ ਗਰਜ ਸੁਣ ਕੇ, ਮਹਾਨ ਪਰਉਪਕਾਰੀ ਧੀਰਜਧਾਰੀ ਨਿਰਵਿਕਾਰੀ ਪਰਉਪਕਾਰੀ ਗੁਰੂ ਪਿਆਰੇ॥੧॥ ਗੁਰਮੁਖਿ ਬ੍ਰਹਮ ਮਹਾਂਪੁਰਸ਼ ਪਿਆਰੇ ਭਾਈ ਦਇਆ ਸਿੰਘ ਸਾਹਿਬ ਜੀ ਨੇ ਖੜੇੑ ਹੋ ਕੇ ਦੋਵੇਂ ਹੱਥ ਜੋੜ ਸਿਰ ਝੁਕਾ ਕੇ, ਘਣੀ ਨਿਮ੍ਰਤਾ ਸਹਿਤ ਪ੍ਰੇਮ ਬੇਨਤੀ ਕਰਦਿਆਂ ਕਿਹਾ, “ਦਾਸਨਦਾਸ ਦਾ ਸਿਰ ਹਾਜ਼ਰ ਹੈ, ਜੇ ਲੱਖ ਸੀਸ ਹੁੰਦੇ ਤਾਂ ਲੱਖ ਹੀ ਆਪ ਜੀ ਤੋਂ ਕੁਰਬਾਨ ਕਰ ਦਿੰਦਾ।” ਨਿਮ੍ਰਤਾ ਹਲੀਮੀ ਗ੍ਰੀਬੀ ਸਹਿਤ ਸਿਰ ਦੀ ਭੇਟਾ ਦੇਣ ਦੇ ਬਚਨ ਸੁਣ ਕੇ, ਸਰਵੰਸ ਦਾਨੀ ਪਰਮਪੂਜਨੀਕ ਸਮਰੱਥ ਸੁੰਦਰ ਸੁਆਮੀ ਵਾਹਿਗੁਰੂ ਸਤਿਗੁਰੂ ਸਾਹਿਬ ਜੀ ਨੇ ਕਿਹਾ, “ਤੈਨੂੰ ਕੀ ਦੁੱਖ ਹੈ? ਕਿਉਂ ਮਰਨ ਕਬੂਲਦਾ ਹੈਂ?” “ਜੀ ਸੱਚੇ ਸੁੰਦਰ ਪਾਤਿਸ਼ਾਹ ਜੀਓ! ਜਿਸ ਦਿਨ ਤੋਂ ਆਪ ਜੀ ਦੇ ਪਰਮਪਵਿੱਤ੍ਰ ਦਰਸਸਨ ਕੀਤੇ ਹਨ, ਆਪ ਜੀ ਦੇ ਸੱਚੇ ਮਿੱਠੇ ਰਿਦੇ ’ਚੋਂ ਮੂੰਹ ’ਚ ਅੰਮ੍ਰਿਤ, ਅਜਪਾ ਜਾਪ ਅਨਹਦ ਨਾਦ ਬਖ਼ਸ਼ਣ ਵਾਲੇ, ਵਿਕਾਰ ਔਗੁਣ ਮੇਟਣ ਵਾਲੇ ਚਰਨਕਮਲ ਧੋ ਕੇ ਪੀਤੇ ਹਨ, ਉਸ ਦਿਨ ਤੋਂ ਸਿਰ ਆਪ ਜੀ ਦਾ ਹੀ ਹੈ, ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ; ਤੇਤੇ ਅਉਗਣ ਹਮਾਰੇ॥ ਦਇਆ ਕਰਹੁ. ਕਿਛੁ ਮਿਹਰ ਉਪਾਵਹੁ; ਡੁਬਦੇ ਪਥਰ ਤਾਰੇ॥੫॥ ਅਨੁਸਾਰ ਦਾਸਨਦਾਸ ਔਗੁਣਾਂ ਦੇ ਭਰੇ ਨੂੰ ਬਖ਼ਸ਼ ਲਵੋ ਜੀ।” ਛਿਮਾ ਸੀਲ ਸਾਗਰ ਛਤ੍ਰਧਾਰੀ॥ ਛਤ੍ਰੀ ਪਰਮ ਸੂਰ ਅਸਿਧਾਰੀ॥੧੫॥੨੦੧੩॥੪੩੩੨॥ ਸੱਚੇ ਸਤਿਗੁਰੂ ਕਿਹਾ, “ਸਾਬਾਸ਼!” ਗੁਰਮੁਖਿ ਬ੍ਰਹਮ ਪਰਉਪਕਾਰੀ ਭਾਈ ਦਇਆ ਸਿੰਘ ਖ਼ਾਲਸਾ ਜੀ ਨੂੰ ਤੰਬੂ ’ਚ ਲੈ ਗਏ, ਜਿੱਥੇ ਪਰਮਪਵਿੱਤ੍ਰ ਸੁੰਦਰ ਪਰਮਪੂਜਨੀਕ ਸੁੰਦਰ ਸਤਿਗੁਰੂ ਗਿਰੰਥ ਸਾਹਿਬ ਜੀ ਪ੍ਰਕਾਸ਼ੇ ਸਨ। ਸਤਿਗੁਰ ਆਗੈ ਸੀਸੁ ਭੇਟ ਦੇਉ; ਜੇ ਸਤਿਗੁਰ ਸਾਚੇ ਭਾਵੈ॥ ਅਨੁਸਾਰ ਚੋਜੀ ਮੇਰੇ ਗੋਵਿੰਦਾ. ਚੋਜੀ ਮੇਰੇ ਪਿਆਰਿਆ; ਹਰਿ ਪ੍ਰਭੁ ਮੇਰਾ ਚੋਜੀ ਜੀਉ॥ ਵਾਹਿਗੁਰੂ ਸਤਿਗੁਰੂ ਸਾਹਿਬ ਜੀ ਨੂੰ ਸੀਸ ਭੇਟਾ ਕਰਕੇ ਧੰਨਤਾ ਯੋਗ ਹੋਏ ਜੀ ਖ਼ਾਲਸਾਜੀ। ਯਥਾ:- ਧੰਨੁ ਧੰਨੁ; ਧੰਨੁ ਜਨੁ ਆਇਆ॥ ਜਿਸੁ ਪ੍ਰਸਾਦਿ; ਸਭੁ ਜਗਤੁ ਤਰਾਇਆ॥) ਧੰਨਿ ਜਨਮੁ; ਤਾਹੀ ਕੋ ਗਣੈ॥ ਮਾਰੈ ਏਕਹਿ; ਤਜਿ ਜਾਇ ਘਣੈ॥੨੧॥ 

ਜਦੋਂ ਸਾਹਿਬ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਜੀ ਵਿਖੇ, ਸਿੱਖੀ ਦੀ ਮਹਾਂ ਕਰੜੀ ਪਰਖ ਕੀਤੀ, ਤਦੋਂ ਪਰਪੂਜਨੀਕ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਵਾਹਿਗੁਰੂ ਸਤਿਗੁਰੂ ਅੰਗਦਦੇਵ ਸਾਹਿਬ ਜੀ ਨੇ ਭਾਣਾ ਜੀ, ਭਲਾ ਜੀ ਤੇ ਭੁੱਲ ਗਿਆ ਜੀ ਬਚਨ ਕਮਾਏ, ਮੁਰਦੇ ਖਾਣ ਤੱਕ ਬਚਨ ਮੰਨ ਕੇ, ਪਿਆਰੀ ਸੱਚੀ ਸੁੱਚੀ ਸਿੱਖੀ ਦਾ ਬੀਜ ਰੱਖਿਆ ਜੀ ਰਾਮਜੀ। ਯਥਾ:- ਪਏ ਕਬੂਲੁ ਖਸੰਮ ਨਾਲਿ; ਜਾਂ ਘਾਲ ਮਰਦੀ ਘਾਲੀ॥ ਸੋ ਪਰਮਪੂਜਨੀਕ ਪਿਆਰੇ ਭਾਈ ਦਇਆ ਸਿੰਘ ਸਾਹਿਬ ਖ਼ਾਲਸਾ ਜੀ ਦੀ ਮਹਾਨ ਸੱਚੀ ਸੁੱਚੀ ਉੱਚੀ ਕਰਨੀ ਜੈਸਾ ਦ੍ਰਿਸ਼ਟਾਂਤ ਬਿਅੰਤ ਬ੍ਰਹਮੰਡਾਂ ’ਚ ਮਿਲਣਾ ਬੜਾ ਹੀ ਔਖਾ ਹੈ ਜੀ। ਸੋ ਪਰਮਪੂਜਨੀਕ ਵਾਹਿਗੁਰੂ ਸਤਿਗੁਰੂ ਅੰਗਦਦੇਵ ਸਾਹਿਬ ਜੀ ਦੀਆਂ ਸੱਚੀਆਂ ਲੀਹਾਂ ’ਤੇ ਚੱਲ ਕੇ ਗੁਰਮੁਖਿ ਬ੍ਰਹਮ ਭਾਈ ਸਾਹਿਬ ਜੀ ਨੇ ਸੀਸ ਦੇ ਕੇ, ਅਤਿਅੰਤ ਪਿਆਰੀ ਸਿੱਖੀ ਦਾ ਬੀਜ ਰੱਖ ਲਿਆ ਜੀ। ਇਸ ਤਰਾਂ ਵਾਰੋ ਵਾਰੀ ਮਹਾਨ ਪਰਉਪਕਾਰੀ ਧੀਰਜਧਾਰੀ ਨਿਰਵਿਕਾਰੀ ਪਰਉਪਕਾਰੀ ਗੁਰੂ ਪਿਆਰੇ॥੧॥ ਗੁਰਮੁਖਿ ਬ੍ਰਹਮ ਮਹਾਂਪੁਰਸ਼ ਪਿਆਰੇ ਭਾਈ ਧਰਮ ਸਿੰਘ, ਮਹਾਨ ਪਰਉਪਕਾਰੀ ਧੀਰਜਧਾਰੀ ਨਿਰਵਿਕਾਰੀ ਪਰਉਪਕਾਰੀ ਗੁਰੂ ਪਿਆਰੇ॥੧॥ ਗੁਰਮੁਖਿ ਬ੍ਰਹਮ ਮਹਾਂਪੁਰਸ਼ ਪਿਆਰੇ ਭਾਈ ਸਾਹਿਬ ਭਾਈ ਹਿਮਤ ਸਿੰਘ ਜੀ, ਮਹਾਨ ਪਰਉਪਕਾਰੀ ਧੀਰਜਧਾਰੀ ਨਿਰਵਿਕਾਰੀ ਪਰਉਪਕਾਰੀ ਗੁਰੂ ਪਿਆਰੇ॥੧॥ ਗੁਰਮੁਖਿ ਬ੍ਰਹਮ ਮਹਾਂਪੁਰਸ਼ ਪਿਆਰੇ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਅਤੇ ਮਹਾਨ ਪਰਉਪਕਾਰੀ ਧੀਰਜਧਾਰੀ ਨਿਰਵਿਕਾਰੀ ਪਰਉਪਕਾਰੀ ਗੁਰੂ ਪਿਆਰੇ॥੧॥ ਗੁਰਮੁਖਿ ਬ੍ਰਹਮ ਮਹਾਂਪੁਰਸ਼ ਪਿਆਰੇ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ ਆਪਨੇ ਪਰਮਪਵਿੱਤ੍ਰ ਸੀਸ ਸੱਚੇ ਨਿਰਮਲ ਅਪਾਰੇ ਨਿਆਰੇ ਵਾਹਿਗੁਰੂ ਸਤਿਗੁਰੂ ਸਾਹਿਬ ਜੀ ਨੂੰ ਅਰਪ ਕੇ ਅੰਮ੍ਰਿਤ ਛਕ ਗੁਰੂ ਪੰਥ ਦੇ ਸੱਚੇ ਗੁਰਮੁਖਿ ਪੰਜ ਪਿਆਰੇ ਸਜੇ ਜੀ ਰਾਮਜੀ। 

ਉਪਰੰਤ ਕ੍ਰਿਪਾ ਨਿਧਾਨ, ਪਤਿਤ ਪਾਵਨ, ਗ੍ਰੀਬ ਨਿਵਾਜ, ਭਗਤ ਵਛਲ, ਦੀਨ ਦਇਆਲ, ਅਨਾਥਾਂ ਨਾਥ, ਪਰਮਪੂਜਨੀਕ ਸੱਚੇ ਸਤਿਗੁਰੂ ਸਾਹਿਬ ਜੀ ਨੇ ਕਿਹਾ, “ਹੇ ਪਰਮ ਪਿਆਰੇ ਗੁਰੂ ਖ਼ਾਲਸਾ ਜੀ! ਦਾਸਨਦਾਸ ਸਰਬੰਸ ਕੁਰਬਾਨ ਕਰੇਗਾ।” ਸੱਚੇ ਸਤਿਗੁਰੂ ਸਾਹਿਬ ਜੀ ਦੀ ਆਗਿਆ ਮੰਨ ਕੇ, ਗੁਰਮੁਖਿ ਬ੍ਰਹਮ ਨਿਰਮਲ ਪੰਜਾਂ ਪਿਆਰਿਆਂ ਨੇ ਜਿਵੇਂ ਆਪ ਛਕਿਆ ਸੀ, ਤਿਵੇਂ ਸੰਪੂਰਨ ਮਰਯਾਦਾ ਕਰਕੇ ਵਿਸਮਾਦ ਹੋ ਕੇ ਸੱਚੇ ਸਤਿਗੁਰਾਂ ਨੂੰ ਅੰਮ੍ਰਿਤ ਛਕਾ ਕੇ ਮੂਲਮੰਤ੍ਰ ਵਾਹਿਗੁਰੂ ਗੁਰਮੰਤ੍ਰ ਦ੍ਰਿੜ ਕਰਾਏ, ਸੰਪੂਰਨ ਸਿੱਖਿਆ ਦਿਤੀ। 

ਜਿਵੇਂ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਨੇ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਵਾਹਿਗੁਰੂ ਸਤਿਗੁਰੂ ਅੰਗਦਦੇਵ ਸਾਹਿਬ ਜੀ ਨੂੰ ਪਰਮਪੂਜਨੀਕ ਅਚੱਲ ਗੁਰਤਾਗੱਦੀ ਦੇਣ ਸਮੇਂ ਮੱਥਾ ਟੇਕਿਆ, ਤਿਵੇਂ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਵਾਹਿਗੁਰੂ ਸਤਿਗੁਰੂ ਤੇਗਬਹਾਦਰ ਸਾਹਿਬ ਜੀ ਤੱਕ ਟੇਕਦੇ ਰਹੇ, ਤਿਵੇਂ ਜੋਤੀ ਸਰੂਪ ਗੁਰੁ ਪਰਮੇਸਰੁ; ਗੁਰੁ ਗੋਵਿੰਦੁ॥ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਖ਼ਾਲਸਾ ਜੀ ਨੇ ਗੁਰਮੁਖਿ ਬ੍ਰਹਮ ਪੰਜਾਂ ਪਿਆਰਿਆਂ ਨੂੰ ਮੱਥਾ ਟੇਕਿਆ ਜੀ ਖ਼ਾਲਸਾਜੀ। ਯਥਾ:- ਹਰਿ ਗੁਰੁ ਗੋਬਿੰਦ ਧਿਆਈਐ; ਸਦ ਅੰਮ੍ਰਿਤ ਵੇਲਾ॥ ਵਾਹੁ ਵਾਹੁ ਗੁਰੂ ਗੋਬਿੰਦ ਸਿੰਘ; ਆਪੇ ਗੁਰੁ ਚੇਲਾ॥੨॥) ਵਿਚਿ ਸੰਗਤਿ ਸਚ ਵਰਤਦਾ; ਨਿਤ ਨੇਹੁ ਨਵੇਲਾ॥ ਵਾਹ ਵਾਹ ਗੁਰੂ ਗੋਬਿੰਦ ਸਿੰਘ; ਆਪੇ ਗੁਰੁ ਚੇਲਾ॥੬॥ (ਵਾਰ ੪੧) ਅਨੁਸਾਰ ਆਪ ਸਤਿਗੁਰੂ ਹੁੰਦਿਆਂ ਆਪਣੇ ਚੇਲਿਆਂ ਦੇ ਚੇਲੇ ਬਣੇ। ਰੋਮਿ ਰੋਮਿ ਕਰਕੇ ਬਿਅੰਤ ਬਿਅੰਤ ਬਿਅੰਤ ਨਮਸਕਾਰ। ਐਸੀ ਉੱਚ ਕਰਨੀ ਦੀ ਮਿਸਾਲ ਬਿਅੰਤ ਬ੍ਰਹਮੰਡਾਂ ਅੰਦਰ ਹੋਰ ਕਿਤੇ ਭੀ ਨਹੀਂ ਮਿਲਦੀ ਜੀ। ਯਥਾ:- ਤੇਰਾ ਸਰੀਕੁ ਕੋ ਨਾਹੀ; ਜਿਸ ਨੋ ਲਵੈ ਲਾਇ ਸੁਣਾਇਆ॥ ਗੁਰਮੁਖਿ ਸਨਮੁਖ ਬ੍ਰਹਮ ਚਾਰੇ ਸਹਿਬਜ਼ਾਦੇ, ਗੁਰਮੁਖਿ ਬ੍ਰਹਮ ਪਰਮਪੂਜਨੀਕ ਵਾਹਿਗੁਰੂ ਮਾਤਾ ਸੁੰਦਰ ਕੌਰ ਖ਼ਾਲਸਾ ਜੀ, ਗੁਰਮੁਖਿ ਬ੍ਰਹਮ ਪਰਮਪੂਜਨੀਕ ਵਾਹਿਗੁਰੂ ਮਾਤਾ ਸਾਹਿਬਦੇਵ ਕੌਰ ਖ਼ਾਲਸਾ ਜੀ, ਗੁਰਮੁਖਿ ਬ੍ਰਹਮ ਪਰਮਪੂਜਨੀਕ ਵਾਹਿਗੁਰੂ ਮਾਤਾ ਅਜੀਤ ਕੌਰ ਖ਼ਾਲਸਾ ਜੀ, ਸੱਚੇ ਸਤਿਗੁਰੂ ਦਸਵੇਂ ਪਾਤਿਸ਼ਾਹ ਜੀ ਦੇ ਦਾਦੀ ਗੁਰਮੁਖਿ ਬ੍ਰਹਮ ਪਰਮਪੂਜਨੀਕ ਵਾਹਿਗੁਰੂ ਮਾਤਾ ਨਾਨਕੀ ਖ਼ਾਲਸਾ ਜੀ, ਗੁਰਮੁਖਿ ਬ੍ਰਹਮ ਪਰਮਪੂਜਨੀਕ ਵਾਹਿਗੁਰੂ ਮਾਤਾ ਗੁਜਰੀ ਕੌਰ ਖ਼ਾਲਸਾ ਜੀ ਸਮੇਤ ਅੱਸੀ ਹਜ਼ਾਰ ਨੇ ਅੰਮ੍ਰਿਤ ਛਕਿਆ ਜੀ ਖ਼ਾਲਸਾਜੀ। 

____________

ਵੈਸਾਖਿ ਧੀਰਨਿ ਕਿਉ ਵਾਢੀਆ; ਜਿਨਾ ਪ੍ਰੇਮ ਬਿਛੋਹੁ॥

ਵੈਸਾਖਿ ਦੇ ਮਹੀਨੇ ਦੁਆਰਾ ਸ਼ੁਭ ਸੱਚਾ ਸੁੱਚਾ ਉੱਚਾ ਅੰਮ੍ਰਿਤ ਗੁਰਮੁਖਿ ਗੁਰਮਤਿ ਉਪਦੇਸ ਬਖ਼ਸ਼ਦੇ ਹਨ ਜੀ:- ਜਿਨਾ ਮਨਮੁਖਾਂ ਦੋਹਾਗਣੀਆਂ ਨੂੰ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਵਾਹਿਗੁਰੂ ਜੀ ਦੇ ਸੱਚੇ ਨਿਰਮਲ ਉੱਜਲ ਪ੍ਰੇਮ ਦਾ (ਬਿਛੋਹੁ) ਵਿਛੋੜਾ ਹੈ ਜੀ। ਪ੍ਰੇਮ ਦੇ ਵਿਛੋੜੇ ਕਰਕੇ, ਸੱਚੇ ਸੁੰਦਰ ਸਮਰੱਥ ਸੁਆਮੀ ਵਾਹਿਗੁਰੂ ਜੀ ਤੋਂ ਵਿੱਛੁੜੀਆਂ ਹਨ, ਉਹ (ਵਾਢੀਆ) ਵਿੱਛੁੜੀਆਂ ਮਨਮੁਖਾਂ ਦੋਹਾਗਣੀਆਂ (ਕਿਉ) ਕਿਵੇਂ (ਧੀਰਨਿ) ਧੀਰਜ ਕਰਨ ਭਾਵ ਨਹੀਂ ਕਰਦੀਆਂ ਜੀ ਰਾਮਜੀ। ਬਿਅੰਤ ਬ੍ਰਹਮੰਡ ਰਚਨ ਵਾਲੇ, ਕਰਤਾਪੁਰਖੁ ਅਕਾਲ, ਸਦਾ ਦਇਆਲ, ਸੱਚੇ ਕ੍ਰਿਪਾਲ, ਸਰਬ ਪ੍ਰਤਿਪਾਲਕ, ਬਿਅੰਤ ਸ਼ੁਭ ਗੁਰਮੁਖਿ ਗੁਣਾਂ ਦੇ ਦਾਤੇ ਸੱਚੇ ਵਾਹਿਗੁਰੂ ਜੀ ਦੇ ਨਿਰਮਲ ਸੱਚੇ ਸੱਚੇ ਸੱਚੇ ਪ੍ਰੇਮ ਦੇ ਵਿਛੋੜੇ ਕਰਕੇ, ਪਾਣੀ ਤੋਂ ਵਿੱਛੁੜੀ ਮੱਛੀ ਵਾਂਗ ਤੜਫਦੀਆਂ ਹਨ ਜੀ ਖ਼ਾਲਸਾਜੀ। ਯਥਾ:- ਜਿਉ ਮਛੁਲੀ ਬਿਨੁ ਪਾਣੀਐ; ਕਿਉ ਜੀਵਣੁ ਪਾਵੈ॥

ਹਰਿ ਸਾਜਨੁ ਪੁਰਖੁ ਵਿਸਾਰਿ ਕੈ; ਲਗੀ ਮਾਇਆ ਧੋਹੁ॥

(ਪੁਰਖੁ) ਸੱਚੇ ਸਦਾ ਕ੍ਰਿਪਾਲ, ਸੱਚੇ ਦੀਨ ਦਇਆਲ, ਸੱਚੇ ਗਹਿਰ ਗੰਭੀਰ, ਸੱਚੇ ਗੁਣੀ ਗਹੀਰ, ਸੱਚੇ ਅਬਿਨਾਸੀ, ਸੱਚੇ ਸਮਰੱਥ ਸੁਆਮੀ, ਸੱਚੇ ਰਾਮ, ਸੱਚੇ ਭਗਵਾਨ, ਸੱਚੇ ਪਰਮੇਸੁਰ, ਸੱਚੇ ਜਗਦੀਸੁਰ, ਸੱਚੇ ਨਾਮ ਦੇ ਦਾਤੇ, ਸੱਚੇ ਪੁਰਖੁ ਬਿਧਾਤੇ, ਸੱਚੇ ਨਿਰੰਕਾਰ, ਸੱਚੇ ਸਿਰਜਨਹਾਰ, ਹੀਏ ਕੋ ਪ੍ਰੀਤਮੁ; (ਸਾਜਨੁ) ਸੱਜਣ (ਹਰਿ) ਵਾਹਿਗੁਰੂ ਜੀ ਨੂੰ (ਵਿਸਾਰਿ) ਭੁਲਾ (ਕੈ) ਕੇ, ਵਿੱਛੁੜੀਆਂ ਮਨਮੁਖਾਂ ਦੋਹਾਗਣੀਆਂ ਦੀ ਬੁੱਧੀ (ਧੋਹੁ) ਛਲ਼ ਕਰਨ ਵਾਲੀ ਨਾਗਨੀ ਮਾਇਆ ਵਿੱਚ ਲਗੀ ਹੈ ਜੀ ਖ਼ਾਲਸਾਜੀ। ਯਥਾ:- ਮਾਇਆ ਹੋਈ ਨਾਗਨੀ; ਜਗਤਿ ਰਹੀ ਲਪਟਾਇ॥ ਇਸ ਕੀ ਸੇਵਾ ਜੋ ਕਰੇ; ਤਿਸ ਹੀ ਕਉ ਫਿਰਿ ਖਾਇ॥) ਬਾਬਾ; ਮਾਇਆ ਰਚਨਾ ਧੋਹੁ॥ ਅੰਧੈ. ਨਾਮੁ ਵਿਸਾਰਿਆ; ਨਾ ਤਿਸੁ ਏਹ. ਨ ਓਹੁ॥੧॥ਰਹਾਉ॥

ਪੁਤ੍ਰ ਕਲਤ੍ਰ ਨ ਸੰਗਿ ਧਨਾ; ਹਰਿ ਅਵਿਨਾਸੀ ਓਹੁ॥

ਪੁਤ੍ਰ (ਕਲਤ੍ਰ) ਇਸਤ੍ਰੀ ਅਤੇ (ਧਨਾ) ਧਨ ਮਾਇਆ ਨੇ ਪ੍ਰਲੋਕ ’ਚ (ਸੰਗਿ) ਨਾਲ (ਨ) ਨਹੀਂ ਜਾਣਾ। ਓਹੁ; ਅਬਿਨਾਸੀ ਰਾਇਆ॥) ਅਬਿਨਾਸੀ ਸੁਖ; ਆਪਨ ਆਸਨ॥ ਅਨੁਸਾਰ ਓਹੁ (ਅਵਿਨਾਸੀ) ਨਾਸ ਰਹਿਤ ਅਮਰ ਅਚੱਲ ਅਟੱਲ (ਹਰਿ) ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਵਾਹਿਗੁਰੂ ਜੀ, ਲੋਕ ਪ੍ਰਲੋਕ ’ਚ ਅੰਗ ਸੰਗ ਸਹਾਇਕ ਹੁੰਦੇ ਹਨ ਜੀ। ਯਥਾ:- ਜਿਥੈ ਪੁਤ੍ਰੁ ਕਲਤ੍ਰੁ. ਨ ਬੇਲੀ ਕੋਈ; ਤਿਥੈ ਹਰਿ ਆਪਿ ਛਡਾਇਦਾ॥੧੧॥) ਜਨ ਨਾਨਕ. ਐਸਾ ਹਰਿ ਸੇਵਿਆ; ਅੰਤਿ ਲਏ ਛਡਾਇਆ॥੪॥੧੩॥੨੦॥ ਤਥਾ:- ਜਹ ਮਾਤ ਪਿਤਾ; ਸੁਤ ਮੀਤ ਨ ਭਾਈ॥ ਮਨ ਊਹਾ; ਨਾਮੁ ਤੇਰੈ ਸੰਗਿ ਸਹਾਈ॥) ਸੋ ਸਤਿਗੁਰੁ ਪਿਆਰਾ. ਮੇਰੈ ਨਾਲਿ ਹੈ; ਜਿਥੈ ਕਿਥੈ ਮੈਨੋ ਲਏ ਛਡਾਈ॥

ਪਲਚਿ ਪਲਚਿ ਸਗਲੀ ਮੁਈ; ਝੂਠੈ ਧੰਧੈ ਮੋਹੁ॥

ਮਾਇਆ ਦੇ ਝੂਠੈ (ਧੰਧੈ) ਧੰਦਿਆਂ, ਸ੍ਰੀਰ, ਪਰਵਾਰ, ਮਾਇਆ ਆਦਿ ਦੇ ਮੋਹੁ ’ਚ (ਸਗਲੀ) ਸਾਰੀ ਸ੍ਰਿਸਟੀ (ਪਲਚਿ ਪਲਚਿ) ਤੜਫ ਤੜਫ ਕੇ (ਮੁਈ) ਮਰ ਗਈ ਜੀ ਖ਼ਾਲਸਾਜੀ। ਯਥਾ:- ਮਾਇਆ ਮੋਹਿ; ਕੜੇ ਕੜਿ ਪਚਿਆ॥  ਬਿਨੁ ਨਾਵੈ; ਭ੍ਰਮਿ ਭ੍ਰਮਿ ਭ੍ਰਮਿ ਖਪਿਆ॥੧॥ਰਹਾਉ॥ ਤਥਾ:- ਏਤੁ ਮੋਹਿ; ਡੂਬਾ ਸੰਸਾਰੁ॥ ਗੁਰਮੁਖਿ ਕੋਈ; ਉਤਰੈ ਪਾਰਿ॥੩॥ ਏਤੁ ਮੋਹਿ; ਫਿਰਿ ਜੂਨੀ ਪਾਹਿ॥ ਮੋਹੇ ਲਾਗਾ; ਜਮਪੁਰਿ ਜਾਹਿ॥੪॥) ਮੋਹ ਪਸਾਰ ਨਹੀ ਸੰਗਿ ਬੇਲੀ; ਬਿਨੁ ਹਰਿ ਗੁਰ. ਕਿਨਿ ਸੁਖੁ ਪਾਇਆ॥੪॥) ਮਾਇਆ ਮੋਹੇ; ਦੇਵੀ ਸਭਿ ਦੇਵਾ॥ ਕਾਲੁ ਨ ਛੋਡੈ; ਬਿਨੁ. ਗੁਰ ਕੀ ਸੇਵਾ॥

ਇਕਸੁ ਹਰਿ ਕੇ ਨਾਮ ਬਿਨੁ; ਅਗੈ ਲਈਅਹਿ ਖੋਹਿ॥

(ਇਕ+ਸੁ) ਇਕ (ਸੁ) ਸ੍ਰੇਸਟ (ਹਰਿ) ਕ੍ਰਿਪਾ ਨਿਧਾਨ, ਪਤਿਤ ਪਾਵਨ, ਗ੍ਰੀਬ ਨਿਵਾਜ, ਭਗਤ ਵਛਲ, ਦੀਨ ਦਇਆਲ, ਅਨਾਥਾਂ ਨਾਥ, ਪਰਮਪੂਜਨੀਕ ਸੱਚੇ ਵਾਹਿਗੁਰੂ ਜੀ (ਕੇ) ਦੇ ਸ੍ਰੇਸਟ ਨਿਰਮਲ ਉੱਜਲ ਸੱਚੇ ਨਾਮ ਨੂੰ ਨਿਸ਼ਕਾਮ ਭਾਵਨਾ ਨਾਲ ਪੂਰਨ ਪ੍ਰੇਮ ਪ੍ਰਤੀਤ ਨਾਲ ਜਪੇ ਜਪਾਏ, ਰਿਦੇ ’ਚ ਵਸਾਏ (ਬਿਨੁ) ਬਿਨਾ, ਮਨਮੁਖ ਵਿਸ਼ੇ, ਔਗੁਣਾਂ, ਮਾਇਆ, ਨਸ਼ਿਆਂ, ਤਮਾਕੂ, ਸ਼ਰਾਬ ਆਦਿ ’ਚ ਲਗ ਕੇ, ਜ਼ਿਆਦਾ ਮਿੱਠਾ, ਤੜਕਾ, ਕੌਫੀ, ਚਾਹ ਦੁਰਮਤ ਦਾ ਭੋਜਨ ਖਾ ਕੇ ਅਪਣਾ ਅਗੈ ਭਾਵ ਔਣ ਵਾਲੀ ਜ਼ਿਦਗੀ ਦਾ ਸਮਾਂ ਅਥਵਾ (ਅਗੈ) ਪ੍ਰਲੋਕ ਨੂੰ (ਖੋਹਿ) ਗੁਆ (ਲਈਅਹਿ) ਲੈਂਦੇ ਹਨ ਜੀ। ਯਥਾ:- ਨਾਮ ਬਿਨਾ; ਜੋ ਪਹਿਰੈ ਖਾਇ॥ ਜਿਉ ਕੂਕਰੁ; ਜੂਠਨ ਮਹਿ ਪਾਇ॥੧॥

ਦਯੁ ਵਿਸਾਰਿ. ਵਿਗੁਚਣਾ; ਪ੍ਰਭ ਬਿਨੁ. ਅਵਰੁ ਨ ਕੋਇ॥

(ਦਯੁ) ਪ੍ਰੇਰਕ ਸੱਚੇ ਸਦਾ ਕ੍ਰਿਪਾਲ, ਸੱਚੇ ਦੀਨ ਦਇਆਲ, ਸੱਚੇ ਗਹਿਰ ਗੰਭੀਰ, ਸੱਚੇ ਗੁਣੀ ਗਹੀਰ, ਸੱਚੇ ਅਬਿਨਾਸੀ, ਸੱਚੇ ਸਮਰੱਥ ਸੁਆਮੀ ਪਰਮਪੂਜਨੀਕ ਵਾਹਿਗੁਰੂ ਜੀ ਨੂੰ ਵਿਸਾਰਿ ਕੇ, ਲੋਕ ਪ੍ਰਲੋਕ ’ਚ (ਵਿਗੁਚਣਾ) ਖੁਆਰ ਹੋਣਾ ਪੈਂਦਾ ਹੈ। (ਪ੍ਰਭ) ਸੱਚੇ ਰਾਮ, ਸੱਚੇ ਭਗਵਾਨ, ਸੱਚੇ ਪਰਮੇਸੁਰ, ਸੱਚੇ ਜਗਦੀਸੁਰ, ਸੱਚੇ ਨਾਮ ਦੇ ਦਾਤੇ, ਸੱਚੇ ਪੁਰਖੁ ਬਿਧਾਤੇ, ਸੱਚੇ ਨਿਰੰਕਾਰ, ਸੱਚੇ ਸਿਰਜਨਹਾਰ ਵਾਹਿਗੁਰੂ ਜੀ ਤੋਂ (ਬਿਨੁ) ਬਿਨਾ (ਅਵਰੁ) ਹੋਰ ਦੂਜਾ (ਕੋਇ) ਕੋਈ ਰੱਖਿਆ ਵਾਲਾ (ਨ) ਨਹੀਂ ਹੈ ਜੀ ਰਾਮਜੀ। ਯਥਾ:- ਹਰਿ ਬਿਸਰਤ; ਸਦਾ ਖੁਆਰੀ॥ ਤਾ ਕਉ ਧੋਖਾ ਕਹਾ ਬਿਆਪੈ; ਜਾ ਕਉ ਓਟ ਤੁਹਾਰੀ॥ਰਹਾਉ॥) ਦ੍ਰਿਸਟਿ ਧਾਰਿ; ਅਪਨਾ ਦਾਸੁ ਸਵਾਰਿਆ॥ ਘਟ ਘਟ ਅੰਤਰਿ; ਪਾਰਬ੍ਰਹਮੁ ਨਮਸਕਾਰਿਆ॥ ਇਕਸੁ ਵਿਣੁ. ਹੋਰੁ ਦੂਜਾ ਨਾਹੀ; ਬਾਬਾ ਨਾਨਕ. ਇਹ ਮਤਿ ਸਾਰੀ ਜੀਉ॥੪॥੩੯॥੪੬॥

ਪ੍ਰੀਤਮ ਚਰਣੀ ਜੋ ਲਗੇ; ਤਿਨ ਕੀ ਨਿਰਮਲ ਸੋਇ॥

(ਜੋ) ਜਿਹੜੇ ਸੱਚੇ ਨਾਮ ਸੱਚੇ ਗੁਰਸਬਦਾਂ ਦੇ ਸੱਚੇ ਦਾਤੇ, ਪਾਰਬ੍ਰਹਮ ਗ੍ਰੀਬ ਨਿਵਾਜ, ਮਹਾਰਾਜਨ ਕੇ ਮਹਾਰਾਜ, ਅੰਤਰਜਾਮੀ ਪੁਰਖ ਬਿਧਾਤੇ;) ਪ੍ਰੀਤਮ ਪ੍ਰੇਮ ਭਗਤਿ ਕੇ ਦਾਤੇ॥ ਸੱਚੇ ਪ੍ਰੀਤਮ ਸੱਚੇ ਵਾਹਿਗੁਰੂ ਜੀ ਦੇ ਸੱਚੇ ਮਿੱਠੇ ਸੱਚੇ ਸੁੰਦਰ ਸੱਚੇ ਪਰਉਪਕਾਰੀ ਚਰਣੀ ਲਗੇ ਹਨ ਜੀ। (ਤਿਨ) ਤਿਨੑਾਂ (ਕੀ) ਦੀ ਸੱਚੀ ਗੁਰਮੁਖਿ (ਸੋਇ) ਸੋਭਾ ਅਤਿਅੰਤ ਨਿਰਮਲ ਹੀ ਨਿਰਮਲ ਹੈ ਜੀ ਖ਼ਾਲਸਾਜੀ। ਯਥਾ:- ਤਿਨੑ ਕੀ ਸੋਭਾ ਸਭਨੀ ਥਾਈ; ਜਿਨੑ ਪ੍ਰਭ ਕੇ ਚਰਣ ਪਰਾਤੇ॥) ਜਿਥੈ ਓਹੁ ਜਾਇ. ਤਿਥੈ ਓਹੁ ਸੁਰਖਰੂ; ਓਸ ਕੈ ਮੁਹਿ ਡਿਠੈ. ਸਭ ਪਾਪੀ ਤਰਿਆ॥) ਜਿਨ ਮਨਿ ਵਸਿਆ ਪਾਰਬ੍ਰਹਮੁ; ਸੇ ਪੂਰੇ ਪਰਧਾਨ॥ ਤਿਨ ਕੀ ਸੋਭਾ ਨਿਰਮਲੀ; ਪਰਗਟੁ ਭਈ ਜਹਾਨ॥ ਜਿਨੀ ਮੇਰਾ ਪ੍ਰਭੁ ਧਿਆਇਆ; ਨਾਨਕ ਤਿਨ ਕੁਰਬਾਨ॥੪॥੧੦॥੮੦॥

ਨਾਨਕ ਕੀ ਪ੍ਰਭ ਬੇਨਤੀ; ਪ੍ਰਭ ਮਿਲਹੁ ਪਰਾਪਤਿ ਹੋਇ॥

(ਨਾਨਕ) ਵਾਹਿਗੁਰੂ ਵਾਹਿਗੁਰੂ ਵਾਹਿਗੁਰੂ; ਵਾਹਿ ਜੀਉ॥ ਪਰਮਪੂਜਨੀਕ ਅਰਜੁਨ ਸਬਦਿ ਜਹਾਜ ਗੁਰੂ; ਪਦ ਪੰਕਜ ਸਭਿ ਸ੍ਰਿਸ਼੍ਟਿ ਉਧਾਰੇ॥ ਵਾਹਿਗੁਰੂ ;ਗੁਰੁ ਅਰਜੁਨੁ ਪਰਤਖੵ ਹਰਿ॥੭॥੧੯॥ ਜੀ, ਗੁਰਤਾਗੱਦੀ ਬਿਰਾਜਮਾਨ ਸਦਾ ਅਨੰਦ. ਅਨੰਦੀ ਸਾਹਿਬੁ; ਵਾਹਿਗੁਰੂ ਸਤਿਗੁਰੂ ਗਿਰੰਥ ਸਾਹਿਬ ਜੀ ਫ਼ੁਰਮੌਂਦੇ ਹਨ ਜੀ:- ਹੇ (ਪ੍ਰਭ) ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਸੱਚੇ ਦੀਨ ਦਇਆਲ ਸੱਚੇ ਕ੍ਰਿਪਾਨਿਧਿ ਵਾਹਿਗੁਰੂ ਜੀ! ਦੋਵੇਂ ਹੱਥ ਜੋੜ ਕੇ, ਗਲ਼ ’ਚ ਪੱਲਾ ਪਾ ਕੇ, ਸਿਰ ਝੁਕਾਅ ਕੇ ਦਾਸਨਦਾਸੀ (ਕੀ) ਦੀ ਆਪ ਜੀ ਦੇ ਸੱਚੇ ਸੁੰਦਰ ਸੱਚੇ ਮਿੱਠੇ ਸੱਚੇ ਚਰਨਕਮਲਾਂ ’ਚ ਪ੍ਰੇਮ ਬੇਨਤੀ ਹੈ ਜੀ। ਕਿ ਜਿਹੜੇ ਪਰਉਪਕਾਰੀ ਗੁਰੂ ਪਿਆਰੇ॥੧॥ ਗੁਰਮੁਖਾਂ ਨੂੰ (ਪ੍ਰਭ) ਸਮਰੱਥ ਸੁੰਦਰ ਸੁਆਮੀ ਸੱਚੇ ਕੰਤ ਸੱਚੇ ਭਗਵੰਤ ਵਾਹਿਗੁਰੂ ਜੀ ਪਰਾਪਤਿ ਹੋਇ ਹਨ, ਦਾਸਨਦਾਸੀ ਨੂੰ ਤਿਨ੍ਹਾਂ ਨਾਲ (ਮਿਲਹੁ) ਮਿਲਾਉ ਜੀ। ਜਿਸ ਕਰਕੇ ਦਾਸਨਦਾਸੀ ਨੂੰ ਭੀ ਪ੍ਰਾਪਤੀ ਹੋਵੇ ਜੀ। ਯਥਾ:- ਪ੍ਰਭ ਮਿਲਬੇ ਕਉ; ਪ੍ਰੀਤਿ ਮਨਿ ਲਾਗੀ॥ ਪਾਇ ਲਗਉ ਮੋਹਿ ਕਰਉ ਬੇਨਤੀ; ਕੋਊ ਸੰਤੁ ਮਿਲੈ ਬਡਭਾਗੀ॥ਰਹਾਉ॥ ਪ੍ਰਾਪਤ ਹੋਣ ਤੋਂ ਦਾਸਨਦਾਸੀ ਰੋਮਿ ਰੋਮਿ ਦੇ ਪਿਆਰ ਨਾਲ ਮਨ ਬਾਣੀ ਸ੍ਰੀਰ ਰੋਮਿ ਰੋਮਿ ਕਰਕੇ ਆਪ ਜੀ ਨੂੰ ਬਿਅੰਤ ਡੰਡਉਤਾਂ ਨਮਸਕਾਰਾਂ ਪ੍ਰਕਰਮਾਂ ਕਰੇਗੀ, ਆਪ ਜੀ ਦਾ ਨਾਮ ਜਪੇਗੀ, ਆਪ ਜੀ ਦੇ ਸੱਚੇ ਮਿੱਠੇ ਪਰਉਪਕਾਰੀ ਚਰਨਕਮਲ ਚੱਟੇਗੀ, ਆਪ ਜੀ ਦੇ ਸਨਮੁਖ ਮਿੱਠੇ ਬਚਨਾਂ ਦੁਆਰਾ ਆਪ ਜੀ ਦੀ ਮਹਿਮਾ ਕਰੇਗੀ। ਆਪ ਜੀ ਦਾ ਨਾਮ ਜਪੇਗੀ ਗੁਰਪ੍ਰਸਾਦਿ, ਛਕਾਵੇਗੀ ਕੜਾਹ ਪ੍ਰਸ਼ਾਦਿ, ਪੱਖਾ ਝੱਲੀ ਜਾਵੇਗੀ, ਚਰਨਕਮਲ ਧੋ ਕੇ ਮੂੰਹ ’ਚ ਪਾਵੇਗੀ, ਆਪ ਜੀ ਨੂੰ ਸ਼ੁੱਧ ਗੁਰਬਾਣੀ ਸੁਣਾਵੇਗੀ, ਆਪ ਜੀ ਨੂੰ ਜੁੱਗ ਜੁੱਗ ਧਿਆਵੇਗੀ, ਆਪ ਜੀ ਨੂੰ ਪੂਜੇ ਪੂਜਾਵੇਗੀ। ਆਪ ਜੀ ਤੋਂ ਜਾਵੇਗੀ ਬਲਿਹਾਰ, ਖਿਨ ਖਿਨ ਕਰੇਗੀ ਨਮਸਕਾਰ, ਬਖ਼ਸ਼ੋ ਅਪਣਾ ਪਿਆਰ, ਦਰਸਨ ਦੀਦਾਰ, ਬਣਾਵੋ ਅਪਣੀ ਸੱਚੀ ਨਾਰ, ਕਰੋ ਕ੍ਰਿਪਾ ਮੇਟ ਦਿਉ ਪੰਜ ਵਿਕਾਰ। ਆਪ ਜੀ ਦੇ ਸੱਚੇ ਮਿੱਠੇ ਪਰਉਪਕਾਰੀ ਚਰਨਕਮਲਾਂ ’ਤੇ ਮੱਥਾ ਦੇਵੇਗੀ ਰੱਖ, ਆਪ ਜੀ ਪਾਰਬ੍ਰਹਮ ਪ੍ਰਤਖ, ਆਪ ਜੀ ਅਪਣੀ ਨਾਰੀ ਦੀ ਪਤਿ ਲਵੋ ਰੱਖ ਅਪਣੀ ਨਾਰੀ ਨੂੰ ਬਖ਼ਸ਼ੋ good character, ਮੂੰਹ ’ਚ nectar। 

ਵੈਸਾਖੁ ਸੁਹਾਵਾ ਤਾਂ ਲਗੈ; ਜਾ ਸੰਤੁ ਭੇਟੈ ਹਰਿ ਸੋਇ॥੩॥

ਵੈਸਾਖੁ ਦਾ ਮਹੀਨਾ (ਸੁਹਾਵਾ) ਸੋਭਨੀਕ ਤਾਂ (ਲਗੈ) ਲੱਗਦਾ ਹੈ ਜੀ। (ਜਾ) ਜੇਕਰ (ਹਰਿ) ੴ ਸੱਚੇ ਸਿਰਜਣਹਾਰ, ਸੱਚੇ ਪਾਰਬ੍ਰਹਮ ਨਿਰਗੁਨ ਨਿਰੰਕਾਰ ਵਾਹਿਗੁਰੂ ਜੀ ਦੇ ਨਿਰਮਲ (ਸੋਇ) ਸੋਭਾ ’ਚ ਰੱਤੇ (ਸੰਤੁ) ਸੱਤ ਸੰਤੋਖ ਦਇਆ ਧਰਮ ਖਿਮਾ ਆਦਿ ਬਿਅੰਤ ਸ਼ੁਭ ਗੁਰਮੁਖਾਂ ਦੇ ਪ੍ਰਕਾਸ਼ਕ ਪਰਮਪੂਜਨੀਕ ਦਸ ਸਤਿਗੁਰੂ ਸਾਹਿਬਾਨ ਜੀ ਅਥਵਾ ਨਾਮਿ ਰਤੇ ਪਰਮਹੰਸ ਬੈਰਾਗੀ; (ਸੰਤੁ) ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਸੰਤਾਂ ਦੀ ਸੰਗਤ (ਭੇਟੈ) ਮਿਲੇ ਜੀ ਖ਼ਾਲਸਾਜੀ॥੩॥ ਯਥਾ:- ਕਹੁ ਨਾਨਕ; ਭਲਾ ਮੇਰਾ ਕਰਮ॥ ਜਿਤੁ ਭੇਟੇ; ਸਾਧੂ ਕੇ ਚਰਨ॥